Fact Check: ਕਲਾਕਾਰਾਂ ਦੁਆਰਾ ਬਣਾਇਆ ਗਿਆ ਕਾਲਪਨਿਕ ਵੀਡੀਓ ਗ਼ਲਤ ਦਾਅਵੇ ਨਾਲ ਸੋਸ਼ਲ ਮੀਡੀਆ ਤੇ ਹੋਇਆ ਵਾਇਰਲ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ ਹੈ। ਵਾਇਰਲ ਵੀਡੀਓ ਇੱਕ ਕਾਲਪਨਿਕ ਵੀਡੀਓ ਦਾ ਹਿੱਸਾ ਹੈ, ਜਿਸ ਨੂੰ ਜਾਗਰੂਕਤਾ ਦੇ ਤੌਰ ਤੇ ਕੁਝ ਕਲਾਕਾਰਾਂ ਵੱਲੋਂ ਬਣਾਇਆ ਗਿਆ ਹੈ।
- By: Pragya Shukla
- Published: Dec 15, 2021 at 05:04 PM
- Updated: Dec 15, 2021 at 05:09 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਦਿੱਲੀ ਵਿੱਚ ਨਵੀਂ ਆਬਕਾਰੀ ਨੀਤੀ ਦੇ ਤਹਿਤ ਰਾਜਧਾਨੀ ਵਿੱਚ ਸ਼ਰਾਬ ਬਿਕਰੀ ਨਿੱਜੀ ਹੱਥਾਂ ਵਿੱਚ ਚਲੀ ਗਈ ਹੈ। ਇਸ ਨਾਲ ਜੁੜਿਆ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਕੁਝ ਲੜਕੀਆਂ ਸੜਕ ‘ਤੇ ਸ਼ਰਾਬ ਪੀਂਦੀਆ ਹੋਈਆ ਅਤੇ ਲੋਕਾਂ ਨਾਲ ਦੁਰਵਿਵਹਾਰ ਕਰਦੀਆਂ ਨਜ਼ਰ ਆ ਰਹੀਆ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿੱਜੀਕਰਨ ਤੋਂ ਬਾਅਦ ਦਿੱਲੀ ਦੇ ਨੌਜਵਾਨਾਂ ਦਾ ਇਹ ਹਾਲ ਹੋ ਗਿਆ ਹੈ। ਨੌਜਵਾਨ ਸ਼ਰੇਆਮ ਸ਼ਰਾਬ ਦੇ ਨਸ਼ੇ ਵਿੱਚ ਚੂਰ ਹੋ ਰਹੇ ਹਨ। ਸੀਐਮ ਕੇਜਰੀਵਾਲ ਨੇ ਦਿੱਲੀ ਨੂੰ ਸ਼ਰਾਬ ਦੀ ਰਾਜਧਾਨੀ ਬਣਾ ਦਿੱਤਾ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਹੋਏ ਦਾਅਵੇ ਨੂੰ ਗ਼ਲਤ ਪਾਇਆ ਹੈ। ਵਾਇਰਲ ਵੀਡੀਓ ਇੱਕ ਕਾਲਪਨਿਕ ਵੀਡੀਓ ਦਾ ਹਿੱਸਾ ਹੈ, ਜਿਸ ਨੂੰ ਜਾਗਰੂਕਤਾ ਵਜੋਂ ਕੁਝ ਕਲਾਕਾਰਾਂ ਵੱਲੋਂ ਬਣਾਇਆ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ Hari Prasad Siñgh Dhakal ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ , “ਦਿੱਲੀ ਦੇ ਮੁਫ਼ਤਖੋਰਾਂ ਅਤੇ ਸ਼ਰਾਬੀਆਂ ਨੂੰ ਬਹੁਤ ਬਹੁਤ ਸ਼ੁੱਭਕਾਮਨਾਵਾਂ.. ਬਸ ਦਿੱਲੀ ਵਿੱਚ ਇਹ ਸਭ ਹੋਣਾ ਹੀ ਹੈ ਹਰ ਥਾਂ ਪ੍ਰਾਈਵੇਟ ਠੇਕਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ .. ਸਾਡੇ ਬੱਚਿਆਂ ਦਾ ਭਵਿੱਖ ਕੀ ਹੈ? ਇਸ ਦਿੱਲੀ ਵਿੱਚ ? ਕੇਜਰੀਵਾਲ ਨੇ ਦਿੱਲੀ ਦਾ ਬੇੜਾ ਗਰਕ ਕਰ ਦਿੱਤਾ ਹੈ .. ਸ਼ਰਾਬ ਪੀਣ ਦੀ ਉਮਰ ਘਟਾ ਕਰ .. ਉਸਦਾ ਤਾਂ ਬਸ ਇਹ ਨਮੂਨਾ ਹੈ .. ਦਿੱਲੀ ਦੇ ਕਨੋਟ ਪਲੇਸ ਵਿੱਚ ਆਨੰਦ ਉਠਾਉਂਦੇ ਹੋਏ ਇਹ ਨਾਬਾਲਗ ਬੱਚੀਆ ।
ਵਾਇਰਲ ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ। ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਦੇਖੋ। ਯੂਜ਼ਰਸ ਇਸ ਦਾਅਵੇ ਨੂੰ ਟਵਿਟਰ ‘ਤੇ ਵੀ ਸ਼ੇਅਰ ਕਰ ਰਹੇ ਹਨ।
ਪੜਤਾਲ
ਦਾਅਵੇ ਦੀ ਪੜਤਾਲ ਕਰਨ ਦੇ ਲਈ ਅਸੀਂ ਇਸ ਵੀਡੀਓ ਦੇ ਕੀਫਰੇਮ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ ਪੂਰਾ ਵਰਜਨ Thakur Prank ਨਾਮ ਦੇ ਫੇਸਬੁੱਕ ਅਕਾਉਂਟ ਤੇ ਅਪਲੋਡ ਮਿਲਿਆ। ਇਸ ਪੂਰੀ 8 ਮਿੰਟ ਦੀ ਵੀਡੀਓ ਨੂੰ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਅਸਲੀ ਵੀਡੀਓ ਕਾਲਪਨਿਕ ਹੈ ਅਤੇ ਇਸ ਦਾ ਇੱਕ ਹਿੱਸਾ ਗ਼ਲਤ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ। ਅਸਲੀ ਵੀਡੀਓ ਨੂੰ ਕਲਾਕਾਰਾਂ ਵੱਲੋਂ ਜਾਗਰੂਕਤਾ ਦੇ ਤੌਰ ਤੋਂ ਬਣਾਇਆ ਹੈ। ਵੀਡੀਓ ਦੇ ਅੰਤ ਵਿੱਚ ਕੁੜੀਆਂ ਬੋਲਦੀਆਂ ਨਜ਼ਰ ਆ ਰਹੀਆਂ ਹਨ ਕਿ ਇਸ ਵੀਡੀਓ ਨੂੰ ਕਾਲਪਨਿਕ ਤੌਰ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਣਾਇਆ ਗਿਆ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਇਸ ਵੀਡੀਓ ਨੂੰ ਬਣਾਉਣ ਵਾਲੇ ਯੁਵਕ Thakur Prank ਨਾਲ ਫੇਸਬੁੱਕ ਰਾਹੀਂ ਸੰਪਰਕ ਕੀਤਾ। ਅਸੀਂ ਵਾਇਰਲ ਦਾਅਵੇ ਨੂੰ ਉਨ੍ਹਾਂ ਦੇ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਵਾਇਰਲ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਬਣਾਇਆ ਸੀ । ਇਸ ਵੀਡੀਓ ਰਾਹੀਂ ਸਾਡਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਸੀ , ਲੋਕਾਂ ਨੂੰ ਇਹ ਦੱਸਣਾ ਸੀ ਕਿ ਖੁੱਲ੍ਹੇ ਵਿੱਚ ਸ਼ਰਾਬ ਪੀਣਾ ਅਤੇ ਫਿਰ ਲੋਕਾਂ ਨਾਲ ਦੁਰਵਿਵਹਾਰ ਕਰਨਾ ਗਲਤ ਹੈ। ਅਜਿਹੇ ਲੋਕਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਇਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਫਿਰ ਭਾਵੇਂ ਉਹ ਕੁੜੀ ਹੋਵੇ ਜਾਂ ਫਿਰ ਮੁੰਡਾ , ਪੁਲਿਸ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਜਾਂਚ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ Hari Prasad Siñgh Dhakal ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਇੱਕ ਵਿਸ਼ੇਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਯੂਜ਼ਰ ਦੇ ਫੇਸਬੁੱਕ ‘ਤੇ ਇੱਕ ਹਜ਼ਾਰ 300 ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ ਹੈ। ਵਾਇਰਲ ਵੀਡੀਓ ਇੱਕ ਕਾਲਪਨਿਕ ਵੀਡੀਓ ਦਾ ਹਿੱਸਾ ਹੈ, ਜਿਸ ਨੂੰ ਜਾਗਰੂਕਤਾ ਦੇ ਤੌਰ ਤੇ ਕੁਝ ਕਲਾਕਾਰਾਂ ਵੱਲੋਂ ਬਣਾਇਆ ਗਿਆ ਹੈ।
- Claim Review : ਦਿੱਲੀ ਦੇ ਮੁਫ਼ਤਖੋਰਾਂ ਅਤੇ ਸ਼ਰਾਬੀਆਂ ਨੂੰ ਬਹੁਤ ਬਹੁਤ ਸ਼ੁੱਭਕਾਮਨਾਵਾਂ.. ਬਸ ਦਿੱਲੀ ਵਿੱਚ ਇਹ ਸਭ ਹੋਣਾ ਹੀ ਹੈ ਹਰ ਥਾਂ ਪ੍ਰਾਈਵੇਟ ਠੇਕਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ .. ਸਾਡੇ ਬੱਚਿਆਂ ਦਾ ਭਵਿੱਖ ਕੀ ਹੈ? ਇਸ ਦਿੱਲੀ ਵਿੱਚ ? ਕੇਜਰੀਵਾਲ ਨੇ ਦਿੱਲੀ ਦਾ ਬੇੜਾ ਗਰਕ ਕਰ ਦਿੱਤਾ ਹੈ .. ਸ਼ਰਾਬ ਪੀਣ ਦੀ ਉਮਰ ਘਟਾ ਕਰ .. ਉਸਦਾ ਤਾਂ ਬਸ ਇਹ ਨਮੂਨਾ ਹੈ .. ਦਿੱਲੀ ਦੇ ਕਨੋਟ ਪਲੇਸ ਵਿੱਚ ਆਨੰਦ ਉਠਾਉਂਦੇ ਹੋਏ ਇਹ ਨਾਬਾਲਗ ਬੱਚੀਆ ।
- Claimed By : Hari Prasad Siñgh Dhakal
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...