Fact Check: ਕੁਵੈਤੀ ਸਿੰਗਰ ਨੇ ਸੁਸ਼ਮਾ ਸਵਰਾਜ ਦੇ ਸਾਹਮਣੇ ‘ਵੈਸ਼ਣਵ ਜਨ’ ਭਜਨ ਗਾਇਆ ਸੀ, ਨਾ ਕਿ ‘ਰਾਮ ਮੰਦਰ’ ਦਾ ਭਜਨ
- By: Bhagwant Singh
- Published: Jul 9, 2019 at 04:25 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਵਿਚ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਉਨ੍ਹਾਂ ਸਾਹਮਣੇ ਇੱਕ ਵਿਅਕਤੀ ਇਸਲਾਮੀ ਪਾਰੰਪਰਿਕ ਕੱਪੜੇ ਪਾਏ ਖੜਾ ਹੈ ਅਤੇ ਗਾਣਾ ਗਾ ਰਿਹਾ ਹੈ। ਵੀਡੀਓ ਵਿਚ ਇਸ ਵਿਅਕਤੀ ਨੂੰ “ਰਾਮ ਮੰਦਰ” ‘ਤੇ ਭਜਨ ਗਾਉਂਦੇ ਸੁਣਿਆ ਜਾ ਸਕਦਾ ਹੈ। ਅਸੀਂ ਪੜਤਾਲ ਕੀਤੀ ਤਾਂ ਪਾਇਆ ਕਿ ਇਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਅਸਲ ਵਿਚ ਇਹ ਇੱਕ ਕੁਵੈਤੀ ਸਿੰਗਰ ਮੁਬਾਰਕ ਅਲ-ਰਸ਼ੀਦ ਹੈ ਜਿਨ੍ਹਾਂ ਨੇ 2018 ਵਿਚ ਸੁਸ਼ਮਾ ਸਵਰਾਜ ਦੇ ਦੌਰੇ ਦੌਰਾਨ ‘ਵੈਸ਼ਣਵ ਜਨ’ ਭਜਨ ਗਾਇਆ ਸੀ, ਨਾ ਕਿ ‘ਰਾਮ ਮੰਦਰ’ ‘ਤੇ ਕੋਈ ਭਜਨ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਵੀਡੀਓ ਵਿਚ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੇਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਸਾਹਮਣੇ ਇੱਕ ਵਿਅਕਤੀ ਇਸਲਾਮੀ ਪਾਰੰਪਰਿਕ ਕੱਪੜੇ ਪਾਏ ਖੜਾ ਹੈ ਅਤੇ ਗਾਣਾ ਗਾ ਰਿਹਾ ਹੈ। ਵੀਡੀਓ ਵਿਚ ਇਸ ਵਿਅਕਤੀ ਨੂੰ “ਰਾਮ ਮੰਦਰ” ‘ਤੇ ਭਜਨ ਗਾਉਂਦੇ ਸੁਣਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ “ਸੁਸ਼ਮਾ ਸਵਰਾਜ ਹੁਣੇ ਕੁਵੈਤ ਗਈ ਸਨ। ਸ਼ੇਖ ਮੁਬਾਰਕ ਅਲ ਰਸ਼ੀਦ ਨੇ ਉਨ੍ਹਾਂ ਦੇ ਸੱਮਾਨ ਵਿਚ ਗੀਤ ਗਾਇਆ ਕਿ ਸਾਡਾ ਦਿਲ ਹੀ ਜਿੱਤ ਲਿਆ।।। ਜ਼ਰੂਰ ਵੇਖੋ👆🏼💕”
ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਵੀਡੀਓ ਨੂੰ INVID ਟੂਲ ‘ਤੇ ਪਾ ਕੇ ਇਸਦੇ ਕੀ-ਫ਼੍ਰੇਮਸ ਕੱਢੇ ਅਤੇ ਫੇਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਇਸ ਜਾਂਚ ਵਿਚ ਸਾਡੇ ਹੱਥ The Hindu ਅਖਬਾਰ ਦੁਆਰਾ 31 ਅਕਤੂਬਰ 2018 ਨੂੰ YouTube ‘ਤੇ ਅਪਲੋਡ ਕੀਤੀ ਗਈ ਇੱਕ ਵੀਡੀਓ ਲੱਗੀ ਜਿਹੜੀ ਹੂਬਹੂ ਵਾਇਰਲ ਵੀਡੀਓ ਨਾਲ ਮਿਲਦੀ ਸੀ ਪਰ ਜਦੋਂ ਅਸੀਂ ਇਸ ਵੀਡੀਓ ਨੂੰ ਸੁਣਿਆ ਤਾਂ ਪਾਇਆ ਕਿ ਵੀਡੀਓ ਵਿਚ ਮੌਜੂਦ ਵਿਅਕਤੀ ‘ਵੈਸ਼ਣਵ ਜਨ’ ਭਜਨ ਗਾ ਰਹੇ ਸਨ ਨਾ ਕਿ ‘ਰਾਮ ਮੰਦਰ’ ‘ਤੇ ਕੋਈ ਭਜਨ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ: “ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੁਵੈਤ ਵਿਚ ਭਾਰਤੀ ਸਮੁਦਾਇ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਕੁਵੈਤੀ ਗਾਇਕ ਮੁਬਾਰਕ ਅਲ-ਰਸ਼ੀਦ ਨੇ ਮਹਾਤਮਾ ਗਾਂਧੀ ਦੇ ਪਸੰਦੀਦਾ ਭਜਨ `ਵੈਸ਼ਣਵ ਜਨ’ ਗਏ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ।”
ਹੋਰ ਲੱਭਣ ‘ਤੇ ਸਾਨੂੰ ਇਹ ਖਬਰ ਦੈਨਿਕ ਜਾਗਰਣ ਦੇ ਸਹਿਯੋਗੀ ਅਖਬਾਰ Inext ‘ਤੇ ਵੀ ਮਿਲੀ।
ਵੱਧ ਪੁਸ਼ਟੀ ਲਈ ਅਸੀਂ ਸੁਸ਼ਮਾ ਸਵਰਾਜ ਦੇ ਮੈਨੇਜਰ ਸਤੀਸ਼ ਨਾਲ ਵੀ ਇਸ ਸਿਲਸਿਲੇ ਵਿਚ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵਾਇਰਲ ਹੋ ਰਿਹਾ ਵੀਡੀਓ ਫਰਜ਼ੀ ਹੈ। ਅਸਲ ਵਿਚ ਇਸ ਗਾਇਕ ਨੇ ਵੈਸ਼ਣਵ ਜਨ ਭਜਨ ਗਾਇਆ ਸੀ।
ਇਸ ਪੋਸਟ ਨੂੰ ‘ਯੋਗੇਸ਼ ਪਾਠਕ’ ਨਾਂ ਦੇ ਫੇਸਬੁੱਕ ਯੂਜ਼ਰ ਨੇ ‘ਫੇਰ ਇੱਕ ਵਾਰ ਮੋਦੀ ਸਰਕਾਰ’ ਨਾਂ ਦੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਸੀ। ਇਸ ਪੇਜ ਦੇ ਕੁੱਲ 6,29,945 ਮੇਂਬਰ ਹਨ।
ਨਤੀਜਾ: ਅਸੀਂ ਪੜਤਾਲ ਕੀਤੀ ਤਾਂ ਪਾਇਆ ਕਿ ਇਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਅਸਲ ਵਿਚ ਇਹ ਇੱਕ ਕੁਵੈਤੀ ਸਿੰਗਰ ਮੁਬਾਰਕ ਅਲ-ਰਸ਼ੀਦ ਹੈ ਜਿਨ੍ਹਾਂ ਨੇ 2018 ਵਿਚ ਸੁਸ਼ਮਾ ਸਵਰਾਜ ਦੇ ਦੌਰੇ ਦੌਰਾਨ ‘ਵੈਸ਼ਣਵ ਜਨ’ ਭਜਨ ਗਾਇਆ ਸੀ, ਨਾ ਕਿ ‘ਰਾਮ ਮੰਦਰ’ ‘ਤੇ ਕੋਈ ਭਜਨ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਵੈਤੀ ਸਿੰਗਰ ਨੇ ਸੁਸ਼ਮਾ ਸਵਰਾਜ ਦੇ ਸਾਹਮਣੇ ਗਾਇਆ ‘ਰਾਮ ਮੰਦਰ’ ਦਾ ਭਜਨ
- Claimed By : FB Page-फिर एक बार मोदी सरकार
- Fact Check : ਫਰਜ਼ੀ