ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਕ੍ਰਿਪਾਨ ਫੜੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਲੋਕ ਜੋਸ਼ ਵਿਚ ਦਿਸ ਰਹੇ ਹਨ। ਵੀਡੀਓ ਵਿਚ ਲੋਕਾਂ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ “ਹਿੰਦੁਸਤਾਨ ‘ਚ ਰਹਿਣਾ ਹੋਵੇਗਾ ਤਾਂ ਅੱਲਾਹ ਹੂ ਅਕਬਰ ਕਹਿਣਾ ਹੋਵੇਗਾ।” ਵੀਡੀਓ ਦੇ ਨਾਲ ਲਿਖੇ ਡਿਸਕ੍ਰਿਪਸ਼ਨ ਅਨੁਸਾਰ, ਇਹ ਜਲੂਸ ਆਗਰਾ ਵਿਚ ਤਬਰੇਜ਼ ਅੰਸਾਰੀ ਦੇ ਸਮਰਥਨ ਵਿਚ ਕੱਡਿਆ ਗਿਆ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵੀਡੀਓ ਆਗਰਾ ਦਾ ਨਹੀਂ ਹੈ, ਬਲਕਿ 2014 ‘ਚ ਗੋਪਾਲਗੰਜ ਅੰਦਰ ਮੁਹੱਰਮ ਜਲੂਸ ਦੇ ਸਮੇਂ ਦਾ ਹੈ। ਇਸ ਵੀਡੀਓ ਵਿਚ ਆਡੀਓ ਨਾਲ ਛੇੜਛਾੜ ਕੀਤੀ ਗਈ ਹੈ। ਢੋਲ ਦੀ ਆਵਾਜ਼ ਨੂੰ ਨਾਰਿਆਂ ਦੀ ਆਵਾਜ਼ ਨਾਲ ਬਦਲ ਦਿਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਭਿੜਤੰਤਰ ਦੁਆਰਾ ਤਬਰੇਜ਼ ਅੰਸਾਰੀ ਦੀ ਹੱਤਿਆ 17 ਜੂਨ 2019 ਨੂੰ ਕੀਤੀ ਗਈ ਸੀ।
ਵੀਡੀਓ ਅੰਦਰ ਵੱਡੀ ਗਿਣਤੀ ਵਿਚ ਲੋਕਾਂ ਨੂੰ ਕ੍ਰਿਪਾਨ ਫੜੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ: “ਤਬਰੇਜ਼ ਅੰਸਾਰੀ ਦੇ ਸਮਰਥਨ ਵਿਚ ਆਗਰਾ ਅੰਦਰ ਸਬਤੋਂ ਵੱਡਾ ਜਲੂਸ ਕੱਡਿਆ ਗਿਆ, ਹਿੰਦੁਸਤਾਨ ‘ਚ ਰਹਿਣਾ ਹੋਵੇਗਾ ਤਾਂ ਅੱਲਾਹ ਹੂ ਅਕਬਰ ਕਹਿਣਾ ਹੋਵੇਗਾ, ਦਲਿਤ ਮੁਸਲਿਮ ਸਮਾਜ ਨੇ ਕੱਠੇ ਹੋ ਕੇ ਕੱਡਿਆ ਜਲੂਸ।” ਵੀਡੀਓ ਵਿਚ ਸਾਊਂਡ ਵੀ ਹੈ ਜਿਸਵਿਚ ਲੋਕਾਂ ਨੂੰ ਬੋਲਦੇ ਵੇਖਿਆ ਜਾ ਸਕਦਾ ਹੈ “ਹਿੰਦੁਸਤਾਨ ‘ਚ ਰਹਿਣਾ ਹੋਵੇਗਾ ਤਾਂ ਅੱਲਾਹ ਹੂ ਅਕਬਰ ਕਹਿਣਾ ਹੋਵੇਗਾ।”
ਅਸੀਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਆਡੀਓ ਦੀ ਵੀ ਜਾਂਚ ਕੀਤੀ। ਵੀਡੀਓ ਵਿਚ ਦਿਸ ਰਿਹਾ ਕੋਈ ਵੀ ਵਿਅਕਤੀ ਨਾਅਰਾ ਬੋਲਦਾ ਨਜ਼ਰ ਨਹੀਂ ਆ ਰਿਹਾ ਹੈ। ਬਸ ਨਾਰਿਆਂ ਦੀ ਆਵਾਜ਼ ਆ ਰਹੀ ਹੈ। ਇਹ ਵਾਇਰਲ ਵੀਡੀਓ 1 ਮਿੰਟ 48 ਸੈਕੰਡ ਦਾ ਹੈ ਜਿਸਵਿਚ 1 ਮਿੰਟ 38 ਸੈਕੰਡ ਤੱਕ ਤਾਂ ਨਾਰਿਆਂ ਦੀ ਆਵਾਜ਼ ਆਉਂਦੀ ਹੈ ਪਰ ਇਸਦੇ ਬਾਅਦ 5 ਸੈਕੰਡ ਤੱਕ ਕੋਈ ਆਵਾਜ਼ ਨਹੀਂ ਆਉਂਦੀ। ਆਖਿਰ ਦੇ 5 ਸੈਕੰਡ ਸ਼ੁਰੂਆਤੀ ਮਿਊਜ਼ਿਕ ਵਰਗੀ ਆਵਾਜ਼ ਆਉਂਦੀ ਹੈ।
ਵੱਧ ਪੜਤਾਲ ਲਈ ਅਸੀਂ ਇਸ ਵੀਡੀਓ ‘ਤੇ ਆਏ ਕਮੈਂਟ ਨੂੰ ਪੜ੍ਹਿਆ ਅਤੇ ਪਾਇਆ ਕਿ ਇੱਕ ਵਿਅਕਤੀ ਨੇ ਕਮੈਂਟ ਵਿਚ ਲਿਖਿਆ ਸੀ “ਇਹ ਵੀਡੀਓ ਕਿਸੇ ਵਿਰੋਧ ਦਾ ਨਹੀਂ, ਸਗੋਂ ਗੋਪਾਲਗੰਜ ਵਿਚ ਮੁਹੱਰਮ ਦੇ ਸਮੇਂ ਦਾ ਹੈ।” ਅਸੀਂ ਇਸ ਕਮੈਂਟ ਨੂੰ ਅਧਾਰ ਬਣਾਉਂਦੇ ਹੋਏ ਆਪਣੀ ਪੜਤਾਲ ਨੂੰ ਅੱਗੇ ਵਧਾਇਆ। ਅਸੀਂ Youtube ‘ਤੇ Gopalganj Muharram ਕੀ-ਵਰਡ ਪਾ ਕੇ ਸਰਚ ਕੀਤਾ ਤਾਂ ਸਾਨੂੰ 2014 ਦਾ ਵੀਡੀਓ ਮਿਲਿਆ ਜਿਸਦਾ ਡਿਸਕ੍ਰਿਪਸ਼ਨ ਸੀ “Gopalganj Muharram 2014.” ਇਸ ਵੀਡੀਓ ਨੂੰ ਅਸੀਂ ਧਿਆਨ ਨਾਲ ਵੇਖਿਆ ਅਤੇ ਸੁਣਿਆ ਪਰ ਬੇਕਗ੍ਰਾਊਂਡ ਵਿਚ ਸਿਰਫ ਢੋਲ ਦੀ ਆਵਾਜ਼ ਹੀ ਆ ਰਹੀ ਸੀ, ਨਾਰਿਆ ਦੀ ਨਹੀਂ। ਇਹ ਵੀਡੀਓ ਹੂਬਹੂ ਵਾਇਰਲ ਵੀਡੀਓ ਨਾਲ ਮਿਲਦਾ ਹੈ ਪਰ ਇਸ ਵੀਡੀਓ ਵਿਚ ਪਹਿਲਾਂ ਮੁਹੱਰਮ ਦੇ ਤਾਜ਼ਿਆ ਨੂੰ ਕਢਦੇ ਵੇਖਿਆ ਜਾ ਸਕਦਾ ਹੈ, ਜਦਕਿ ਵਾਇਰਲ ਵੀਡੀਓ ਤੋਂ ਇਸਨੂੰ ਕੱਟ ਦਿਤਾ ਗਿਆ ਹੈ।
ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਆਗਰਾ ਦੇ SSP ਬਬਲੂ ਕੁਮਾਰ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਆਗਰਾ ਦਾ ਨਹੀਂ ਹੈ।
ਹੁਣ ਸਾਨੂੰ ਪਤਾ ਲਗਾਉਣਾ ਸੀ ਕਿ ਜੇਕਰ ਅਸਲੀ ਵੀਡੀਓ ਵਿਚ ਆਡੀਓ ਵੱਖ ਹੈ ਤਾਂ ਵਾਇਰਲ ਵੀਡੀਓ ਦਾ ਆਡੀਓ ਕਿੱਧਰ ਦਾ ਹੈ। ਅਸੀਂ ਸਰਚ ਕੀਤਾ ਤਾਂ ਸਾਡੇ ਹੱਥ ਇੱਕ ਵੀਡੀਓ ਲੱਗਿਆ ਜਿਸਦਾ ਆਡੀਓ ਬਿਲਕੁੱਲ ਵਾਇਰਲ ਵੀਡੀਓ ਦੇ ਆਡੀਓ ਨਾਲ ਮਿਲਦਾ ਸੀ। ਇਹ ਵੀਡੀਓ 8 ਦਸੰਬਰ, 2017 ਨੂੰ ਉਦੇਪੁਰ ਸ਼ਹਿਰ ਦੇ ਚੇਤਕ ਸਰਕਲ ਵਿਚ ਸ਼ੂਟ ਕੀਤਾ ਗਿਆ ਸੀ। ਉਦੇਪੁਰ ਵਿਚ ਮੁਸਲਿਮ ਸਮੁਦਾਇ ਦੁਆਰਾ ਰੈਲੀ ਦਾ ਆਯੋਜਨ ਸ਼ੰਭੁਲਾਲ ਰੈਗਰ ਦੇ ਵਿਰੋਧ ਵਿਚ ਕੀਤਾ ਗਿਆ ਸੀ। ਇਸੇ ਵੀਡੀਓ ਦੇ ਆਡੀਓ ਨੂੰ ਜੜ ਕੇ ਵਾਇਰਲ ਵੀਡੀਓ ਬਣਾਈ ਗਈ।
ਇਸ ਵੀਡੀਓ ਨੂੰ Dhaka New imim Club ਨਾਂ ਦੇ ਇੱਕ ਪੇਜ ਦੁਆਰਾ ਜੁਲਾਈ 4, 2019 ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਇਸ ਵੀਡੀਓ ਨੂੰ ਇਸ ਸਟੋਰੀ ਦੇ ਪ੍ਰਕਾਸ਼ਿਤ ਹੋਣ ਤੱਕ 19000 ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ। ਇਸ ਪੇਜ ਦੇ ਕੁਲ 42,993 ਮੇਂਬਰ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵੀਡੀਓ ਆਗਰਾ ਵਿਚ ਹੋਈ ਤਬਰਜ਼ ਦੀ ਹੱਤਿਆ ਦੇ ਵਿਰੋਧ ਦਾ ਨਹੀਂ ਹੈ, ਸਗੋਂ 2014 ਵਿਚ ਗੋਪਾਲਗੰਜ ਵਿਚ ਮੁਹੱਰਮ ਦੇ ਜਲੂਸ ਦੇ ਸਮੇਂ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।