Fact Check: ਧੋਨੀ ਦੇ ਆਊਟ ਹੋਣ ‘ਤੇ ਨਹੀਂ ਰੋਇਆ ਸੀ ਫੋਟੋਗ੍ਰਾਫਰ, ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਭਾਰਤ ਦੇ ਕ੍ਰਿਕੇਟ ਵਿਸ਼ਵ ਕੱਪ 2019 ਤੋਂ ਬਾਹਰ ਹੋਣ ਨਾਲ ਹੀ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋਣ ਲੱਗ ਪਈ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਸ਼ਵ ਕੱਪ ਦੇ ਸੈਮੀ-ਫਾਈਨਲ ਮੁਕਾਬਲੇ ਵਿਚ ਜਿਵੇਂ ਹੀ ਧੋਨੀ ਆਊਟ ਹੋਇਆ, ਇੱਕ ਫੋਟੋਗ੍ਰਾਫਰ ਰੋਣ ਲੱਗ ਪਿਆ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ। ਤੁਹਾਨੂੰ ਦੱਸ ਦਈਏ ਕਿ ਵਾਇਰਲ ਤਸਵੀਰ ਵਿਚ ਦਿਸ ਰਿਹਾ ਫੋਟੋਗ੍ਰਾਫਰ ਇੱਕ ਇਰਾਕੀ ਫੋਟੋਗ੍ਰਾਫਰ ਹੈ ਜਿਹੜਾ ਆਪਣੇ ਦੇਸ਼ ਦੀ ਫੁੱਟਬਾਲ ਟੀਮ ਦੀ ਏਸ਼ਿਆਈ ਕੱਪ 2019 ਵਿਚ ਹਾਰ ਨੂੰ ਦੇਖ ਰੋ ਪਿਆ ਸੀ। ਫੋਟੋਗ੍ਰਾਫਰ ਦਾ ਨਾਂ ਮੋਹੰਮਦ ਅਲ-ਅਜ਼ਵੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਦੇ ਲਗਭਗ ਕਈ ਪਲੇਟਫਾਰਮ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਇੱਕ ਫੋਟੋਗ੍ਰਾਫਰ ਨੂੰ ਰੋਂਦੇ ਹੋਏ ਦਿਖਾਇਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕ੍ਰਿਕੇਟ ਵਿਸ਼ਵ ਕੱਪ ਦੇ ਸੈਮੀ-ਫਾਈਨਲ ਮੁਕਾਬਲੇ ਵਿਚ ਜਿਵੇਂ ਹੀ ਧੋਨੀ ਆਊਟ ਹੋਇਆ, ਇੱਕ ਫੋਟੋਗ੍ਰਾਫਰ ਰੋਣ ਲੱਗ ਪਿਆ। ਇਹ ਤਸਵੀਰ ਫੇਸਬੁੱਕ, ਟਵਿੱਟਰ ਅਤੇ ਵਾਹਟਸਐਪ ਦੇ ਜ਼ਰੀਏ ਵਾਇਰਲ ਕੀਤੀ ਜਾ ਰਹੀ ਹੈ।

ਫੇਸਬੁੱਕ ‘ਤੇ ਇਸ ਤਸਵੀਰ ਨੂੰ “TFG Social” ਨਾਂ ਦੇ ਪੇਜ ਨੇ ਸ਼ੇਅਰ ਕੀਤਾ ਜਿਸਨੂੰ ਹੁਣ ਤੱਕ 177 ਲੋਕ ਅੱਗੇ ਸ਼ੇਅਰ ਕਰ ਚੁੱਕੇ ਹਨ ਅਤੇ ਇਸ ਪੋਸਟ ‘ਤੇ 632 ਰਿਐਕਸ਼ਨ ਵੀ ਆਏ ਹਨ।

ਪੜਤਾਲ

ਇਸ ਪੋਸਟ ਨੂੰ ਦੇਖਦੇ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਪੜਤਾਲ ਦੀ ਸ਼ੁਰੂਆਤ ਅਸੀਂ ਗੂਗਲ ਰਿਵਰਸ ਇਮੇਜ ਤੋਂ ਕੀਤੀ ਜਿਥੇ ਅਸੀਂ ਇਸ ਫੋਟੋ ਨੂੰ ਅਪਲੋਡ ਕਰਕੇ ਸਰਚ ਕੀਤਾ। ਸਰਚ ਦੇ ਨਤੀਜ਼ਿਆਂ ਤੋਂ ਸਾਨੂੰ ਇਹ ਯਕੀਨ ਤਾਂ ਹੋ ਗਿਆ ਕਿ ਇਹ ਤਸਵੀਰ ਕ੍ਰਿਕੇਟ ਵਿਸ਼ਵ ਕੱਪ 2019 ਦੀ ਨਹੀਂ ਹੈ। ਸਾਨੂੰ ਇਸ ਸਰਚ ਵਿਚ ਸਬਤੋਂ ਪੁਰਾਣਾ ਲਿੰਕ 25 ਜਨਵਰੀ 2019 ਦਾ ਮਿਲਿਆ। ਇਹ ਲਿੰਕ “International News” ਵੈੱਬਸਾਈਟ ਦਾ ਸੀ ਜਿਸਵਿਚ ਦੱਸਿਆ ਗਿਆ ਸੀ ਕਿ ਇਹ ਫੋਟੋਗ੍ਰਾਫਰ ਕਿਸ ਵਜ੍ਹਾ ਨਾਲ ਰੋਇਆ ਸੀ। ਨਿਊਜ਼ ਦੀ ਹੈਡਿੰਗ ਸੀ, “An Iraqi photographer hides his grief with his lens” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ – “ਇੱਕ ਇਰਾਕੀ ਫੋਟੋਗ੍ਰਾਫਰ ਨੇ ਆਪਣੀ ਭਾਵਨਾਵਾਂ ਕੈਮਰੇ ਦੇ ਪਿੱਛੇ ਲੁਕਾਈ”। ਤੁਸੀਂ ਇਸ ਖਬਰ ਨੂੰ ਇੱਥੇ ਕਲਿੱਕ ਕਰ ਪੜ੍ਹ ਸਕਦੇ ਹੋ।

ਅਸੀਂ ਆਪਣੀ ਪੜਤਾਲ ਨੂੰ ਜਾਰੀ ਰੱਖਿਆ ਅਤੇ ਸਾਨੂੰ ਇੱਕ ਹੋਰ ਸਬੂਤ ਮਿਲਿਆ ਜਿਹੜਾ ਇਹ ਸਾਬਤ ਕਰ ਰਿਹਾ ਸੀ ਕਿ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਸਾਨੂੰ @official433 ਦਾ ਇੱਕ ਟਵੀਟ ਮਿਲਿਆ ਜਿਸਵਿਚ ਦੱਸਿਆ ਗਿਆ ਸੀ ਕਿ ਇੱਕ ਇਰਾਕੀ ਫੋਟੋਗ੍ਰਾਫਰ ਆਪਣੇ ਦੇਸ਼ ਦੀ ਹਾਰ ਨੂੰ ਵੇਖ ਕੇ ਰੋ ਪਿਆ ਸੀ। ਤੁਹਾਨੂੰ ਦੱਸ ਦਈਏ ਕਿ @official433 ਫੁੱਟਬਾਲ ਦੀ ਦੁਨੀਆ ਨੂੰ ਹੀ ਕਵਰ ਕਰਦਾ ਹੈ। ਆਪਣੇ ਇੰਟ੍ਰੋ ਵਿਚ ਵੀ ਇਹੀ ਦਸਦੇ ਹਨ “The home of football ⚽️❤️ | hello@by433.com”

ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ ਅਤੇ ਗੱਲ ਕੀਤੀ ਦੈਨਿਕ ਜਾਗਰਣ ਦੇ ਖੇਡ ਸੰਵਾਦਾਤਾ ਨਾਲ ਜੋ ਇਸ ਸਮੇਂ ਲੰਡਨ ਵਿਚ ਕ੍ਰਿਕੇਟ ਵਿਸ਼ਵ ਕੱਪ 2019 ਕਵਰ ਕਰ ਰਹੇ ਹਨ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਫੋਟੋ ਕ੍ਰਿਕੇਟ ਵਿਸ਼ਵ ਕੱਪ 2019 ਦਾ ਨਹੀਂ ਹੈ। ਫੋਟੋਗ੍ਰਾਫਰ ਦੇ ਗੱਲ ਵਿਚ ID ਕਾਰਡ ਸਟ੍ਰਿਪ ਇਸ ਵਿਸ਼ਵ ਕੱਪ ਦੀ ਨਹੀਂ ਹੈ।” ID ਕਾਰਡ ਸਟ੍ਰਿਪ ਵਿਚਕਾਰਲਾ ਅੰਤਰ ਤੁਸੀਂ ਹੇਠਾਂ ਦਿੱਤੀ ਗਈ ਤਸਵੀਰਾਂ ਵਿਚ ਵੇਖ ਸਕਦੇ ਹੋ:


ICC CWC 2019 ID ਕਾਰਡ ਸਟ੍ਰਿਪ

Asian Nations Cup 2019 ID ਕਾਰਡ ਸਟ੍ਰਿਪ

ਅੰਤ ਵਿਚ ਅਸੀਂ ਵਾਇਰਲ ਪੋਸਟ ਸ਼ੇਅਰ ਕਰਨ ਵਾਲੇ ਪੇਜ TFG Social ਦੀ ਸੋਸ਼ਲ ਸਕੈਨਿੰਗ ਕੀਤੀ ਅਤੇ ਸਾਨੂੰ ਪਤਾ ਚਲਿਆ ਕਿ ਇਸ ਪੇਜ ਨੂੰ 483,249 ਲੋਕ ਫਾਲੋ ਕਰਦੇ ਹਨ ਅਤੇ ਇਸ ਪੇਜ ਨੂੰ 482,314 ਲੋਕਾਂ ਨੇ ਲਾਈਕ ਵੀ ਕੀਤਾ ਹੋਇਆ ਹੈ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਤੁਹਾਨੂੰ ਦੱਸ ਦਈਏ ਕਿ ਵਾਇਰਲ ਤਸਵੀਰ ਵਿਚ ਦਿਸ ਰਿਹਾ ਫੋਟੋਗ੍ਰਾਫਰ ਇੱਕ ਇਰਾਕੀ ਫੋਟੋਗ੍ਰਾਫਰ ਹੈ ਜਿਹੜਾ ਆਪਣੇ ਦੇਸ਼ ਦੀ ਫੁੱਟਬਾਲ ਟੀਮ ਦੀ ਏਸ਼ਿਆਈ ਕੱਪ 2019 ਵਿਚ ਹਾਰ ਨੂੰ ਦੇਖ ਰੋ ਪਿਆ ਸੀ। ਫੋਟੋਗ੍ਰਾਫਰ ਦਾ ਨਾਂ ਮੋਹੰਮਦ ਅਲ-ਅਜ਼ਵੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts