X
X

Fact Check: ਹੜ੍ਹ ‘ਚ ਵਹਿੰਦੇ ਲੋਕਾਂ ਦਾ ਇਹ ਵੀਡੀਓ ਪਾਕਿਸਤਾਨ ਦਾ ਨਹੀਂ ਸਗੋਂ ਭਾਰਤ ਦਾ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਤ ਹੋਈ। ਜਾਂਚ ‘ਚ ਸਾਹਮਣੇ ਆਇਆ ਕਿ ਵਾਇਰਲ ਵੀਡੀਓ 2011 ਦਾ ਹੈ ਅਤੇ ਪਾਕਿਸਤਾਨ ਦਾ ਨਹੀਂ, ਸਗੋਂ ਭਾਰਤ ਦਾ ਹੈ। ਘਟਨਾ ਇੰਦੌਰ ਦੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਕੁਝ ਲੋਕ ਭਾਰੀ ਹੜ੍ਹ ਦੇ ਬਹਾਵ ਵਿੱਚ ਵਹਿੰਦੇ ਹੋਏ ਵੇਖੇ ਜਾ ਸਕਦੇ ਹਨ। ਸੋਸ਼ਲ ਮੀਡੀਆ ਯੂਜ਼ਰਜ਼ ਇਸ ਵੀਡੀਓ ਨੂੰ ਪਾਕਿਸਤਾਨ ਦਾ ਦੱਸਕੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਜਾਂਚ ਵਿਚ ਸਾਹਮਣੇ ਆਇਆ ਕਿ ਵਾਇਰਲ ਵੀਡੀਓ 2011 ਦਾ ਹੈ ਅਤੇ ਭਾਰਤ ਦਾ ਹੈ। ਇਹ ਘਟਨਾ ਭਾਰਤ ਦੇ ਇੰਦੌਰ ਦੀ ਹੈ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਯੂਜ਼ਰ Tasbeeh Ullah Sangar Turangzai (ਆਰਕਾਈਵ) ਨਾਮ ਦੇ ਇਸ ਯੂਜ਼ਰ ਨੇ ਵੀਡੀਓ ਨੂੰ ਪਾਕਿਸਤਾਨ ਦਾ ਦੱਸਦੇ ਹੋਏ ਦਾਅਵਾ ਕੀਤਾ: ‘ਖੈਬਰ ਪਖਤੂਨਖਵਾ ਵਿੱਚ ਹੜ੍ਹ ਨੇ ਪੂਰੇ ਪਰਿਵਾਰ ਨੂੰ ਬਹਾ ਦਿੱਤਾ।’

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦਿਆਂ ਸਭਤੋਂ ਪਹਿਲਾਂ ਵਾਇਰਲ ਵੀਡੀਓ ਦੇ ਸਕ੍ਰੀਨਗ੍ਰੈਬਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ndtv.com ‘ਤੇ 2011 ਦੀ ਇੱਕ ਖਬਰ ਵਿੱਚ ਮਿਲੀ। ਰਿਪੋਰਟ ਅਨੁਸਾਰ, “ਇੰਦੌਰ ਵਿੱਚ ਇੱਕ ਪਰਿਵਾਰ ਦੇ ਲਈ ਪਿਕਨਿਕ ਤ੍ਰਾਸਦੀ ਵਿੱਚ ਬਦਲ ਗਈ। ਪਾਤਾਲਪਾਣੀ ਵਿੱਚ ਹਾਲ ਹੀ ਵਿੱਚ ਪਏ ਮੀਂਹ ਕਾਰਨ ਆਏ ਹੜ੍ਹ ਦੇ ਕਾਰਨ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਇੱਕੋ ਪਰਿਵਾਰ ਦੇ ਪੰਜ ਮੈਂਬਰ ਝਰਨੇ ਵਿੱਚ ਰੁੜ੍ਹ ਗਏ।

ਸਾਨੂੰ ਇਹ ਪੂਰਾ ਵੀਡੀਓ 2011 ਵਿੱਚ WildFilmsIndia ਨਾਮ ਦੇ ਯੂਟਿਊਬ ਚੈਨਲ ‘ਤੇ ਅੱਪਲੋਡ ਮਿਲਾ। ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਸੀ, “Family swept away by raging flood in Indore” ਪੰਜਾਬੀ ਅਨੁਵਾਦ ,ਇੰਦੌਰ ਵਿੱਚ ਭਿਆਨਕ ਹੜ੍ਹ ਨਾਲ ਵਹਿ ਗਿਆ ਪਰਿਵਾਰ।”

ਸਾਨੂੰ 2011 ਦੀ ਇੰਦੌਰ ਵਿੱਚ ਵਾਪਰੀ ਇਸ ਘਟਨਾ ਬਾਰੇ indiatoday.in ਦੀ ਇੱਕ ਖਬਰ ਵੀ ਮਿਲੀ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਅਸੀਂ ਇਸ ਵਿਸ਼ੇ ਬਾਰੇ ਮੱਧ ਪ੍ਰਦੇਸ਼ ਦੇ ਅਖਬਾਰ Nai Dunai ਦੇ ਇੰਦੌਰ ਡਿਜ਼ੀਟਲ ਡੈਸਕ ਦੇ ਹੈਡ ਰੁਮਨੀ ਘੋਸ਼ ਨਾਲ ਗੱਲ ਕੀਤੀ। ਉਨ੍ਹਾਂ ਨੇ ਇਹ ਪੁਸ਼ਟੀ ਕੀਤੀ ਕਿ ਵੀਡੀਓ ਇੰਦੌਰ ਦਾ ਹੈ ਅਤੇ 2011 ਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਪੂਰੇ ਪਾਕਿਸਤਾਨ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ ਅਤੇ ਗੁਆਂਢੀ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਹੜ੍ਹਾਂ ਦੀ ਚਪੇਟ ਵਿੱਚ ਆਏ ਲੋਕਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਪਾਕਿਸਤਾਨ ਵਿੱਚ ਆਏ ਹੜ੍ਹਾਂ ਬਾਰੇ ਵਧੇਰੇ ਜਾਣਕਾਰੀ ਜਾਗਰਣ ਦੀਆਂ ਇਨ੍ਹਾਂ ਖ਼ਬਰਾਂ ਵਿੱਚ ਪੜ੍ਹੀ ਜਾ ਸਕਦੀ ਹੈ।

ਜਾਂਚ ਦੇ ਅੰਤ ‘ਚ ਭਾਰਤ ਦੇ ਵੀਡੀਓ ਨੂੰ ਪਾਕਿਸਤਾਨ ਦਾ ਦੱਸ ਕੇ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਫੇਸਬੁੱਕ ਯੂਜ਼ਰ Tasbeeh Ullah Sangar Turangzai ਦੇ 9000 ਤੋਂ ਵੱਧ ਫੇਸਬੁੱਕ ਫਾਲੋਅਰਜ਼ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਤ ਹੋਈ। ਜਾਂਚ ‘ਚ ਸਾਹਮਣੇ ਆਇਆ ਕਿ ਵਾਇਰਲ ਵੀਡੀਓ 2011 ਦਾ ਹੈ ਅਤੇ ਪਾਕਿਸਤਾਨ ਦਾ ਨਹੀਂ, ਸਗੋਂ ਭਾਰਤ ਦਾ ਹੈ। ਘਟਨਾ ਇੰਦੌਰ ਦੀ ਹੈ।

  • Claim Review : ਖੈਬਰ ਪਖਤੂਨਖਵਾ ਵਿੱਚ ਹੜ੍ਹ ਨੇ ਪੂਰੇ ਪਰਿਵਾਰ ਨੂੰ ਬਹਾ ਦਿੱਤਾ।
  • Claimed By : Tasbeeh Ullah Sangar Turangzai
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later