Fact Check: ਬਸ ਵਿਚ ਪੈਟ੍ਰੋਲ ਨਹੀਂ, ਪਾਣੀ ਪਾ ਅੱਗ ਬੁਝਾ ਰਹੇ ਸੀ ਦਿੱਲੀ ਪੁਲਿਸ ਦੇ ਜਵਾਨ, ਜਾਣੋ 12 ਪੁਆਇੰਟ ਵਿਚ ਸਾਰਾ ਸੱਚ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਨਾਗਰਿਕਤਾ ਸੋਧ ਬਿਲ ਦੇ ਵਿਰੋਧ ਵਿਚ ਦਿੱਲੀ ਅੰਦਰ ਚਲ ਰਹੇ ਆਂਦੋਲਨ ਦੇ ਹਿੰਸਕ ਹੋਣ ਮਗਰੋਂ ਸੋਸ਼ਲ ਮੀਡੀਆ ‘ਤੇ ਕਈ ਫਰਜ਼ੀ ਖਬਰਾਂ ਅਤੇ ਵੀਡੀਓ ਵਾਇਰਲ ਕੀਤੇ ਜਾ ਰਹੇ ਹਨ। ਇਸ ਕੜੀ ਵਿਚ ਕੁਝ ਤਸਵੀਰਾਂ ਅਤੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਦੱਖਣੀ ਦਿੱਲੀ ਵਿਚ ਬਸਾਂ ਨੂੰ ਪੁਲਿਸ ਨੇ ਆਪ ਅੱਗ ਲਾਈ ਸੀ। ਵੀਡੀਓ ਵਿਚ ਸਫੈਦ ਅਤੇ ਪੀਲੇ ਗੈਲਨ ਨੂੰ ਵੇਖਿਆ ਜਾ ਸਕਦਾ ਹੈ। ਬਿਨਾਂ ਤਥ ਜਾਣ ਇਸ ਨਾਲ ਜੁੜੀਆਂ ਫੋਟੋਆਂ ਅਤੇ ਵੀਡੀਓ ਨੂੰ ਰਾਜਨੀਤਿਕ ਧਿਰਾਂ ਅਤੇ ਕੁਝ ਖਾਸ ਵਰਗ ਦੇ ਲੋਕ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਨਿਕਲਿਆ। ਬਸ ਵਿਚ ਦਿੱਲੀ ਪੁਲਿਸ ਦੇ ਜਵਾਨ ਪੈਟ੍ਰੋਲ ਪਾ ਕੇ ਅੱਗ ਨਹੀਂ ਲਾ ਰਹੇ ਸਨ, ਬਲਕਿ ਇਸਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਚਾਈ ਜਾਣਨ ਲਈ ਵਿਸ਼ਵਾਸ ਟੀਮ ਨੇ ਔਨਲਾਈਨ ਫੈਕਟ ਚੈੱਕ ਕੀਤਾ। ਵਿਸ਼ਵਾਸ ਨਿਊਜ਼ ਨੇ ਵੀਡੀਓ ਦਾ ਐਨਾਲਿਸਿਸ ਕੀਤਾ। ਅਸਲੀ ਵੀਡੀਓ ਬਣਾਉਣ ਵਾਲੇ ਪੱਤਰਕਾਰ ਨਾਲ ਗੱਲ ਕੀਤੀ। ਇਸਤੋਂ ਅਲਾਵਾ ਆਪ ਮੌਕੇ ‘ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ। ਇਸਦੇ ਅਲਾਵਾ ਅਸੀਂ ਪੁਲਿਸ ਦੇ ਵੱਡੇ ਅਫਸਰਾਂ ਅਤੇ ਦਿੱਲੀ ਅੱਗ ਬੁਝਾਊ ਦਸਤੇ ਨਾਲ ਸੰਪਰਕ ਕਰ ਸੱਚ ਜਾਣਿਆ। ਚਲੋ 12 ਪੁਆਇੰਟ ਵਿਚ ਜਾਣੀਏ ਸਾਰਾ ਸੱਚ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “Panthak Media ਪੰਥਕ ਮੀਡੀਆ” ਨੇ 15 ਦਸੰਬਰ 2019 ਨੂੰ ਰਾਤ 10 ਵਜੇ ਦੇ ਕਰੀਬ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ”ਇਹ ਹਨ ਅਸਲੀ ਗੁੰਡੇ, ਦਿੱਲੀ ਪੁਲਿਸ ਜੋ ਖੁਦ ਬੱਸਾਂ ਜਲਾ ਰਹੀ ਹੈ, ਇਲਜ਼ਾਮ ਜਾਮੀਆ ਦੇ ਸਟੂਡੈਂਟਸ ਤੇ ਲਗਾਉਣਗੇ
#Delhipolicepropaganda

