Fact Check: ਕਾਂਗਰਸ ਲੀਡਰ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵੀਡੀਓ ਭ੍ਰਮਕ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਸੋਸ਼ਲ ਮੀਡਿਆ ਤੇ ਮਨਪ੍ਰੀਤ ਬਾਦਲ ਦੀ ਵੀਡੀਓ ਨੂੰ ਤੋੜ ਮਰੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਬਿਆਨ ਦੇ ਵਿੱਚ ਮਨਪ੍ਰੀਤ ਬਾਦਲ ਅਕਾਲੀ ਦਲ ਦੇ ਇਸ ਪਰਚੇ ਨੂੰ ਲੈ ਕੇ ਇਲਜ਼ਾਮਾਂ ਬਾਰੇ ਦੱਸ ਰਹੇ ਹਨ।

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਸੋਸ਼ਲ ਮੀਡੀਆ ਤੇ 18 ਸੈਕਿੰਡ ਦਾ ਇੱਕ ਵੀਡੀਓ ਕਲਿਪ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ‘ਚ ਮਨਪ੍ਰੀਤ ਬਾਦਲ ਨੂੰ ਇਹ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ” ਬਿਕਰਮ ਸਿੰਘ ਮਜੀਠੀਆ ਸਾਬ ਦੇ ਖਿਲਾਫ ਪਰਚਾ ਹੋਇਆ ਹੈ, ਇਹ ਦਰਅਸਲ ਇੰਤਕਾਮੀ ਕਾਰਵਾਈ ਹੈ, ਬਦਲਾਖੋਰੀ ਦੀ ਭਾਵਨਾ ਨਾਲ ਹੈ ਤੇ ਇਸ ਪਰਚੇ ਵਿੱਚ ਕੋਈ ਦਮ ਨਹੀਂ ਹੈ ਅਤੇ ਇਹ ਸਿਰਫ ਸਿਆਸੀ ਖੇਡਾਂ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ”। ਹੁਣ ਇਸ ਵੀਡੀਓ ਕਲਿਪ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਨੇ ਬਿਕਰਮ ਮਜੀਠੀਆ ਖਿਲਾਫ ਹੋਏ ਪਰਚੇ ਨੂੰ ਗਲਤ ਦੱਸਿਆ।

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। ਅਸਲ ਵਿੱਚ ਮਨਪ੍ਰੀਤ ਬਾਦਲ ਦੇ ਇੱਕ ਬਿਆਨ ਨੂੰ ਕੱਟ ਕੇ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵੀਡੀਓ ਵਿੱਚ ਉਹ ਅਕਾਲੀ ਦਲ ਦੇ ਇਸ ਪਰਚੇ ਨੂੰ ਲੈ ਕੇ ਲਾਏ ਇਲਜ਼ਾਮਾਂ ਬਾਰੇ ਦੱਸ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “Youth For Punjab “ਨੇ 25 ਦਸੰਬਰ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਸ.ਮਜੀਠੀਆ ‘ਤੇ ਕੀਤਾ ਕੇਸ ਇੱਕ ਸਿਆਸੀ ਪ੍ਰਪੰਚ ਹੈ। ਕਾਂਗਰਸ ਦੇ ਆਪਣੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਸੁਣ ਲੈਣ ਕਾਂਗਰਸੀ ਤੇ ਚੰਨੀ-ਸਿੱਧੂ#WeSupportBikramSinghMajithia #PunjabAgainstVendetta

ਵੀਡੀਓ ਕਲਿਪ ਦੇ ਉੱਤੇ ਲਿਖਿਆ ਹੋਇਆ ਹੈ : ਕਾਂਗਰਸੀਆਂ ਦਾ ਵਜ਼ੀਰ , ਵਿੱਤ ਮੰਤਰੀ ਸਾਬ੍ਹ, ਚੰਨੀ- ਸਿੱਧੂ ਅਤੇ ਪੂਲਸ ਅਫਸਰਾਂ ਨੂੰ ਨਸੀਹਤ ਦਿੰਦੇ ਹੋਏ

ਫੇਸਬੁੱਕ ਤੇ ਕਈ ਯੂਜ਼ਰਸ ਨੇ ਇਸ ਵੀਡੀਓ ਕਲਿਪ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵਾਇਰਲ ਵੀਡੀਓ ਕਲਿਪ ਨੂੰ ਧਿਆਨ ਨਾਲ ਸੁਣਿਆ ਅਤੇ ਇਸ ਵਿੱਚ ਮਨਪ੍ਰੀਤ ਬਾਦਲ ਦੁਆਰਾ ਬੋਲੀਆਂ ਗੱਲਾਂ (ਮਜੀਠੀਆ ਕੇਸ ਤੇ ਮਨਪ੍ਰੀਤ ਬਾਦਲ) ਕੀਵਰਡ ਨਾਲ ਗੂਗਲ ਤੇ ਸਰਚ ਕੀਤਾ। ਸਾਨੂੰ ਇਸ ਬਿਆਨ ਨਾਲ ਜੁੜਿਆ ਵੀਡੀਓ ਕਈ ਮੀਡਿਆ ਰਿਪੋਰਟਾਂ ਤੇ ਮਿਲਿਆ । Jagbani ਦੇ ਯੂਟਿਊਬ ਚੈਨਲ ਤੇ ਸਾਨੂੰ 24, ਦਸੰਬਰ 2021 ਨੂੰ ਇਹ ਪੂਰਾ ਵੀਡੀਓ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰਕੇ ਸਿਰਲੇਖ ਲਿਖਿਆ ਹੋਇਆ ਸੀ : Bikram Majithia ਕੇਸ ਤੇ Manpreet Badal ਨੇ ਅਕਾਲੀ ਦਲ ਨੂੰ ਦਿੱਤਾ ਜੁਆਬ” ਵੀਡੀਓ ਵਿੱਚ ਆਪਣੇ ਬਿਆਨ ਵਿੱਚ ਮਨਪ੍ਰੀਤ ਬਾਦਲ ਅਕਾਲੀ ਦਲ ਦੇ ਸਮਰਥਕਾਂ ਨੂੰ ਜਵਾਬ ਦੇ ਰਹੇ ਹਨ। ਮਨਪ੍ਰੀਤ ਬਾਦਲ ਕਹਿੰਦੇ ਹਨ, ” ਅੱਜ ਤਮਾਮ ਜ਼ਿਲ੍ਹਾ ਹੈੱਡਕੁਆਟਰਾਂ ‘ਤੇ ਅਕਾਲੀ ਦਲ ਨੇ ਧਰਨੇ ਦਿੱਤੇ ਹਨ ਕਿ ਜੋ ਬਿਕਰਮ ਸਿੰਘ ਸਾਬ ਦੇ ਖਿਲਾਫ ਪਰਚਾ ਹੋਇਆ ਹੈ, ਇਹ ਦਰਅਸਲ ਇੰਤਕਾਮੀ ਕਾਰਵਾਈ ਹੈ, ਬਦਲਾਖੋਰੀ ਦੀ ਭਾਵਨਾ ਨਾਲ ਹੈ ਤੇ ਇਸ ਪਰਚੇ ਵਿੱਚ ਕੋਈ ਦਮ ਨਹੀਂ ਹੈ ਅਤੇ ਇਹ ਸਿਰਫ ਸਿਆਸੀ ਖੇਡਾਂ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”

ਵੀਡੀਓ ਵਿੱਚ ਅੱਗੇ ਮਨਪ੍ਰੀਤ ਬਾਦਲ ਕਹਿੰਦੇ ਹਨ ਕਿ ” ਇਹ ਪਰਚਾ ਸਰਕਾਰ ਨੇ ਨਹੀਂ ਕਰਵਾਇਆ ਬਲਕਿ ਜਗਦੀਸ਼ ਭੋਲਾ ਨਾਂਅ ਦੇ ਵਿਅਕਤੀ ਦੁਆਰਾ ਖੁਲਾਸਾ ਕੀਤਾ ਗਿਆ ਸੀ ਅਤੇ ਓਸੇ ਖੁਲਾਸੇ ਦੇ ਅਧਾਰ ‘ਤੇ ਇਹ ਪਰਚਾ ਕਰਵਾਇਆ ਗਿਆ ਸੀ।” ਆਪਣੇ ਇਸ ਬਿਆਨ ਵਿੱਚ ਮਨਪ੍ਰੀਤ ਬਾਦਲ ਅਕਾਲੀ ਦਲ ਦੇ ਸਮਰਥਕਾਂ ਨੂੰ ਜਵਾਬ ਦੇ ਰਹੇ ਸੀ । ਇਸ ਵਿੱਚ ਵਾਇਰਲ ਕਲਿਪ ਵਾਲੇ ਹਿੱਸੇ ਨੂੰ 9 ਸੈਕੰਡ ਤੋਂ ਲੈ ਕੇ 27 ਸੈਕੰਡ ਵਿਚਕਾਰ ਸੁਣਿਆ ਜਾ ਸਕਦਾ ਹੈ।

V PUNJABI TV ਨਾਮ ਦੇ ਇੱਕ ਯੂਟਿਊਬ ਚੈਨਲ ਤੇ 24, ਦਸੰਬਰ 2021 ਨੂੰ ਇਹ ਪੂਰਾ ਵੀਡੀਓ ਅਪਲੋਡ ਮਿਲਿਆ। ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਮਨਪ੍ਰੀਤ ਬਾਦਲ ਅਕਾਲੀ ਆਗੂਆਂ ਨੂੰ ਜਵਾਬ ਦੇ ਰਹੇ ਹਨ ਕਿ ਕਾਂਗਰਸ ਸਰਕਾਰ ਦੀ ਇਸ ਪਿੱਛੇ ਕੋਈ ਸਾਜ਼ਿਸ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਆਗੂਆਂ ਵੱਲੋ ਕਾਂਗਰਸ ਸਰਕਾਰ ਤੇ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਾਏ ਗਏ ਨੇ। ਪੂਰੀ ਵੀਡੀਓ ਨੂੰ ਇੱਥੇ ਵੇਖਿਆ ਜਾ ਸਕਦਾ ਹੈ ।

ਅਸੀਂ ਜਗਬਾਣੀ ਤੇ ਇਸ ਵੀਡੀਓ ਉੱਤੇ ਬਠਿੰਡਾ ਲਿਖਿਆ ਵੇਖਿਆ ਸੀ , ਇਸ ਲਈ ਅਸੀਂ ਦੈਨਿਕ ਜਾਗਰਣ ਦੇ ਬਠਿੰਡਾ ਰਿਪੋਰਟਰ ਗੁਰਪ੍ਰੇਮ ਲਹਿਰੀ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਮਨਪ੍ਰੀਤ ਬਾਦਲ ਬਠਿੰਡਾ ਆਏ ਹੋਏ ਸੀ ਉਦੋਂ ਦਾ ਇਹ ਵੀਡੀਓ ਹੈ । ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਵੀਡੀਓ ਐਡਿਟ ਹੈ। ਅਸਲ ਵਿੱਚ ਮਨਪ੍ਰੀਤ ਬਾਦਲ ਅਕਾਲੀ ਆਗੂਆਂ ਦੀਆਂ ਗੱਲਾਂ ਨੂੰ ਦੋਹਰਾ ਰਹੇ ਸੀ। ਵੀਡੀਓ ਵਿੱਚੋ ਕੁਝ ਹਿੱਸੇ ਨੂੰ ਕਟ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 129,989 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 6 ਅਗਸਤ 2016 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਸੋਸ਼ਲ ਮੀਡਿਆ ਤੇ ਮਨਪ੍ਰੀਤ ਬਾਦਲ ਦੀ ਵੀਡੀਓ ਨੂੰ ਤੋੜ ਮਰੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਬਿਆਨ ਦੇ ਵਿੱਚ ਮਨਪ੍ਰੀਤ ਬਾਦਲ ਅਕਾਲੀ ਦਲ ਦੇ ਇਸ ਪਰਚੇ ਨੂੰ ਲੈ ਕੇ ਇਲਜ਼ਾਮਾਂ ਬਾਰੇ ਦੱਸ ਰਹੇ ਹਨ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts