Fact Check: ਵਿਕਾਸ ਦੁਬੇ ਦੇ ਪਿਤਾ ਦੇ ਦੇਹਾਂਤ ਵਾਲੀ ਵਾਇਰਲ ਪੋਸਟ ਫਰਜੀ ਹੈ

ਵਿਕਾਸ ਦੁਬੇ ਦੇ ਪਿਤਾ ਰਾਮ ਕੁਮਾਰ ਦੁਬੇ ਦੇ ਦੇਹਾਂਤ ਨੂੰ ਲੈ ਕੇ ਵਾਇਰਲ ਹੋ ਰਹੀ ਪੋਸਟ ਫਰਜੀ ਹੈ। ਰਾਮ ਕੁਮਾਰ ਦੁਬੇ ਸਹੀ-ਸਲਾਮਤ ਹਨ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਵਿਕਾਸ ਦੁਬੇ ਦੇ ਮੁਕਾਬਲੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਫਰਜੀ ਖਬਰਾਂ ਦਾ ਬਾਜ਼ਾਰ ਗਰਮ ਰਿਹਾ ਹੈ। ਇਸੇ ਤਰ੍ਹਾਂ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਵਿਕਾਸ ਦੇ ਪਿਤਾ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਕਾਸ ਦੁਬੇ ਦੇ ਪਿਤਾ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦਾ ਦੇਹਾਂਤ ਦਿਲ ਦੇ ਦੌਰੇ ਨਾਲ ਹੋ ਗਿਆ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਵਿਕਾਸ ਦੁਬੇ ਦੇ ਪਿਤਾ ਦਾ ਦੇਹਾਂਤ ਨਹੀਂ ਹੋਇਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Vikash Baba” ਨੇ ਵਿਕਾਸ ਦੇ ਪਿਤਾ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ: “विकास दूबे के पिता का हार्टअटैक से निधन। भगवान परशुराम जी आत्मा को शांति प्रदान करें

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਨਿਊਜ਼ ਸਰਚ ਦਾ ਸਹਾਰਾ ਲਿਆ। “Vikas Dubey Father Death” ਕੀਵਰਡ ਨਾਲ ਅਸੀਂ ਨਿਊਜ਼ ਸਰਚ ਦੀ ਸ਼ੁਰੂਆਤ ਕਰਦੇ ਹੋਏ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਪੋਸਟ ਫਰਜੀ ਹੈ। ਸਾਨੂੰ ਅਜਿਹੀ ਕਈ ਖਬਰਾਂ ਮਿਲੀਆਂ, ਜਿਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਵਾਇਰਲ ਦਾਅਵਾ ਫਰਜੀ ਹੈ। ਸਰਚ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

13 ਜੁਲਾਈ 2020 ਨੂੰ ਦੈਨਿਕ ਜਾਗਰਣ ਵਿਚ ਪ੍ਰਕਾਸ਼ਿਤ ਇਸ ਮਾਮਲੇ ਨੂੰ ਲੈ ਕੇ ਇੱਕ ਖਬਰ ਮਿਲੀ। ਇਸ ਖਬਰ ਦੀ ਹੇਡਲਾਈਨ ਸੀ: Vikas Dubey News : विकास की मां के बाद अब पिता की मौत की फैलाई गई अफवाह, घर पर सकुशल

ਇਸ ਖਬਰ ਅਨੁਸਾਰ: “ਸੋਮਵਾਰ ਦੇਰ ਸ਼ਾਮ ਵਿਕਾਸ ਦੁਬੇ ਦੇ ਪਿਤਾ ਰਾਮ ਕੁਮਾਰ ਦੁਬੇ ਦੀ ਦਿਲ ਦੇ ਦੌਰੇ ਨਾਲ ਮੌਤ ਦੀ ਗੱਲ ਅਫਵਾਹ ਨਿਕਲੀ। ਹਾਲਾਂਕਿ, ਵੱਡੇ ਅਫਸਰਾਂ ਤੱਕ ਮਾਮਲਾ ਪੁੱਜਦੇ ਹੀ CO ਬਿਲਹੋਰ ਨੇ ਜਵਾਈ ਦਿਨੇਸ਼ ਤਿਵਾੜੀ ਦੇ ਘਰ ਪਹੁੰਚ ਕੇ ਜਾਣਕਾਰੀ ਲਈ। ਓਥੇ ਰਾਮ ਕੁਮਾਰ ਦੇ ਠੀਕ ਮਿਲਣ ‘ਤੇ ਹਾਲਚਾਲ ਲੈ ਕੇ ਵਾਪਸ ਪਰਤ ਆਏ। ਇਸਤੋਂ ਪਹਿਲਾਂ ਵਿਕਾਸ ਦੁਬੇ ਦੀ ਮਾਂ ਦੀ ਮੌਤ ਦੀ ਅਫਵਾਹ ਸੋਸ਼ਲ ਮੀਡੀਆ ‘ਤੇ ਫੈਲਾਈ ਗਈ ਸੀ।

ਚੋਬੇਪੁਰ ਖੇਤਰ ਦੇ ਬਿਕਰੁ ਪਿੰਡ ਵਿਚ ਵਿਕਾਸ ਦੁਬੇ ਦਾ ਘਰ ਤੋੜਨ ਬਾਅਦ ਪੁਲਿਸ ਨੇ ਉਸਦੇ ਪਿਤਾ ਰਾਮ ਕੁਮਾਰ ਦੁਬੇ ਨੂੰ ਸ਼ਿਵਲੀ ਵਿਚ ਜਵਾਈ ਦਿਨੇਸ਼ ਤਿਵਾੜੀ ਦੇ ਘਰ ‘ਤੇ ਰੱਖਿਆ ਹੈ। ਸੋਮਵਾਰ ਸ਼ਾਮ ਅਚਾਨਕ ਸੋਸ਼ਲ ਮੀਡੀਆ ‘ਤੇ ਅਫਵਾਹ ਉੱਡੀ ਕਿ ਰਾਮ ਕੁਮਾਰ ਦੀ ਮੌਤ ਦਿਲ ਦੇ ਦੌਰੇ ਨਾਲ ਹੋ ਗਈ ਹੈ। ਇਸ ‘ਤੇ ਕਾਨਪੁਰ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿਚ ਆਇਆ। CO ਬਿਲਹੋਰ ਸੰਤੋਸ਼ ਕੁਮਾਰ ਸਿੰਘ ਨੂੰ ਕੋਤਵਾਲ ਵੀਰਪਾਲ ਤੋਮਰ ਨਾਲ ਸ਼ਿਵਲੀ ਪੈਂਦੇ ਦਿਨੇਸ਼ ਦੇ ਘਰ ਭੇਜਿਆ ਗਿਆ। ਓਥੇ ਰਾਮ ਕੁਮਾਰ ਅਰਾਮ ਨਾਲ ਮੰਜੀ ‘ਤੇ ਪਏ ਮਿਲੇ। ਗੱਲਬਾਤ ਦੌਰਾਨ CO ਨੂੰ ਉਨ੍ਹਾਂ ਨੇ ਆਪਣੇ ਰਸੁਲਾਬਾਦ ਨਿਵਾਸੀ ਭਰਾ ਬ੍ਰਿਜ ਕਿਸ਼ੋਰ ਦੇ ਇਥੇ ਜਾਣ ਦੀ ਇੱਛਾ ਜਾਹਰ ਕੀਤੀ। CO ਘਰਦਿਆਂ ਤੋਂ ਉਨ੍ਹਾਂ ਦਾ ਖਿਆਲ ਰੱਖਣ ਦੀ ਗੱਲ ਕਹਿ ਕੇ ਚਲੇ ਗਏ।”

ਇਸ ਅਫਵਾਹ ਨੂੰ ਲੈ ਕੇ ਨਵੀਂਦੁਨੀਆ, ਆਜਤਕ ਅਤੇ News18 ਦੀ ਖਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਨ੍ਹਾਂ ਖਬਰਾਂ ਤੋਂ ਇਹ ਗੱਲ ਸਾਫ ਹੋਈ ਕਿ ਵਿਕਾਸ ਦੁਬੇ ਦੇ ਪਿਤਾ ਸਲਾਮਤ ਹਨ। ਹੁਣ ਵਾਰੀ ਸੀ ਇਸ ਮਾਮਲੇ ਨੂੰ ਲੈ ਕੇ ਅਧਿਕਾਰਿਕ ਪੁਸ਼ਟੀ ਪ੍ਰਾਪਤ ਕਰਨ ਦੀ। ਵਿਸ਼ਵਾਸ ਟੀਮ ਨੇ ਇਸ ਮਾਮਲੇ ਨੂੰ ਲੈ ਕੇ CO ਬਿਲਹੋਰ ਸੰਤੋਸ਼ ਕੁਮਾਰ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, “ਵਾਇਰਲ ਹੋ ਰਹੀ ਜਾਣਕਾਰੀ ਗਲਤ ਹੈ।”

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ Inext ਦੇ ਸੀਨੀਅਰ ਰਿਪੋਰਟਰ ਅੰਕਿਤ ਸ਼ੁਕਲਾ ਨਾਲ ਸੰਪਰਕ ਕੀਤਾ। ਅੰਕਿਤ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਵਿਕਾਸ ਦੁਬੇ ਦੇ ਪਿਤਾ ਦਾ ਦੇਹਾਂਤ ਨਹੀਂ ਹੋਇਆ ਹੈ। ਇਹ ਵਾਇਰਲ ਦਾਅਵਾ ਫਰਜੀ ਹੈ।

ਅੰਕਿਤ ਨੇ ਸਾਡੇ ਨਾਲ SSP ਕਾਨਪੁਰ ਦੀ ਮੀਡੀਆ ਸੇਲ ਦਾ ਇਸ ਅਫਵਾਹ ਨੂੰ ਲੈ ਕੇ ਅਧਿਕਾਰਿਕ ਮੈਸੇਜ ਵੀ ਸ਼ੇਅਰ ਕੀਤਾ। ਅਧਿਕਾਰਿਕ ਮੈਸੇਜ: “ਸੋਸ਼ਲ ਮੀਡੀਆ ‘ਤੇ ਕੁਝ ਸ਼ਰਾਰਤੀ ਲੋਕ ਵਿਕਾਸ ਦੁਬੇ ਦੇ ਪਿਤਾ ਸ਼੍ਰੀ ਰਾਮਕੁਮਾਰ ਦੁਬੇ ਦੇ ਦਿਲ ਦੇ ਦੌਰੇ ਨਾਲ ਮੌਤ ਦੀ ਜਾਣਕਾਰੀ ਵਾਇਰਲ ਕਰ ਰਹੇ ਹਨ। ਇਹ ਜਾਣਕਾਰੀ ਗਲਤ ਹੈ। ਕਿਰਪਾ ਕਰਕੇ ਅਜੇਹੀ ਗੁੰਮਰਾਹਕਰਨ ਅਤੇ ਫਰਜੀ ਖਬਰਾਂ ਨੂੰ ਪ੍ਰਸਾਰਿਤ ਨਾ ਕੀਤਾ ਜਾਵੇ, ਨਹੀਂ ਤਾਂ ਇਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।“

ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Vikash Baba ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਵਿਕਾਸ ਦੁਬੇ ਦੇ ਪਿਤਾ ਰਾਮ ਕੁਮਾਰ ਦੁਬੇ ਦੇ ਦੇਹਾਂਤ ਨੂੰ ਲੈ ਕੇ ਵਾਇਰਲ ਹੋ ਰਹੀ ਪੋਸਟ ਫਰਜੀ ਹੈ। ਰਾਮ ਕੁਮਾਰ ਦੁਬੇ ਸਹੀ-ਸਲਾਮਤ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts