ਵਿਸ਼ਵਾਸ ਟੀਮ ਦੀ ਪੜਤਾਲ ਵਿਚ ‘ਪੰਜ ਸਾਲਾਂ ਦੀ ਕੁੜੀ ਨਾਲ ਰੇਪ ਦੀ ਕੋਸ਼ਿਸ਼ ਕਰਨ ਵਾਲੇ ਮੁਸਲਿਮ ਵਿਅਕਤੀ ਦੀ ਪਿਟਾਈ’ ਦਾ ਦਾਅਵਾ ਫਰਜ਼ੀ ਸਾਬਤ ਹੋਇਆ। 20 ਜਨਵਰੀ ਨੂੰ ਅੰਬਾਲਾ ਵਿਚ ਕੁੜੀਆਂ ਨਾਲ ਛੇੜਛਾੜ ਦੇ ਮਾਮਲੇ ਵਿਚ ਲੋਕਲ ਔਰਤਾਂ ਨੇ ਪਵਨ ਕੁਮਾਰ ਨਾਂ ਦੇ ਵਿਅਕਤੀ ਨੂੰ ਨੰਗਾ ਕਰਕੇ ਕੁੱਟਿਆ ਸੀ। ਵਿਅਕਤੀ ਕਿਸੇ ਵਿਸ਼ੇਸ਼ ਸਮੁਦਾਏ ਦਾ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੰਬਾਲਾ ਦੇ ਇੱਕ ਵੀਡੀਓ ਨੂੰ ਫੇਸਬੁੱਕ, ਵਹਟਸਐਪ, ਟਵਿੱਟਰ ਅਤੇ ਦੂਜੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਕਰਦੇ ਹੋਏ ਕੁਝ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇੱਕ ਮੁਸਲਿਮ ਵਿਅਕਤੀ ਨੇ ਪੰਜ ਸਾਲ ਦੀ ਬੱਚੀ ਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਜਿਸਦੇ ਬਾਅਦ ਔਰਤਾਂ ਨੇ ਉਸਨੂੰ ਨੰਗਾ ਕਰ ਘੁਮਾਇਆ ਅਤੇ ਉਸਨੂੰ ਕੁੱਟਿਆ। ਇਸ ਵੀਡੀਓ ਨੂੰ ਧਾਰਮਿਕ ਰੰਗ ਦੇ ਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਜਦੋਂ ਇਸ ਪੋਸਟ ਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਚਲਿਆ ਕਿ 20 ਜਨਵਰੀ ਨੂੰ ਅੰਬਾਲਾ ਦੇ ਪਵਨ ਕੁਮਾਰ ਨਾਂ ਦੇ ਇੱਕ ਮਨਚਲੇ ਨਾਲ ਕੁੱਟਮਾਰ ਹੋਈ ਸੀ। ਉਹ ਸਕੂਲ ਜਾਣ ਵਾਲੀ ਕੁੜੀਆਂ ਨੂੰ ਦੇਖ ਕੇ ਅਸ਼ਲੀਲ ਹਰਕਤਾਂ ਕਰਦਾ ਸੀ। ਵਾਇਰਲ ਵੀਡੀਓ ਵੀ ਓਸੇ ਮਨਚਲੇ ਦੀ ਪਿਟਾਈ ਦਾ ਹੈ। ਪਰ ਇਹ ਦਾਅਵਾ ਫਰਜ਼ੀ ਸਾਬਤ ਹੋਇਆ ਕਿ ਆਰੋਪੀ ਵਿਅਕਤੀ ਇੱਕ ਵਿਸ਼ੇਸ਼ ਸਮੁਦਾਏ ਦਾ ਸੀ।
ਫੇਸਬੁੱਕ ਪੇਜ Men Will Be Men ਨੇ 21 ਜਨਵਰੀ 2020 ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ‘‘Public_Reaction_on_Rapist👌👍अंबाला शहर के जैन बाजार में एक मुस्लिम युवक ने 5 साल की बच्ची से रेप करने की कोशिश की जिसमें वहां की महिलाओं ने पकड़ कर उसको नंगा करके घुमाया ऐसी घिनौनी सोच वाले व्यक्ति के खिलाफ सख्त से सख्त कानूनी कार्रवाई होनी चाहिए और ऐसी मानसिकता वाले सुअर की औलाद को बिच चौराहे पर जिंदा जलाना चाहिये।”
ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ: “Public_Reaction_on_Rapist👌👍 ਅੰਬਾਲਾ ਸ਼ਹਿਰ ਦੇ ਜੈਨ ਬਾਜ਼ਾਰ ਵਿਚ ਇਕ ਮੁਸਲਿਮ ਨੌਜਵਾਨ ਨੇ 5 ਸਾਲ ਦੀ ਇਕ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿਚ ਉਸ ਜਗ੍ਹਾ ਦੀਆਂ ਔਰਤਾਂ ਨੇ ਉਸ ਨੂੰ ਨੰਗਾ ਕਰ ਕੁੱਟਿਆ। ਅਜਿਹੇ ਗੰਦੇ ਵਿਅਕਤੀ ਅਤੇ ਅਜਿਹੀ ਮਾਨਸਿਕਤਾ ਵਾਲੇ ਸੂਰ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅਜਿਹੇ ਲੋਕਾਂ ਨੂੰ ਚੁਰਾਹੇ ‘ਤੇ ਜ਼ਿੰਦਾ ਸਾੜ ਦੇਣਾ ਚਾਹੀਦਾ ਹੈ।”
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸਦੇ ਵਿਚ ਕੁਝ ਔਰਤਾਂ ਇਕ ਵਿਅਕਤੀ ਨੂੰ ਨੰਗਾ ਕਰ ਕੁੱਟ ਰਹੀਆਂ ਹਨ। ਇਸਦੇ ਬਾਅਦ ਅਸੀਂ Youtube ‘ਤੇ ‘ਅੰਬਾਲਾ ਵਿਚ ਵਿਅਕਤੀ ਨਾਲ ਕੁੱਟਮਾਰ’ ਕੀਵਰਡ ਟਾਈਪ ਕਰਕੇ ਸਰਚ ਕੀਤਾ। ਸਾਨੂੰ News18 Punjab/Haryana/Himachal ਦੇ YouTube ਚੈੱਨਲ ‘ਤੇ ਵਾਇਰਲ ਵੀਡੀਓ ਮਿਲਿਆ। 20 ਜਨਵਰੀ 2020 ਨੂੰ ਅਪਲੋਡ ਇਸ ਖਬਰ ਵਿਚ ਦੱਸਿਆ ਗਿਆ ਕਿ ਅੰਬਾਲਾ ਵਿਚ ਪਵਨ ਨਾਂ ਦਾ ਇੱਕ ਮੁੰਡਾ ਸਰੇਰਾਹ ਸਕੂਲ ਜਾਣ ਵਾਲੀ ਕੁੜੀਆਂ ਨੂੰ ਛੇੜਦਾ ਸੀ। ਜਿਸਦੇ ਬਾਅਦ ਲੋਕਾਂ ਨੇ ਪਵਨ ਦੀ ਬਹੁਤ ਕੁੱਟਮਾਰ ਕੀਤੀ। ਪੂਰੀ ਖਬਰ ਤੁਸੀਂ ਇਥੇ ਪੜ੍ਹ ਸਕਦੇ ਹੋ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਅੰਬਾਲਾ ਤੋਂ ਪ੍ਰਕਾਸ਼ਿਤ ਅਖਬਾਰਾਂ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਦੈਨਿਕ ਜਾਗਰਣ ਦੇ ਅੰਬਾਲਾ ਐਡੀਸ਼ਨ ਵਿਚ 21 ਜਨਵਰੀ ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਘਟਨਾ ਨੂੰ ਵਿਸਤਾਰ ਨਾਲ ਲਿਖਦੇ ਹੋਏ ਅਖਬਾਰ ਨੇ ਦੱਸਿਆ, ”ਅੰਬਾਲਾ ਦੇ ਜੈਨ ਬਜਾਰ ਵਿਚ ਕੁੜੀਆਂ ਨਾਲ ਅਸ਼ਲੀਲ ਹਰਕਤਾਂ ਕਰਨ ‘ਤੇ ਬਾਂਸ ਬਜਾਰ ਨਿਵਾਸੀ ਇੱਕ ਮਨਚਲੇ ਪਵਨ (ਉਮਰ 40 ਸਾਲ) ਦੀ ਔਰਤਾਂ ਨੇ ਪਹਿਲਾਂ ਤਾਂ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਨੰਗਾ ਕਰਕੇ ਬਜਾਰ ਘੁਮਾਇਆ।”
ਖਬਰ ਵਿਚ ਅੱਗੇ ਦੱਸਿਆ ਗਿਆ, ”ਆਰੋਪੀ ਵਿਅਕਤੀ ਸਕੂਲ ਜਾਣ ਵਾਲੀ ਕੁੜੀਆਂ ਨਾਲ ਛੇੜਛਾੜ ਕਰਦਾ ਸੀ ਅਤੇ ਗੰਦੀਆਂ ਹਰਕਤਾਂ ਕਰਦਾ ਸੀ। ਇਨ੍ਹਾਂ ਹਰਕਤਾਂ ਤੋਂ ਕੁੜੀਆਂ ਪਰੇਸ਼ਾਨ ਚਲ ਰਹੀਆਂ ਸਨ। ਸੋਮਵਾਰ ਨੂੰ ਸਵੇਰੇ ਔਰਤਾਂ ਨੇ ਕੱਠੇ ਹੋ ਕੇ ਆਰੋਪੀ ਪਵਨ ਦੀ ਪਿਟਾਈ ਕੀਤੀ। ਇਸਦੇ ਬਾਅਦ ਪੁਲਿਸ ਆਰੋਪੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਮਹਿਲਾ ਥਾਣਾ ਲੈ ਕੇ ਗਈ। ਪੁਲਿਸ ਨੇ ਪਵਨ ਖਿਲਾਫ ਪਾਕਸੋ ਐਕਟ ਤਹਿਤ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ।”
ਵੱਧ ਜਾਣਕਾਰੀ ਲਈ ਵਿਸ਼ਵਾਸ ਟੀਮ ਨੇ ਅੰਬਾਲਾ ਮਹਿਲਾ ਥਾਣਾ ਦੀ SHO ਸੁਨੀਤਾ ਢਾਕਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ”ਆਰੋਪੀ ਸ਼ਕਸ ਕਿਸੇ ਵਿਸ਼ੇਸ਼ ਸਮੁਦਾਏ ਦਾ ਨਹੀਂ ਹੈ। ਉਸਦਾ ਨਾਂ ਪਵਨ ਕੁਮਾਰ ਹੈ। ਉਸਦੇ ਖਿਲਾਫ ਪਾਕਸੋ ਐਕਟ ਤਹਿਤ ਕੇਸ ਦਰਜ ਕਰਕੇ ਉਸਨੂੰ ਜੇਲ ਭੇਜ ਦਿੱਤਾ ਗਿਆ ਹੈ।”
ਅੰਤ ਵਿਚ ਅਸੀਂ ਉਸ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ, ਜਿਨ੍ਹੇ ਅੰਬਾਲਾ ਦੀ ਘਟਨਾ ਨੂੰ ਧਾਰਮਿਕ ਰੰਗ ਦੇ ਕੇ ਵਾਇਰਲ ਕੀਤਾ। ਸਾਨੂੰ ਪਤਾ ਚਲਿਆ ਕਿ Men Will Be Men ਪੇਜ ਨੂੰ 3,660 ਲੋਕ ਫਾਲੋ ਕਰਦੇ ਹਨ ਅਤੇ ਇਹ ਟਰੈਂਡਿੰਗ ਖਬਰਾਂ ਨੂੰ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ‘ਪੰਜ ਸਾਲਾਂ ਦੀ ਕੁੜੀ ਨਾਲ ਰੇਪ ਦੀ ਕੋਸ਼ਿਸ਼ ਕਰਨ ਵਾਲੇ ਮੁਸਲਿਮ ਵਿਅਕਤੀ ਦੀ ਪਿਟਾਈ’ ਦਾ ਦਾਅਵਾ ਫਰਜ਼ੀ ਸਾਬਤ ਹੋਇਆ। 20 ਜਨਵਰੀ ਨੂੰ ਅੰਬਾਲਾ ਵਿਚ ਕੁੜੀਆਂ ਨਾਲ ਛੇੜਛਾੜ ਦੇ ਮਾਮਲੇ ਵਿਚ ਲੋਕਲ ਔਰਤਾਂ ਨੇ ਪਵਨ ਕੁਮਾਰ ਨਾਂ ਦੇ ਵਿਅਕਤੀ ਨੂੰ ਨੰਗਾ ਕਰਕੇ ਕੁੱਟਿਆ ਸੀ। ਵਿਅਕਤੀ ਕਿਸੇ ਵਿਸ਼ੇਸ਼ ਸਮੁਦਾਏ ਦਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।