Fact Check: ਮੋਤੀਲਾਲ ਵੋਹਰਾ ਦੀ ਰਾਹੁਲ ਗਾਂਧੀ ਦੇ ਪੈਰ ਛੁਹਂਦੇ ਵਾਇਰਲ ਤਸਵੀਰ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਉਸ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਤਸਵੀਰ ਵਿਚ ਕਾਂਗਰੇਸ ਦੇ ਸੀਨੀਅਰ ਨੇਤਾ ਮੋਤੀਲਾਲ ਵੋਹਰਾ ਰਾਹੁਲ ਗਾਂਧੀ ਦੇ ਪੈਰ ਛੁਹ ਰਹੇ ਹਨ। ਵਿਸ਼ਵਾਸ ਚੀਜ਼ ਨੇ ਆਪਣੀ ਪੜਤਾਲ ਵਿਚ ਇਸ ਦਾਅਵੇ ਨੂੰ ਫਰਜ਼ੀ ਸਾਬਤ ਕੀਤਾ ਅਤੇ ਪਾਇਆ ਕਿ ਤਸਵੀਰ ਵਿਚ ਮੋਤੀਲਾਲ ਵੋਹਰਾ ਨਹੀਂ, ਬਲਕਿ ਛੱਤੀਸਗੜ੍ਹ ਦੇ ਮੰਤਰੀ ਟੀਏਸ ਸਿੰਘ ਦੇਵ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਸੁਧੀਰਭਾਓ ਸੁਕਾਰੇ 4 ਜੁਲਾਈ ਨੂੰ ਇੱਕ ਪੋਸਟ ਅਪਲੋਡ ਕਰਦੇ ਹਨ, ਜਿਸਵਿਚ ਇੱਕ ਨਾਲ ਡਿਸਕ੍ਰਿਪਸ਼ਨ ਲਿਖਦੇ ਹਨ- “ਵੇਖੋ 91 ਸਾਲ ਦੇ ਸ਼੍ਰੀ ਮੋਤੀਲਾਲ ਜੀ ਵੋਹਰਾ ਜਿਨ੍ਹਾਂ ਨੂੰ ਕਾਂਗਰੇਸ ਦਾ ਪ੍ਰਧਾਨ ਮਨੋਨੀਤ ਕੀਤਾ ਗਿਆ ਹੈ, ਉਹ 49 ਸਾਲ ਦੇ ਰਾਹੁਲ ਗਾਂਧੀ ਤੋਂ ਅਸ਼ੀਰਵਾਦ ਲੈਂਦੇ ਹੋਏ “ ਅਤੇ ਜਿਹੜੀ ਤਸਵੀਰ ਨਾਲ ਲੱਗੀ ਹੋਈ ਹੈ ਓਸਵਿਚ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਅੱਗੇ ਇੱਕ ਵਿਅਕਤੀ ਝੁਕਿਆ ਹੋਇਆ ਹੈ।

ਪੜਤਾਲ

ਅਸੀਂ ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਬਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਤਸਵੀਰ ਕਦੋਂ ਦੀ ਹੈ ਅਤੇ ਕਿਹੜੇ ਮੌਕੇ ‘ਤੇ ਖਿੱਚੀ ਗਈ ਸੀ। ਗੂਗਲ ਵਿਚ ਅਸੀਂ ਇਸਦਾ ਸਕ੍ਰੀਨਸ਼ੋਟ ਅਪਲੋਡ ਕਰਕੇ ਸਰਚ ਕਰਨਾ ਸ਼ੁਰੂ ਕੀਤਾ। ਓਥੇ ਸਾਨੂੰ ਇਸ ਤਸਵੀਰ ਦੇ ਪੁਰਾਣੇ ਲਿੰਕ ਮਿਲੇ ਜਿਹੜੇ 2018 ਵਿਚ ਵਾਇਰਲ ਹੋਏ ਸੀ।

ਅਸੀਂ ਲਿੰਕਾਂ ਨੂੰ ਇੱਕ-ਇੱਕ ਕਰਕੇ ਖੰਗਾਲਣਾ ਸ਼ੁਰੂ ਕੀਤਾ। ਸਾਡੇ ਹੱਥ ਇਹ ਜਾਣਕਾਰੀ ਲੱਗ ਗਈ ਕਿ ਇਹ ਤਸਵੀਰ ਛੱਤੀਸਗੜ੍ਹ ਸਰਕਾਰ ਦੇ ਸੌਂਹ ਚੁੱਕ ਸਮਾਗਮ ਦੀ ਹੈ। ਛੱਤੀਸਗੜ੍ਹ ਵਿਚ ਨਵੇਂ ਮੰਤਰੀਮੰਡਲ ਨੇ ਸੋਮਵਾਰ 17 ਦਸੰਬਰ ਨੂੰ ਸੌਂਹ ਚੁੱਕੀ ਸੀ, ਜਿਸਵਿਚ ਭੁਪੇਸ਼ ਬਘੇਲ ਮੁੱਖਮੰਤਰੀ ਦੇ ਰੂਪ ਵਿਚ ਕਾਰਜਭਾਰ ਸਾਂਭ ਰਹੇ ਸਨ। ਇਨ੍ਹਾਂ ਨੇ ਸੀਨੀਅਰ ਨੇਤਾ ਤਾਮਰਧਵਜ ਸਾਹੂ ਅਤੇ ਟੀਏਸ ਸਿੰਘ ਦੇਵ ਨੂੰ ਮੰਤਰੀ ਦੇ ਰੂਪ ਵਿਚ ਸ਼ਪਥ ਦਵਾਈ ਸੀ। ਸਾਨੂੰ ਮੁੱਖਮੰਤਰੀ ਭੁਪੇਸ਼ ਬਘੇਲ ਦੇ ਸੌਂਹ ਚੁੱਕ ਸਮਾਗਮ ਨਾਲ ਸਬੰਧਿਤ ਜਾਗਰਣ ਦਾ ਆਰਟੀਕਲ ਵੀ ਮਿਲਿਆ ਜਿਸਦੀ ਹੇਡਲਾਈਨ ਸੀ- “ਕਮਾਂਡਰ ਦੀ ਭੂਮਿਕਾ ਵਿਚ ਰਾਹੁਲ : ਭੁਪੇਸ਼, ਸਿੰਘ ਦੇਵ ਅਤੇ ਸਾਹੂ ਦਾ ਹੱਥ ਚੁੱਕ ਕੇ ਦਿੱਤਾ ਏਕਤਾ ਦਾ ਸੰਦੇਸ਼”

ਇਸ ਸਮਾਗਮ ਦੀਆਂ ਕੁੱਝ ਤਸਵੀਰਾਂ ਰਾਹੁਲ ਗਾਂਧੀ ਨੇ ਇੱਕ ਸੰਦੇਸ਼ ਨਾਲ ਟਵੀਟ ਵੀ ਕੀਤੀਆਂ ਸਨ। ਉਨ੍ਹਾਂ ਨੇ ਲਿਖਿਆ ਸੀ, ‘ਛੱਤੀਸਗੜ੍ਹ ਵਾਸੀਆਂ ਦਾ ਧਨਵਾਦ, ਮੋਢੇ ਨਾਲ ਮੋਢਾ ਮਿਲਾ ਕੇ ਅਸੀਂ ਸਾਰੇ ਨਵੇਂ ਛੱਤੀਸਗੜ੍ਹ ਦਾ ਨਿਰਮਾਣ ਕਰਾਂਗੇ। ਕਿਸਾਨਾਂ, ਨੌਜਵਾਨਾਂ ਅਤੇ ਮਹਿਲਾਵਾਂ ਦਾ ਸਰਕਾਰ ‘ਤੇ ਵਿਸ਼ੇਸ਼ ਦਾਅਵਾ ਹੋਵੇਗਾ। ਕਾਂਗਰੇਸ ਦੇ ਕਾਰਜਕਰਤਾਵਾਂ ਅਤੇ ਨੇਤਾਵਾਂ ਨੇ ਮੁਸ਼ਕਿਲ ਹਲਾਤਾਂ ਵਿਚ ਮਿਹਨਤ ਕਰਕੇ ਕਾਂਗਰੇਸ ਨੂੰ ਜੇਤੂ ਬਣਾਇਆ ਹੈ। ਤੁਹਾਡੇ ਸਾਰਿਆਂ ਨੂੰ ਬਹੁਤ ਵਧਾਈਆਂ”।

ਹੁਣ ਇਹ ਤਾਂ ਸਾਬਿਤ ਹੋ ਗਿਆ ਕਿ ਇਸ ਤਸਵੀਰ ਨੂੰ ਵੱਖ ਵੱਖ ਸਿਰਲੇਖ ਦੇ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ ਹੈ। ਹੁਣ ਵਾਰੀ ਸੀ ਕਿ ਤਸਵੀਰ ਵਿਚ ਦਿੱਸ ਰਿਹਾ ਸ਼ਕਸ ਕੌਣ ਹੈ?

ਇਸ ਸਵਾਲ ਦੇ ਨਾਲ ਅਸੀਂ ਵਾਇਰਲ ਤਸਵੀਰ ਨੂੰ ਕ੍ਰੋਪ ਕਰ-ਕਰ ਗੂਗਲ ‘ਤੇ ਸਰਚ ਕੀਤਾ ਤਾਂ ਸਾਡੇ ਸਾਹਮਣੇ ਕੁੱਝ ਖਬਰਾਂ ਦੇ ਲਿੰਕ ਆ ਗਏ। ਖਬਰਾਂ ਨੂੰ ਦੇਖ ਕੇ ਇਹ ਸਾਬਤ ਹੋਇਆ ਕਿ ਤਸਵੀਰ ਵਿਚ ਦਿਸ ਰਿਹਾ ਵਿਅਕਤੀ ਛੱਤੀਸਗੜ੍ਹ ਸਰਕਾਰ ਵਿਚ ਮੰਤਰੀ ਟੀਏਸ ਸਿੰਘ ਦੇਵ ਹਨ। ਇਹ ਤਸਵੀਰ ਬਹੁਤ ਵਾਇਰਲ ਹੋਈ ਅਤੇ ਇਸ ਉੱਤੇ ਕਈ ਖਬਰਾਂ ਆਈਆਂ।

ਆਖਿਰ ਹੋਇਆ ਕੀ ਸੀ?

3 ਜੁਲਾਈ ਨੂੰ ਰਾਹੁਲ ਗਾਂਧੀ ਨੇ ਪ੍ਰਧਾਨ ਪਦ ਤੋਂ ਇਸਤੀਫ਼ਾ ਦੇ ਦਿੱਤਾ ਸੀ। ਜਿਸਦੇ ਬਾਅਦ ਅਚਾਨਕ ਤੋਂ ਸੋਸ਼ਲ ਮੀਡੀਆ ‘ਤੇ ਰਾਹੁਲ ਗਾਂਧੀ ਦੀ ਇਹ ਤਸਵੀਰ ਵਾਇਰਲ ਹੋਣ ਲੱਗੀ। ਤਸਵੀਰ ਅੰਦਰ ਇੱਕ ਵਿਅਕਤੀ ਰਾਹੁਲ ਗਾਂਧੀ ਦੇ ਸਾਹਮਣੇ ਪੈਰ ਛੋਹਣ ਦੇ ਅੰਦਾਜ਼ ਵਿਚ ਦਿਸ ਰਿਹਾ ਹੈ। ਰਾਹੁਲ ਨਾਲ, ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਹੱਥਾਂ ਵਿਚ ਫੁੱਲਾਂ ਦਾ ਗੁਲਦਸਤਾ ਫੜੇ ਦਿਸ ਰਹੇ ਹਨ ਅਤੇ ਸੰਜੇ ਸਿੰਘ ਵੀ ਉਨ੍ਹਾਂ ਨਾਲ ਖੜੇ ਹਨ। ਇਸਦੇ ਬਾਅਦ ਸੀਨੀਅਰ ਹੋਣ ਦੇ ਕਰਕੇ ਮੋਤੀਲਾਲ ਵੋਹਰਾ ਨੂੰ ਓਦੋਂ ਤੱਕ ਕਾਰਜਭਾਰ ਦਿੱਤਾ ਗਿਆ ਹੈ ਜਦੋਂ ਤੱਕ ਕੋਈ ਨਵਾਂ ਪ੍ਰਧਾਨ ਨਹੀਂ ਚੁਣ ਲਿਆ ਜਾਂਦਾ। ਰਾਹੁਲ ਗਾਂਧੀ ਨੇ ਆਪ ਟਵੀਟ ਕਰਕੇ ਆਪਣਾ ਇਸਤੀਫ਼ਾ ਸ਼ੇਅਰ ਕੀਤਾ ਸੀ।

ਕੌਣ ਹੈ ਟੀਏਸ ਸਿੰਘ ਦੇਵ

ਟੀਏਸ ਸਿੰਘ ਦੇਵ ਕਾਂਗਰੇਸ ਦੇ ਵੱਡੇ ਨੇਤਾ ਹਨ ਅਤੇ ਉਨ੍ਹਾਂ ਦੀ ਉਮਰ 67 ਸਾਲ ਹੈ। ਟੀਏਸ ਸਿੰਘ ਦੇਵ ਛੱਤੀਸਗੜ੍ਹ ਦੇ ਅੰਬਿਕਾਪੁਰ ਤੋਂ ਵਿਧਾਇਕ ਹਨ ਅਤੇ ਸਰਗੁਜਾ ਦੇ ਮਹਾਰਾਜ ਵੀ ਹਨ। ਛੱਤੀਸਗੜ੍ਹ ਕਾਂਗਰੇਸ ਦੇ ਸਖ਼ਤ ਨੇਤਾਵਾਂ ਵਿਚ ਉਨ੍ਹਾਂ ਦੀ ਗਿਣਤੀ ਹੁੰਦੀ ਹੈ।

ਕੁੱਝ ਅਜਿਹੇ ਬਿੰਦੂ ਜਿਨ੍ਹਾਂ ਕਰਕੇ ਇਹ ਦਾਅਵਾ ਗਲਤ ਸਾਬਤ ਹੁੰਦਾ ਹੈ

ਰਾਹੁਲ ਗਾਂਧੀ ਨੇ ਕਾਂਗਰੇਸ ਪ੍ਰਧਾਨ ਪਦ ਤੋਂ ਇਸਤੀਫ਼ਾ ਦੇ ਦਿੱਤਾ ਹੈ ਪਰ ਹੁਣ ਤੱਕ ਕਾਂਗਰੇਸ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਕੋਈ ਵੀ ਅਧਿਕਾਰਕ ਘੋਸ਼ਣਾ ਨਹੀਂ ਕੀਤੀ ਗਈ ਹੈ। ਕਾਂਗਰੇਸ ਪਾਰਟੀ ਦੇ ਸੰਵਿਧਾਨ ਮੁਤਾਬਕ, ਪ੍ਰਧਾਨ ਪਦ ਛੱਡਣ ‘ਤੇ ਪਾਰਟੀ ਦੇ ਸਬਤੋਂ ਸੀਨੀਅਰ ਮਹਾਸਚਿਵ ਨੂੰ ਕਾਰਜ ਪ੍ਰਧਾਨ ਬਣਾਇਆ ਜਾਂਦਾ ਹੈ ਜਦੋਂ ਤੱਕ ਨਵਾਂ ਪ੍ਰਧਾਨ ਨਿਯੁਕਤ ਨਾ ਹੋ ਜਾਵੇ। ਕਾਂਗਰੇਸ ਨੇ ਹੁਣ ਤੱਕ ਨਵੇਂ ਪ੍ਰਧਾਨ ਦੀ ਘੋਸ਼ਣਾ ਨਹੀਂ ਕੀਤੀ ਹੈ। ਵਾਇਰਲ ਤਸਵੀਰ ਦਸੰਬਰ 2018 ਦੀ ਹੈ।

ਵਾਇਰਲ ਤਸਵੀਰ ਵਿਚ ਜਿਹੜੇ ਸ਼ਕਸ ਦਿਸ ਰਹੇ ਹਨ, ਉਹ ਛੱਤੀਸਗੜ੍ਹ ਦੇ ਮੰਤਰੀ ਟੀਏਸ ਸਿੰਘ ਦੇਵ ਹਨ। 17 ਦਸੰਬਰ 2018 ਨੂੰ ਛੱਤੀਸਗੜ੍ਹ ਦੇ ਮੁੱਖਮੰਤਰੀ ਭੁਪੇਸ਼ ਬਘੇਲ ਨੇ ਸੌਂਹ ਚੁੱਕੀ ਸੀ ਅਤੇ ਇਹ ਤਸਵੀਰ ਓਸੇ ਸਮਾਗਮ ਦੀ ਹੈ।

ਦੋਵੇਂ ਤਸਵੀਰਾਂ ਨੂੰ ਮਿਲਾਇਆ ਜਾਵੇ ਤਾਂ ਇੱਕੋ ਜਿਹੇ ਹੀ ਕਪੜੇ ਪਾਏ ਦਿਸ ਰਹੇ ਹਨ।

ਹੁਣ ਵਾਰੀ ਸੀ ਇਸ ਤਸਵੀਰ ਦੀ ਸੱਚਾਈ ਬਾਰੇ ਗੱਲ ਕਰਨ ਦੀ। ਅਸੀਂ ਮੋਤੀਲਾਲ ਵੋਹਰਾ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਵਿਸ਼ਵਾਸ ਟੀਮ ਨੂੰ ਦੱਸਿਆ “ਇਹ ਖਬਰ ਗਲਤ ਹੈ ਅਤੇ ਉਹ ਇਸ ਤਸਵੀਰ ਵਿਚ ਨਹੀਂ ਹਨ, ਜਿਹੜਾ ਵਿਅਕਤੀ ਇਸ ਤਸਵੀਰ ਵਿਚ ਦਿੱਸ ਰਿਹਾ ਹੈ ਉਹ ਟੀਏਸ ਸਿੰਘ ਦੇਵ ਹਨ।”

ਅੰਤ ਵਿਚ ਅਸੀਂ ਫੇਸਬੁੱਕ ਯੂਜ਼ਰ ਸੁਧੀਰਭਾਉ ਸੁਕਾਰੇ ਦੇ ਪ੍ਰੋਫ਼ਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚਲਿਆ ਕਿ ਇਸਨੂੰ 15,451 ਲੋਕ ਫਾਲੋ ਕਰਦੇ ਹਨ ਅਤੇ ਇਸ ਪੇਜ ‘ਤੇ ਕਰੀਬ 15,429 ਲਾਈਕ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਪੈਰ ਛੁਹਂਦੇ ਹੋਏ ਵਾਇਰਲ ਤਸਵੀਰ ਕਰੀਬ 6 ਮਹੀਨੇ ਪੁਰਾਣੀ ਹੈ ਅਤੇ ਇਸ ਵਿਚ ਦਿਸ ਰਹੇ ਸ਼ਕਸ ਛੱਤੀਸਗੜ੍ਹ ਦੇ ਮੰਤਰੀ ਟੀਏਸ ਸਿੰਘ ਦੇਵ ਹਨ ਨਾ ਕਿ ਮੋਤੀਲਾਲ ਵੋਹਰਾ। ਵਾਇਰਲ ਦਾਅਵਾ ਫਰਜ਼ੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts