ਨਵੀਂ ਦਿੱਲੀ (ਵਿਸ਼ਵਾਸ ਟੀਮ): ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿਚ ਕੁੱਝ ਕਾਵੜੀਏ ਗੱਡੀਆਂ ਦੀ ਭੰਨਤੋੜ ਕਰ ਰਹੇ ਹਨ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਵਿਚ ਕਾਵੜੀਏ ਗੱਡੀਆਂ ਦੀ ਭੰਨਤੋੜ ਕਰ ਰਹੇ ਨੇ ਅਤੇ ਪੁਲਿਸ ਉਨ੍ਹਾਂ ਨੂੰ ਕੁੱਝ ਵੀ ਨਹੀਂ ਕਹਿ ਰਹੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਸਾਬਤ ਹੁੰਦਾ ਹੈ। ਵੀਡੀਓ ਤਾਂ ਅਸਲੀ ਹੈ ਪਰ ਪੁਰਾਣੀ ਹੈ। ਇਹ ਵੀਡੀਓ 1 ਸਾਲ ਪੁਰਾਣੀ ਹੈ ਜਦੋਂ ਕਾਵੜੀਆਂ ਨੇ ਦਿੱਲੀ ਦੇ ਮੋਤੀ ਨਗਰ ਇਲਾਕੇ ਵਿਚ ਸੜਕ ‘ਤੇ ਤੋੜਫੋੜ ਕੀਤੀ ਸੀ।
ਇਹ ਵੀਡੀਓ ਪਿਛਲੇ ਸਾਲ ਅਗਸਤ ਦੀ ਹੈ। ਇਸਨੂੰ ਹੁਣੇ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ ਵਰਿੰਦਰ ਸਿੰਘ ਇੱਕ ਪੋਸਟ ਸ਼ੇਅਰ ਕਰਦੇ ਹਨ। ਪੋਸਟ ਵਿਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿਚ ਕੁੱਝ ਕਾਵੜੀਏ ਗੱਡੀਆਂ ਦੀ ਭੰਨਤੋੜ ਕਰ ਰਹੇ ਹਨ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਵਿਚ ਕਾਵੜੀਏ ਗੱਡੀਆਂ ਦੀ ਭੰਨਤੋੜ ਕਰ ਰਹੇ ਨੇ ਅਤੇ ਪੁਲਿਸ ਉਨ੍ਹਾਂ ਨੂੰ ਕੁੱਝ ਵੀ ਨਹੀਂ ਕਹਿ ਰਹੀ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ: “ਦਿਲੀ ‘ਚ ਕਾਵੜੀਏ ਗੱਡੀਆ ਦੀ ਭੰਨਤੋੜ ਕਰ ਰਹੇ ਨੇ ‘ ਦਿਲੀ ਪੁਲਿਸ ਆਰਾਮ ਨਾਲ ਭੰਨਤੋੜ ਦੇਖ ਰਹੀ ਆ ‘ ਹੁਣ ਇਹਨਾ ਦੇ ਡੰਡੇ ਕਿਧਰ ਗਏ ‘ ਆ ਜਿਹੜੇ ਆਟੋ ਆਲੇ ਦੀ ਕੁਟਮਾਰ ਨੂੰਂ ਸ਼ਹੀ ਦਸਦੇ ਆ ਹੁਣ ਦੱਸਣਗੇ ਕੀ ਏਹ ਕਾਵੜੀਏ ਇਹਨਾ ਪੁਲਸ ਆਲਿਆ ਦੇ ਜਵਾਈ ਲਗਦੇ ਆ ‘ ਦੋਗਲਾਪਣ ਕਿਓ ਦਿਖਾਓਦੇ ਓ।” ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਹੁਣ ਦੀ ਦੱਸ ਕੇ ਵਾਇਰਲ ਕੀਤੀ ਜਾ ਰਹੀ ਹੈ।
ਪੜਤਾਲ ਕਰਨ ਤੱਕ ਇਸ ਵੀਡੀਓ ਨੂੰ 900 ਤੋਂ ਵੀ ਵੱਧ ਸ਼ੇਅਰ ਮਿਲ ਚੁੱਕੇ ਸਨ ਅਤੇ ਹੋਰ ਵੀ ਕਈ ਪੇਜਾਂ ਨੇ ਇਸ ਵੀਡੀਓ ਨੂੰ ਸ਼ੇਅਰ ਵੀ ਕੀਤਾ ਹੈ।
ਇਸ ਪੋਸਟ ਨੂੰ ਦੇਖਦਿਆਂ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਲਿਆ, ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਦੇਖਦੇ ਹੀ ਸਾਨੂੰ ਅੰਦਾਜ਼ਾ ਲੱਗ ਗਿਆ ਸੀ ਕਿ ਇਹ ਵੀਡੀਓ ਪਿਛਲੇ ਸਾਲ ਦਾ ਹੈ ਕਿਉਂਕਿ ਪਿਛਲੇ ਸਾਲ ਦਿੱਲੀ ਵਿਚ ਹੋਏ ਕਾਵੜੀਆਂ ਦੇ ਭੰਨਤੋੜ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ।
ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਗੂਗਲ ‘ਤੇ “Kawadia destroying cars in delhi” ਕੀ-ਵਰਡ ਪਾ ਕੇ ਸਰਚ ਕੀਤਾ। ਸਰਚ ਕਰਨ ਤੋਂ ਬਾਅਦ ਜੋ ਨਤੀਜੇ ਸਾਡੇ ਸਾਹਮਣੇ ਆਏ ਉਨ੍ਹਾਂ ਤੋਂ ਇਹ ਸਾਫ ਹੋ ਗਿਆ ਕਿ ਇਹ ਵੀਡੀਓ ਪਿਛਲੇ ਸਾਲ ਦਾ ਹੈ ਕਿਉਂਕਿ ਵੱਧ ਨਤੀਜਿਆਂ ਵਿਚ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਮਿਤੀ ਪਿਛਲੇ ਸਾਲ ਦੀ ਹੀ ਮਿਲ ਰਹੀ ਸੀ ਜਿਸਨੂੰ ਤੁਸੀਂ ਹੇਠਾਂ ਦਿੱਤੇ ਸਕ੍ਰੀਨਸ਼ੋਟ ਵਿਚ ਵੇਖ ਸਕਦੇ ਹੋ।
ਇਸਤੋਂ ਬਾਅਦ ਅਸੀਂ ਇਸ ਵੀਡੀਓ ਨੂੰ Invid ਟੂਲ ਤੇ ਪਾ ਕੇ ਸਰਚ ਕੀਤਾ ਅਤੇ ਸਰਚ ਤੋਂ ਬਾਅਦ ਮਿਲੇ ਕੀ ਫ਼੍ਰੇਮਸ ਨੂੰ ਅਸੀਂ ਗੂਗਲ ਰਿਵਰਸ ਇਮੇਜ ਕੀਤਾ। ਰੀਵਰਸ ਇਮੇਜ ਦੇ ਨਤੀਜਿਆਂ ਬਾਅਦ ਇਹ ਗੱਲ ਸਾਫ ਹੋ ਗਈ ਕੇ ਇਹ ਵੀਡੀਓ ਪਿਛਲੇ ਸਾਲ ਦਾ ਹੀ ਹੈ। ਸਰਚ ਦੌਰਾਨ ਸਾਨੂੰ ANI ਨਿਊਜ਼ ਏਜੇਂਸੀ ਦਾ ਟਵੀਟ ਮਿਲਿਆ ਅਤੇ ਹੋਰ ਵੀ ਨਿਊਜ਼ ਸਾਈਟ ‘ਤੇ ਇਸ ਖਬਰ ਬਾਰੇ ਜਾਣਕਾਰੀ ਮਿਲੀ।
ਨਿਊਜ਼ ਏਜੇਂਸੀ ANI ਨੇ ਵੀ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ ਸੀ ਅਤੇ ਇਸ ਬਾਰੇ ANI ਦਾ ਟਵੀਟ ਤੁਸੀਂ ਹੇਠਾਂ ਵੇਖ ਸਕਦੇ ਹੋ:
India Today ਨੇ ਵੀ ਇਸ ਵੀਡੀਓ ਨੂੰ ਆਪਣੇ ਯੂ-ਟਿਊਬ ਚੈਨਲ ਵਿਚ ਪਾਇਆ ਸੀ, ਜਿਸਦਾ ਸਕ੍ਰੀਨਸ਼ੋਟ ਹੇਠਾਂ ਦਿੱਤਾ ਹੋਇਆ ਹੈ:
ਵੱਧ ਪੜਤਾਲ ਲਈ ਅਸੀਂ ਦਿੱਲੀ ਦੇ ਮੋਤੀ ਨਗਰ ਥਾਣੇ ਵਿਚ ਸੰਪਰਕ ਕੀਤਾ। ਸਾਡੀ ਗੱਲ ਥਾਣੇ ਦੇ ਡਿਊਟੀ ਅਫਸਰ ਸਤਯਨਾਰਾਇਣ ਨਾਲ ਹੋਈ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਪਹਿਲੀ ਗੱਲ ਕਾਵੜ ਦਾ ਸੀਜ਼ਨ ਨਹੀਂ ਚੱਲ ਰਿਹਾ ਹੈ ਅਤੇ ਦੂਸਰੀ ਗੱਲ ਕਿ ਇਹ ਘਟਨਾ ਪਿਛਲੇ ਸਾਲ ਦੀ ਹੈ। ਉਨ੍ਹਾਂ ਨੇ ਇਸ ਵਾਇਰਲ ਹੋ ਰਹੇ ਪੋਸਟ ਨੂੰ ਫਰਜ਼ੀ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਲੋਕੀ ਇਹੋ ਜਿਹੇ ਪੋਸਟ ਫੈਲਾ ਕੇ ਮਾਹੌਲ ਖਰਾਬ ਕਰ ਰਹੇ ਹਨ।
ਅੰਤ ਵਿਚ ਅਸੀਂ ਇਹ ਪੋਸਟ ਸ਼ੇਅਰ ਕਰਨ ਵਾਲੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਇਹ ਅਕਾਊਂਟ ਵਰਿੰਦਰ ਸਿੰਘ ਨਾਂ ਤੋਂ ਬਣਿਆ ਹੋਇਆ ਹੈ। ਇਸ ਅਕਾਊਂਟ ਤੋਂ ਪੋਸਟ ਕੀਤੇ ਗਏ ਵੱਧ ਪੋਸਟ ਭ੍ਰਮਕ ਅਤੇ ਗ਼ਲਤ ਦਾਅਵੇ ਵਾਲੇ ਸਾਨੂੰ ਮਿਲੇ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਇਹ ਵੀਡੀਓ ਪਿਛਲੇ ਸਾਲ ਅਗਸਤ ਦੀ ਹੈ। ਇਸਨੂੰ ਹੁਣੇ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।