Fact Check: ਸਿੱਖਾਂ ਨਾਲ ਹੋਈ ਕੁੱਟਮਾਰ ਦੀ ਪੁਰਾਣੀ ਵੀਡੀਓ ਹੁਣ ਦੀ ਦੱਸਕੇ ਕੀਤੀ ਜਾ ਰਹੀ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਖੂਬ ਵਾਇਰਲ ਕੀਤੀ ਜਾ ਰਹੀ ਹੈ। ਇਸ ਪੋਸਟ ਵਿਚ ਇੱਕ ਵੀਡੀਓ ਦਿੱਤੀ ਗਈ ਹੈ। ਇਸ ਵੀਡੀਓ ਵਿਚ ਕੁੱਝ ਲੋਕ ਸਿੱਖਾਂ ਨੂੰ ਬੁਰੇ ਤਰੀਕੇ ਨਾਲ ਕੁੱਟ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਨ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ “ਰਾਜਸਥਾਨ ਵਿਚ ਸਿੱਖਾਂ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਪੁਲਿਸ ਖੜੀ ਦੇਖ ਰਹੀ ਹੈ।”

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਇਹ ਵੀਡੀਓ ਤਾਂ ਅਸਲੀ ਹੈ ਪਰ ਪੁਰਾਣੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਘਟਨਾ 27-05-2017 ਨੂੰ ਰਾਜਸਥਾਨ ਦੇ ਅਜਮੇਰ ਵਿਚ ਵਾਪਰੀ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ “I luv ludhiana” ਨਾਂ ਦਾ ਪੇਜ ਇੱਕ ਵੀਡੀਓ ਸ਼ੇਅਰ ਕਰਦਾ ਹੈ। ਇਸ ਵੀਡੀਓ ਵਿਚ ਕੁੱਝ ਲੋਕ ਸਿੱਖਾਂ ਨੂੰ ਬੁਰੇ ਤਰੀਕੇ ਨਾਲ ਕੁੱਟ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਨ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ “ਰਾਜਸਥਾਨ ਵਿਚ ਸਿੱਖਾਂ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਪੁਲਿਸ ਖੜੀ ਦੇਖ ਰਹੀ ਹੈ।” ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ ” “”” ਦੇਸ਼ ਦਾ ਖਲਿਆਰਾ “”
“” ਆਹ ਕੀ ਹੋ ਗਿਆ, ਸਿੱਖਾਂ ਨੂੰ ਗੱਡੀਆਂ ਚੋ ਲਾਹ ਲਾਹ ਕੇ ਕੁੱਟ ਰਹੇ ਨੇ। ਰਾਜਸਥਾਨ ਦੇ ਸ਼ੋਭਾਵਾਲੀ ਇਲਾਕੇ ਦੀ ਘਟਨਾ ਹੈ, ਜਿੱਥੇ ਪੁਲਸ ਦੀ ਹਾਜ਼ਰੀ ਵਿੱਚ ਸਿੱਖਾਂ ਨੂੰ ਬੇਰਹਮੀ ਨਾਲ ਕੁਟਿਆ ਗਿਆ..!! ਸ਼ੇਅਰ ਜਰੂਰ ਕਰੋ ਜੀ…!”

ਪੜਤਾਲ

ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸਾਨੂੰ ਅੰਦਾਜ਼ਾ ਮਿਲ ਗਿਆ ਕਿ ਇਹ ਵੀਡੀਓ ਪੁਰਾਣੀ ਹੋ ਸਕਦੀ ਹੈ ਕਿਉਂਕਿ ਇਸੇ ਤਰ੍ਹਾਂ ਦੀ ਵੀਡੀਓ ਪਹਿਲਾਂ ਵੀ ਖੂਬ ਵਾਇਰਲ ਹੋਈ ਸੀ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੋਇਆ ਹੈ ਕਿ ਇਹ ਘਟਨਾ ਰਾਜਸਥਾਨ ਵਿਚ ਵਾਪਰੀ ਹੈ। ਇਸਨੂੰ ਦੇਖਦੇ ਹੋਏ ਅਸੀਂ ਗੂਗਲ ‘ਤੇ “Sikh people beaten in rajasthan” ਕੀ-ਵਰਡ ਪਾ ਕੇ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਸਾਡੇ ਸਾਹਮਣੇ ਕਈ ਪੇਜ ਖੁਲ੍ਹ ਗਏ ਜ੍ਹਿਨਾਂ ਵਿਚ ਇਸ ਵੀਡੀਓ ਬਾਰੇ ਦੱਸਿਆ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਵੱਧ ਪੇਜ ਸਾਡੇ ਸਾਹਮਣੇ ਮੀਡੀਆ ਹਾਊਸ ਦੇ ਹੀ ਆਏ। ਅਸੀਂ ਇੱਕ-ਇੱਕ ਕਰਕੇ ਹਰ ਪੇਜ ਦੀ ਜਾਂਚ ਕੀਤੀ ਅਤੇ ਸਾਡੇ ਸਾਹਮਣੇ ਇਹ ਸਾਫ ਹੋ ਗਿਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਗਲਤ ਦਾਅਵੇ ਨਾਲ ਹੁਣ ਦੀ ਕਹਿਕੇ ਵਾਇਰਲ ਕੀਤਾ ਜਾ ਰਿਹਾ ਹੈ।

ਅਸੀਂ ਇਸ ਵੀਡੀਓ ਨੂੰ NDTV ਦੇ ਯੂ-ਟਿਊਬ ਅਕਾਊਂਟ ਉੱਤੇ ਵੇਖਿਆ ਜਿਸ ਨਾਲ ਸਾਡੇ ਸਾਹਮਣੇ ਇਹ ਸਾਫ ਹੋ ਗਿਆ ਕਿ ਇਹ ਵੀਡੀਓ ਅਸਲੀ ਤਾਂ ਹੈ ਪਰ ਪੁਰਾਣੀ ਹੈ। ਇਸ ਵੀਡੀਓ ਬਾਰੇ ਦੱਸਿਆ ਗਿਆ ਸੀ ਕਿ ਗਲਤਫਹਿਮੀ ਕਰਕੇ ਰਾਜਸਥਾਨ ਵਿਚ ਸਿੱਖਾਂ ਨਾਲ ਕੁੱਟਮਾਰ ਹੋਈ ਸੀ। ਇਸ ਵੀਡੀਓ ਵਿਚ ਉਸ ਸਮੇਂ ਅਜਮੇਰ ਦੇ SP ਰਾਜੇਂਦ੍ਰ ਸਿੰਘ ਰਾਠੌਰ ਦਾ ਵੀ ਬਿਆਨ ਹੈ। ਰਾਠੌਰ ਨੇ ਵੀਡੀਓ ਵਿਚ ਦੱਸਿਆ ਹੈ ਕਿ ਇਸ ਕੁੱਟਮਾਰ ਦੀ FIR ਨਸੀਰਾਬਾਦ ਸਦਰ ਥਾਣੇ ਵਿਚ ਦਰਜ ਹੋਈ ਸੀ ਅਤੇ ਇਸ ਕੁੱਟਮਾਰ ਉੱਤੇ ਵੱਡੀ ਕਾਰਵਾਹੀ ਵੀ ਕੀਤੀ ਗਈ ਹੈ। ਵੀਡੀਓ ਦਾ ਸਕ੍ਰੀਨਸ਼ੋਟ ਹੇਠਾਂ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਸਿੱਖ ਸੇਵਾਦਾਰ ਰਾਜਸਥਾਨ ਵਿਚ ਗੁਰਦੁਆਰੇ ਵਾਸਤੇ ਚੰਦਾ ਮੰਗਣ ਲਈ ਗਏ ਸਨ ਅਤੇ ਓਥੇ ਟੂਣੇ ਟੋਟਕੇ ਦੇ ਸ਼ੱਕ ਵਿਚ ਇਹਨਾਂ ਸਿੱਖਾਂ ਨੂੰ ਕੁੱਟਿਆ ਗਿਆ।

ਇਸ ਘਟਨਾ ਉੱਤੇ ਦੈਨਿਕ ਜਾਗਰਣ ਦੀ ਖਬਰ ਨੂੰ ਇਥੇ ਕਲਿੱਕ ਕਰ ਪੜ੍ਹਿਆ ਜਾ ਸਕਦਾ ਹੈ।

ਇਸਤੋਂ ਬਾਅਦ ਅਸੀਂ ਆਪਣੀ ਜਾਣਕਾਰੀ ਨੂੰ ਹੋਰ ਵਧਾਇਆ ਅਤੇ ਨਸੀਰਾਬਾਦ ਸਦਰ ਥਾਣੇ ਵਿਚ ਸੰਪਰਕ ਕੀਤਾ। ਓਥੇ ਸਾਡੀ ਗੱਲ ਥਾਣੇ ਦੇ ਪੁਲਿਸ ਨਿਰਖਕ ਕੈਲਾਸ਼ ਕੁਮਾਰ ਬਿਸ਼ਨੋਈ ਨਾਲ ਹੋਈ ਜਿਨ੍ਹਾਂ ਨੇ ਸਾਨੂੰ ਇਸ ਕੁੱਟਮਾਰ ਦੀ ਸਾਰੀ ਵਜ੍ਹਾ ਦੱਸੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ “ਇਹ ਵੀਡੀਓ 27-05-2017 ਦੀ ਹੈ ਅਤੇ ਕੁੱਟਮਾਰ ਹੋਣ ਦੇ 2 ਦਿਨ ਬਾਅਦ ਇਸਦੀ FIR ਥਾਣੇ ਵਿਚ ਦਰਜ਼ ਕਰਾਉਣ ਲਈ ਲੋਕ ਆਏ। ਕੁੱਟਮਾਰ ਦੀ ਵਜ੍ਹਾ ਸਿਰਫ ਗਲਤਫਹਿਮੀ ਰਹੀ ਅਤੇ ਇਸ ਕੁੱਟਮਾਰ ਉੱਤੇ ਉਨ੍ਹਾਂ ਨੇ ਵੱਡੀ ਕਾਰਵਾਹੀ ਵੀ ਕੀਤੀ ਸੀ। ਇਸ ਕੁੱਟਮਾਰ ਲਈ 9 ਦੋਸ਼ੀਆਂ ਨੂੰ ਸਜ਼ਾ ਵੀ ਹੋਈ ਸੀ।”

ਇਸ ਨਾਲ ਇਹ ਸਾਫ ਹੋ ਗਿਆ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਮਾਹੌਲ ਖਰਾਬ ਕਰਨ ਖਾਤਰ ਇਸਨੂੰ ਹੁਣ ਦੀ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਅੰਤ ਵਿਚ ਅਸੀਂ “I luv ludhiana” ਨਾਂ ਦੇ ਪੇਜ ਦੀ ਜਾਂਚ ਕੀਤੀ ਅਤੇ ਅਸੀਂ ਪਾਇਆ ਕਿ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ। ਇਸ ਪੇਜ ਦੇ 8,577 ਫਾਲੋਅਰਸ ਹਨ। ਅਸੀਂ ਇਹ ਵੀ ਪਾਇਆ ਕਿ ਇਹ ਮਜ਼ਾਕੀਆ ਪੋਸਟ ਪਾਉਣ ਦੇ ਨਾਲ-ਨਾਲ ਰਾਜਨੀਤਕ ਪੋਸਟ ਵੀ ਸ਼ੇਅਰ ਕਰਦਾ ਹੈ। ਇਹ ਪੇਜ ਮਈ 2012 ਵਿਚ ਬਣਾਇਆ ਗਿਆ ਸੀ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਵੀਡੀਓ ਅਸਲੀ ਹੈ ਪਰ ਪੁਰਾਣੀ ਹੈ। ਇਹ ਘਟਨਾ 27-05-2017 ਨੂੰ ਰਾਜਸਥਾਨ ਦੇ ਅਜਮੇਰ ਵਿਚ ਵਾਪਰੀ ਸੀ। ਇਹੋ ਜਿਹੇ ਪੋਸਟ ਸ਼ੇਅਰ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts