Fact Check: ਰੂਸ ਵਿਚ ਹੋਏ ਐਕਸੀਡੈਂਟ ਦੇ ਵੀਡੀਓ ਨੂੰ ਕਰਨਾਟਕ ਦਾ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ
ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਐਕਸੀਡੈਂਟ ਦਾ ਇਹ ਵੀਡੀਓ ਰੂਸ ਦਾ ਹੈ, ਜਿਸਨੂੰ ਹੁਣ ਕਰਨਾਟਕ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
- By: Pallavi Mishra
- Published: Jul 2, 2020 at 06:34 PM
- Updated: Jul 7, 2020 at 10:33 AM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਟਰੱਕ ਕਈ ਗੱਡੀਆਂ ਨੂੰ ਟੱਕਰ ਮਾਰ ਦਿੰਦਾ ਹੈ। ਵੀਡੀਓ ਵਿਚ ਦਿੱਸ ਰਿਹਾ ਟਰੱਕ ਕੁਝ ਗੱਡੀਆਂ ਨੂੰ ਟੱਕਰ ਮਾਰਨ ਦੇ ਬਾਅਦ ਇੱਕ ਟਰੱਕ ਨੂੰ ਟੱਕਰ ਮਾਰਦਾ ਹੈ। ਐਕਸੀਡੈਂਟ ਖਤਰਨਾਕ ਦਿੱਸ ਰਿਹਾ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਕਰਨਾਟਕ ਦੇ ਕਾਂਗੇਰੀ ਦੀ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਐਕਸੀਡੈਂਟ ਦਾ ਇਹ ਵੀਡੀਓ ਰੂਸ ਦਾ ਹੈ, ਜਿਸਨੂੰ ਹੁਣ ਕਰਨਾਟਕ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਵੀਡੀਓ ਵਿਚ ਦਿੱਸ ਰਿਹਾ ਟਰੱਕ ਕੁਝ ਗੱਡੀਆਂ ਨੂੰ ਟੱਕਰ ਮਾਰਨ ਦੇ ਬਾਅਦ ਇੱਕ ਟਰੱਕ ਨੂੰ ਟੱਕਰ ਮਾਰਦਾ ਹੈ। ਐਕਸੀਡੈਂਟ ਖਤਰਨਾਕ ਦਿੱਸ ਰਿਹਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ, ‘👆🏻This is in Mysore road..Near Kengeri ..Just now recorded👆🏻।’
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਇਸ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ InVID ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਨੂੰ yandex ਰਿਵਰਸ ਇਮੇਜ ‘ਤੇ ਸਰਚ ਕੀਤਾ। ਸਰਚ ਵਿਚ ਸਾਡੇ ਹੱਥ www.fakt.pl ਨਾਂ ਦੀ ਇੱਕ ਵੈੱਬਸਾਈਟ ਦਾ ਲਿੰਕ ਲੱਗਿਆ, ਜਿਸਦੇ ਵਿਚ ਇਸ ਵੀਡੀਓ ਨੂੰ ਲੈ ਕੇ ਇੱਕ ਖਬਰ ਪ੍ਰਕਾਸ਼ਿਤ ਸੀ। ਖਬਰ ਅਨੁਸਾਰ, ਇਹ ਘਟਨਾ 16 ਜੂਨ ਦੀ ਹੈ ਜਦੋਂ ਚੇਲਯਾਬਿਨਸਕ ਵਿਚ M-5 ਹਾਈਵੇ ‘ਤੇ ਇੱਕ ਟਰੱਕ ਨੇ ਗੱਡੀਆਂ ਨੂੰ ਟੱਕਰ ਮਾਰੀ ਸੀ। ਇਹ ਪੂਰਾ ਮਾਮਲਾ CCTV ਕੈਮਰਿਆਂ ਵਿਚ ਕੈਦ ਹੋ ਗਿਆ ਸੀ।
ਸਾਨੂੰ ਇਹ ਵੀਡੀਓ ਨਿਊਜ਼ ਏਜੰਸੀ Ruptly ਦੇ Youtube ਚੈੱਨਲ ‘ਤੇ ਵੀ ਅਪਲੋਡ ਮਿਲਿਆ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਸੀ “DISTRESSING CONTENT Russia: Fatal truck crash caught on CCTV in Chelyabinsk. ਇਸ ਵੀਡੀਓ ਨੂੰ 17 ਜੂਨ 2020 ਨੂੰ ਅਪਲੋਡ ਕੀਤਾ ਗਿਆ ਸੀ।
ਅਸੀਂ ਵੱਧ ਪੁਸ਼ਟੀ ਲਈ ਕਾਂਗੇਰੀ ਟ੍ਰੈਫਿਕ ਪੁਲਿਸ ਵਿਚ ਇੰਸਪੈਕਟਰ ਸ਼ਿਵਸੁਆਮੀ ਨੂੰ ਕਾਲ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਮੇਰੀ ਜਾਣਕਾਰੀ ਵਿਚ ਹਾਲ ਦੇ ਦਿਨਾਂ ਅੰਦਰ ਕਾਂਗੇਰੀ ਦੇ ਨੇੜੇ ਕੋਈ ਐਕਸੀਡੈਂਟ ਨਹੀਂ ਹੋਇਆ ਹੈ। ਵੀਡੀਓ ਕਾਂਗੇਰੀ ਦਾ ਨਹੀਂ ਹੈ।”
ਇਸ ਵੀਡੀਓ ਨੂੰ ਕਈ ਲੋਕ ਕਰਨਾਟਕ ਦੇ ਨਾਂ ਤੋਂ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Partha Sarathi Ray ਨਾਂ ਦਾ ਫੇਸਬੁੱਕ ਯੂਜ਼ਰ।
इस स्टोरी को हिंदी में यहां पढ़ें
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਐਕਸੀਡੈਂਟ ਦਾ ਇਹ ਵੀਡੀਓ ਰੂਸ ਦਾ ਹੈ, ਜਿਸਨੂੰ ਹੁਣ ਕਰਨਾਟਕ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਕਰਨਾਟਕ ਦੇ ਕਾਂਗੇਰੀ ਦੀ ਹੈ।
- Claimed By : FB User- Partha Sarathi Ray
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...