Fact Check : ਰਾਘਵ ਚੱਢਾ ਦੇ ਪ੍ਰੈਸ ਕਾਨਫਰੰਸ ਦਾ ਵੀਡੀਓ ਗ਼ਲਤ ਦਾਅਵੇ ਨਾਲ ਹੋਇਆ ਵਾਇਰਲ

ਵਿਸ਼ਵਾਸ ਨਿਊਜ਼ ਆਪਣੀ ਪੜਤਾਲ ਵਿੱਚ ਇਸ ਦਾਅਵੇ ਨੂੰ ਗ਼ਲਤ ਪਾਇਆ ਹੈ। ਇਹ ਗੱਲਾਂ ਰਾਘਵ ਚੱਢਾ ਨੇ ਦੀਪ ਸਿੱਧੂ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਨਹੀਂ ਆਖੀਆਂ ਸਨ। ਅਸਲ ਵਿੱਚ ਰਾਘਵ ਚੱਢਾ ਸਾਬਕਾ ‘ਆਪ’ ਆਗੂ ਗੁਰਤੇਜ ਸਿੰਘ ਪੰਨੂ ਬਾਰੇ ਗੱਲ ਕਰ ਰਹੇ ਸਨ, ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਵੇਲੇ ਪਾਰਟੀ ਤੇ ਪੈਸੇ ਲੈਣ ਦਾ ਦੋਸ਼ ਲਾਇਆ ਸੀ। ਵੀਡੀਓ ਦੇ ਇੱਕ ਹਿੱਸੇ ਨੂੰ ਗ਼ਲਤ ਸੰਦਰਭ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ )। ਸ਼ੋਸ਼ਲ ਮੀਡੀਆ ਤੇ ਇੱਕ 41 ਸੈਕੰਡ ਦਾ ਵੀਡੀਓ ਕਲਿਪ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਕਲਿਪ ਵਿੱਚ ਪੰਜਾਬ ਆਪ ਪ੍ਰਭਾਰੀ ਰਾਘਵ ਚੱਢਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ” ਇਹਨਾਂ ਸਾਰਿਆਂ ਖਿਲਾਫ ਮਾਨਹਾਨੀ ਦਾ ਮੁੱਕਦਮਾ ਕਰਾਂਗੇ। ਸਾਡੀ ਸਰਕਾਰ ਆਵੇਗੀ ਤਾਂ ਇਹਨਾਂ ਸਭ ਨਾਲ ਇਨਸਾਫ ਵੀ ਕਰਾਂਗੇ। ਇੰਤਜ਼ਾਰ ਕਰੋ ਥੋੜਾ , ਹੁਣ ਤਾਂ ਕੁਝ ਦਿਨਾਂ ਦੀ ਗੱਲ ਰਹਿ ਗਈ ਹੈ। 10 ਮਾਰਚ ਤੋਂ ਬਾਅਦ ਇਨ੍ਹਾਂ ਸਭ ਨਾਲ ਨਿਪਟਾਂਗੇ ਇੱਕ – ਇੱਕ ਕਰਕੇ। ਇਹ ਮੇਰਾ ਮੈਸੇਜ ਪਹੁੰਚਾ ਦੇਣਾ , 10 ਮਾਰਚ ਤੋਂ ਬਾਅਦ ਇੱਕ – ਇੱਕ ਨਾਲ ਨਿਪਟਾਂਗੇ। ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਰਾਘਵ ਚੱਢਾ ਨੇ ਦੀਪ ਸਿੱਧੂ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਧਮਕੀ ਦਿੱਤੀ ਹੈ।

ਵਿਸ਼ਵਾਸ ਨਿਊਜ਼ ਆਪਣੀ ਪੜਤਾਲ ਵਿੱਚ ਇਸ ਦਾਅਵੇ ਨੂੰ ਗ਼ਲਤ ਪਾਇਆ ਹੈ। ਇਹ ਗੱਲਾਂ ਰਾਘਵ ਚੱਢਾ ਨੇ ਦੀਪ ਸਿੱਧੂ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਨਹੀਂ ਆਖੀਆਂ ਸਨ। ਅਸਲ ਵਿੱਚ ਰਾਘਵ ਚੱਢਾ ਸਾਬਕਾ ‘ਆਪ’ ਆਗੂ ਗੁਰਤੇਜ ਸਿੰਘ ਪੰਨੂ ਬਾਰੇ ਗੱਲ ਕਰ ਰਹੇ ਸਨ, ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਵੇਲੇ ਪਾਰਟੀ ਤੇ ਪੈਸੇ ਲੈਣ ਦਾ ਦੋਸ਼ ਲਾਇਆ ਸੀ। ਵੀਡੀਓ ਦੇ ਇੱਕ ਹਿੱਸੇ ਨੂੰ ਗ਼ਲਤ ਸੰਦਰਭ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ” ਨੇਤਾ ਦੀ ਰੇਲ” ਨੇ 18 ਫਰਵਰੀ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ” ਔਕਾਤ ਦਿਖਾਉਣੀ ਸ਼ੁਰੂ ਕਰ ਦਿੱਤੀ ਦੇਖ ਲਓ ਦੀਪ ਬਾਈ ਦੇ ਹੱਕ ਚ ਪੋਸਟਾਂ ਪਾਉਣ ਵਾਲਿਆਂ ਨੂੰ ਬਈਆ ਰਾਘਵ ਚੱਢਾ ਦੇ ਰਿਹਾ ਧਮਕੀਆਂ”

ਵੀਡੀਓ ਦੇ ਉੱਤੇ ਲਿਖਿਆ ਹੋਇਆ ਹੈ ” ਦੀਪ ਸਿੱਧੂ ਦੇ ਹੱਕ ਚ ਬੋਲਣ ਵਾਲਿਆਂ ਨੂੰ ਝਾੜੂ ਗੈਂਗ ਦੀਆਂ ਧਮਕੀਆਂ। ਜੇ ਇਨ੍ਹਾਂ ਦੀ ਸਰਕਾਰ ਬਣ ਗਈ ਤਾਂ ਇਹ ਸਿੱਖਾਂ ਨਾਲ ਕੀ ਵਿਹਾਰ ਕਰਨਗੇ ?

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਅਤੇ ਉਸਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵੀਡੀਓ ਕਲਿਪ ਨੂੰ ਧਿਆਨ ਨਾਲ ਸੁਣਿਆ ਅਤੇ ਸੰਬੰਧਿਤ ਕੀ ਵਰਡ ਨਾਲ ਖਬਰਾਂ ਲੱਭਣੀਆਂ ਸ਼ੁਰੂ ਕੀਤੀਆ। ਸਾਨੂੰ Aam Aadmi party ਦੇ ਯੂਟਿਊਬ ਚੈਨਲ ਤੇ 17 ਫਰਵਰੀ 2022 ਨੂੰ ਇਹ ਵੀਡੀਓ ਅਪਲੋਡ ਮਿਲਿਆ। ਵੀਡੀਓ ਨਾਲ ਸਿਰਲੇਖ ਲਿਖਿਆ ਗਿਆ ਸੀ” LIVE | 🚨पंजाबियों षड्यंत्र करने वालों से सावधान! 🚨 Raghav Chadha “

ਵੀਡੀਓ ਵਿੱਚ ਇੱਕ ਪੱਤਰਕਾਰ ਨੇ ਰਾਘਵ ਚੱਢਾ ਨੂੰ ਗੁਰਤੇਜ ਪੰਨੂ ਵੱਲੋਂ ਟਿਕਟਾਂ ਦੀ ਵੰਡ ਵੇਲੇ ਪੈਸਿਆਂ ਦੀ ਲੈਣ ਦੇਣ ਤੇ ਲਾਏ ਦੋਸ਼ਾਂ ਬਾਰੇ ਪੁੱਛਦਾ ਹੈ। ਇਸਦੇ ਜਵਾਬ ਵਿੱਚ ਰਾਘਵ ਚੱਢਾ ਨੇ ਕਿਹਾ ਕਿ ” ਮੇਰਾ ਜਵਾਬ ਸਿੰਪਲ ਹੈ,ਉਹ ਰਕਮ ਅਜੇ ਤੱਕ ਨਹੀਂ ਬਣੀ , ਉਹ ਸ਼ਕਸ਼ ਅਜੇ ਤੱਕ ਪੈਦਾ ਨਹੀਂ ਹੋਇਆ । ਜੋ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਨੂੰ ਅਤੇ ਰਾਘਵ ਚੱਢਾ ਨੂੰ ਖਰੀਦ ਲੈਣ। ਇਹਨਾਂ ਸਾਰਿਆਂ ਖਿਲਾਫ ਮਾਨਹਾਨੀ ਦਾ ਮੁੱਕਦਮਾ ਕਰਾਂਗੇ। ਸਾਡੀ ਸਰਕਾਰ ਆਵੇਗੀ ਨਾ ਇਹਨਾਂ ਸਾਰਿਆ ਨਾਲ ਇਨਸਾਫ ਵੀ ਕਰਾਂਗੇ। ਇੰਤਜ਼ਾਰ ਕਰੋ ਥੋੜਾ , ਹੁਣ ਤਾਂ ਕੁਝ ਦਿਨਾਂ ਦੀ ਗੱਲ ਰਹਿ ਗਈ ਹੈ। 10 ਮਾਰਚ ਤੋਂ ਬਾਅਦ ਇਨ੍ਹਾਂ ਸਭ ਨਾਲ ਨਿਪਟਾਂਗੇ ਇੱਕ – ਇੱਕ ਕਰਕੇ। ਇਹ ਮੇਰਾ ਮੈਸੇਜ ਪਹੁੰਚਾ ਦੇਣਾ , 10 ਮਾਰਚ ਤੋਂ ਬਾਅਦ ਇੱਕ – ਇੱਕ ਨਾਲ ਨਿਪਟਾਂਗੇ। ਵੀਡੀਓ ਵਿੱਚ 18:43 ਤੋਂ ਲੈ ਕੇ 19:47 ਵਿਚਕਾਰ ਦੇਖਿਆ ਜਾ ਸਕਦਾ ਹੈ।

https://www.youtube.com/watch?v=HyM1Xcm5vSo

ਸਾਨੂੰ Aam Aadmi Party – punjab ਦੇ ਫੇਸਬੁੱਕ ਪੇਜ ਤੇ ਵੀ ਇਹ ਵੀਡੀਓ ਮਿਲਿਆ। 17 ਫਰਵਰੀ 2022 ਨੂੰ ਸ਼ੇਅਰ ਕੀਤੇ ਵੀਡੀਓ ਵਿੱਚ 18:39 ਤੋਂ ਲੈ ਕੇ 19:36 ਵਿੱਚਕਾਰ ਵਾਇਰਲ ਕਲਿਪ ਵਾਲੇ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ।

indianexpress.com ਦੀ ਵੈੱਬਸਾਈਟ ਤੇ 18 ਫਰਵਰੀ 2022 ਨੂੰ ਇਸ ਨਾਲ ਜੁੜੀ ਖਬਰ ਨੂੰ ਪੜ੍ਹਿਆ ਜਾ ਸਕਦਾ ਹੈ। ਖਬਰ ਦੇ ਅਨੁਸਾਰ “‘ਆਪ’ ਤੇ ਟਿਕਟਾਂ ਵੇਚਣ ਦੇ ਦੋਸ਼ ਲਾਉਣ ਵਾਲਿਆਂ ਤੇ ਚੱਢਾ ਨੇ ਕਿਹਾ, ”ਸੱਤਾ ‘ਚ ਆਉਣ ਤੋਂ ਬਾਅਦ ਸਾਰਿਆਂ ਨਾਲ ਨਜਿੱਠਿਆ ਜਾਵੇਗਾ , ਰਾਘਵ ਚੱਢਾ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਕੋਈ ਪੈਸਾ ਉਨ੍ਹਾਂ ਨੂੰ , ਅਰਵਿੰਦ ਕੇਜਰੀਵਾਲ ਨੂੰ ਅਤੇ ‘ਆਪ’ ਨੂੰ ਨਹੀਂ ਖਰੀਦ ਸਕਦਾ।” ਤੁਸੀਂ ਪੂਰੀ ਖਬਰ ਨੂੰ ਇੱਥੇ ਪੜ੍ਹ ਸਕਦੇ ਹੋ।

ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਮੋਹਾਲੀ ਇੰਚਾਰਜ ਰੋਹਿਤ ਕੁਮਾਰ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਦੇ ਨਾਲ ਪੋਸਟ ਦੇ ਲਿੰਕ ਨੂੰ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਗੱਲਾਂ ਰਾਘਵ ਚੱਢਾ ਨੇ ਜ਼ਰੂਰ ਬੋਲੀਆ ਸੀ , ਪਰ ਦੀਪ ਸਿੱਧੂ ਦੇ ਹੱਕ ਚ ਬੋਲਣ ਵਾਲਿਆਂ ਬਾਰੇ ਨਹੀਂ ਬਲਕਿ ਸਾਬਕਾ ਆਪ ਆਗੂ ਗੁਰਤੇਜ ਪੰਨੂ ਬਾਰੇ ਆਖੀਆਂ ਸਨ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕੀ ਇਸ ਪੇਜ ਨੂੰ 47,988 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 15 ਅਗਸਤ 2018 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਆਪਣੀ ਪੜਤਾਲ ਵਿੱਚ ਇਸ ਦਾਅਵੇ ਨੂੰ ਗ਼ਲਤ ਪਾਇਆ ਹੈ। ਇਹ ਗੱਲਾਂ ਰਾਘਵ ਚੱਢਾ ਨੇ ਦੀਪ ਸਿੱਧੂ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਨਹੀਂ ਆਖੀਆਂ ਸਨ। ਅਸਲ ਵਿੱਚ ਰਾਘਵ ਚੱਢਾ ਸਾਬਕਾ ‘ਆਪ’ ਆਗੂ ਗੁਰਤੇਜ ਸਿੰਘ ਪੰਨੂ ਬਾਰੇ ਗੱਲ ਕਰ ਰਹੇ ਸਨ, ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਵੇਲੇ ਪਾਰਟੀ ਤੇ ਪੈਸੇ ਲੈਣ ਦਾ ਦੋਸ਼ ਲਾਇਆ ਸੀ। ਵੀਡੀਓ ਦੇ ਇੱਕ ਹਿੱਸੇ ਨੂੰ ਗ਼ਲਤ ਸੰਦਰਭ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts