ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਵੀਡੀਓ ਮੇਕਸਿਕੋ ਦੇ ਨਾਯਰੀਟ ਦਾ ਹੈ, ਭਾਰਤ ਦੇ ਕੇਰਲ ਦਾ ਨਹੀਂ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਤੇਜ਼ ਰਫਤਾਰ ਨਾਲ ਨਦੀ ਦੇ ਪਾਣੀ ਵਿਚ ਪਸ਼ੂਆਂ ਨੂੰ ਵਹਿੰਦੇ ਹੋਏ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਕੇਰਲ ਦੇ ਕੋੱਟਾਯਮ ਦਾ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਵਾਇਰਲ ਵੀਡੀਓ ਕੇਰਲ ਦਾ ਨਹੀਂ, ਬਲਕਿ ਮੇਕਸਿਕੋ ਦਾ ਹੈ।
ਇਸ ਵਾਇਰਲ ਵੀਡੀਓ ਵਿਚ ਤੇਜ਼ ਰਫਤਾਰ ਨਾਲ ਵਹਿੰਦੇ ਨਦੀ ਦੇ ਪਾਣੀ ਵਿਚ ਕੁਝ ਪਸ਼ੂਆਂ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਕੈਪਸ਼ਨ ਲਿਖਿਆ ਗਿਆ ਹੈ। “Flood, kerala, india Kottayam omg”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਈਵਡ ਲਿੰਕ।
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਇਸ ਵੀਡੀਓ ਨੂੰ InVID ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ। ਹੁਣ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ https://comosucedio.comਨਾਂ ਦੀ ਸਪੈਨਿਸ਼ ਵੈੱਬਸਾਈਟ ‘ਤੇ ਇਸ ਵੀਡੀਓ ਦੇ ਬਾਰੇ ਵਿਚ ਖਬਰ ਮਿਲੀ। 27 ਜੁਲਾਈ 2020 ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ, ਵੀਡੀਓ ਮੇਕਸਿਕੋ ਵਿਚ ਆਏ ਹੈਨਾ ਤੂਫ਼ਾਨ ਦੇ ਬਾਅਦ ਦਾ ਹੈ, ਜਦੋਂ ਭਾਰੀ ਮੀਂਹ ਕਰਕੇ ਜੈਕੁਐਲਪਨ ਸ਼ਹਿਰ ਵਿਚ ਹੜ ਆਉਣ ਕਰਕੇ ਨਦੀ ਦੇ ਕਿਨਾਰੇ ਬਣੇ ਘਰ ਅਤੇ ਪਸ਼ੂ ਨਦੀ ਵਿਚ ਵਹਿ ਗਏ ਸੀ।
ਸਾਨੂੰ weather events ਨਾਂ ਦੇ ਯੂਟਿਊਬ ਚੈੱਨਲ ‘ਤੇ ਵੀ ਇਸ ਵੀਡੀਓ ਦਾ ਵਿਸਤ੍ਰਿਤ ਵਰਜ਼ਨ 28 ਜੁਲਾਈ 2020 ਨੂੰ ਅਪਲੋਡ ਮਿਲਿਆ। ਵੀਡੀਓ ਵਿਚ ਇਸ ਨਜ਼ਾਰੇ ਦੇ ਉੱਤੇ ਕੈਪਸ਼ਨ ਲਿਖਿਆ ਸੀ “Hurricane Hanna, the Zacualpan River in Nayarit, herd of cattle swept away”
ਇਸ ਵਿਸ਼ੇ ਵਿਚ ਵੱਧ ਜਾਣਕਾਰੀ ਲਈ ਅਸੀਂ ਕੋੱਟਾਯਮ ਦੀ DM ਐਮ ਅੰਜਨਾ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ “ਇਹ ਵੀਡੀਓ ਕੋੱਟਾਯਮ ਦਾ ਨਹੀਂ ਹੈ।”
ਕੇਰਲ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਕਰਕੇ ਹੜ ਦੇ ਹਲਾਤ ਹਨ। 10 ਅਗਸਤ 2020 ਨੂੰ ਦੈਨਿਕ ਜਾਗਰਣ ਡਾਟ ਕੌਮ ਵਿਚ ਛਪੀ ਖਬਰ ਅਨੁਸਾਰ,”ਕੇਰਲ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਐਤਵਾਰ ਨੂੰ ਵੀ ਜਾਰੀ ਰਹੀ। ਇਸ ਨਾਲ ਰਾਜ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਹੋਈ। ਇਸ ਦੌਰਾਨ, ਇਡੁੱਕੀ ਦੇ ਖਿਸਕਣ ਵਿੱਚ 17 ਹੋਰ ਲੋਕਾਂ ਦੀ ਮੌਤ ਦੇ ਨਾਲ, ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ। ਮੌਸਮ ਵਿਭਾਗ ਨੇ ਕਸਾਰਗੌਡ, ਕਨੂਰ, ਵਯਨਾਡ, ਕੋਜ਼ੀਕੋਡ, ਮਲਾਪਪੁਰਮ ਅਤੇ ਅਲਾਪੂਝਾ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਰੈਡ ਅਲਰਟ ਜਾਰੀ ਕਰਕੇ ਇਨ੍ਹਾਂ ਜ਼ਿਲ੍ਹਿਆਂ ਵਿੱਚ 24 ਘੰਟਿਆਂ ਦੇ ਅੰਦਰ 20 ਸੈਮੀ ਤਕ ਬਾਰਸ਼ ਆਉਣ ਦਾ ਅਨੁਮਾਨ ਲਗਾਇਆ ਹੈ। ਹਾਲਾਂਕਿ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮੰਗਲਵਾਰ ਤੱਕ ਬਾਰਸ਼ ਦੀ ਰਫਤਾਰ ਹੌਲੀ ਹੋ ਜਾਵੇਗੀ।”
ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Smile pls ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਵੀਡੀਓ ਮੇਕਸਿਕੋ ਦੇ ਨਾਯਰੀਟ ਦਾ ਹੈ, ਭਾਰਤ ਦੇ ਕੇਰਲ ਦਾ ਨਹੀਂ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।