Fact Check: ਹਸਪਤਾਲ ਅੰਦਰ ਬਾਂਦਰਾਂ ਦਾ ਇਹ ਵੀਡੀਓ ਦੱਖਣੀ ਅਫ਼ਰੀਕਾ ਦਾ ਹੈ, ਭਾਰਤ ਦਾ ਨਹੀਂ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਅਸਲ ਵਿਚ ਹਸਪਤਾਲ ਦੇ ਅੰਦਰ ਬਾਂਦਰਾਂ ਦਾ ਇਹ ਵੀਡੀਓ ਦੱਖਣੀ ਅਫ਼ਰੀਕਾ ਦਾ ਹੈ ਅਤੇ 2019 ਵਿਚ ਬਣਾਇਆ ਗਿਆ ਸੀ।
- By: Pallavi Mishra
- Published: Aug 5, 2020 at 06:30 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੁਝ ਲੋਕ ਇੱਕ ਵੀਡੀਓ ਸ਼ੇਅਰ ਕਰ ਰਹੇ ਹਨ, ਜਿਸਦੇ ਵਿਚ ਇੱਕ ਹਸਪਤਾਲ ਦੇ ਅੰਦਰ ਬਾਂਦਰਾਂ ਨੂੰ ਵੇਖਿਆ ਜਾ ਸਕਦਾ ਹੈ। ਇਸ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਭਾਰਤ ਦੇ ਕਿਸੇ ਹਸਪਤਾਲ ਦਾ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜੀ ਹੈ। ਅਸਲ ਵਿਚ ਹਸਪਤਾਲ ਦੇ ਅੰਦਰ ਬਾਂਦਰਾਂ ਦਾ ਇਹ ਵੀਡੀਓ ਦੱਖਣੀ ਅਫ਼ਰੀਕਾ ਦਾ ਹੈ ਅਤੇ 2019 ਵਿਚ ਬਣਾਇਆ ਗਿਆ ਸੀ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ AOne Punjabi News ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ਹਸਪਤਾਲ ਤੋਂ ਆਈ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ, ਡਾਕਟਰਾਂ ਦੀ ਜਗ੍ਹਾਂ ਬਾਂਦਰ ਕਰ ਰਹੇ ਨੇ ਮਰੀਜਾਂ ਦਾ ਇਲਾਜ | Aone Punjabi Tv |
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਅਸੀਂ ਇਸ ਵੀਡੀਓ ਦੇ ਸਕ੍ਰੀਨਗਰੇਬ ਕੱਢਣ ਲਈ Invid ਟੂਲ ਦਾ ਇਸਤੇਮਾਲ ਕੀਤਾ। ਅਸੀਂ ਇਨ੍ਹਾਂ ਸਕ੍ਰੀਨਗਰੇਬ ਨੂੰ ਹੁਣ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ।
ਸਾਨੂੰ ਇਹ ਵੀਡੀਓ express.co.uk ‘ਤੇ 29 ਮਾਰਚ, 2019 ਨੂੰ ਅਪਲੋਡ ਮਿਲਿਆ। ਵੀਡੀਓ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ “ਡਰਬਨ: ਆਰਕੇ ਖਾਨ ਹਸਪਤਾਲ ਵਿਚ ਮਰੀਜਾਂ ਦੇ ਬਿਸਤਰ ਹੇਠਾਂ ਬਾਂਦਰਾਂ ਨੂੰ ਦੌੜਦੇ ਵੇਖਿਆ ਜਾ ਸਕਦਾ ਹੈ। ਹਸਪਤਾਲ ਇੱਕ ਜੰਗਲ ਦੀ ਜਮੀਨ ‘ਤੇ ਬਣਾਇਆ ਗਿਆ ਹੈ ਜਿਥੇ ਬਾਂਦਰ ਰਹਿੰਦੇ ਸਨ।”
ਸਾਨੂੰ 29 ਮਾਰਚ, 2019 ਨੂੰ ਪ੍ਰਕਾਸ਼ਿਤ ਡੈਲੀ ਮੇਲ ਦੀ ਇੱਕ ਖਬਰ ਵਿਚ ਵੀ ਇਸ ਵੀਡੀਓ ਦੇ ਬਾਰੇ ਵਿਚ ਜਾਣਕਾਰੀ ਮਿਲੀ। ਖਬਰ ਮੁਤਾਬਕ, “ਬਾਂਦਰ ਦੱਖਣੀ ਅਫ਼ਰੀਕਾ ਦੇ ਇੱਕ ਹਸਪਤਾਲ ਵਿਚ ਮਰੀਜਾਂ ਨੂੰ ਪਰੇਸ਼ਾਨ ਕਰ ਰਹੇ ਹਨ, ਬਿਮਾਰ ਮਰੀਜਾਂ ਤੋਂ ਖਾਣਾ ਖੋਹ ਰਹੇ ਹਨ। ਵੀਡੀਓ ਨੂੰ ਡਰਬਨ ਦੇ ਆਰਕੇ ਖਾਨ ਹਸਪਤਾਲ ਵਿਚ ਸ਼ੂਟ ਕੀਤਾ ਗਿਆ ਸੀ। 543 ਬੈਡ ਦਾ ਫਲੈਗਸ਼ਿਪ ਹਸਪਤਾਲ ਜਿਹੜਾ ਇੱਕ ਜੰਗਲ ਦੀ ਸਾਈਟ ‘ਤੇ ਬਣਾਇਆ ਗਿਆ ਸੀ, ਓਥੇ ਬਹੁਤ ਸਾਰੇ ਬਾਂਦਰ ਰਹਿੰਦੇ ਸਨ।” ਇਸ ਆਰਟੀਕਲ ਵਿਚ ਇਸ ਵਾਇਰਲ ਵੀਡੀਓ ਦੇ ਸਕ੍ਰੀਨਗਰੇਬ ਨੂੰ ਵੇਖਿਆ ਜਾ ਸਕਦਾ ਹੈ।”
ਇਸ ਵਿਸ਼ੈ ਵਿਚ ਵੱਧ ਪੁਸ਼ਟੀ ਲਈ ਅਸੀਂ ਇਸ ਖਬਰ ਨੂੰ 2019 ਵਿਚ ਡੈਲੀ ਮੇਲ ਅੰਦਰ ਲਿਖਣ ਵਾਲੇ ਰਿਪੋਰਟਰ ਜੈਮੀ ਪੇਯਟ ਨਾਲ ਟਵਿੱਟਰ ਦੇ ਜਰੀਏ ਸੰਪਰਕ ਕੀਤਾ। ਉਨ੍ਹਾਂ ਨੇ ਕੰਫਰਮ ਕੀਤਾ ਕਿ ਇਹ ਵੀਡੀਓ ਸਾਊਥ ਅਫ਼ਰੀਕਾ ਦਾ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ AOne Punjabi News ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਅਤੇ ਦੇਸ਼ ਦੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਅਸਲ ਵਿਚ ਹਸਪਤਾਲ ਦੇ ਅੰਦਰ ਬਾਂਦਰਾਂ ਦਾ ਇਹ ਵੀਡੀਓ ਦੱਖਣੀ ਅਫ਼ਰੀਕਾ ਦਾ ਹੈ ਅਤੇ 2019 ਵਿਚ ਬਣਾਇਆ ਗਿਆ ਸੀ।
- Claim Review : ਸੋਸ਼ਲ ਮੀਡੀਆ 'ਤੇ ਕੁਝ ਲੋਕ ਇੱਕ ਵੀਡੀਓ ਸ਼ੇਅਰ ਕਰ ਰਹੇ ਹਨ, ਜਿਸਦੇ ਵਿਚ ਇੱਕ ਹਸਪਤਾਲ ਦੇ ਅੰਦਰ ਬਾਂਦਰਾਂ ਨੂੰ ਵੇਖਿਆ ਜਾ ਸਕਦਾ ਹੈ। ਇਸ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਭਾਰਤ ਦੇ ਕਿਸੇ ਹਸਪਤਾਲ ਦਾ ਹੈ।
- Claimed By : FB Page- AOne Punjabi News
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...