ਦਿੱਲੀ ਦੇ ਉੱਪਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇੱਕ ਤਸਵੀਰ ਨੂੰ ਟਵੀਟ ਕਰਦੇ ਹੋਏ ਦਿੱਲੀ ਪੁਲਿਸ ਦੇ ਜਵਾਨਾਂ ‘ਤੇ ਬਸਾਂ ਨੂੰ ਅੱਗ ਲਾਣ ਦਾ ਆਰੋਪ ਲਾਇਆ ਹੈ।

ਪੜਤਾਲ

1.

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ Youtube ‘ਤੇ ਦਿੱਲੀ ਵਿਚ ਅੱਗ ਲਾਈ ਕੀਵਰਡ ਨਾਲ ਵੀਡੀਓ ਸਰਚ ਕੀਤਾ। ਸਾਨੂੰ Youtube ‘ਤੇ 20 ਸੈਕੰਡ ਦਾ ਇੱਕ ਵੀਡੀਓ ਮਿਲਿਆ। ਇਸਦੇ ਵਿਚ ਕੁਝ ਲੋਕਾਂ ਨੂੰ ਸਫੈਦ ਅਤੇ ਪੀਲੇ ਰੰਗ ਦੇ ਗੈਲਨ ਨੂੰ ਬਸ ਦੀ ਤਰਫ ਲੈ ਕੇ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ।

2.

ਪੜਤਾਲ ਦੌਰਾਨ ਸਾਨੂੰ ਪਤਾ ਚਲਿਆ ਕਿ ਇਸ ਵੀਡੀਓ ਨੂੰ NDTV ਦੇ ਪੱਤਰਕਾਰ ਅਰਵਿੰਦ ਗੁਨਸ਼ੇਖਰ ਨੇ ਬਣਾਇਆ ਸੀ। ਵਿਸ਼ਵਾਸ ਨਿਊਜ਼ ਨੇ ਅਰਵਿੰਦ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਫਰਜ਼ੀ ਹੈ। ਦਿੱਲੀ ਪੁਲਿਸ ਬਸ ਵਿਚ ਅੱਗ ਨਹੀਂ ਲਾ ਰਹੀ ਸੀ, ਬਲਕਿ ਪਿੱਛੇ ਦੀ ਸੀਟ ‘ਤੇ ਲੱਗੇ ਅੰਗਾਰੇ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਵੀਡੀਓ ਸ਼ਾਮ 5 ਵਜੇ ਦੇ ਨੇੜੇ ਬਣਾਇਆ ਗਿਆ ਸੀ। ਅਰਵਿੰਦ ਨੇ ਸਾਨੂੰ 2 ਵੀਡੀਓ ਭੇਜੇ। ਇੱਕ ਵੀਡੀਓ ਓਹੀ ਸੀ, ਜਿਹੜਾ ਵਾਇਰਲ ਹੋ ਰਿਹਾ ਹੈ। ਦੂਜਾ ਵੀਡੀਓ ਵੀ ਇਸਦੇ ਹੀ ਨਾਲ ਜੁੜਿਆ ਹੋਇਆ ਸੀ, ਪਰ ਉਹ ਕੁਝ ਮਿੰਟ ਬਾਅਦ ਦਾ ਸੀ। ਅਰਵਿੰਦ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀਡੀਓ ਦੀ ਸਚਾਈ ਨੂੰ ਲੈ ਕੇ ਦੱਸਿਆ ਕਿ ਗੱਡੀਆਂ ਨੂੰ ਅੱਗ ਲਾਉਣ ਵਾਲੀ ਕੋਈ ਭੀੜ ਸੀ। ਪੁਲਿਸ ਦੇ ਜਵਾਨ ਉਸਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਸਨ। ਅਰਵਿੰਦ ਦਾ ਪੂਰਾ ਟਵੀਟ ਤੁਸੀਂ ਹੇਠਾਂ ਵੇਖ ਸਕਦੇ ਹੋ।

