ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਰਿਦੁਆਰ ਦੇ ਮਨਸਾ ਦੇਵੀ ਦੇ ਝੂਲੇ ਦਾ ਹੈ। ਇੰਨਾ ਹੀ ਨਹੀਂ, ਦਾਅਵਾ ਇਥੋਂ ਤੱਕ ਕੀਤਾ ਗਿਆ ਹੈ ਕਿ ਇਸ ਝੂਲੇ ਵਿਚ ਅੱਗ ਲੱਗਣ ਨਾਲ ਕਈ ਲੋਕ ਜ਼ਿੰਦਾ ਸੜ ਗਏ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ। ਵਾਇਰਲ ਹੋ ਰਿਹਾ ਵੀਡੀਓ ਫਿਲਿਸਤੀਨ ਦਾ ਹੈ। 2015 ਵਿਚ ਓਥੇ ਇੱਕ ਕੇਬਲ ਕਾਰ ਨੂੰ ਅੱਗ ਲੱਗ ਗਈ ਸੀ। ਇਸ ਨਾਲ ਦੋ ਲੋਕ ਮਾਮੂਲੀ ਜ਼ਖਮੀ ਹੋਏ ਸਨ। ਇਸ ਘਟਨਾ ਵਿਚ ਕਿਸੇ ਦੀ ਮੌਤ ਨਹੀਂ ਹੋਈ ਸੀ।
ਫੇਸਬੁੱਕ, ਵਹਟਸਐਪ ਅਤੇ ਯੂ-ਟਿਊਬ ‘ਤੇ ਮਨਸਾ ਦੇਵੀ ਵਿਚ ਝੂਲੇ ਨੂੰ ਅੱਗ ਲੱਗਣ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਤੋਂ ਪਹਿਲਾਂ ਵੀ ਕਈ ਵਾਰ ਇਹੀ ਵੀਡੀਓ ਭਾਰਤ ਦੇ ਵੱਖ-ਵੱਖ ਲੋਕੇਸ਼ਨ ਦੇ ਨਾਂ ਤੋਂ ਵਾਇਰਲ ਹੁੰਦਾ ਆ ਰਿਹਾ ਸੀ। ਇਸ ਵਾਰ ਫੇਸਬੁੱਕ ‘ਤੇ Now INDIA ਨਾਂ ਦੇ ਇੱਕ ਪੇਜ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ”ਹਰਿਦੁਆਰ ਦੇ ਮਨਸਾ ਦੇਵੀ ਵਿਚ ਝੂਲੇ ਨੂੰ ਅੱਗ ਲੱਗਣ ਨਾਲ ਕਈ ਲੋਕ ਜ਼ਿੰਦਾ ਸੜੇ….ਬਹੁਤ ਬੁਰਾ ਹਾਦਸਾ”
ਇਸ ਪੇਜ ‘ਤੇ ਇਹ ਵੀਡੀਓ 5 ਜੁਲਾਈ ਨੂੰ ਅਪਲੋਡ ਕੀਤੀ ਗਈ ਸੀ। ਹੁਣ ਤੱਕ ਇਸਨੂੰ 37 ਹਜ਼ਾਰ ਤੋਂ ਵੱਧ ਵਾਰ ਵੇਖਿਆ ਜਾ ਚੁਕਿਆ ਹੈ। ਇਸਨੂੰ 1000 ਲੋਕ ਸ਼ੇਅਰ ਵੀ ਕਰ ਚੁੱਕੇ ਹਨ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੇ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਕੁੱਝ ਸਕ੍ਰੀਨ ਸ਼ੋਟ ਕੱਢੇ। ਇਸਦੇ ਬਾਅਦ ਇਸਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਡੇ ਸਾਹਮਣੇ ਕਈ ਪੇਜ ਖੁਲ੍ਹ ਗਏ, ਜਿਥੇ ਇਸ ਵੀਡੀਓ ‘ਤੇ ਖਬਰਾਂ ਬਣਾਈ ਗਈਆਂ ਸਨ। ਬ੍ਰਿਟੇਨ ਤੋਂ ਲੈ ਕੇ ਚੀਨ ਤੱਕ ਦੀ ਵੈੱਬਸਾਈਟ ‘ਤੇ ਇਹ ਖਬਰ ਪਿਛਲੇ ਸਾਲ ਪ੍ਰਕਾਸ਼ਿਤ ਹੋਈ ਸੀ। ਪਰ ਇਹ ਮਾਮਲਾ ਭਾਰਤ ਦਾ ਨਹੀਂ ਸੀ।
ਗੂਗਲ ‘ਤੇ ਕਈ ਪੇਜਾਂ ਨੂੰ ਖੰਗਾਲਣ ਦੇ ਬਾਅਦ ਸਾਨੂੰ Metro.co.uk ਦੀ ਵੈੱਬਸਾਈਟ ‘ਤੇ ਇਹ ਵੀਡੀਓ ਮਿਲਿਆ। 9 ਮਾਰਚ 2015 ਨੂੰ ਅਪਲੋਡ ਕੀਤੀ ਗਈ ਖਬਰ ਦੀ ਹੈਡਿੰਗ ਸੀ: Terrifying blaze engulfs cable car in Palestine
ਇਸ ਖਬਰ ਨੂੰ 9 ਮਾਰਚ 2015 ਨੂੰ ਅਪਲੋਡ ਕੀਤਾ ਗਿਆ ਸੀ। ਖਬਰ ਮੁਤਾਬਕ, ਫਿਲਿਸਤੀਨ ਵਿਚ ਇੱਕ ਕੇਬਲ ਕਾਰ ਨੂੰ ਅੱਗ ਲੱਗ ਗਈ ਸੀ। ਇਹ ਅੱਗ ਪਟਾਖਿਆਂ ਦੇ ਇਸਤੇਮਾਲ ਕਰਕੇ ਲੱਗੀ ਸੀ। ਇਸ ਘਟਨਾ ਵਿਚ ਦੋ ਲੋਕ ਮਾਮੂਲੀ ਰੂਪ ਤੋਂ ਜ਼ਖਮੀ ਹੋਏ ਸਨ। ਉਸ ਸਮੇਂ ਦੁਨੀਆਂ ਭਰ ਵਿਚ ਕਈ ਮੀਡੀਆ ਹਾਊਸ ਨੇ ਇਸ ਖਬਰ ਨੂੰ ਕਵਰ ਕੀਤਾ ਸੀ।
ਇਸਦੇ ਬਾਅਦ ਵਿਸ਼ਵਾਸ ਟੀਮ ਨੇ ਮਨਸਾ ਦੇਵੀ ਵਿਚ ਰੋਪਵੇ ਸੇਵਾ ਉਪਲਭਧ ਕਰਵਾਉਣ ਵਾਲੀ ਕੰਪਨੀ ਉਡਣ ਖਟੋਲਾ ਸੇਵਾ ਦੇ ਦਫਤਰ ਵਿਚ ਸੰਪਰਕ ਕੀਤਾ। ਓਥੇ ਸਾਡੀ ਗੱਲ ਬਾਤ ਅਸ਼ਵੀਨੀ ਜੋਸ਼ੀ ਨਾਲ ਹੋਈ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਹੋ ਰਿਹਾ ਵੀਡੀਓ ਮਨਸਾ ਦੇਵੀ ਦਾ ਨਹੀਂ ਹੈ। ਕਿਸੇ ਨੇ ਮਸਤੀ ਕਰ ਇਸਨੂੰ ਵਾਇਰਲ ਕੀਤਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਹਰਿਦੁਆਰ ਦੇ ਮਨਸਾ ਦੇਵੀ ਦੇ ਨਾਂ ਤੋਂ ਵਾਇਰਲ ਹੋ ਰਿਹਾ ਵੀਡੀਓ ਫਰਜ਼ੀ ਹੈ। ਫਿਲਿਸਤੀਨ ਅੰਦਰ 2015 ਵਿਚ ਇੱਕ ਕੇਬਲ ਕਾਰ ਨੂੰ ਅੱਗ ਗਈ ਸੀ। ਵਾਇਰਲ ਵੀਡੀਓ ਓਸੇ ਘਟਨਾ ਦਾ ਹੈ। ਇਸਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।