Fact Check: ਲਾਈਟ ਸ਼ੋਅ ਦਾ ਇਹ ਵੀਡੀਓ ਇਸਤਾਂਬੁਲ ਦੇ ਗਲਾਟਾ ਟਾਵਰ ਦਾ ਹੈ, ਜੋਧਪੁਰ ਦਾ ਦੱਸ ਕੇ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਜੋਧਪੁਰ ਦੇ ਉਮੇਦ ਪੈਲੇਸ ਭਵਨ ਤੇ ਹੋਣ ਵਾਲੇ ਲਾਈਟ ਸ਼ੋਅ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਤੁਰਕੀ ਦੇ ਇਸਤਾਂਬੁਲ ਸਥਿਤ ਗਲਾਟਾ ਟਾਵਰ ਤੇ ਹੋਣ ਵਾਲੇ ਲਾਈਟ ਸ਼ੋਅ ਦਾ ਹੈ। ਤੁਰਕੀ ਦੇ ਇਸ ਹੀ ਵੀਡੀਓ ਨੂੰ ਜੋਧਪੁਰ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ‘ਚ ਕਿਲ੍ਹੇ ਵਰਗੀ ਸੰਰਚਨਾ ਤੇ ਲਾਈਟ ਸ਼ੋਅ ਦੇ ਦ੍ਰਿਸ਼ ਨੂੰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਲਾਈਟ ਸ਼ੋਅ ‘ਚ ਨਜ਼ਰ ਆ ਰਿਹਾ ਕਿਲਾ ਰਾਜਸਥਾਨ ਦੇ ਜੋਧਪੁਰ ਵਿੱਚ ਸਥਿਤ ਉਮੈਦ ਪੈਲੇਸ ਕਿਲਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਤੁਰਕੀ ਦੇ ਸ਼ਹਿਰ ਇਸਤਾਂਬੁਲ ਵਿੱਚ ਸਥਿਤ ਗਲਾਟਾ ਟਾਵਰ ਦਾ ਹੈ, ਜਿਸ ਨੂੰ ਜੋਧਪੁਰ ਦੇ ਉਮੈਦ ਭਵਨ ਪੈਲੇਸ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਇੱਕ ਫੇਸਬੁੱਕ ਯੂਜ਼ਰ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ , “ਇਹ ਜੋਧਪੁਰ ਦਾ ਉਮੈਦ ਪੈਲੇਸ ਕਿਲ੍ਹਾ ਹੈ, ਇਸਦੀ ਲਾਈਟਿੰਗ ਦੇਖੋ, ਲੱਗੇਗਾ ਜਿਵੇਂ ਕਿ ਗੁੰਬਦ ਡਿੱਗ ਰਿਹਾ ਹੈ, ਇਸਨੂੰ ਦੇਖਣ ਦਾ ਕਿਰਾਇਆ ₹3000”

ਸੋਸ਼ਲ ਮੀਡੀਆ ‘ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਵੀਡੀਓ ਦੇ ਕੀ- ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ ਇਹ ਵੀਡੀਓ ‘Travel Inn Tour – TravelInnTour.com-‘ ਨਾਮ ਦੇ ਯੂਟਿਊਬ ਚੈਨਲ ‘ਤੇ ਮਿਲਿਆ।

ਕਈ ਹੋਰ ਯੂ-ਟਿਊਬ ਚੈਨਲਾਂ ‘ਤੇ ਵੀ ਲਾਈਟ ਸ਼ੋਅ ਦੇ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਹੈ, ਜਿਸ ‘ਚ ਇਸਨੂੰ ਤੁਰਕੀ ਦੇ ਇਸਤਾਂਬੁਲ ‘ਚ ਗਲਾਟਾ ਟਾਵਰ ਦਾ ਦੱਸਿਆ ਗਿਆ ਹੈ।

3 ਜੂਨ 2018 ਨੂੰ ਅਪਲੋਡ ਕੀਤੇ ਗਏ ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਲਾਈਟ ਸ਼ੋਅ ਦਾ ਇਹ ਨਜ਼ਾਰਾ ਤੁਰਕੀ ਦੇ ਇਸਤਾਂਬੁਲ ਸਥਿਤ ਗਲਾਟਾ ਟਾਵਰ ਦਾ ਹੈ। ਗੂਗਲ ਸਰਚ ਵਿੱਚ ਸਾਨੂੰ ਗਲਾਟਾ ਟਾਵਰ ਦੀਆਂ ਕਈ ਹੋਰ ਤਸਵੀਰਾਂ ਵੀ ਮਿਲੀਆਂ, ਜਿਸ ਵਿੱਚ ਨਜ਼ਰ ਆ ਰਿਹਾ ਟਾਵਰ ,ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੇ ਟਾਵਰ ਨਾਲ ਮੇਲ ਖਾਂਦਾ ਹੈ।

ਹੁਣ ਤੱਕ ਦੀ ਪੜਤਾਲ ਤੋਂ ਇਹ ਸਪਸ਼ਟ ਹੈ ਕਿ ਲਾਈਟ ਸ਼ੋਅ ਦੇ ਜਿਸ ਵੀਡੀਓ ਨੂੰ ਜੋਧਪੁਰ ਦੇ ਉਮੇਦ ਪੈਲੇਸ ਭਵਨ ਦਾ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ , ਉਹ ਤੁਰਕੀ ਦੇ ਇਸਤਾਂਬੁਲ ਸਥਿਤ ਗਲਾਟਾ ਟਾਵਰ ਦਾ ਹੈ।

ਅਸੀਂ ਵਾਇਰਲ ਵੀਡੀਓ ਨੂੰ ਜੋਧਪੁਰ ਦੇ ਸਥਾਨਕ ਪੱਤਰਕਾਰ ਰੰਜਨ ਦਵੇ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕਿਹਾ, ”ਵੀਡੀਓ ‘ਚ ਨਜ਼ਰ ਆ ਰਿਹਾ ਟਾਵਰ ਜੋਧਪੁਰ ਦਾ ਨਹੀਂ ਹੈ।

ਸੋਸ਼ਲ ਮੀਡੀਆ ਤੇ ਇਹ ਵੀਡੀਓ ਪਹਿਲਾਂ ਵੀ ਸਮਾਨ ਦਾਅਵੇ ਦੇ ਨਾਲ ਵਾਇਰਲ ਹੁੰਦਾ ਰਿਹਾ ਹੈ, ਜਿਸ ਦੀ ਤੱਥ ਜਾਂਚ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ। ਵਾਇਰਲ ਵੀਡੀਓ ਨੂੰ ਝੂਠੇ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਫੇਸਬੁੱਕ ‘ਤੇ ਕਰੀਬ 1100 ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਜੋਧਪੁਰ ਦੇ ਉਮੇਦ ਪੈਲੇਸ ਭਵਨ ਤੇ ਹੋਣ ਵਾਲੇ ਲਾਈਟ ਸ਼ੋਅ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਤੁਰਕੀ ਦੇ ਇਸਤਾਂਬੁਲ ਸਥਿਤ ਗਲਾਟਾ ਟਾਵਰ ਤੇ ਹੋਣ ਵਾਲੇ ਲਾਈਟ ਸ਼ੋਅ ਦਾ ਹੈ। ਤੁਰਕੀ ਦੇ ਇਸ ਹੀ ਵੀਡੀਓ ਨੂੰ ਜੋਧਪੁਰ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts