X
X

Fact Check: ਕਲਾਕਾਰਾਂ ਦੁਆਰਾ ਬਣਾਇਆ ਗਿਆ ਵੀਡੀਓ ਗ਼ਲਤ ਦਾਅਵੇ ਨਾਲ ਸੋਸ਼ਲ ਮੀਡੀਆ ਤੇ ਹੋਇਆ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਹੋਏ ਦਾਅਵੇ ਨੂੰ ਗ਼ਲਤ ਪਾਇਆ ਹੈ। ਵਾਇਰਲ ਵੀਡੀਓ ਨੂੰ ਇੰਟਰਟੇਨਮੇੰਟ ਵਜੋਂ ਕੁਝ ਕਲਾਕਾਰਾਂ ਵੱਲੋਂ ਬਣਾਇਆ ਗਿਆ ਹੈ। ਜਿਸਨੂੰ ਲੋਕ ਅਸਲ ਸਮਝਦੇ ਹੋਏ ਵਾਇਰਲ ਕਰ ਰਹੇ ਹਨ।

  • By: Jyoti Kumari
  • Published: Mar 17, 2022 at 12:09 PM
  • Updated: Mar 17, 2022 at 05:27 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਕਈ ਸਾਰੇ ਵੀਡਿਓਜ਼ ਅਤੇ ਪੋਸਟ ਵਾਇਰਲ ਹੋ ਰਹੇ ਹਨ। ਇਸ ਨਾਲ ਹੀ ਜੁੜਿਆ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। 2 ਮਿੰਟ 59 ਸੈਕੰਡ ਦੇ ਇਸ ਵੀਡੀਓ ਵਿੱਚ ਇੱਕ ਆਦਮੀ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਆ ਗਈ ਅਤੇ ਪਟਵਾਰੀ ਸਾਹਬ ਖੇਤਾਂ ਤੇ ਤੁਰੇ ਫਿਰਦੇ ਹਨ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਹਾਲੇ ਸਹੁੰ ਵੀ ਨਹੀਂ ਚੁੱਕੀ ਪਟਵਾਰੀ ਖੇਤਾਂ ਵਿੱਚ ਗੇੜੇ ਮਾਰਨ ਲੱਗ ਪਏ। ਕੁਝ ਲੋਕ ਇਸਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਖੌਫ ਦੱਸਦੇ ਹੋਏ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਹੋਏ ਦਾਅਵੇ ਨੂੰ ਗ਼ਲਤ ਪਾਇਆ ਹੈ। ਵਾਇਰਲ ਵੀਡੀਓ ਨੂੰ ਇੰਟਰਟੇਨਮੇੰਟ ਵਜੋਂ ਕੁਝ ਕਲਾਕਾਰਾਂ ਵੱਲੋਂ ਬਣਾਇਆ ਗਿਆ ਹੈ। ਜਿਸਨੂੰ ਲੋਕ ਅਸਲ ਸਮਝਦੇ ਹੋਏ ਵਾਇਰਲ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

“ਬਾਪੂ ਜ਼ਿੰਦਾਬਾਦ” ਨਾਮ ਦੇ ਫੇਸਬੁੱਕ ਪੇਜ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ” ਆਹ ਕੀ ਹੋਣ ਲੱਗ ਪਿਆ, ਹਾਲੇ ਤਾਂ ਆਮ ਆਦਮੀ ਵਾਲ਼ਿਆਂ ਨੇ ਸੋਂਹ ਵੀ ਨਹੀਂ ਚੁੱਕੀ, ਸਰਕਾਰੀ ਮੁਲਾਜ਼ਮ ਫਿਰਨ ਲੱਗ ਪਏ ਨੇ ਵੱਟੋ ਵੱਟ।”

ਅਜਿਹੇ ਹੀ ਇੱਕ ਹੋਰ ਪੇਜ AAN NEWS INDIA ” ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ “ਜਿਲ੍ਹਾ ਮਾਨਸਾ ਦਾ #ਪਟਵਾਰੀ ਸਾਲ ਪੁਰਾਣਾ ਕੰਮ ਕਰਨ ਲਈ ਕਿਸਾਨ ਕੋਲ ਖੇਤ ਆ ਵੜਿਆ..
ਪੰਜਾਬ ਦੇ CM ਭਗਵੰਤ ਮਾਨ ਜੀ ਨੇ ਹਾਲੇ ਸੌਹ ਵੀ ਨਹੀਂ ਚੁੱਕੀ ਪਟਵਾਰੀ ਖੇਤਾਂ ਵਿੱਚ ਗੇੜੇ ਮਾਰਨ ਲੱਗ ਪਏ “

ਸੋਸ਼ਲ ਮੀਡੀਆ ਉੱਪਰ ਕਈ ਹੋਰ ਯੂਜ਼ਰਸ ਇਸ ਪੋਸਟ ਨਾਲ ਮਿਲਦੇ – ਜੁਲਦੇ ਦਾਅਵੇ ਸਾਂਝੇ ਕਰ ਰਹੇ ਹਨ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਦਾਅਵੇ ਦੀ ਪੜਤਾਲ ਕਰਨ ਦੇ ਲਈ ਅਸੀਂ ਇਸ ਵੀਡੀਓ ਦੇ ਕੀਫਰੇਮ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ “ਜਸਵੀਰ ਇੰਜੀਨੀਅਰ Jasvir Engineer 3 ” ਨਾਮ ਦੇ ਫੇਸਬੁੱਕ ਅਕਾਉਂਟ ਤੇ ਅਪਲੋਡ ਮਿਲਿਆ। 13 ਮਾਰਚ ਨੂੰ ਇਸ ਵੀਡੀਓ ਨੂੰ ਅਪਲੋਡ ਕਰਕੇ ਕੈਪਸ਼ਨ ਲਿਖਿਆ ਗਿਆ ਸੀ “ਆਪ ਦੀ ਸਰਕਾਰ ਆਉਣ ਤੇ ਪਟਵਾਰੀ ਨਾਲ ਹੋਈ ਕੁੱਤੇਖਾਣੀ 😂😂. This video is for entertainment ” ਸਾਨੂੰ ਇਸ ਪੇਜ ਤੇ ਕਈ ਸਾਰੇ ਵੀਡੀਓ ਮਿਲੇ ਜੋ ਇੰਟਰਟੇਨਮੇੰਟ ਲਈ ਬਣਾਏ ਗਏ ਹਨ।

ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ Engineer Jasvir ਨਾਮ ਦੇ ਯੂਟਿਊਬ ਚੈਨਲ ਤੇ ਵੀ 13 ਮਾਰਚ ਨੂੰ ਇਹ ਵੀਡੀਓ ਅਪਲੋਡ ਮਿਲਿਆ। ਤੁਸੀਂ ਵੀਡੀਓ ਨੂੰ ਇੱਥੇ ਵੇਖ ਸਕਦੇ ਹੋ।

ਮਾਮਲੇ ਵਿੱਚ ਵੱਧ ਜਾਣਕਾਰੀ ਲਈ ਅਸੀਂ ਜਸਵੀਰ ਇੰਜੀਨੀਅਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਨੇ ਇੰਟਰਟੇਨਮੇੰਟ ਲਈ ਬਣਾਇਆ ਸੀ , ਜਿਸਨੂੰ ਲੋਕਾਂ ਨੇ ਗ਼ਲਤ ਦਾਅਵੇ ਨਾਲ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਹੈ। ਵੀਡੀਓ ਵਿੱਚ ਦਿੱਖ ਰਹੇ ਸਾਰੇ ਲੋਕ ਕਲਾਕਾਰ ਹਨ। ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਉਹ ਅਜਿਹੀ ਵੀਡੀਓ ਪਹਿਲਾਂ ਤੋਂ ਬਣਾਉਂਦੇ ਆ ਰਹੇ ਹਨ। ਇਸ ਵੀਡੀਓ ਨੂੰ ਲੋਕਾਂ ਨੇ ਅਸਲ ਸਮਝਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕਰ ਦਿੱਤਾ ਹੈ, ਵੀਡੀਓ ਬਸ ਇੰਟਰਟੇਨਮੇੰਟ ਲਈ ਬਣਾਇਆ ਗਿਆ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 43 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਹੋਏ ਦਾਅਵੇ ਨੂੰ ਗ਼ਲਤ ਪਾਇਆ ਹੈ। ਵਾਇਰਲ ਵੀਡੀਓ ਨੂੰ ਇੰਟਰਟੇਨਮੇੰਟ ਵਜੋਂ ਕੁਝ ਕਲਾਕਾਰਾਂ ਵੱਲੋਂ ਬਣਾਇਆ ਗਿਆ ਹੈ। ਜਿਸਨੂੰ ਲੋਕ ਅਸਲ ਸਮਝਦੇ ਹੋਏ ਵਾਇਰਲ ਕਰ ਰਹੇ ਹਨ।

  • Claim Review : ਆਹ ਕੀ ਹੋਣ ਲੱਗ ਪਿਆ, ਹਾਲੇ ਤਾਂ ਆਮ ਆਦਮੀ ਵਾਲ਼ਿਆਂ ਨੇ ਸੋਂਹ ਵੀ ਨਹੀਂ ਚੁੱਕੀ, ਸਰਕਾਰੀ ਮੁਲਾਜ਼ਮ ਫਿਰਨ ਲੱਗ ਪਏ ਨੇ ਵੱਟੋ ਵੱਟ।
  • Claimed By : ਫੇਸਬੁੱਕ ਪੇਜ
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later