ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਇਆ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਪਾਕਿਸਤਾਨ ਦੀ ਇੱਕ ਔਰਤ ਦਾ ਹੈ। ਜਿਸ ਨੂੰ ਰਿੰਕੂ ਦੁੱਗਾ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਕੁੱਤੇ ਨੂੰ ਘੁਮਾਉਣ ਨੂੰ ਲੈ ਕੇ ਹੋਏ ਵਿਵਾਦ ਤੇ ਆਈ.ਏ.ਐਸ ਦੰਪਤੀ ਸੰਜੀਵ ਖਿਰਵਾਰ ਅਤੇ ਰਿੰਕੂ ਦੁੱਗਾ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਵਿਵਾਦ ਨਾਲ ਜੋੜ ਕੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਔਰਤ ਗੁੱਸੇ ‘ਚ ਬੋਲਦੀ ਹੋਈ ਨਜ਼ਰ ਆ ਰਹੀ ਹੈ, ‘ਮੈਂ ਰੋਈ ਹਾਂ ਰਾਤ ਨੂੰ।’ ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ IAS ਰਿੰਕੂ ਦੁੱਗਾ ਦਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਇਆ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਪਾਕਿਸਤਾਨ ਦੀ ਇੱਕ ਔਰਤ ਦਾ ਹੈ, ਜਿਸ ਨੂੰ ਰਿੰਕੂ ਦੁੱਗਾ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ Neetu soni ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ” ਦਿੱਲੀ ਸਟੇਡੀਅਮ ਦੇ ਮੈਦਾਨ ‘ਚ ਕੁੱਤੇ ਨੂੰ ਘੁਮਾਉਣ ਵਾਲੇ, IAS ਮੈਡਮ ਦਾ ਟ੍ਰਾਂਸਫਰ ਆਰਡਰ ਮਿਲਣ ਤੋਂ ਬਾਅਦ।”
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਸੱਚਾਈ ਦਾ ਪਤਾ ਲਗਾਉਣ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀ-ਫਰੇਮਾਂ ਕੱਢੇ। ਫਿਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ 24 ਮਈ 2022 ਨੂੰ ਨੇਟਿਵ ਮੀਡੀਆ ਪਾਕਿਸਤਾਨ ਨਾਮਕ ਯੂਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ ਅਸਲੀ ਵੀਡੀਓ ਮਿਲਿਆ।ਰਿਪੋਰਟਰ ਕਾਰ ‘ਚ ਬੈਠੀ ਇੱਕ ਔਰਤ ਤੋਂ ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਬਾਰੇ ਸਵਾਲ ਪੁੱਛਦਾ ਹੈ। ਜਿਸਦਾ ਜਵਾਬ ਦਿੰਦੇ ਹੋਏ ਔਰਤ ਪਹਿਲਾਂ ਇਮਰਾਨ ਖਾਨ ਦੀ ਖੂਬ ਤਾਰੀਫ ਕਰਦੀ ਹੈ ਅਤੇ ਫਿਰ ਪਾਕਿਸਤਾਨ ਦੀ ਮੌਜੂਦਾ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਹਿੰਦੀ ਹੈ, ” ਮੈਂ ਰੋਈ ਹਾਂ ਰਾਤ ਨੂੰ।” ਅਸਲੀ ਵੀਡੀਓ ‘ਚ ਇੱਕ ਮਿੰਟ 55 ਸੈਕਿੰਡ ਤੇ ਵਾਇਰਲ ਵੀਡੀਓ ਵਾਲੇ ਦ੍ਰਿਸ਼ ਨੂੰ ਦੇਖਿਆ ਜਾ ਸਕਦਾ ਹੈ।
ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਅਸੀਂ ਸੰਬੰਧਿਤ ਕੀਵਰਡਸ ਦੇ ਰਾਹੀਂ ਗੂਗਲ ਤੇ ਖੋਜ ਕੀਤੀ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਨੇਟਿਵ ਮੀਡੀਆ ਦੇ ਅਧਿਕਾਰਿਤ ਟਵਿੱਟਰ ਅਕਾਉਂਟ ਤੇ ਅਪਲੋਡ ਮਿਲਿਆ। ਵੀਡੀਓ ਨੂੰ 24 ਮਈ 2022 ਨੂੰ ਟਵਿੱਟਰ ਤੇ ਸਾਂਝਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਸਾਫ ਹੁੰਦਾ ਹੈ ਕਿ ਵੀਡੀਓ ‘ਚ ਔਰਤ ਪਾਕਿਸਤਾਨ ਅਤੇ ਇਮਰਾਨ ਖਾਨ ਨੂੰ ਲੈ ਕੇ ਗੱਲ ਕਰ ਰਹੀ ਸੀ।
ਵੱਧ ਜਾਣਕਾਰੀ ਲਈ ਅਸੀਂ ਇਸ ਕੇਸ ਨੂੰ ਕਵਰ ਕਰਨ ਵਾਲੇ ਦਿੱਲੀ ਦੈਨਿਕ ਜਾਗਰਣ ਦੇ ਪ੍ਰਮੁੱਖ ਪੱਤਰਕਾਰ ਵੀਕੇ ਸ਼ੁਕਲਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵੀਡੀਓ ‘ਚ ਨਜ਼ਰ ਆ ਰਹੀ ਔਰਤ IAS ਰਿੰਕੂ ਦੁੱਗਾ ਨਹੀਂ ਹੈ।
ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜ਼ੀ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਫੇਸਬੁੱਕ ਹੈਂਡਲ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਇਸ ਪੇਜ ਨੂੰ 5,983 ਲੋਕ ਫੋਲੋ ਕਰਦੇ ਹਨ ਅਤੇ ਇਹ 21 ਸਤੰਬਰ 2016 ਤੋਂ ਫੇਸਬੁੱਕ ਤੇ ਐਕਟਿਵ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਇਆ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਪਾਕਿਸਤਾਨ ਦੀ ਇੱਕ ਔਰਤ ਦਾ ਹੈ। ਜਿਸ ਨੂੰ ਰਿੰਕੂ ਦੁੱਗਾ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।