ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2021 ਦਾ ਹੈ। ਲੇਹ ਸਥਿਤ ਗੁਰਦੁਆਰਾ ਪੱਥਰ ਸਾਹਿਬ ਵਿਖੇ ਸਿੱਖ ਫੋਜੀਆਂ ਵੱਲੋਂ 80 ਫੁੱਟ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਸੀ। ਵੀਡੀਓ ਨੂੰ ਚੀਨ ਬਾਰਡਰ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ ( ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਸਿੱਖ ਫੋਜੀਆਂ ਵੱਲੋਂ ਨਿਸ਼ਾਨ ਸਾਹਿਬ ਨੂੰ ਸਥਾਪਿਤ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਵਾਇਰਲ ਵੀਡੀਓ ਨੂੰ ਯੂਜ਼ਰਸ ਹਾਲੀਆ ਦੱਸਦੇ ਹੋਏ ਦਾਅਵਾ ਕਰ ਰਹੇ ਹਨ ਕਿ ਚੀਨ ਬਾਰਡਰ ਤੇ ਸਿੱਖ ਰੈਜੀਮੈਂਟ ਵੱਲੋਂ ਗੁਰਦੁਆਰਾ ਸਾਹਿਬ ਬਣਾ ਕੇ ਉੱਥੇ ਨਿਸ਼ਾਨ ਸਾਹਿਬ ਝੁਲਾਇਆ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਵਿਸਤਾਰ ਨਾਲ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2021 ਦਾ ਹੈ, ਜਦੋਂ ਲੇਹ ਸਥਿਤ ਗੁਰਦੁਆਰਾ ਪੱਥਰ ਸਾਹਿਬ ਵਿਖੇ ਸਿੱਖ ਫੋਜੀਆਂ ਵੱਲੋਂ 80 ਫੁੱਟ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ” Canadian Challa ਕਨੇਡੀਅਨ ਛੱਲਾ” ਨੇ 20 ਜਨਵਰੀ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ: ਚੀਨ ਬਾਰਡਰ ਤੇ ਸਿੱਖ ਰੈਜੀਮੈਂਟ ਨੇ ਬਣਾਇਆ ਗੁਰਦੁਆਰਾ ਸਾਹਿਬ ਅਤੇ ਲਗਾਇਆ ਨਿਸ਼ਾਨ ਸਾਹਿਬ ਵੀਡਿਓ”
ਅਜਿਹੇ ਹੀ ਇੱਕ ਹੋਰ ਪੇਜ ਨੇ ਇਸ “100 ਗੱਲ ਬਾਤ” ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਚੀਨ ਬਾਰਡਰ ਤੇ ਸਿੱਖ ਰੇਜਿਮੇੰਟ ਨੇ ਨੇ ਬਣਾਇਆ ਗੁਰਦੁਆਰਾ ਸਾਹਿਬ ਜੀ ਅਤੇ ਲਗਾਇਆ ਨਿਸ਼ਾਨ ਸਾਹਿਬ ਜੀ🙏❤️🙏❤️❤️
ਇਹੋ ਜਿਹੀਆ ਵਿਡੀਉ ਸ਼ੇਅਰ ਕਰਿਆ ਕਰੋ’
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ Invid ਟੂਲ ਤੇ ਪਾਇਆ ਅਤੇ ਇਸਦੇ ਕਈ ਸਾਰੇ ਗਰੇਬਸ ਕੱਢੇ। ਇਸ ਵੀਡੀਓ ਦੇ ਗਰੇਬਸ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ। ਸਾਨੂੰ PTC News ਦੇ ਯੂਟਿਊਬ ਚੈਨਲ ਤੇ 25 ਅਕਤੂਬਰ 2021 ਨੂੰ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰਕੇ ਲਿਖਿਆ ਹੋਇਆ ਸੀ,’ਆਰਮੀ ਜਵਾਨਾਂ ਨੇ ਗੁਰਦੁਆਰਾ ਪੱਥਰ ਸਾਹਿਬ (ਲੇਹ) ਵਿਖੇ 80 ਫੁੱਟ ਉੱਚਾ ਨਿਸ਼ਾਨ ਸਾਹਿਬ ਚੜ੍ਹਾਇਆ’ ਵੀਡੀਓ ਵਿੱਚ ਲਿਖਿਆ ਗਿਆ ਸੀ ‘ਆਰਮੀ ਜਵਾਨਾਂ ਨੇ ਲਹਿਰਾਇਆ 80 ਫੁੱਟ ਉੱਚਾ ਨਿਸ਼ਾਨ ਸਾਹਿਬ ,(ਲੇਹ) ਗੁਰਦੁਆਰਾ ਪੱਥਰ ਸਾਹਿਬ’ ਪੂਰੀ ਵੀਡੀਓ ਨੂੰ ਇੱਥੇ ਵੇਖੋ।
Darshan TV ਦੇ ਯੂਟਿਊਬ ਚੈਨਲ ਤੇ ਵੀ 25, ਅਕਤੂਬਰ 2021 ਨੂੰ 3 ਮਿੰਟ 15 ਸੈਕੰਡ ਦੇ ਇਸ ਵੀਡੀਓ ਵਿੱਚ ਵਾਇਰਲ ਵੋਦਿਓ ਵਾਲੇ ਹਿੱਸੇ ਨੂੰ ਸ਼ੁਰੂ ਤੋਂ ਲੈ ਕੇ 42 ਸੈਕੰਡ ਤੱਕ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਲਿਖਿਆ ਹੋਇਆ ਹੈ ਝੂਲਦੇ ਨਿਸ਼ਾਨ ਰਹੈ, ਪੰਥ ਮਹਾਰਾਜ ਕੇ’ ਪੂਰੀ ਵੀਡੀਓ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
Auckland Desi ਨਾਮ ਦੇ ਯੂਟਿਊਬ ਚੈਨਲ ਤੇ ਵੀ 25, ਅਕਤੂਬਰ 2021 ਨੂੰ ਅਪਲੋਡ ਇਹ ਵੀਡੀਓ ਵੇਖਿਆ ਜਾ ਸਕਦਾ ਹੈ।
ਇਸਦੇ ਬਾਅਦ ਅਸੀਂ ਫੇਸਬੁੱਕ ਤੇ ਵੀ ਇਸ ਵੀਡੀਓ ਬਾਰੇ ਸਰਚ ਕੀਤਾ। ਸਾਨੂੰ PTC Punjabi UK ਦੇ ਫੇਸਬੁੱਕ ਪੇਜ ਤੇ 26, ਅਕਤੂਬਰ 2021 ਨੂੰ ਸ਼ੇਅਰ ਕੀਤਾ ਇਹ ਵੀਡੀਓ ਮਿਲਿਆ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ,ਆਰਮੀ ਜਵਾਨਾਂ ਨੇ ਗੁਰਦੁਆਰਾ ਪੱਥਰ ਸਾਹਿਬ (ਲੇਹ) ਵਿਖੇ 80 ਫੁੱਟ ਉੱਚਾ ਨਿਸ਼ਾਨ ਸਾਹਿਬ ਚੜ੍ਹਾਇਆ | Indian Army installs 80 feet Nishan Sahib at Gurudwara Shri Pathar Sahib in Leh, India “
ਭਾਜਪਾ ਆਗੂ Manjinder Singh Sirsa ਦੇ ਅਧਿਕਾਰਿਤ ਸੋਸ਼ਲ ਮੀਡਿਆ ਅਕਾਊਂਟਸ ਤੇ ਵੀ ਸਾਨੂੰ ਇਹ ਵੀਡੀਓ ਸ਼ੇਅਰ ਕੀਤਾ ਹੋਇਆ ਮਿਲਿਆ। ਉਨ੍ਹਾਂ ਦੇ ਫੇਸਬੁੱਕ ਪੇਜ ਅਤੇ ਟਵਿੱਟਰ ਤੇ ਵੀ 25 ਅਕਤੂਬਰ 2021 ਨੂੰ ਇਹ ਵੀਡੀਓ ਸ਼ੇਅਰ ਮਿਲਿਆ।
Julley Ladakh ਨਾਮ ਦੇ ਫੇਸਬੁੱਕ ਤੇ ਵੀ 26, ਅਕਤੂਬਰ 2021 ਨੂੰ ਇਹ ਵੀਡੀਓ ਸ਼ੇਅਰ ਕੀਤਾ ਹੋਇਆ ਮਿਲਿਆ। ਵੀਡੀਓ ਨੂੰ ਸ਼ੇਅਰ ਕਰਕੇ ਲਿਖਿਆ ਹੋਇਆ ਸੀ,’80 feet Nishan sahib installed at Gurudwara Pathar Sahib, Leh. ‘
ਅਸੀਂ ਗੂਗਲ ਤੇ ਪੱਥਰ ਸਾਹਿਬ ਗੁਰਦੁਆਰਾ ਦੀਆ ਕਈ ਫੋਟੋਸ ਅਤੇ ਵੀਡਿਓਜ਼ ਸਰਚ ਕੀਤੇ , ਫਿਰ ਅਸੀਂ ਇਹਨਾਂ ਨੂੰ ਵਾਇਰਲ ਵੀਡੀਓ ਨਾਲ ਮੈਚ ਕੀਤਾ। ਦੋਵੇਂ ਤਸਵੀਰਾਂ ਦੀ ਤੁਲਨਾ ਕੀਤੀ , ਇਸ ਦੌਰਾਨ ਅਸੀਂ ਪਾਇਆ ਕਿ ਦੋਵੇਂ ਤਸਵੀਰਾਂ ਇਕੋ ਜਿਹੀਆ ਹਨ। ਹੇਂਠਾ ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਸਕਦੇ ਹੋ।
ਇਸ ਵੀਡੀਓ ਵੱਧ ਜਾਣਕਾਰੀ ਲਈ ਅਸੀਂ ਆਰਮੀ ਦੇ ਪੀ ਆਰ ਓ ਸੁਧੀਰ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕੀ ਵਾਇਰਲ ਦਾਅਵਾ ਫਰਜੀ ਹੈ। ਇਹ ਵੀਡੀਓ ਗੁਰਦੁਆਰਾ ਪੱਥਰ ਸਾਹਿਬ ਲੇਹ ਦਾ ਹੈ, ਜਿਸਨੂੰ ਗ਼ਲਤ ਸੰਦਰਭ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। Canadian Challa ਕਨੇਡੀਅਨ ਛੱਲਾ ਨਾਮ ਦੇ ਪੇਜ ਨੂੰ 80,402 ਲੋਕ ਫੋਲੋ ਕਰਦੇ ਹਨ। ਇਸ ਪੇਜ ਨੂੰ 28 ਅਗਸਤ 2018 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2021 ਦਾ ਹੈ। ਲੇਹ ਸਥਿਤ ਗੁਰਦੁਆਰਾ ਪੱਥਰ ਸਾਹਿਬ ਵਿਖੇ ਸਿੱਖ ਫੋਜੀਆਂ ਵੱਲੋਂ 80 ਫੁੱਟ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਸੀ। ਵੀਡੀਓ ਨੂੰ ਚੀਨ ਬਾਰਡਰ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।