Fact Check: ਇਹ ਵਾਇਰਲ ਵੀਡੀਓ ਵਸੀਮ ਰਿਜ਼ਵੀ ਦਾ ਨਹੀਂ , ਪੰਜਾਬ ਦੇ ਭਾਜਪਾ ਵਿਧਾਇਕ ਦਾ ਹੈ।

ਵਾਇਰਲ ਪੋਸਟ ਫ਼ਰਜ਼ੀ ਹੈ। ਵਾਇਰਲ ਵੀਡੀਓ ਵਿੱਚ ਭੀੜ ਨੇ ਜਿਸ ਆਦਮੀ ਉੱਪਰ ਹਮਲਾ ਕੀਤਾ ਉਹ ਬੀਜੇਪੀ ਵਿਧਾਇਕ ਅਰੁਣ ਨਾਰੰਗ ਹਨ, ਯੂਪੀ ਸ਼ਿਆ ਵਕਫ਼ ਬੋਰਡ ਦੇ ਪੂਰਵ ਅਧਿਅਕਸ਼ ਸੈਯਦ ਵਸੀਮ ਰਿਜ਼ਵੀ ਨਹੀਂ ।

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸ਼ੋਸ਼ਲ ਮੀਡਿਆ ਉੱਤੇ ਵਾਇਰਲ ਇੱਕ ਵੀਡੀਓ ਵਿੱਚ ਭੀੜ ਨੂੰ ਇੱਕ ਆਦਮੀ ਤੇ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕੀ ਭੀੜ ਨੇ ਜਿਸ ਆਦਮੀ ਉੱਤੇ ਹਮਲਾ ਕੀਤਾ ਹੈ। ਉਹ ਯੂਪੀ ਸ਼ਿਆ ਵਕਫ਼ ਬੋਰਡ ਦੇ ਪੂਰਵ ਅਧਿਅਕਸ਼ ਸੈਯਦ ਵਸੀਮ ਰਿਜ਼ਵੀ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫ਼ਰਜ਼ੀ ਨਿਕਲਿਆ । ਵਾਇਰਲ ਵੀਡੀਓ ਵਿੱਚ ਭੀੜ ਨੇ ਜਿਸ ਆਦਮੀ ਉੱਤੇ ਹਮਲਾ ਕੀਤਾ ਹੈ। ਉਹ ਬੀਜੇਪੀ ਵਿਧਾਇਕ ਅਰੁਣ ਨਾਰੰਗ ਹੈ, ਯੂਪੀ ਸ਼ਿਆ ਵਕਫ਼ ਬੋਰਡ ਦੇ ਪੂਰਵ ਅਧਿਅਕਸ਼ ਸੈਯਦ ਵਸੀਮ ਰਿਜ਼ਵੀ ਨਹੀਂ ।

ਕੀ ਹੈ ਵਾਇਰਲ ਪੋਸਟ ਵਿੱਚ ?

ਵਾਇਰਲ ਪੋਸਟ ਵਿੱਚ ਭੀੜ ਨੂੰ ਇੱਕ ਆਦਮੀ ਉੱਤੇ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ । ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ “ਵਸੀਮ ਰਿਜ਼ਵੀ ਦੀ ਹਾਲਤ ਨੂੰ ਦੇਖੋ।”

ਪੋਸਟ ਦਾ ਅਰਕਾਈਵਡ ਲਿੰਕ ਇੱਥੇ ਦੇਖੋ ।

ਪੜਤਾਲ
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀ ਇਸ ਵੀਡੀਓ ਨੂੰ Invid ਟੂਲ ਵਿੱਚ ਢਾਲਿਆ ਅਤੇ ਇਸਦੇ ਕੀ-ਫ਼ਰੇਮ ਕੱਢੇ, ਫੇਰ ਇਨ੍ਹਾਂ ਕੀ-ਫ਼ਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਲੱਭਿਆ । ਸਾਨੂੰ ਜਾਗਰਣ ਡੋਟ ਕੋਮ ਦੀ ਇੱਕ ਖ਼ਬਰ ਵਿੱਚ ਇਸ ਵੀਡੀਓ ਦੇ ਕੁਝ ਸਕ੍ਰੀਨਸ਼ੋਟਸ ਮਿਲੇ। ਖ਼ਬਰ ਵਿੱਚ ਤਸਵੀਰਾਂ ਦੇ ਕੈਪਸ਼ਨ ਅਨੁਸਾਰ ” ਪੰਜਾਬ ਦੇ ਮਲੋਟ ਵਿੱਚ ਪ੍ਰੈਸ ਕਾਨਫਰੈਂਸ ਕਰ ਮੁੜ ਰਹੇ ਭਾਜਪਾ ਵਿਧਾਇਕ ਅਰੁਣ ਨਾਰੰਗ ਪਰ ਕਿਸਾਨਾਂ ਨੇ ਹਮਲਾ ਕਰ ਦਿੱਤਾ । ਕਿਸਾਨਾਂ ਨੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਅਤੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ। ਪੁਲਿਸ ਨੇ ਮੁਸ਼ਕਿਲ ਨਾਲ ਵਿਧਾਇਕ ਨੂੰ ਭੀੜ ਦੇ ਚੁੰਗਲ ਤੋਂ ਬਚਾਇਆ ।”





ਸਾਨੂੰ ਇਹ ਫੋਟੋ ANI ਦੇ ਇੱਕ ਟਵੀਟ ਵਿੱਚ ਵੀ ਮਿਲੀ । ਟਵੀਟ ਵਿੱਚ ਲਿਖਿਆ ਸੀ “ਪੰਜਾਬ : ਭਾਰਤੀਯ ਜਨਤਾ ਪਾਰਟੀ (ਬੀਜੇਪੀ )ਦੇ ਅਬੋਹਰ ਵਿਧਾਇਕ ਅਰੁਣ ਨਾਰੰਗ ਦੀ ਕਲ ਮਲੋਟ ਵਿੱਚ ਕਿਸਾਨਾਂ ਦਆਰਾ ਕਥਿਤ ਰੂਪ ਤੋਂ ਪਿਟਾਈ ਕੀਤੀ ਗਈ । ਮਲੋਟ ਪੁਲਿਸ ਸਟੇਸ਼ਨ ਵਿੱਚ ਪ੍ਰਾਥਮਿਕੀ ਦਰਜ ਕੀਤੀ ਗਈ ।”

ਸਾਨੂੰ tribuneindia.com ਵਿੱਚ ਵੀ ਇਹ ਵੀਡੀਓ ਮਿਲਿਆ। ਇੱਥੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਵੀ ਇਹ ਆਦਮੀ ਭਾਜਪਾ ਵਿਧਾਇਕ ਅਰੁਣ ਨਾਰੰਗ ਹੈ ।

ਵਿਸ਼ਵਾਸ ਨਿਊਜ਼ ਨੇ ਤਸੱਲੀ ਲਈ ਜਾਗਰਣ ਦੇ ਪੰਜਾਬ ਸੰਵਾਦਦਾਤਾ ਗੁਰਤੇਜ ਸਿੰਘ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਕਿਹਾ “ਸ਼ਨੀਵਾਰ ਨੂੰ ਮਲੋਟ ਦੌਰੇ ਦੇ ਦੌਰਾਨ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਕੱਪੜੇ ਪਾੜ ਦਿੱਤੇ । ਇਹ ਵੀਡੀਓ ਉਥੋਂ ਦਾ ਹੀ ਹੈ।

ਜਾਗਰਣ ਦੀ ਇੱਕ ਖ਼ਬਰ ਦੇ ਮੁਤਾਬਿਕ “ਸ਼ਿਆ ਵਕਫ਼ ਬੋਰਡ ਦੇ ਪੂਰਵ ਚੇਅਰਮੈਨ ਵਸੀਮ ਰਿਜ਼ਵੀ ਦੁਆਰਾ ਸੁਪਰੀਮ ਕੋਰਟ ਵਿੱਚ ਕੁਰਾਨ ਦੀ 26 ਆਯਤਾਂ ਨੂੰ ਹਟਾਏ ਜਾਣ ਨੂੰ ਲੈ ਕੇ ਦਾਖਿਲ ਕੀਤੀ ਗਈ ਵਿਵਾਦਿਤ ਯਾਚਿਕਾ ਉੱਤੇ ਹੁਣ ਮੁਸਲਿਮ ਸਮੁਦਾਇ ਦੇ ਧਰਮ ਗੁਰੂਆਂ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ।” ਪੂਰੀ ਖ਼ਬਰ ਇੱਥੇ ਦੇਖੋ ।

ਪੋਸਟ ਨੂੰ ਸਾਂਝਾ ਕਰਨ ਵਾਲੇ ਪੇਜ਼ ਦੀ ਸ਼ੋਸ਼ਲ ਸਕੈਨਿੰਗ ਤੋਂ ਪਤਾ ਲੱਗਿਆ ਫੇਸਬੁੱਕ ਪੇਜ਼ Voice of hanfia ਦੇ 320 ਫੋਲੋਵਰਸ ਹਨ ।

ਨਤੀਜਾ: ਵਾਇਰਲ ਪੋਸਟ ਫ਼ਰਜ਼ੀ ਹੈ। ਵਾਇਰਲ ਵੀਡੀਓ ਵਿੱਚ ਭੀੜ ਨੇ ਜਿਸ ਆਦਮੀ ਉੱਪਰ ਹਮਲਾ ਕੀਤਾ ਉਹ ਬੀਜੇਪੀ ਵਿਧਾਇਕ ਅਰੁਣ ਨਾਰੰਗ ਹਨ, ਯੂਪੀ ਸ਼ਿਆ ਵਕਫ਼ ਬੋਰਡ ਦੇ ਪੂਰਵ ਅਧਿਅਕਸ਼ ਸੈਯਦ ਵਸੀਮ ਰਿਜ਼ਵੀ ਨਹੀਂ ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts