Fact Check : ਵਾਇਰਲ ਹੋ ਰਹੇ ਸਸਤੇ ਪੈਟਰੋਲ ਅਤੇ ਡੀਜਲ ਦਾ ਪੰਜਾਬ ਨਾਲ ਨਹੀਂ ਹੈ ਕੋਈ ਸੰਬੰਧ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗੁੰਮਰਾਹਕੁਨ ਨਿਕਲਿਆ । ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਕੀਤਾ ਹੈ, ਪੰਜਾਬ ਸਰਕਾਰ ਇਸ ਉੱਤੇ ਬਹੁਤ ਪਹਿਲਾ ਹੀ ਫੈਸਲਾ ਲੈ ਚੁੱਕੀ ਹੈ ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਰਾਤ 12 ਵਜੇ ਤੋਂ ਬਾਅਦ ਪੈਟਰੋਲ 4 ਰੁਪਏ ਅਤੇ ਡੀਜ਼ਲ 5 ਰੁਪਏ ਸਸਤਾ ਹੋ ਜਾਵੇਗਾ। ਸੋਸ਼ਲ ਮੀਡਿਆ ਯੂਜ਼ਰਸ ਇਸ ਪੋਸਟ ਨੂੰ ਪੰਜਾਬ ਸਰਕਾਰ ਦਾ ਹਾਲੀਆ ਫੈਸਲਾ ਮੰਨਦੇ ਹੋਏ ਸੋਸ਼ਲ ਮੀਡਿਆ ਤੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਜਾਂਚ ਵਿੱਚ ਅਸੀਂ ਪਾਇਆ ਕਿ ਪੈਟਰੋਲ ਅਤੇ ਡੀਜ਼ਲ ਦੇ ਦਾਮਾਂ ਵਿੱਚ ਕਟੌਤੀ ਪੰਜਾਬ ਸਰਕਾਰ ਨਹੀਂ ਬਲਕਿ ਰਾਜਸਥਾਨ ਸਰਕਾਰ ਵੱਲੋਂ ਕੀਤਾ ਗਿਆ ਹੈ। ਰਾਜਸਥਾਨ ਸਰਕਾਰ ਦੇ ਫੈਸਲੇ ਨੂੰ ਪੰਜਾਬ ਸਰਕਾਰ ਦੇ ਫੈਸਲੇ ਦੇ ਨਾਮ ਤੋਂ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “Sardar Livetv “ਨੇ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ :”BREKING NEWS, ਪੰਜਾਬ ਸਰਕਾਰ ਨੇ ਰਾਤ 12 ਵਜੇ ਤੋਂ ਪੈਟਰੋਲ 4 ਰੁਪਏ ਤੇ ਡੀਜ਼ਲ 5 ਰੁ. ਲੀਟਰ ਸਸਤਾ ਮਿਲੇਗਾ, ਸਰਕਾਰ ਨੇ ਵੈਟ ‘ਚ ਕੀਤੀ ਕਟੌਤੀ”

ਕਈ ਹੋਰ ਯੂਜ਼ਰਸ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਨਿਊਜ਼ ਸਰਚ ਕੀਤੀ। ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ਤੇ ਨਿਊਜ਼ ਸਰਚ ਕੀਤੀ । ਸਾਨੂੰ ਅਜਿਹੀ ਕੋਈ ਨਿਊਜ਼ ਹਾਲੀਆ ਪੰਜਾਬ ਨਾਲ ਜੁੜੀ ਨਹੀਂ ਮਿਲੀ । ਪਰ ਰਾਜਸਥਾਨ ਨਾਲ ਜੁੜੀਆ ਕਈ ਖਬਰਾਂ ਮਿਲੀਆਂ। ਜਿਸ ਵਿੱਚ ਵਾਇਰਲ ਪੋਸਟ ਵਾਲੀ ਖਬਰ ਲਿਖੀ ਹੋਈ ਸੀ ।

india.com ਤੇ 17 ਨਵੰਬਰ 2021 ਨੂੰ ਇਸ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ। ਖਬਰ ਵਿੱਚ ਦੱਸਿਆ ਗਿਆ ਸੀ ਕਿ ,’केंद्र द्वारा पेट्रोल और डीजल पर उत्पाद शुल्क में कमी के बाद करों को कम करने की बढ़ती मांगों के बीच, राजस्थान में कांग्रेस सरकार ने मंगलवार आधी रात पेट्रोल और डीजल को क्रमशः 4 रुपये प्रति लीटर और 5 रुपये प्रति लीटर सस्ता करने के लिए वैट में कटौती की घोषणा की,राजस्थान के मुख्यमंत्री अशोक गहलोत ने ट्वीट किया. कैबिनेट की बैठक में सर्वसम्मति से पेट्रोल/डीजल पर वैट की दर कम करने का निर्णय लिया गया. रात 12 बजे से पेट्रोल के लिए 4 रुपये प्रति लीटर और डीजल के लिए 5 रुपये प्रति लीटर की दरों में कमी की जाएगी.’ਪੂਰੀ ਖਬਰ ਇੱਥੇ ਪੜ੍ਹੋ।

zeebiz.com ਤੇ ਵੀ ਇਸ ਨਾਲ ਜੁੜੀ ਖਬਰ ਨੂੰ ਪੜਿਆ ਜਾ ਸਕਦਾ ਹੈ। 16 ਨਵੰਬਰ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਕਿ ,’ In the cabinet meeting today, it was unanimously decided to reduce the rate of VAT on petrol and diesel. After this, the rates will be reduced by Rs 4 per litre in petrol and Rs 5 per litre in diesel from 12 o’clock tonight, Rajasthan Chief Minister Ashok Gehlot tweeted.’ ਇਸ ਨਾਲ ਜੁੜੀ ਪੂਰੀ ਖਬਰ ਇੱਥੇ ਪੜ੍ਹੋ।

ਸਾਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕੀਤਾ ਗਿਆ ਇੱਕ ਟਵੀਟ ਵੀ ਮਿਲਿਆ। 16 ਨਵੰਬਰ 2021 ਨੂੰ ਕੀਤੇ ਇਸ ਟਵੀਟ ਵਿੱਚ ਤੁਸੀਂ ਵਾਇਰਲ ਪੋਸਟ ਵਾਲੇ ਦਾਅਵੇ ਨੂੰ ਪੜ੍ਹ ਸਕਦੇ ਹੋ।

ਸਾਡੀ ਇੱਥੇ ਤੱਕ ਦੀ ਜਾਂਚ ਤੋਂ ਇਹ ਤਾਂ ਸਾਫ ਸੀ ਕਿ ਵਾਇਰਲ ਦਾਅਵਾ ਰਾਜਸਥਾਨ ਸਰਕਾਰ ਦੇ ਫੈਸਲੇ ਨਾਲ ਸੰਬੰਧਿਤ ਹੈ। ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਤੇ ਵੈਟ ਘਟਾਇਆ ਗਿਆ ਹੈ ਜਾ ਨਹੀਂ ਇਹ ਸਰਚ ਕੀਤਾ? ਸਾਨੂੰ ਕਈ ਮੀਡਿਆ ਸੰਸਥਾਨ ਦੁਆਰਾ ਇਸ ਉੱਤੇ ਪ੍ਰਕਾਸ਼ਿਤ ਰਿਪੋਰਟਾਂ ਮਿਲੀਆਂ, ਅਤੇ ਸਾਰੀਆਂ ਹੀ ਰਿਪੋਰਟਾਂ ਪੁਰਾਣੀਆਂ ਸਨ । ਸਾਨੂੰ jagran.com ਦੀ ਵੈੱਬਸਾਈਟ ਤੇ 8 ਨਵੰਬਰ 2021 ਨੂੰ ਇਸ ਨਾਲ ਜੁੜੀ ਇੱਕ ਖਬਰ ਪ੍ਰਕਾਸ਼ਿਤ ਮਿਲੀ , ਖਬਰ ਮੁਤਾਬਕ ,’पंजाब कैबिनेट ने पेट्रोल-डीजल की कीमतों को लेकर बड़ा फैसला किया है। केंद्र के बाद राज्य ने भी पेट्रोल-डीजल के मूल्य में कटौती की है। पंजाब में अब पेट्रोल 10 रुपये और डीजल 5 रुपये सस्ता हो गया है। यह कीमत कल रात से लागू हो गई। राज्य में अब डीजल पर 9.92 फीसद और पेट्रोल पर 13.77 फीसद वैट लगेगा। यह जानकारी मुख्यमंत्री चरणजीत सिंह चन्नी ने आज कैबिनेट बैठक के बाद मीडिया से बातचीत करते हुए दी।’

ਇਸ ਤੋਂ ਇਹ ਸਾਫ ਹੁੰਦਾ ਹੈ ਕਿ ਪੰਜਾਬ ਸਰਕਾਰ ਦਵਾਰਾ ਪੈਟਰੋਲ ਅਤੇ ਡੀਜ਼ਲ ਤੇ ਫੈਸਲਾ ਪਹਿਲੇ ਹੀ ਲੈ ਲਿਆ ਗਿਆ ਸੀ ਅਤੇ ਵਾਇਰਲ ਦਾਅਵਾ ਰਾਜਸਥਾਨ ਸਰਕਾਰ ਨਾਲ ਸੰਬੰਧਿਤ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਪੰਜਾਬ ਬਿਉਰੋ ਚੀਫ ਇੰਦਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ , ਪੰਜਾਬ ਸਰਕਰ ਨੇ ਪੈਟਰੋਲ ਅਤੇ ਡੀਜ਼ਲ ਤੇ ਬਹੁਤ ਪਹਿਲਾ ਹੀ ਫੈਸਲਾ ਲੈ ਲਿਆ ਸੀ ਅਤੇ ਪੰਜਾਬ ਵਿੱਚ ਪੈਟਰੋਲ ਦੀ ਕੀਮਤ ਤੇ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਤੇ 05 ਪ੍ਰਤੀ ਲੀਟਰ ਦੀ ਕਟੌਤੀ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਵਾਇਰਲ ਦਾਅਵੇ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ ਯੂਜ਼ਰ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਦੇ ਫੇਸਬੁੱਕ ਤੇ 5K ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗੁੰਮਰਾਹਕੁਨ ਨਿਕਲਿਆ । ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਕੀਤਾ ਹੈ, ਪੰਜਾਬ ਸਰਕਾਰ ਇਸ ਉੱਤੇ ਬਹੁਤ ਪਹਿਲਾ ਹੀ ਫੈਸਲਾ ਲੈ ਚੁੱਕੀ ਹੈ ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts