Fact Check : 2017 ਨੂੰ ਟਰੱਕ ਡ੍ਰਾਈਵਰ ਨਾਲ ਹੋਈ ਕੁੱਟਮਾਰ ਦਾ ਹਰਿਆਣੇ ਦਾ ਪੁਰਾਣਾ ਵੀਡੀਓ ਹੁਣ ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਹਰਿਆਣੇ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੁਲਿਸਕਰਮੀ ਇੱਕ ਡ੍ਰਾਈਵਰ ਨੂੰ ਕੁੱਟ ਰਿਹਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵੀਡੀਓ 11 ਨਵੰਬਰ 2017 ਦਾ ਨਿਕਲਿਆ। ਇਸ ਘਟਨਾ ਦਾ ਦਿੱਲੀ ਵਿਚ ਹੋਈ ਮੁਖਰਜੀ ਨਗਰ ਦੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਕੁੱਝ ਦਿਨਾਂ ਪਹਿਲਾਂ ਮੁਖਰਜੀ ਨਗਰ ਵਿਚ ਸਿੱਖ ਡ੍ਰਾਈਵਰ ਸਰਬਜੀਤ ਸਿੰਘ ਦੀ ਕੁੱਝ ਪੁਲਿਸ ਵਾਲਿਆਂ ਨੇ ਪਿਟਾਈ ਕਰ ਦਿੱਤੀ ਸੀ। ਇਸ ਘਟਨਾ ਨਾਲ ਜੁੜਿਆ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ। ਜਿਸਦੇ ਬਾਅਦ ਦਿੱਲੀ ਵਿਚ ਕਾਫੀ ਬਵਾਲ ਮਚਿਆ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Sardar JasVinder Singh ਨੇ ਕਰਨਾਲ ਦਾ ਪੁਰਾਣਾ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ: ਹੁਣ ਇਸ ਗਰੀਬ ਨਿਹੱਥੇ ਡ੍ਰਾਈਵਰ ਨੇ ਕਿਹੜੀ ਤਲਵਾਰ ਕੱਢੀ ਹੋਈ ਸੀ ਜੋ ਇਸਨੂੰ ਬਿਨਾਂ ਕਸੂਰ ਕੁੱਟਿਆ ਜਾ ਰਿਹਾ ਹੈ..ਸਰਦਾਰ ਨਾ ਜੁਰਮ ਸਹਿੰਦੇ ਹਨ ਅਤੇ ਨਾ ਹੀ ਜੁਰਮ ਕਰਨ ਦਿੰਦੇ ਹਨ…

19 ਜੂਨ 2019 ਨੂੰ ਫੇਸਬੁੱਕ ‘ਤੇ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 8 ਹਜ਼ਾਰ ਤੋਂ ਵੀ ਵੱਧ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ। ਜਸਵਿੰਦਰ ਸਿੰਘ ਦੇ ਇਲਾਵਾ ਹੋਰ ਵੀ ਕਈ ਯੂਜ਼ਰ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਹਨ।

ਪੜਤਾਲ

ਸਬਤੋਂ ਪਹਿਲਾਂ ਅਸੀਂ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਵੀਡੀਓ ਵਿਚ ਕੁੱਝ ਲੋਕ ਸਾਨੂੰ ਸਵੈਟਰ ਪਾਏ ਹੋਏ ਦਿੱਸੇ। ਜਦਕਿ ਇਸ ਸਮੇਂ ਗਰਮੀਆਂ ਦਾ ਮੌਸਮ ਹੈ। ਇਸ ਨਾਲ ਇੱਕ ਗੱਲ ਤਾਂ ਸਾਫ ਹੋਈ ਕਿ ਇਹ ਵੀਡੀਓ ਹੁਣੇ ਦਾ ਨਹੀਂ ਹੈ। ਇਹ ਸਰਦੀਆਂ ਦਾ ਵੀਡੀਓ ਹੈ। ਕਿਉਂਕਿ ਵੀਡੀਓ ਦੇ ਉੱਤੇ ਕਰਨਾਲ ਲਿਖਿਆ ਹੋਇਆ ਸੀ ਤਾਂ ਸਾਨੂੰ ਇਹ ਜਾਣਨਾ ਸੀ ਕਿ ਕੀ ਅਜਿਹੀ ਘਟਨਾ ਕਰਨਾਲ ਵਿਚ ਵਾਪਰੀ ਸੀ?

ਇਸਦੇ ਲਈ ਗੂਗਲ ‘ਤੇ ਅਸੀਂ ਵੱਖ-ਵੱਖ ਕੀ-ਵਰਡ ਪਾ ਕੇ ਇਸ ਵੀਡੀਓ ਨਾਲ ਜੁੜੀਆਂ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਦੇਸ਼ ਦੇ ਕਈ ਮੀਡੀਆ ਸੰਸਥਾਵਾਂ ਨੇ ਇਸ ਨਾਲ ਜੁੜੀਆਂ ਖਬਰਾਂ ਨੂੰ ਕਵਰ ਕੀਤਾ ਸੀ। ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ਦਾ ਇੱਕ ਲਿੰਕ ਮਿਲਿਆ। 12 ਨਵੰਬਰ 2017 ਨੂੰ ਪ੍ਰਕਾਸ਼ਿਤ ਇਸ ਖਬਰ ਵਿਚ ਇੱਕ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਵਿਚ ਉਹ ਪੁਲਿਸ ਕਰਮੀ ਦਿੱਸ ਰਿਹਾ ਸੀ, ਜਿਸਨੇ ਟਰੱਕ ਡਰਾਈਵਰ ਨਾਲ ਕੁੱਟਮਾਰ ਕੀਤੀ ਸੀ। ਜਮੀਨ ਵਿਚ ਲੰਮੇ ਪਏ ਟਰੱਕ ਡਰਾਈਵਰ ਨੂੰ ਵੀ ਤੁਸੀਂ ਦੇਖ ਸਕਦੇ ਹੋ।

ਪੂਰੀ ਖਬਰ ਪੜ੍ਹਨ ਬਾਅਦ ਸਾਨੂੰ ਪਤਾ ਚੱਲਿਆ ਕਿ ਇਹ ਘਟਨਾ ਹੁਣ ਦੀ ਨਹੀਂ ਸਗੋਂ, ਬਲਕਿ ਨਵੰਬਰ 2017 ਦੀ ਹੈ। ਕਰਨਾਲ ਦੇ ਕੈਥਲ ਰੋਡ ‘ਤੇ ਇੱਕ ਟਰੱਕ ਖਰਾਬ ਹੋਣ ਕਰਕੇ ਜਾਮ ਲੱਗ ਗਿਆ ਸੀ। ਜਿਸਦੇ ਬਾਅਦ ASI ਰਵੀਂਦ੍ਰ ਰਾਵਤ ਨੇ ਟਰੱਕ ਡ੍ਰਾਈਵਰ ਦੀ ਸ਼ਰੇਆਮ ਪਿਟਾਈ ਕਰ ਦਿੱਤੀ। ਓਥੇ ਮੌਜੂਦ ਲੋਕਾਂ ਨੇ ਇਸ ਪੂਰੀ ਘਟਨਾ ਦਾ ਵੀਡੀਓ ਵੀ ਬਣਾ ਲਿਆ। ਘਟਨਾ ਸਿਟੀ ਪੁਲਿਸ ਸਟੇਸ਼ਨ ਖੇਤਰ ਦੀ ਸੀ।

ਇਸਦੇ ਬਾਅਦ ਅਸੀਂ ਗੂਗਲ ‘ਤੇ ਕਰਨਾਲ ਪੁਲਿਸ ਦੀ ਵੈੱਬਸਾਈਟ ਤੋਂ ਸਬੰਧਿਤ ਪੁਲਿਸ ਸਟੇਸ਼ਨ ਦਾ ਨੰਬਰ ਸਰਚ ਕੀਤਾ। ਇਧਰੋਂ ਨੰਬਰ ਮਿਲਣ ਬਾਅਦ ਅਸੀਂ ਸਿਟੀ ਪੁਲਿਸ ਸਟੇਸ਼ਨ ਦੇ SHO ਇੰਸਪੈਕਟਰ ਹਰਿੰਦਰ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਟਰੱਕ ਡ੍ਰਾਈਵਰ ਨਾਲ ਕੁੱਟਮਾਰ ਦੀ ਘਟਨਾ ਹਾਲ ਫਿਲਹਾਲ ਦੀ ਨਹੀਂ ਹੈ ਸਗੋਂ ਪੁਰਾਣੀ ਹੈ। ਜਿਹੜੇ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਪੁਰਾਣੀ ਹੈ।

ਅੰਤ ਵਿਚ ਅਸੀਂ ਇਸ ਪੁਰਾਣੇ ਵੀਡੀਓ ਨੂੰ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ ਸਰਦਾਰ ਜਸਵਿੰਦਰ ਸਿੰਘ ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਨਾਲ ਸਾਨੂੰ ਪਤਾ ਚੱਲਿਆ ਕਿ ਇਹ ਯੂਜ਼ਰ ਪਾਨੀਪਤ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਸਾਨੂੰ ਪਤਾ ਚੱਲਿਆ ਕਿ ਵਾਇਰਲ ਹੋ ਰਿਹਾ ਵੀਡੀਓ 11 ਨਵੰਬਰ 2017 ਦਾ ਹੈ। ਇਹ ਘਟਨਾ ਹਰਿਆਣਾ ਦੇ ਕਰਨਾਲ ਵਿਚ ਵਾਪਰੀ ਸੀ। ਘਟਨਾ ਦੇ ਵੀਡੀਓ ਨੂੰ ਹੁਣ ਦਿੱਲੀ ਵਿਚ ਇੱਕ ਸਿੱਖ ਦੀ ਪਿਟਾਈ ਹੋਣ ਦੇ ਬਾਅਦ ਵਾਇਰਲ ਕੀਤਾ ਜਾ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts