ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਟਰੇਨ ਹਾਦਸੇ ਦੀਆਂ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਨਪੁਰ ਵਿਚ ਰਾਜਧਾਨੀ ਐਕਸਪ੍ਰੈਸ ਦੇ ਟਕਰਾਉਣ ਨਾਲ ਕਈ ਯਾਤਰੀ ਚਲਦੀ ਟਰੇਨ ਤੋਂ ਛਾਲ ਮਾਰ ਗਏ। ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਇਹ ਦਾਅਵਾ ਫਰਜ਼ੀ ਪਾਇਆ। ਵਾਇਰਲ ਹੋ ਰਹੀ ਤਸਵੀਰਾਂ ਪਹਿਲਾਂ ਵੀ ਕਈ ਵਾਰ ਵੱਖ-ਵੱਖ ਟਰੇਨ ਅਤੇ ਸਟੇਸ਼ਨਾਂ ਦੇ ਨਾਂ ਤੋਂ ਸੋਸ਼ਲ ਮੀਡੀਆ ‘ਤੇ ਨਜ਼ਰ ਆਉਂਦੀ ਰਹਿੰਦੀਆਂ ਸਨ।
ਫੇਸਬੁੱਕ ਯੂਜ਼ਰ ਮਹੇਸ਼ ਸੋਨੀ ਨੇ “ਸ਼ਾਇਰੀ ਖ਼ਾਮੋਸ਼ੀਆਂ ਦੇ ਅਲਫਾਜ਼” ਨਾਂ ਦੇ ਗਰੁੱਪ ਵਿਚ ਚਾਰ ਵੱਖ-ਵੱਖ ਤਸਵੀਰਾਂ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ – ‘‘ਹੁਣੇ-ਹੁਣੇ: ਕਾਨਪੁਰ ‘ਚ ਟਕਰਾਈ ਰਾਜਧਾਨੀ ਐਕਸਪ੍ਰੈਸ, ਚਲਦੀ ਟਰੇਨ ਤੋਂ ਲੋਕਾਂ ਨੇ ਮਾਰੀ ਛਾਲ…!ਭਰਾਵੋਂ ਕਿਰਪਾ ਕਰਕੇ ਤੁਹਾਡੇ ਕੋਲ ਜਿੰਨੇ ਵੀ ਗਰੁੱਪ ਹਨ ਉਨ੍ਹਾਂ ਵਿਚ ਇਹ ਜਾਣਕਾਰੀ ਸੇੰਡ ਕਰੋ”
7 ਜੁਲਾਈ ਨੂੰ ਸਵੇਰੇ 9:20 ਵਜੇ ਅਪਲੋਡ ਕੀਤੀ ਗਈ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ 320 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ। ਕਿਸੇ ਤਸਵੀਰ ਵਿਚ ਟਰੇਨ ਨੂੰ ਅੱਗ ਲੱਗੀ ਹੋਈ ਹੈ ਅਤੇ ਕਿਸੇ ਵਿਚ ਟਰੇਨ ਪਟੜੀ ਤੋਂ ਹੇਠਾਂ ਦਿਸ ਰਹੀ ਹੈ। ਇੱਕ ਤਸਵੀਰ ਵਿਚ ਮਹਿਲਾ ਯਾਤਰੀ ਨੂੰ ਰੋਂਦੇ ਹੋਏ ਵੇਖਿਆ ਜਾ ਸਕਦਾ ਹੈ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ‘ਕਾਨਪੁਰ ਵਿਚ ਟਕਰਾਈ ਰਾਜਧਾਨੀ ਐਕਸਪ੍ਰੈਸ’ ਟਾਈਪ ਕਰਕੇ ਗੂਗਲ ਵਿਚ ਸਰਚ ਕੀਤਾ। ਅਸੀਂ ਲੇਟੈਸਟ ਖਬਰ ਦੇ ਅਧਾਰ ‘ਤੇ ਸਰਚ ਕਰਨਾ ਸ਼ੁਰੂ ਕੀਤਾ।
ਸਰਚ ਕਰਨ ‘ਤੇ ਸਾਨੂੰ 3 ਦਸੰਬਰ 2016 ਦੀ ਇੱਕ ਖਬਰ livehalchal.com ਨਾਂ ਦੀ ਵੈੱਬਸਾਈਟ ‘ਤੇ ਮਿਲੀ। ਖਬਰ ਦੀ ਹੈਡਿੰਗ ਸੀ: ”ਕਾਨਪੁਰ ਵਿਚ ਟਕਰਾਈ ਰਾਜਧਾਨੀ ਐਕਸਪ੍ਰੈਸ, ਚਲਦੀ ਟਰੇਨ ਤੋਂ ਲੋਕਾਂ ਨੇ ਮਾਰੀ ਛਾਲ”
ਵਾਇਰਲ ਹੋ ਰਹੀ ਪੋਸਟ ਵਿਚ ਵੀ ਇਹੀ ਲਾਈਨ ਲਿਖੀ ਹੋਈ ਹੈ। ਇੱਕ ਗੱਲ ਤਾਂ ਸਾਫ ਹੋਈ ਕਿ ਜਿਹੜੀ ਲਾਈਨ ਨੂੰ ਹੁਣ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ 3 ਦਸੰਬਰ 2016 ਦੀ ਇਸ ਖਬਰ ਤੋਂ ਲਿੱਤੀ ਗਈ ਹੈ। ਖਬਰ ਤੋਂ ਸਾਨੂੰ ਪਤਾ ਚਲਿਆ ਕਿ 2 ਦਸੰਬਰ 2016 ਨੂੰ ਕਾਨਪੁਰ ਵਿਚ ਨਵੀਂ ਦਿੱਲੀ ਤੋਂ ਹਾਵੜਾ ਜਾ ਰਹੀ ਕਲਕੱਤਾ ਰਾਜਧਾਨੀ ਐਕਸਪ੍ਰੈਸ ਦੁਪਹਿਰ 2:40 ਵਜੇ ਰੁਮਾ ਸਟੇਸ਼ਨ ਤੋਂ ਡੇਢ ਕਿਲੋਮੀਟਰ ਅੱਗੇ ਟਰੈਕ ਟ੍ਰੋਲੀ ਤੋਂ ਟਕਰਾ ਗਈ। ਇਹ ਖਬਰ ਲੋਕਲ ਅਖਬਾਰਾਂ ਵਿਚ ਵੀ ਪ੍ਰਕਾਸ਼ਿਤ ਹੋਈ ਸੀ। ਖਬਰ ਵਿਚ ਕੀਤੇ ਵੀ ਅੱਗ ਲੱਗਣੇ ਜਾਂ ਟਰੇਨ ਦੇ ਹੇਠਾਂ ਆਉਣ ਦਾ ਜਿਕਰ ਨਹੀਂ ਮਿਲਿਆ, ਜਦਕਿ ਵਾਇਰਲ ਹੋ ਰਹੀਆਂ ਤਸਵੀਰਾਂ ਕੁੱਝ ਹੋਰ ਹੀ ਦਾਅਵਾ ਕਰ ਰਹੀਆਂ ਸਨ।
ਇਸਦੇ ਬਾਅਦ ਸਾਨੂੰ ਇਹ ਜਾਣਨਾ ਸੀ ਕਿ ਵਾਇਰਲ ਹੋ ਰਹੀ ਤਸਵੀਰਾਂ ਕਿੱਦਰ ਦੀਆਂ ਹਨ। ਇਸਦੇ ਲਈ ਅਸੀਂ ਵਾਇਰਲ ਹੋ ਰਹੀ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਇਧਰੋਂ ਸਾਨੂੰ ਪਤਾ ਚਲਿਆ ਕਿ ਇਹ ਤਸਵੀਰਾਂ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕੀਆਂ ਹਨ।
ਸਾਨੂੰ 4 ਜੂਨ 2018 ਦਾ ਇੱਕ ਕੇਕੇ ਉਮੇਸ਼ ਗੁਪਤਾ ਦਾ ਟਵੀਟ ਮਿਲਿਆ। ਉਸ ਵਿਚ ਇਸੇ ਤਸਵੀਰ ਨੂੰ ਇਟਾਰਸੀ-ਨਾਗਪੁਰ ਪੈਸੇਂਜਰ ਦੇ ਨਾਂ ਤੋਂ ਇਸਤੇਮਾਲ ਕੀਤਾ ਗਿਆ ਸੀ।
ਆਪਣੀ ਖੋਜ ਦੌਰਾਨ ਅਸੀਂ ਪਾਇਆ ਕਿ ਹੁਣੇ ਵਾਇਰਲ ਹੋ ਰਹੀ ਪੋਸਟ 2017 ਵਿਚ ਵੀ ਕੁੱਝ ਫੇਸਬੁੱਕ ਯੂਜ਼ਰ ਨੇ ਅਪਲੋਡ ਕੀਤੀ ਸੀ। 26 ਮਾਰਚ 2017 ਨੂੰ ਆਸ਼ੀਸ਼ ਰੰਜਨ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਵੀ ਇਸੇ ਪੋਸਟ ਨੂੰ ਅਪਲੋਡ ਕੀਤਾ ਸੀ। ਇਸਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁਕਿਆ ਹੈ।‘
ਵਾਇਰਲ ਹੋ ਰਹੀ ਪੋਸਟ ਦੀ ਸੱਚਾਈ ਜਾਣਨ ਲਈ ਅਸੀਂ ਉੱਤਰ ਮੱਧ ਰੇਲਵੇ (NCR)-ਇਲਾਹਬਦ ਦੇ ਮੁੱਖ ਜਨਸੰਪਰਕ ਅਧਿਕਾਰੀ ਗੌਰਵ ਕ੍ਰਿਸ਼ਣ ਬੰਸਲ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, ‘‘ਰਾਜਧਾਨੀ ਐਕਸਪ੍ਰੈਸ ਨਾਲ ਅਜਿਹਾ ਕੋਈ ਵੀ ਹਾਦਸਾ ਹਾਲ ਦੇ ਦਿਨਾਂ ਵਿਚ ਨਹੀਂ ਹੋਇਆ ਹੈ। ਵਾਇਰਲ ਹੋ ਰਹੀ ਖਬਰ ਦਾ ਸੱਚਾਈ ਨਾਲ ਕੋਈ ਵਾਸਤਾ ਨਹੀਂ ਹੈ।”
ਅੰਤ ਵਿਚ ਅਸੀਂ ਰਾਜਧਾਨੀ ਐਕਸਪ੍ਰੈਸ ਨਾਲ ਜੁੜੀ ਫਰਜ਼ੀ ਖਬਰ ਨੂੰ ਪੋਸਟ ਕਰਨ ਵਾਲੇ ਯੂਜ਼ਰ ਮਹੇਸ਼ ਸੋਨੀ ਦੇ ਅਕਾਊਂਟ ਨੂੰ ਖੰਗਾਲਿਆ। ਸਾਨੂੰ ਪਤਾ ਚਲਿਆ ਕਿ ਇਹ ਅਕਾਊਂਟ ਅਪ੍ਰੈਲ 2018 ਵਿਚ ਬਣਿਆ ਸੀ। ਇਸਨੂੰ 1800 ਤੋਂ ਵੱਧ ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਕਾਨਪੁਰ ਵਿਚ ਰਾਜਧਾਨੀ ਐਕਸਪ੍ਰੈਸ ਨਾਲ ਕੋਈ ਦੁਰਘਟਨਾ ਹਾਲ ਦੇ ਦਿਨਾਂ ਵਿਚ ਨਹੀਂ ਹੋਈ ਹੈ। ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।