ਵਿਸ਼ਵਾਸ ਟੀਮ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਖਰੋਟ, ਅਨਾਜ, ਸ਼ਹਿਦ, ਲ੍ਹਸਣ ਅਤੇ ਨਿਮਬੂ ਤੋਂ ਘਰ ਵਿਚ ਤਿਆਰ ਕੀਤੇ ਗਏ ਮਿਸਕਰ ਨੂੰ ਲੈਣ ਨਾਲ ਅਖੀਰਲੇ ਸਟੇਜ ਦਾ ਕੈਂਸਰ ਵੀ 72 ਘੰਟਿਆਂ ਵਿਚ ਠੀਕ ਕੀਤਾ ਜਾ ਸਕਦਾ ਹੈ। ਵੀਡੀਓ ਮੁਤਾਬਕ, ਇਸ ਮਿਕਸਚਰ ਨੂੰ ਫਰਿਜ਼ ਵਿਚ ਰੱਖਣਾ ਹੈ ਅਤੇ ਦਿਨ ਵਿਚ ਕਈ ਵਾਰ ਇਸਨੂੰ ਲੈਣਾ ਹੈ। ਇਸ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਹੋਇਆ ਹੈ, ‘3 ਦਾਣੇ ਖਾਣ ਨਾਲ 72 ਘੰਟਿਆਂ ਵਿਚ ਹੋ ਜਾਂਦਾ ਹੈ ਅਖੀਰਲੇ ਸਟੇਜ ਦਾ ਕੈਂਸਰ ਜੜੋਂ ਖਤਮ।’ ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਸ ਵਾਇਰਲ ਵੀਡੀਓ ਦਾ ਦਾਅਵਾ ਫਰਜ਼ੀ ਨਿਕਲਿਆ।
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾ ਰਹੇ ਇਸ ਵਾਇਰਲ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਹੋਇਆ ਹੈ, ‘3 ਦਾਣੇ ਖਾਣ ਨਾਲ 72 ਘੰਟਿਆਂ ਵਿਚ ਹੋ ਜਾਂਦਾ ਹੈ ਅਖੀਰਲੇ ਸਟੇਜ ਦਾ ਕੈਂਸਰ ਜੜੋਂ ਖਤਮ।’ ਵਾਇਰਲ ਵੀਡੀਓ ਵਿਚ ਦੱਸਿਆ ਗਿਆ ਹੈ ਕਿ ਅਖਰੋਟ, ਅਨਾਜ, ਸ਼ਹਿਦ, ਲ੍ਹਸਣ ਅਤੇ ਨਿਮਬੂ ਤੋਂ ਘਰ ਵਿਚ ਤਿਆਰ ਕੀਤੇ ਗਏ ਮਿਸਕਰ ਨੂੰ ਲੈਣ ਨਾਲ ਅਖੀਰਲੇ ਸਟੇਜ ਦਾ ਕੈਂਸਰ 72 ਘੰਟਿਆਂ ਵਿਚ ਠੀਕ ਕੀਤਾ ਜਾ ਸਕਦਾ ਹੈ। ਵੀਡੀਓ ਮੁਤਾਬਕ, ਇਸ ਮਿਕਸਚਰ ਨੂੰ ਫਰਿਜ਼ ਵਿਚ ਰੱਖ ਦਿਨ ਵਿਚ ਕਈ ਵਾਰ ਖਾਣਾ ਹੈ।
ਯੂਟਿਊਬ ‘ਤੇ ਇਸ ਵੀਡੀਓ ਨੂੰ ਹੁਣ ਤਕ 102,808 ਵਾਰ ਵੇਖਿਆ ਜਾ ਚੁੱਕਿਆ ਹੈ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਇਸ ਵੀਡੀਓ ‘ਤੇ ਕੀਤੇ ਗਏ ਕਮੈਂਟਾਂ ਨੂੰ ਪੜ੍ਹਿਆ। ਅਸੀਂ ਪਾਇਆ ਕਿ ਕਈ ਲੋਕਾਂ ਨੇ ਇਹ ਕਮੈਂਟ ਕੀਤਾ ਹੈ ਕਿ ਇਹ ਵੀਡੀਓ ਫਰਜ਼ੀ ਹੈ।
ਅਸੀਂ ਵੀਡੀਓ ਦੇ ਕੈਪਸ਼ਨ ਨੂੰ ਧਿਆਨ ਨਾਲ ਪੜ੍ਹਿਆ ਤਾਂ ਕੈਂਸਰ ਦੀ ਸਪੈਲਿੰਗ ਸਾਨੂੰ “canser” ਲਿਖੀ ਗਲਤ ਮਿਲੀ।
ਅਸੀਂ ਇਸ ਗੱਲ ਦੀ ਪੜਤਾਲ ਕੀਤੀ ਕਿ ਕੀ ਵੀਡੀਓ ਵਿਚ ਦਿੱਤੀ ਗਈ ਡਾਈਟ ਦਾ ਕੈਂਸਰ ਦੇ ਇਲਾਜ ਨਾਲ ਕੋਈ ਲੈਣਾ ਦੇਣਾ ਹੈ ਜਾਂ ਨਹੀਂ। ਸਾਨੂੰ ਅਮਰੀਕਨ ਇੰਸਟੀਟਿਊਟ ਆਫ ਕੈਂਸਰ ਰਿਸਰਚ ਦੀ ਵੈਬਸਾਈਟ ‘ਤੇ ਇੱਕ ਰਿਪੋਰਟ ਮਿਲੀ। ਇਸਦੇ ਮੁਤਾਬਕ, ‘ਕੋਈ ਵੀ ਖਾਦ ਪਦਾਰਥ ਤੁਹਾਨੂੰ ਕੈਂਸਰ ਤੋਂ ਨਹੀਂ ਬਚਾ ਸਕਦਾ ਹੈ। ਹਾਲਾਂਕਿ, ਰਿਸਰਚਾਂ ਤੋਂ ਇਹ ਗੱਲ ਪਤਾ ਚਲੀ ਹੈ ਕਿ ਕਈ ਤਰ੍ਹਾਂ ਦੀਆਂ ਸਬਜ਼ੀਆਂ, ਫਲ, ਸਾਬਤ ਅਨਾਜ, ਬੀਨਜ਼ ਅਤੇ ਦੂੱਜੇ ਪੋਧਿਆਂ ਨਾਲ ਜੁੜੇ ਪਦਾਰਥਾਂ ਨੂੰ ਡਾਈਟ ਵਿਚ ਸ਼ਾਮਲ ਕਰਨ ਨਾਲ ਕਈ ਤਰ੍ਹਾਂ ਦੇ ਕੈਂਸਰ ਦਾ ਖਤਰਾ ਘੱਟ ਹੋ ਸਕਦਾ ਹੈ।’
ਅਸੀਂ ਇਸ ਸਬੰਧ ਵਿਚ ਆਯੁਰਵੇਦ ਡਾਕਟਰ ਵਿਮਲ ਐਨ. ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, ‘ਇਹ ਮਿਕਸਚਰ ਕੈਂਸਰ ਦੇ ਇਲਾਜ ਵਾਸਤੇ ਕੰਮ ਨਹੀਂ ਕਰਦਾ ਹੈ। ਇਹ ਪੂਰੀ ਤਰ੍ਹਾਂ ਫਰਜ਼ੀ ਖਬਰ ਹੈ।’
ਨਤੀਜਾ- ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਵੀਡੀਓ ਦਾ ਦਾਅਵਾ ਫਰਜ਼ੀ ਨਿਕਲਿਆ। ਅਖਰੋਟ, ਅਨਾਜ, ਸ਼ਹਿਦ, ਲ੍ਹਸਣ ਅਤੇ ਨਿਮਬੂ ਤੋਂ ਘਰ ਵਿਚ ਤਿਆਰ ਕੀਤੇ ਗਏ ਮਿਸਕਰ ਨੂੰ ਲੈਣ ਨਾਲ ਅਖੀਰਲੇ ਸਟੇਜ ਦਾ ਕੈਂਸਰ 72 ਘੰਟਿਆਂ ਵਿਚ ਠੀਕ ਨਹੀਂ ਹੋ ਸਕਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।