3.

ਵਾਇਰਲ ਵੀਡੀਓ ਨੂੰ ਅਸੀਂ ਧਿਆਨ ਨਾਲ ਦੇਖਿਆ ਤਾਂ ਸਾਨੂੰ ਸ਼ੁਰੂਆਤ ਵਿਚ ਹੀ ਲਾਲ ਸ਼ਰਟ ਪਾਏ ਹੋਏ ਇੱਕ ਬੰਦਾ ਦਿੱਸਿਆ। ਜਿਹੜਾ ਵੀਡੀਓ ਵਿਚ ਬਾਈਕ ਵਿਚ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਦਿੱਸਿਆ। ਇਸਦੇ ਲਈ ਇਸਨੇ ਅੱਗ ਰੋਕਣ ਵਾਲੇ ਯੰਤਰ ਦਾ ਇਸਤੇਮਾਲ ਕੀਤਾ ਸੀ।

ਇਸਦੇ ਬਾਅਦ ਵੀਡੀਓ ਵਿਚ ਅੱਗੇ ਸਾਨੂੰ ਸਫੈਦ ਅਤੇ ਪੀਲੇ ਰੰਗ ਦੇ ਗੈਲਨ ਦਿੱਸੇ। ਵੀਡੀਓ ਵਿਚ ਦਿੱਸ ਰਹੇ ਗੈਲਨ ਖੱਬੇ ਪਾਸਿਓਂ ਲੈ ਕੇ ਜਾਂਦੇ ਹੋਏ ਦਿਸੇ।

4.

ਵੀਡੀਓ ਦੀ ਸਚਾਈ ਜਾਣਨ ਲਈ ਅਸੀਂ ਇਸਨੂੰ InVID ਟੂਲ ਵਿਚ ਅਪਲੋਡ ਕੀਤਾ। ਇਸਦੇ ਐਨਾਲਿਸਿਸ ਤੋਂ ਸਾਨੂੰ ਪਤਾ ਚਲਿਆ ਕਿ ਵੀਡੀਓ 15 ਦਸੰਬਰ 2019 ਨੂੰ ਬਣਾਇਆ ਗਿਆ ਹੈ।

ਇਸਦੇ ਵਿਚ 11:40 ਵਜੇ ਦਾ ਸਮੇਂ ਦਿੱਸ ਰਿਹਾ ਸੀ, ਪਰ ਇਹ ਸਮੇਂ GMT ਵਿਚ ਸੀ। ਇਸਨੂੰ ਅਸੀਂ ਇੰਡੀਅਨ ਸਟੈਂਡਰਡ ਟਾਈਮ ਨਾਲ ਕਨਵਰਟ ਕਰਨ ਲਈ savvytime ਔਨਲਾਈਨ ਟੂਲ ਦਾ ਇਸਤੇਮਾਲ ਕੀਤਾ। ਸਾਨੂੰ ਪਤਾ ਚਲਿਆ ਕਿ ਇਹ ਵੀਡੀਓ ਸ਼ਾਮ ਦੇ 5:10 ਵਜੇ ਬਣਾਇਆ ਗਿਆ ਸੀ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਅਰਵਿੰਦ ਦੀ ਤਰਫ਼ੋਂ ਭੇਜੇ ਗਏ ਦੂੱਜੇ ਵੀਡੀਓ ਦਾ ਐਨਾਲਿਸਿਸ ਕੀਤਾ। InVID ਟੂਲ ਅਤੇ savvytime ਟੂਲ ਦੀ ਮਦਦ ਤੋਂ ਸਾਨੂੰ ਪਤਾ ਚਲਿਆ ਕਿ ਅਰਵਿੰਦ ਨੇ ਦੂਜਾ ਵੀਡੀਓ ਸ਼ਾਮ ਨੂੰ 5:40 ਵਜੇ ਬਣਾਇਆ ਸੀ, ਜਦਕਿ ਦਿੱਲੀ ਵਿਚ ਬਸਾਂ ਨੂੰ ਜਲਾਉਣ ਦੀ ਘਟਨਾ 4:30 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਹੋਈ ਸੀ।

5.

ਅਰਵਿੰਦ ਦੀ ਤਰਫ਼ੋਂ ਭੇਜਿਆ ਗਿਆ ਦੂਜਾ ਵੀਡੀਓ ਵਾਇਰਲ ਵੀਡੀਓ ਦੇ ਬਾਅਦ ਦਾ ਅਗਲਾ ਹਿੱਸਾ ਸੀ। ਇਸਦੇ ਐਨਾਲਿਸਿਸ ਤੋਂ ਸਾਨੂੰ ਪਤਾ ਚਲਿਆ ਕਿ ਇਸ ਵੀਡੀਓ ਨੂੰ ਵਾਇਰਲ ਵੀਡੀਓ ਦੇ 30 ਮਿੰਟਾ ਬਾਅਦ ਬਣਾਇਆ ਗਿਆ ਸੀ। ਇਸਦੇ ਵਿਚ ਸਾਫਤੋਰ ‘ਤੇ ਬਸ ਦੇ ਬਾਹਰ ਪਾਣੀ ਨੂੰ ਵੇਖਿਆ ਜਾ ਸਕਦਾ ਹੈ। ਇਸਦੇ ਨਾਲ ਇਹ ਸਾਫ ਸੀ ਕਿ ਬਸ ਵਿਚ ਗੈਲਨ ਤੋਂ ਪੈਟ੍ਰੋਲ ਨਹੀਂ, ਪਾਣੀ ਪਾਇਆ ਗਿਆ ਸੀ।

6.

ਇਸਦੇ ਬਾਅਦ ਅਸੀਂ ਗੂਗਲ ਮੈਪ ਦੀ ਮਦਦ ਤੋਂ ਉਸ ਥਾਂ ਨੂੰ ਸਰਚ ਕੀਤਾ, ਜਿਥੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਸਾਨੂ ਵਾਇਰਲ ਵੀਡੀਓ ਵਿਚ Evergreen ਨਾਂ ਦੀ ਦੁਕਾਨ ਦਿਖਾਈ ਦਿੱਤੀ। ਗੂਗਲ ਮੈਪ ਦੀ ਮਦਦ ਤੋਂ ਜਦੋਂ ਅਸੀਂ ਸਰਚ ਸ਼ੁਰੂ ਕੀਤੀ ਤਾਂ ਸਾਨੂੰ ਇਹ ਥਾਂ ਸੁਖਦੇਵ ਵਿਹਾਰ ਮੇਟ੍ਰੋ ਸਟੇਸ਼ਨ ਦੇ ਨੇੜੇ ਦਿੱਸੀ।

7.

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਸ਼ਵਾਸ ਟੀਮ ਨੇ ਘਟਨਾ ਵਾਲੀ ਥਾਂ ‘ਤੇ ਪੁੱਜ ਕੇ ਆਪ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਵੀਡੀਓ ਵਿਚ ਜਿਹੜੇ ਪਾਸਿਓਂ ਦੋ ਗੈਲਨ ਨੂੰ ਲੈ ਕੇ ਲੋਕ ਆ ਰਹੇ ਸਨ, ਓਥੇ ਇੱਕ ਛੋਟੀ ਚਾਅ ਦੀ ਦੁਕਾਨ ਹੈ। ਸਾਨੂੰ ਚਾਅ ਦੀ ਦੁਕਾਨ ‘ਤੇ ਹੀ ਦੋਵੇਂ ਗੈਲਨ ਦਿੱਸੇ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਗੈਲਨ ਨੂੰ ਲੈ ਕੇ ਅੱਗ ਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।


ਚਾਅ ਦੀ ਦੁਕਾਨ ‘ਤੇ ਮੌਜੂਦ ਗੈਲਨ

8.

ਇਸਦੇ ਅਲਾਵਾ ਅਸੀਂ ਚੋਰਾਹੇ ਦੇ ਖੱਬੇ ਪਾਸੇ ਸਥਿਤ Evergreen ਨਾਂ ਦੀ ਦੁਕਾਨ ‘ਤੇ ਵੀ ਗਏ। ਇਸ ਦੁਕਾਨ ਨੂੰ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ। ਚੋਰਾਹੇ ‘ਤੇ ਪੈਂਦੀ ਇਸ ਦੁਕਾਨ ਦੇ ਨੇੜੇ ਹੀ ਸਾਰੀ ਘਟਨਾ ਵਾਪਰੀ ਸੀ। ਅਸੀਂ ਦੁਕਾਨ ‘ਤੇ ਜਾ ਕੇ ਉਸਦੇ ਮਾਲਕ ਵਿਕਾਸ ਚਾਵਲਾ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਘਟਨਾ ਸਾਡੇ ਸਾਹਮਣੇ ਹੀ ਵਾਪਰੀ ਸੀ। ਕੁਝ ਲੋਕਾਂ ਨੇ ਇੱਕ ਬਾਈਕ ਵਿਚ ਅੱਗ ਲਾ ਦਿੱਤੀ ਸੀ, ਜਦਕਿ ਇੱਕ ਬਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਸੇ ਸਮੇਂ ਪੁਲਿਸ ਨੇ ਉਨ੍ਹਾਂ ਨੂੰ ਖਦੇੜ ਦਿੱਤਾ ਸੀ। ਬਸ ਦੇ ਪਿਛਲੇ ਹਿੱਸੇ ਵਿਚ ਕੁਝ ਅੱਗ ਲੱਗ ਗਈ ਸੀ। ਉਸਨੂੰ ਬੁਝਾਉਣ ਲਈ ਪੁਲਿਸ ਦੇ ਜਵਾਨ ਸਥਾਨਕ ਲੋਕਾਂ ਦੀ ਮਦਦ ਲੈ ਰਹੇ ਸਨ।

ਤਸਵੀਰ ਵਿਚ ਪੇੜ ਦੇ ਪਿੱਛੇ ਪੈਂਦੀ Evergreen ਸ਼ੋਪ

9.

ਮੌਕੇ ‘ਤੇ ਸਾਨੂੰ ਸਲੀਮ ਖਾਨ ਮਿਲੇ। ਉਹ ਅੱਗ ਬੁਝਾਉਣ ਲਈ ਪਾਣੀ ਲੈ ਕੇ ਆਏ ਸਨ। ਉਨ੍ਹਾਂ ਨੇ ਵਿਸ਼ਵਾਸ ਟੀਮ ਨੂੰ ਦੱਸਿਆ, “ਅੱਗ ਸਾਡੇ ਸਾਹਮਣੇ ਹੀ ਲੱਗੀ ਸੀ। ਬਸ ਦੀ ਇੱਕ ਸੀਟ ‘ਤੇ ਕਿਸੇ ਨੇ ਅੱਗ ਲਾ ਦਿੱਤੀ ਸੀ। ਅਸੀਂ ਆਪ ਦੁਕਾਨ ਤੋਂ ਪਾਣੀ ਲੈ ਕੇ ਅੱਗ ਨੂੰ ਬੁਝਾਇਆ ਸੀ। ਪੁਲਿਸ ਨੇ ਅੱਗ ਨਹੀਂ ਲਾਈ ਸੀ। ਉਹ ਲੋਕ ਤਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।


ਸਲੀਮ ਖਾਨ

10.

15 ਦਸੰਬਰ ਦੇ ਹਿੰਸਕ ਆਂਦੋਲਨ ਨੂੰ ਲੈ ਕੇ ਸਾਰੇ ਸੋਸ਼ਲ ਮੀਡੀਆ ਸੰਸਥਾਨਾਂ ਨੇ ਵਿਸਥਾਰ ਤੋਂ ਕਵਰੇਜ ਕੀਤਾ ਸੀ। ਸਾਨੂੰ ਦੈਨਿਕ ਜਾਗਰਣ ਦੀ ਖਬਰ ਤੋਂ ਪਤਾ ਚਲਿਆ ਕਿ ਸ਼ਾਮੀ 4:30 ਵਜੇ ਹਜਾਰਾਂ ਦੀ ਗਿਣਤੀ ਵਿਚ ਲੋਕ ਸਰਾਏ ਜ਼ੁਲੇਨਾ ਚੋਰਾਹੇ ਦੇ ਨੇੜੇ ਕੱਠੇ ਹੋਏ। ਓਧਰੋਂ ਉਹ ਲੋਕ ਰਿੰਗ ਰੋਡ ਦੀ ਤਰਫ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਮਾਤਾ ਮੰਦਰ ਰੋਡ ‘ਤੇ ਹੀ ਰੋਕ ਦਿੱਤਾ ਸੀ। ਜਿਸਦੇ ਬਾਅਦ ਉਨ੍ਹਾਂ ਨੇ ਬਸਾਂ ਵਿਚ ਤੋੜਫੋੜ ਕਰਕੇ ਅੱਗ ਲਾ ਦਿੱਤੀ ਸੀ। ਇਸਦੇ ਅਲਾਵਾ ਕਈ ਦੂਜੇ ਵਾਹਨਾਂ ਨੂੰ ਵੀ ਉਸ ਭੀੜ ਨੇ ਨੁਕਸਾਨ ਪਹੁੰਚਾਇਆ ਸੀ। ਹਿੰਸਾ ਦੀ ਚਪੇਟ ਵਿਚ ਜ਼ੁਲੇਨਾ ਚੋਂਕ, ਸੀਵੀ ਰਮਨ ਰੋਡ ਅਤੇ ਮਥੁਰਾ ਰੋਡ ਮੁਖ ਰੂਪ ਤੋਂ ਪ੍ਰਭਾਵਿਤ ਹੋਏ। ਭੀੜ ਨੇ ਚਾਰ ਬਸਾਂ ਵਿਚ ਅੱਗ ਲਾਈ ਸੀ। ਮੀਡੀਆ ਰਿਪੋਰਟ ਦੇ ਅਨੁਸਾਰ, ਬਸਾਂ ਵਿਚ ਅੱਗ ਲਾਉਣ ਦੀ ਘਟਨਾ 4:30 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਦੀ ਹੈ।

11.

ਹੁਣ ਵਾਰੀ ਸੀ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਗੱਲ ਕਰਨ ਦੀ। ਦਿੱਲੀ ਪੁਲਿਸ ਦੇ ਐਡੀਸ਼ਨਲ PRO ਅਨਿਲ ਮਿੱਤਲ ਨੇ ਵਿਸ਼ਵਾਸ ਟੀਮ ਨੂੰ ਦੱਸਿਆ ਕਿ ਬਸ ਵਿਚ ਪੁਲਿਸ ਨੇ ਅੱਗ ਨਹੀਂ ਲਾਈ ਸੀ। ਸਾਡੇ ਜਵਾਨ ਤਾਂ ਅੱਗ ਬੁਝਾਉਣ ਲਈ ਪਾਣੀ ਦਾ ਇਸਤੇਮਾਲ ਕਰ ਰਹੇ ਸਨ। ਵੀਡੀਓ ਦਾ ਦਾਅਵਾ ਇੱਕਦਮ ਫਰਜ਼ੀ ਹੈ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਅਫਵਾਹ ‘ਤੇ ਧਿਆਨ ਨਾ ਦਵੋ।

ਦੱਖਣੀ-ਪੂਰਵੀ ਦਿੱਲੀ ਪੁਲਿਸ ਡਿਪਟੀ ਕਮਿਸ਼ਨਰ ਚਿਨਮਯ ਵਿਸ਼ਵਾਲ ਨੇ ਕਿਹਾ ਕਿ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਪੁਲਿਸ ਨੇ ਗੱਡੀਆਂ ਵਿਚ ਅੱਗ ਲਾਈ, ਜਦਕਿ ਪੁਲਿਸ ਤਾਂ ਅੱਗ ਬੁਝਾਉਣ ਦਾ ਕੰਮ ਕਰ ਰਹੀ ਸੀ।

12.

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਦਿੱਲੀ ਅੱਗ ਬੁਝਾਊ ਵਿਭਾਗ ਦੇ PRO ਸੋਮਵੀਰ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਦੁਪਹਿਰ ਬਾਅਦ 4:42 ਵਜੇ ਫਾਇਰ ਬ੍ਰਿਗੇਡ ਦੇ ਕਾਲ ਸੈਂਟਰ ‘ਤੇ ਇੱਕ ਫੋਨ ਆਇਆ। ਜਿਸਦੇ ਵਿਚ ਦੱਸਿਆ ਗਿਆ ਕਿ ਨਿਊ ਫ੍ਰੇਂਡਸ ਕਾਲੋਨੀ ਵਿਚ ਮਾਤਾ ਮੰਦਰ ਵਾਲੇ ਰੋਡ ‘ਤੇ DTC ਦੀ ਬਸ ਵਿਚ ਅੱਗ ਲਾ ਦਿੱਤੀ ਹੈ। ਇਸਦੇ ਬਾਅਦ ਅਸੀਂ ਤੁਰੰਤ ਆਪਣੇ ਦਸਤੇ ਨੂੰ ਓਥੇ ਰਵਾਨਾ ਕਰ ਦਿੱਤਾ ਸੀ।

ਇਸ ਤਸਵੀਰ ਨੂੰ ਫੇਸਬੁੱਕ ‘ਤੇ ਹਜਾਰਾਂ ਯੂਜ਼ਰ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “Panthak Media ਪੰਥਕ ਮੀਡੀਆ” ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਬਸ ਵਿਚ ਦਿੱਲੀ ਪੁਲਿਸ ਦੀ ਤਰਫ਼ੋਂ ਅੱਗ ਲਾਉਣ ਦਾ ਦਾਅਵਾ ਕਰਨ ਵਾਲੀ ਪੋਸਟ ਫਰਜ਼ੀ ਹੈ। ਸਾਡੀ ਪੜਤਾਲ ਤੋਂ ਇਹ ਸੱਚ ਸਾਹਮਣੇ ਨਿਕਲ ਕੇ ਆਇਆ ਕਿ ਦਿੱਲੀ ਪੁਲਿਸ ਦੇ ਜਵਾਨ ਜ਼ੁਲੇਨਾ ਚੋਂਕ ‘ਤੇ ਸਥਾਨਕ ਲੋਕਾਂ ਦੀ ਮਦਦ ਤੋਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਵਿਸ਼ਵਾਸ ਨਿਊਜ਼ ਨੇ ਔਨਲਾਈਨ ਫੈਕਟ ਚੈੱਕ ਦੇ ਨਾਲ ਮੌਕੇ ‘ਤੇ ਜਾ ਕੇ ਚਸ਼ਮਦੀਦਾਂ ਨਾਲ ਗੱਲ ਵੀ ਕੀਤੀ ਹੈ। ਇਸਦੇ ਅਲਾਵਾ ਕਈ ਟੂਲ ਦੀ ਮਦਦ ਲੈ ਕੇ ਸੱਚ ਜਾਣਿਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts