Fact Check: ਸੰਗਰੂਰ ਵਿਚ ਹੋਈ ਫਤਿਹਵੀਰ ਦੀ ਮੌਤ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ ਜ਼ੀਰਕਪੁਰ ਵਿਚ ਰਹਿੰਦੇ ਫਤਿਹਵੀਰ ਦਾ ਵੀਡੀਓ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵਾਰੀ ਫੇਰ ਫਤਿਹਵੀਰ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਣ ਲੱਗ ਪਿਆ ਹੈ। ਇਸ ਵੀਡੀਓ ਵਿਚ ਇੱਕ ਬੱਚਾ ਦਿੱਸ ਰਿਹਾ ਹੈ ਜਿਹੜਾ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨਾਲ ਕਲੇਮ ਲਿਖਿਆ ਗਿਆ ਹੈ ਕਿ ਫਤਿਹਵੀਰ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲੇ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਿਹਾ ਬੱਚਾ ਜ਼ਿੰਦਾ ਹੈ।

ਤੁਹਾਨੂੰ ਦੱਸ ਦਈਏ ਕਿ 11 ਜੂਨ 2019 ਵਿਚ ਸੰਗਰੂਰ ਹਲਕੇ ਅੰਦਰ ਪੈਂਦੇ ਇੱਕ ਪਿੰਡ ਵਿਚ ਫਤਿਹਵੀਰ ਨਾਂ ਦੇ ਬੱਚੇ ਦੀ ਮੌਤ ਬੋਰਵੈਲ ਅੰਦਰ ਡਿੱਗਣ ਕਰਕੇ ਹੋ ਗਈ ਸੀ। ਇਸ ਵੀਡੀਓ ਨੂੰ ਵੀ ਇਸੇ ਮਾਮਲੇ ਨਾਲ ਜੋੜ ਫੈਲਾਇਆ ਜਾ ਰਿਹਾ ਹੈ। ਜਿਹੜੀ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਉਹ ਬੱਚਾ ਜ਼ੀਰਕਪੁਰ ਵਿਚ ਰਹਿੰਦਾ ਹੈ ਅਤੇ ਸਹੀ ਸਲਾਮਤ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ ਵੀਡੀਓ ਦਿੱਤਾ ਗਿਆ ਹੈ ਜਿਸਦੇ ਵਿਚ ਇੱਕ ਬੱਚਾ ਦਿੱਸ ਰਿਹਾ ਹੈ ਜਿਹੜਾ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: ਫ਼ਤਿਹ ਵੀਰ ਦੀ ਆਤਮਾਂ ਨੂੰ ਸ਼ਾਂਤੀ ਮਿਲੇ🙏🏻🙏🏻🙏🏻ਵਾਹਿਗੁਰੂ ਜੀ ਮਹਿਰ ਕਰਿਓ ਸਬ ਪਰਿਵਾਰਾਂ ਤੇ 🙏🏻🙏🏻🙏🏻ਇਹੋ ਜਿਹਾ ਹਾਦਸਾ ਕਿਸੇ ਨਾਲ ਵੀ ਨਾਂ ਹੋਵੇ 🙏🏻🙏🏻🙏🏻#like #shere krdo eh post nu ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

ਪੜਤਾਲ

ਇਸ ਵੀਡੀਓ ਦੀ ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਦੇ ਸਕ੍ਰੀਨਸ਼ੋਟ ਲਏ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਿਹਾ ਬੱਚਾ ਜ਼ਿੰਦਾ ਹੈ।

ਸਾਨੂੰ ਰਿਵਰਸ ਇਮੇਜ ਸਰਚ ਦੌਰਾਨ Youtube ‘ਤੇ ਇੱਕ ਵੀਡੀਓ ਮਿਲਿਆ। ਇਹ ਵੀਡੀਓ “Ajit WebTV” ਅਕਾਊਂਟ ਨੇ 13 ਜੂਨ 2019 ਨੂੰ ਅਪਲੋਡ ਕੀਤਾ ਸੀ। ਇਸ ਵੀਡੀਓ ਦੀ ਹੇਡਲਾਈਨ ਸੀ “Fatehveer ਦੀ death ਦੀ fake news ਨਾਲ Family ਨੂੰ ਲੱਗਾ ਸਦਮਾ, ਜਾਣੋ ਅਸਲ ਸੱਚ”

ਇਸ ਵੀਡੀਓ ਵਿਚ ਵਾਇਰਲ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ ਜਿਹੜੇ ਬੱਚੇ ਦੀ ਮੌਤ ਬੋਰਵੈਲ ਵਿਚ ਡਿੱਗਣ ਨਾਲ ਹੋਈ ਸੀ ਉਹ ਇਹ ਬੱਚਾ ਨਹੀਂ ਹੈ।

ਵਾਇਰਲ ਵੀਡੀਓ ਵਿਚ ਦਿੱਸ ਰਹੇ ਬੱਚੇ ਦਾ ਨਾਂ ਫਤਿਹਵੀਰ ਸਿੰਘ ਪੌਲ ਹੈ ਅਤੇ ਇਸ Youtube ਵੀਡੀਓ ਵਿਚ ਫਤਿਹਵੀਰ ਸਿੰਘ ਪੌਲ ਦੇ ਪਿਤਾ ਦਲਵੀਰ ਸਿੰਘ ਪੌਲ ਦਾ ਇੰਟਰਵਿਊ ਦਿਖਾਇਆ ਗਿਆ ਹੈ ਜਿਸਦੇ ਅੰਦਰ ਉਨ੍ਹਾਂ ਨੇ ਸਾਫ ਦੱਸਿਆ ਹੈ ਕਿ ਇਹ ਵੀਡੀਓ ਉਨ੍ਹਾਂ ਦੇ ਬੱਚੇ ਦਾ ਹੈ ਨਾ ਕਿ ਉਸ ਫਤਿਹਵੀਰ ਦਾ ਜਿਸਦੀ ਮੌਤ ਬੋਰਵੈਲ ਅੰਦਰ ਡਿੱਗਣ ਕਰਕੇ ਹੋਈ ਸੀ।

ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਹੇ ਬੱਚੇ ਦਾ ਨਾਂ ਵੀ ਫਤਿਹਵੀਰ ਹੈ ਪਰ ਜਿਹੜੇ ਫਤਿਹਵੀਰ ਦੀ ਮੌਤ ਹਾਦਸੇ ਦੌਰਾਨ ਹੋਈ ਸੀ ਉਹ ਇਹ ਬੱਚਾ ਨਹੀਂ ਹੈ। 11 ਜੂਨ 2019 ਵਿਚ ਸੰਗਰੂਰ ਦੇ ਇੱਕ ਪਿੰਡ ਵਿਚ ਫਤਿਹਵੀਰ ਸਿੰਘ ਨਾਂ ਦੇ ਬੱਚੇ ਦੀ ਮੌਤ ਬੋਰਵੈਲ ਅੰਦਰ ਡਿੱਗਣ ਕਰਕੇ ਹੋ ਗਈ ਸੀ ਜਿਸਦੇ ਬਾਅਦ ਕਈ ਫਰਜ਼ੀ ਫੋਟੋਆਂ ਫਤਿਹਵੀਰ ਦੇ ਨਾਂ ਤੋਂ ਵਾਇਰਲ ਹੋਈਆਂ। ਇਹ ਵੀਡੀਓ ਵੀ ਫਤਿਹਵੀਰ ਸਿੰਘ ਦੇ ਨਾਂ ਤੋਂ ਹੀ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਵੀਡੀਓ ਵਿਚ ਦਿੱਸ ਰਿਹਾ ਫਤਿਹਵੀਰ ਪੰਜਾਬ ਦੇ ਜ਼ੀਰਕਪੁਰ ਵਿਚ ਰਹਿੰਦਾ ਹੈ ਅਤੇ ਜਿਸ ਫਤਿਹਵੀਰ ਦੀ ਮੌਤ ਹੋਈ ਸੀ ਉਹ ਪੰਜਾਬ ਦੇ ਸੰਗਰੂਰ ਵਿਚ ਰਹਿੰਦਾ ਸੀ।

ਸੰਗਰੂਰ ਵਿਚ ਹੋਏ ਹਾਦਸੇ ਦੀ ਤਸਵੀਰ

ਹੁਣ ਅਸੀਂ ਅਧਿਕਾਰਕ ਪੁਸ਼ਟੀ ਲੈਣ ਲਈ ਵੀਡੀਓ ਵਿਚ ਦਿੱਸ ਰਹੇ ਫਤਿਹਵੀਰ ਸਿੰਘ ਪੌਲ ਦੇ ਪਿਤਾ ਦਲਵੀਰ ਸਿੰਘ ਪੌਲ ਨਾਲ ਗੱਲ ਕੀਤੀ। ਦਲਵੀਰ ਨੇ ਇਸ ਵੀਡੀਓ ਦੀ ਪੁਸ਼ਟੀ ਦਿੰਦੇ ਹੋਏ ਦੱਸਿਆ “ਜਿਵੇ ਕੀ ਆਪਾ ਸਭ ਨੂੰ ਪਤਾ ਹੀ ਆ ਜੋ ਮੰਦ ਭਾਗਾ ਭਾਣਾ ਵਾਪਰਿਆ ਫਤਿਹਵੀਰ ਸਿੰਘ ਨਾਲ ਉਸ ਨਾਲ ਸਾਰੇ ਹੀ ਪੰਜਾਬ ਵਿਚ ਸੋਗ ਮਨਾਇਆ। ਬਹੁਤ ਦੁੱਖ ਦੀ ਗੱਲ ਹੈ। ਮੈ ਦਸ ਦੇਣਾ ਚਹਾਉਨਾ ਹਾਂ ਕੇ ਜਿਸ ਬੱਚੇ ਦੀ ਵੀਡੀਓ ਨੂੰ ਸ਼ੇਅਰ ਕਿਤਾ ਜਾ ਰਿਹਾ ਹੈ ਉਹ ਸਹੀ ਸਲਾਮਤ ਹੈ ਜੀ। ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਨਾ ਕਿਤਾ ਜਾਵੇ।”

ਅੰਤ ਵਿਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ “ਪੰਜਾਬੀ ਮੁੰਡੇ-ਕੁੜੀਆ ਦਾ ਸਾਝਾਂ ਪੇਜ” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ 18,996 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਮਜਾਕੀਆ ਪੋਸਟ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਦਿੱਸ ਰਿਹਾ ਬੱਚਾ ਜ਼ਿੰਦਾ ਹੈ। ਤੁਹਾਨੂੰ ਦੱਸ ਦਈਏ ਕਿ 11 ਜੂਨ 2019 ਵਿਚ ਸੰਗਰੂਰ ਹਲਕੇ ਅੰਦਰ ਪੈਂਦੇ ਇੱਕ ਪਿੰਡ ਵਿਚ ਫਤਿਹਵੀਰ ਨਾਂ ਦੇ ਬੱਚੇ ਦੀ ਮੌਤ ਬੋਰਵੈਲ ਅੰਦਰ ਡਿੱਗਣ ਕਰਕੇ ਹੋ ਗਈ ਸੀ। ਇਸ ਵੀਡੀਓ ਨੂੰ ਵੀ ਇਸੇ ਮਾਮਲੇ ਨਾਲ ਜੋੜ ਫੈਲਾਇਆ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts