X
X

FACT CHECK: 500 ਦੇ ਨੋਟ ਨੂੰ ਲੈ ਕੇ ਵਾਇਰਲ ਹੋ ਰਿਹਾ ਮੈਸਜ ਗਲਤ ਹੈ

  • By: Bhagwant Singh
  • Published: Jun 21, 2019 at 02:24 PM
  • Updated: Jun 24, 2019 at 10:45 AM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਵਿਚ 500 ਰੁਪਏ ਦੇ 2 ਨੋਟ ਹਨ। ਇੱਕ ਨੋਟ ‘ਤੇ ਹਰੀ ਪੱਟੀ ਵਿਚਕਾਰ ਹੈ ਅਤੇ ਦੂਜੇ ਨੋਟ ‘ਤੇ ਹਰੀ ਪੱਟੀ ਖੱਬੇ ਪਾਸੇ। ਪੋਸਟ ਅਨੁਸਾਰ, ਜਿਸ ਨੋਟ ‘ਤੇ ਹਰੀ ਪੱਟੀ ਖੱਬੇ ਪਾਸੇ ਹੈ ਉਹ ਨੋਟ ਫਰਜ਼ੀ ਹੈ ਅਤੇ ਜਿਸ ਨੋਟ ‘ਤੇ ਹਰੀ ਪੱਟੀ ਵਿਚਕਾਰ ਹੈ ਉਹ ਨੋਟ ਅਸਲੀ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਅੰਦਰ ਅੰਗ੍ਰਜੀ ‘ਚ ਲਿਖਿਆ ਹੈ, “Pls do not accept Rs.500 Currency note on which the green strip is close to Gandhi ji because it’s fake. Accept a currency note where the strip is near Governor’s signature. Please pass this message to all family and friends,”. ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ ” ਰੂ500 ਦੀ ਕਰੇਂਸੀ ਨੋਟ ਲੈਣ ਤੋਂ ਪਹਿਲਾਂ ਧਿਆਨ ਦਵੋ। ਜਿਸ ਨੋਟ ‘ਤੇ ਹਰੀ ਪੱਟੀ ਗਾਂਧੀ ਜੀ ਦੇ ਨੇੜੇ ਹੈ ਉਹ ਨਕਲੀ ਹੈ। ਅਜਿਹਾ ਕਰੇਂਸੀ ਨੋਟ ਸਵੀਕਾਰ ਕਰੋ ਜਿਸਵਿਚ ਹਰੀ ਰੰਗੀ ਪੱਟੀ * ਗਵਰਨਰ ਦੇ ਦਸਤਖਤ ਦੇ ਕੋਲ ਹੋਵੇ। * ਕਿਰਪਾ ਕਰਕੇ ਇਸ ਸੁਨੇਹੇ ਨੂੰ ਸਾਰੇ ਪਰਿਵਾਰ ਅਤੇ ਦੋਸਤਾਂ ਕੋਲ ਭੇਜ ਦਵੋ।

ਪੜਤਾਲ

ਇਸ ਦਾਅਵੇ ਦੀ ਪੜਤਾਲ ਕਰਨ ਲਈ ਅਸੀਂ Reserve Bank Of India ਦੀ ਵੈੱਬਸਾਈਟ ‘ਤੇ ਨੋਟ ਜਾਂਚਣ ਦੀ ਪ੍ਰਕ੍ਰਿਆ ਨੂੰ ਲਭਿਆ। RBI ਦੀ ਵੈੱਬਸਾਈਟ ‘ਤੇ ਅਸਲੀ ਨੋਟ ਦੇ ਪਛਾਣ ਕਰਨ ਦੀ ਪ੍ਰਕ੍ਰਿਆ ਦੱਸੀ ਗਈ ਹੈ। ਇਸ ਪ੍ਰਕ੍ਰਿਆ ਵਿਚ ਹਰੀ ਪੱਟੀ ਦੇ ਰੰਗ ਨੂੰ ਲੈ ਕੇ ਦੱਸਿਆ ਗਿਆ ਹੈ ਪਰ ਪੱਟੀ ਦੀ ਥਾਂ ਨੂੰ ਲੈ ਕੇ ਕੋਈ ਨਿਰਦੇਸ਼ ਨਹੀਂ ਦਸਿਆ ਗਿਆ ਹੈ।

ਇਸ ਵਿਸ਼ੇ ਵਿਚ ਅਸੀਂ RBI ਨੂੰ ਇੱਕ ਮੇਲ ਲਿਖਿਆ ਅਤੇ ਸਾਨੂੰ ਦੱਸਿਆ ਗਿਆ ਕਿ ਨੋਟ ‘ਤੇ ਹਰੀ ਪੱਟੀ ਦੀ ਥਾਂ ਤੋਂ ਉਸਦੇ ਅਸਲੀ ਨਕਲੀ ਹੋਣ ਦਾ ਪਤਾ ਨਹੀਂ ਲਗਾਇਆ ਜਾ ਸਕਦਾ। ਨਾਲ ਹੀ RBI ਨੇ ਸਾਡੇ ਨਾਲ ਇੱਕ ਲਿੰਕ ਵੀ ਸ਼ੇਅਰ ਕੀਤਾ ਜਿੱਥੇ ਅਸਲੀ ਨੋਟ ਦਾ ਬਿਓਰਾ ਦਿੱਤਾ ਗਿਆ ਹੈ।

ਇਸ ਪੋਸਟ ਨੂੰ ਨੇਪੋਲੀਅਨ ਡਿਆਜ਼ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ 500 ਦੇ ਨੋਟ ‘ਤੇ ਹਰੀ ਪੱਟੀ ਦੀ ਥਾਂ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : 500 ਦੇ ਨੋਟ ਨੂੰ ਲੈ ਕੇ ਵਾਇਰਲ ਹੋ ਰਿਹਾ ਮੈਸਜ
  • Claimed By : Fb User-Napolean Dias
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later