ਇਸ ਵੀਡੀਓ ਦੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵੀਡੀਓ ਭਾਰਤੀ ਹਵਾਈ ਸੈਨਾ ਦਾ ਨਹੀਂ ਬਲਕਿ ਇਟਾਲੀਅਨ ਹਵਾਈ ਸੈਨਾ ਦਾ ਹੈ।
ਨਵੀਂ ਦਿੱਲੀ ਵਿਸ਼ਵਾਸ ਟੀਮ। ਭਾਰਤੀ ਹਵਾਈ ਸੈਨਾ ਦਾ ਦੱਸਕੇ ਅੱਜਕਲ੍ਹ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਵਿਚ ਕੁਝ ਹਵਾਈ ਜਹਾਜਾਂ ਨੂੰ ਅਸਮਾਨ ਵਿਚ ਰੰਗਾਂ ਦਾ ਧੁਆਂ ਛੱਡਦੇ ਹੋਏ ਸਿੰਕਰੋਨਾਈਜ਼ ਤਰੀਕੇ ਨਾਲ ਉਡਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਲਿਖੇ ਕੈਪਸ਼ਨ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵੀਡੀਓ ਵਿਚ ਕਰਤਬ ਦਿਖਾ ਰਹੇ ਇਹ ਜਹਾਜ ਭਾਰਤੀ ਹਵਾਈ ਸੈਨਾ ਦੇ ਹਨ। ਵੀਡੀਓ ਦੇਖਣ ਵਿਚ ਕਾਫੀ ਰੋਮਾਂਚਕ ਹੈ ਅਤੇ ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵੀਡੀਓ ਭਾਰਤੀ ਹਵਾਈ ਸੈਨਾ ਦਾ ਨਹੀਂ ਬਲਕਿ ਇਟਾਲੀਅਨ ਹਵਾਈ ਸੈਨਾ ਦਾ ਹੈ।
ਵਾਇਰਲ ਵੀਡੀਓ ਵਿਚ ਕੁਝ ਹਵਾਈ ਜਹਾਜਾਂ ਨੂੰ ਅਸਮਾਨ ਵਿਚ ਰੰਗਾਂ ਦਾ ਧੁਆਂ ਛੱਡਦੇ ਹੋਏ ਸਿੰਕਰੋਨਾਈਜ਼ ਤਰੀਕੇ ਨਾਲ ਉਡਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ, “आकाश से लेकर समुद्र तक आर्मी ही आर्मी🇮🇳🇮🇳🇮🇳🇮🇳जय हिन्द🇮🇳, भारत भारत 🇮🇳🇮🇳🇮🇳🇮🇳🇮🇳🇮🇳🇮🇳🇮🇳”
ਇਸ ਪੋਸਟ ਦਾ ਆਰਕਾਇਵਡ ਲਿੰਕ।
ਇਸ ਵੀਡੀਓ ਦੇ ਵੈਰੀਫਿਕੇਸ਼ਨ ਲਈ ਅਸੀਂ InVID ਟੂਲ ਦਾ ਸਹਾਰਾ ਲਿਆ। ਇਸਦੇ ਨਾਲ ਸਾਨੂੰ ਕਈ ਮੁੱਖ ਕੀਫ਼੍ਰੇਮਸ ਮਿਲ ਗਏ। ਜਦੋਂ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ਪਾਇਆ ਤਾਂ ਸਾਨੂੰ ਪਤਾ ਚਲਿਆ ਕਿ ਇਹ ਵੀਡੀਓ ਸਬਤੋਂ ਪਹਿਲਾਂ ਇਟਾਲੀਅਨ ਹਵਾਈ ਸੈਨਾ ਦੇ ਅਧਿਕਾਰਿਕ ਟਵਿੱਟਰ ਹੈਂਡਲ ਦੁਆਰਾ 12 ਮਾਰਚ ਨੂੰ ਪੋਸਟ ਕੀਤਾ ਗਿਆ ਸੀ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ, “ਏਕਤਾ ਅਤੇ ਟੀਮ ਵਰਕ ਹਮੇਸ਼ਾ ਤੋਂ ਹੀ ਅਜਿਹੇ ਸਿਧਾਂਤ ਰਹੇ ਹਨ ਜਿਨ੍ਹਾਂ ‘ਤੇ ਸਾਡੀ ਸੈਨਾ ਅਧਾਰਤ ਹੈ ਅਤੇ ਇਸ ਸਮੇਂ ਪਹਿਲਾਂ ਨਾਲੋਂ ਵੱਧ ਜ਼ਰੂਰੀ ਵੀ ਹੈ। @FrecceTricolori ‘ਆਓ ਇੱਕ ਟੀਮ ਬਣਾਉਂਦੇ ਹਨ, ਆਓ, ਤਾਕਤਾਂ ਨਾਲ ਜੁੜੀਏ, ਨਾਲ ਹੀ ਇਸਨੂੰ ਅਸੀਂ ਇਟਲੀ ਦਾ ਧ੍ਵਜ ਬਣਾਵਾਂਗੇ!”
ਇਸ ਟਵੀਟ ਵਿਚ @FrecceTricolori ਦਾ ਜਿਕਰ ਹੈ। ਅਸੀਂ ਸਰਚ ਕੀਤਾ ਤਾਂ ਪਾਇਆ ਕਿ Frecce Tricolori ਇਟਾਲੀਅਨ ਹਵਾਈ ਸੈਨਾ ਦੀ ਏਰੋਬੇਟਿਕ ਪ੍ਰਦਰਸ਼ਨ ਟੀਮ ਹੈ।
ਵਿਸ਼ਵਾਸ ਟੀਮ ਨੇ ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਭਾਰਤੀ ਸੈਨਾ ਦੇ PRO ਅਰੁਣ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵੀਡੀਓ ਭਾਰਤੀ ਨਹੀਂ ਹੈ। ਇਸਨੂੰ ਭਾਰਤੀ ਸੈਨਾ ਦਾ ਦੱਸਣਾ ਗਲਤ ਹੋਵੇਗਾ।”
ਵੀਡੀਓ ਵਿਚ ਇਹ ਵਿਮਾਨ ਲਾਲ, ਸਫੇਦ ਅਤੇ ਹਰੇ ਰੰਗ ਦਾ ਧੁਆਂ ਛੱਡ ਰਹੇ ਹਨ, ਜਿਸਨੂੰ ਵੇਖਣ ਵਿਚ ਲੋਕਾਂ ਨੂੰ ਇਹ ਭਾਰਤੀ ਝੰਡੇ ਦੇ 3 ਰੰਗ ਵਾਂਗ ਲੱਗ ਸਕਦਾ ਹੈ। ਅਸਲ ਵਿਚ ਇਟਲੀ ਦੇ ਰਾਸ਼ਟਰੀ ਝੰਡੇ ਵਿਚ 3 ਰੰਗ ਹੈ, ਲਾਲ, ਸਫੇਦ ਅਤੇ ਹਰਾ। ਜਦਕਿ ਭਾਰਤੀ ਝੰਡੇ ਦੇ ਤਿੰਨ ਰੰਗ ਹਨ ਨਾਰੰਗੀ, ਸਫੇਦ ਅਤੇ ਹਰਾ। ਇਟਲੀ ਅਤੇ ਭਾਰਤੀ ਝੰਡੇ ਵਿਚਕਾਰ ਫਰਕ ਤੁਸੀਂ ਹੇਠਾਂ ਵੇਖ ਸਕਦੇ ਹੋ।
ਇਸ ਪੋਸਟ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ K K Nitharwal ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਇਸ ਵੀਡੀਓ ਦੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵੀਡੀਓ ਭਾਰਤੀ ਹਵਾਈ ਸੈਨਾ ਦਾ ਨਹੀਂ ਬਲਕਿ ਇਟਾਲੀਅਨ ਹਵਾਈ ਸੈਨਾ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।