X
X

Fact Check: ਕੋਵਿਡ -19 ਦੇ ਬਾਰੇ ਚੇਤਾਵਨੀ ਦਿੰਦਾ ਇਹ ਵੀਡੀਓ 1956 ਵਿੱਚ ਨਹੀਂ, ਬਲਕਿ ਸਾਲ 2020 ਨੂੰ ਹੀ ਬਣਾਇਆ ਗਿਆ।

ਵਾਇਰਲ ਵੀਡੀਓ ਨਾਲ ਕੀਤਾ ਗਿਆ ਇਹ ਦਾਅਵਾ ਗ਼ਲਤ ਹੈ ਕਿ ਸਾਲ 1956 ਵਿੱਚ ਹੀ ਕੋਵਿਡ 19 ਦੇ ਬਾਰੇ ਵਿੱਚ ਚੇਤਾਵਨੀ ਦੇ ਦਿੱਤੀ ਗਈ ਸੀ। ਅਸਲ ਵਿੱਚ ਵਾਇਰਲ ਹੋ ਰਿਹਾ ਵੀਡੀਓ ਇੱਕ ਵਿਅੰਗ ਹੈ, ਜਿਸ ਨੂੰ ਇੱਕ ਆਰਟਿਸਟ ਨੇ ਅਲੱਗ ਅਲੱਗ ਜਗ੍ਹਾ ਤੋਂ ਫੁਟੇਜ ਲੈ ਕੇ ਤਿਆਰ ਕੀਤਾ ਗਿਆ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸਦੇ ਰਾਹੀਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਤੋਂ ਕਰੀਬ 65 ਸਾਲ ਪਹਿਲਾ ਮਤਲਬ ਕਿ ਸਾਲ 1956 ਵਿੱਚ ਇਹ ਚੇਤਾਵਨੀ ਦੇ ਦਿੱਤੀ ਗਈ ਸੀ ਕਿ 2020 ਵਿੱਚ ਇੱਕ ਵਾਇਰਸ ਫੈਲੇਗਾ। ਇਹ ਏਸ਼ੀਆ ਤੋਂ ਸ਼ੁਰੂ ਹੋ ਕੇ ਪੂਰੇ ਵਿਸ਼ਵ ਵਿੱਚ ਫੈਲ ਜਾਵੇਗਾ।

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਅਤੇ ਇਸ ਦੁਆਰਾ ਕੀਤੇ ਦਾਅਵੇ ਨੂੰ ਗਲਤ ਪਾਇਆ। ਦਰਅਸਲ ਵਾਇਰਲ ਵੀਡੀਓ ਸਾਲ 1956 ਵਿੱਚ ਨਹੀ, ਬਲਕਿ ਫਰਵਰੀ 2020 ਵਿੱਚ ਹਾਲੀਵੁਡ ਸ਼ੌਟ ਫ਼ਿਲਮਾਂ ਤੋ ਫੁਟੇਜ ਲੈ ਕੇ ਤਿਆਰ ਕੀਤਾ ਗਿਆ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Padam bali ਨੇ ਇਹ ਵੀਡੀਓ ਸ਼ੇਅਰ ਕੀਤੀ ਹੈ। ਜਿਸ ਦੇ ਨਾਲ ਅੰਗਰੇਜ਼ੀ ਵਿੱਚ ਲਿਖੇ ਟੈਕਸਟ ਦਾ ਪੰਜਾਬੀ ਅਨੁਵਾਦ ਹੈ: ਕੀ ਤੁਸੀ ਯਕੀਨ ਕਰੋਗੇ ? ਇਹ ਰਿਕਾਰਡਿੰਗ 65 ਸਾਲ ਪਹਿਲਾ ਕੀਤੀ ਗਈ ਸੀ। ਮਤਲਬ ਕਿ ਸਾਲ 1956 ਵਿੱਚ ਇਹ ਦੱਸ ਦਿੱਤਾ ਗਿਆ ਸੀ। ਇਸ ਵੀਡੀਓ ਦੇ ਆਖ਼ਰੀ 40 ਸੈਕੰਡ ਜ਼ਰੂਰ ਸੁਣੋ।

ਪੋਸਟ ਦਾ ਅਰਕਾਈਵਡ ਵਰਜਣ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਵਿੱਚ ਕੀਤੇ ਗਏ ਦਾਅਵੇ ਦੀ ਪੜਤਾਲ ਕਰਨ ਲਈ ਸਭ ਤੋਂ ਪਹਿਲਾ InVID ਟੂਲ ਦੀ ਮਦਦ ਨਾਲ ਵੀਡੀਓ ਦੇ ਕੀ-ਫ਼ਰੇਮ ਕੱਢੇ ਅਤੇ ਇਸ ਵਿਚੋਂ ਇੱਕ ਕੀ-ਫ਼ਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਤੋਂ ਲੱਭਿਆ । ਬਹੁਤ ਸਰਚ ਕਰਨ ਤੋਂ ਬਾਅਦ ਸਾਨੂੰ ਯੂ-ਟਿਊਬ ਚੈਨਲ RamsesThePigeon ਤੇ ਵਾਇਰਲ ਵੀਡੀਓ ਦਾ 4.15 ਮਿੰਟ ਦਾ ਲੰਬਾ ਵਰਜਨ ਮਿਲ ਗਿਆ।

ਯੂ-ਟਿਊਬ ਤੇ 1 ਮਾਰਚ 2020 ਨੂੰ ਅੱਪਲੋਡ ਕੀਤੇ ਗਏ ਇਸ ਵੀਡੀਓ ਦੇ ਨਾਲ ਡਿਸਕ੍ਰਿਪਸ਼ਨ ਤੇ ਲਿਖਿਆ ਗਿਆ ਹੈ : It’s hilarious to look back on what people from the 1950s thought the future would be like. Archival and public domain footage were acquired from Archive.org. Also, yes, I only threw this together because I wanted to have a video upload on February 29.( 1950 ਦੇ ਦਹਾਕੇ ਵਿੱਚ ਲੋਕ ਆਪਣੇ ਭਵਿੱਖ ਦੇ ਬਾਰੇ ਕੀ ਸੋਚਦੇ ਸਨ ਇਹ ਜਾਨਣਾ ਹਾਸੇ ਵਾਲੀ ਗੱਲ ਹੈ। ਅਰਕਾਈਵ ਪਬਲਿਕ ਡੋਮੇਨ ਫੁਟੇਜ Archive.org ਤੋਂ ਲਿਆ ਗਿਆ ਹੈ। ਹਾਂ, ਮੈਂ ਇਸ ਵੀਡੀਓ ਨੂੰ 29 ਫਰਵਰੀ ਨੂੰ ਅਪਲੋਡ ਕਰਨਾ ਚਾਹੁੰਦਾ ਸੀ ਇਸ ਕਰਕੇ ਇਹਨਾਂ ਨੂੰ ਇਕੱਠੇ ਜੋੜਿਆ । )

ਸਾਨੂੰ ਇਹ ਵੀਡੀਓ RamsesThePigeon ਦੇ ਟਵਿੱਟਰ ਹੈਂਡਲ ਤੇ ਵੀ ਕੁਝ ਇਸ ਤਰ੍ਹਾਂ ਦੇ ਡਿਸਕ੍ਰਿਪਸ਼ਨ ਦੇ ਨਾਲ ਮਿਲਿਆ। ਇੱਥੇ ਵੀ ਇਹ ਵੀਡੀਓ 1 ਮਾਰਚ 2020 ਨੂੰ ਹੀ ਟਵੀਟ ਕੀਤਾ ਗਿਆ ਸੀ ।

ਇਸਤੋਂ ਬਾਅਦ ਅਸੀਂ RamsesThePigeon ਦੇ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਅਸਲ ਵਿੱਚ Max Patrick Schlienger ਨਾਮ ਦੇ ਆਰਟਿਸਟ ਦਾ ਪੈਨ ਨਾਮ RamsesThePigeon ਹੈ ਤੇ ਉਹਨਾਂ ਨੇ ਹੀ ਇਹ ਵੀਡੀਓ ਤਿਆਰ ਕੀਤਾ ਹੈ।

ਜਿਆਦਾ ਜਾਣਕਾਰੀ ਲਈ ਅਸੀ ਨੇ ਮੈਕਸ ਨੂੰ ਈ-ਮੇਲ ਰਾਹੀਂ ਸੰਪਰਕ ਕੀਤਾ। ਉਹਨਾਂ ਨੇ ਜਵਾਬ ਵਿੱਚ ਸਾਨੂੰ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਨੇ ਫਰਵਰੀ 2020 ਵਿੱਚ Archive.org ਤੋਂ ਫੁਟੇਜ ਲੈ ਕੇ ਤਿਆਰ ਕੀਤਾ ਹੈ। ਵੀਡੀਓ ਨਾਲ ਮੌਜੂਦ ਵੋਇਸਓਵਰ ਵੀ ਉਨ੍ਹਾਂ ਨੇ ਹੀ ਲਿਖਿਆ ਹੈ ਅਤੇ ਉਨ੍ਹਾਂ ਦੀ ਹੀ ਆਵਾਜ਼ ਵਿੱਚ ਹੈ। ਮੈਕਸ ਨੇ ਦੱਸਿਆ ਕਿ ਇਹ ਵੀਡੀਓ ਮੈਂ ਵਿਅੰਗ ਦੇ ਰੂਪ ਵਿੱਚ ਬਣਾਇਆ ਸੀ , ਜੋ ਕੋਵਿਡ 19 ਨੂੰ ਲੈ ਕੇ ਵਿਗਿਆਨਿਕ ਦ੍ਰਿਸ਼ਟੀਕੌਣ ਤੋਂ ਅਲੱਗ ਵਿਚਾਰ ਪ੍ਰਸਤੁਤ ਕਰਦਾ ਹੈ। ਦੁਰਭਾਗੀਆਂ ਤੋਂ ਕੋਰੋਨਾ ਦੇ ਪ੍ਰਸਾਰ ਨੂੰ ਲੈ ਕੇ ਤਰ੍ਹਾਂ- ਤਰ੍ਹਾਂ ਦੇ ਵਿਗਿਆਨਿਕ ਤੱਥ ਇੱਕ ਦੂਸਰੇ ਤੋਂ ਅਲੱਗ ਹਨ । ਇੱਕ ਤੱਥ ਦੂਜੇ ਨੂੰ ਕੱਟ ਰਿਹਾ ਹੈ। ਜੋ ਪੰਚਲਾਈਨ ਨੂੰ ਖ਼ਤਮ ਕਰ ਰਿਹਾ ਹੈ। ਜਦੋਂ ਮੈਂ ਇਹ ਵੀਡੀਓ ਬਣਾਇਆ ਸੀ ਤਦ ਮੈਨੂੰ ਨਹੀਂ ਪਤਾ ਸੀ ਕਿ ਇਹ ਇਹਨਾਂ ਵਾਇਰਲ ਹੋ ਜਾਵੇਗਾ ਅਤੇ ਲੋਕ ਇਸਨੂੰ ਇਸ ਤਰ੍ਹਾਂ ਗ਼ਲਤ ਦਾਅਵੇ ਨਾਲ ਫੈਲਾਉਣ ਲੱਗ ਜਾਣਗੇ। ਮੈਂ ਆਪਣੇ ਪੱਧਰ ਤੇ ਵੀ ਇਸ ਵੀਡੀਓ ਨੂੰ ਵਿਅੰਗ ਦੇ ਤੌਰ ਤੇ ਸਹਿਜ ਕਰ ਰੱਖਣ ਅਤੇ ਲੋਕਾਂ ਦਾ ਵਹਿਮ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।

ਅਸੀਂ ਵੀਡੀਓ ਦੇ ਵੱਖ- ਵੱਖ ਸੀਨ ਦੇ ਕੀ-ਫ਼ਰੇਮ ਨੂੰ ਰਿਵਰਸ ਸਰਚ ਕੀਤਾ ਤਾਂ ਪਾਇਆ ਕਿ ਵੀਡੀਓ ਵਿੱਚ ਦਿੱਖ ਰਿਹਾ ਘਰੇਲੂ ਕਾਮ ਕਰਨ ਵਾਲੇ ਰੋਬੋਟ ਦਾ ਸੀਨ 1940 ਵਿੱਚ ਰਿਲੀਜ ਹੋਈ ਫਿਲਮ Leave It to Roll-Oh ਤੋਂ ਲਿਆ ਗਿਆ ਹੈ, ਜਦੋਂ ਕਿ ਕੁਝ ਸੀਨ 1956 ਵਿੱਚ ਰਿਲੀਜ ਹੋਈ ਫਿਲਮ Tornado ਤੋਂ ਲਿਆ ਗਿਆ ਹਨ ।

ਹੁਣ ਬਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ Padam Bali ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਯੂਜ਼ਰ ਜੰਮੂ ਦਾ ਰਹਿਣ ਵਾਲਾ ਹੈ ।

ਨਤੀਜਾ: ਵਾਇਰਲ ਵੀਡੀਓ ਨਾਲ ਕੀਤਾ ਗਿਆ ਇਹ ਦਾਅਵਾ ਗ਼ਲਤ ਹੈ ਕਿ ਸਾਲ 1956 ਵਿੱਚ ਹੀ ਕੋਵਿਡ 19 ਦੇ ਬਾਰੇ ਵਿੱਚ ਚੇਤਾਵਨੀ ਦੇ ਦਿੱਤੀ ਗਈ ਸੀ। ਅਸਲ ਵਿੱਚ ਵਾਇਰਲ ਹੋ ਰਿਹਾ ਵੀਡੀਓ ਇੱਕ ਵਿਅੰਗ ਹੈ, ਜਿਸ ਨੂੰ ਇੱਕ ਆਰਟਿਸਟ ਨੇ ਅਲੱਗ ਅਲੱਗ ਜਗ੍ਹਾ ਤੋਂ ਫੁਟੇਜ ਲੈ ਕੇ ਤਿਆਰ ਕੀਤਾ ਗਿਆ ਹੈ।

  • Claim Review : ਅੱਜ ਤੋਂ 65 ਸਾਲ ਪਹਿਲਾ ਮਤਲਬ ਕਿ ਸਾਲ 1956 ਵਿੱਚ ਹੀ ਕੋਵਿਡ -19 ਦੇ ਬਾਰੇ ਚੇਤਾਵਨੀ ਦੇ ਦਿੱਤੀ ਗਈ ਸੀ।
  • Claimed By : FB User: Padam Bali
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later