ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਭ੍ਰਮਕ ਨਿਕਲਿਆ । ਫਿਲਮ ਦੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ ।
ਨਵੀਂ ਦਿੱਲੀ ( ਵਿਸ਼ਵਾਸ ਨਿਊਜ਼ ) । ਜਦੋਂ ਤੋਂ ਸਿੰਗਰ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਇਆ ਹੈ , ਉਨ੍ਹਾਂ ਨੂੰ ਲੈ ਕੇ ਕੋਈ ਨਾ ਕੋਈ ਖਬਰ ਅਤੇ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ । ਇਸ ਨੂੰ ਹੀ ਲੈ ਕੇ 10 ਸੈਕੰਡ ਦਾ ਇੱਕ ਵੀਡੀਓ ਕਲਿਪ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਵਾਇਰਲ ਵੀਡੀਓ ਵਿੱਚ ਸਿੱਧੂ ਮੂਸੇਵਾਲੇ ਨਾਲ ਗੁੱਸਾ ਕਰਦੇ ਹੋਏ ਇੱਕ ਆਦਮੀ ਨੂੰ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਕੜਛੀਆਂ ਪਈਆ । ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਕਲਿਪ ਦੀ ਜਾਂਚ ਕੀਤੀ ਅਤੇ ਇਸ ਦਾਅਵੇ ਨੂੰ ਗ਼ਲਤ ਪਾਇਆ , ਅਸਲ ਵਿੱਚ ਇਹ ਸਿੱਧੂ ਮੂਸੇਵਾਲੇ ਦੀ ਫਿਲਮ Yes I Am Student ਦਾ ਸੀਨ ਹੈ। ਜਿਸ ਨੂੰ ਭ੍ਰਮਕ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ “Punjab To Pardes ” ਨੇ 15 ਦਸੰਬਰ 2021 ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਸਿੱਧੂ ਮੂਸ਼ੇਵਾਲੇ ਦੇ ਪਈਆਂ ਕੜਛੀਆਂ ਕਿਸ਼ੇ ਨੂੰ ਪਤਾ ਪੂਰੀ ਗੱਲ ਦਾ ਤਾਂ ਕੁਮੇਂਟ ਕਰਕੇ ਦੱਸਣਾਂ
ਸ਼ੇਵਾਦਾਰ ਵੀਰ ਨੂੰ ਏਦਾਂ ਨਹੀਂ ਕਰਨਾ ਚਾਹੀਦਾ, ਸੇਵਾ ਨਿਮਰਤਾ ਤੇ ਪਿਯਾਰ ਨਾਲ ਕੀਤੀ ਜਾਂਦੀ ਹੈ
ਅਜਿਹੇ ਹੀ ਇੱਕ ਹੋਰ ਫੇਸਬੁੱਕ ਪੇਜ ‘Punjab news24 tv Live ‘ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ :ਸਿੱਧੂ ਮੂਸ਼ੇਵਾਲੇ ਦੇ ਪਈਆਂ ਕੜਛੀਆਂ
ਫੇਸਬੁੱਕ ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵਾਇਰਲ ਦਾਅਵੇ ਬਾਰੇ ਸੰਬੰਧਿਤ ਕੀਵਰਡ ਨਾਲ ਗੂਗਲ ਤੇ ਸਰਚ ਕੀਤਾ। ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ , ਜਿਵੇਂ ਕਿ ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ । ਅਸੀਂ ਵੀਡੀਓ ਦੇ ਕੰਮੈਂਟ ਸੈਕਸ਼ਨ ਵਿੱਚ ਗਏ ਅਤੇ ਉੱਥੇ ਕਈ ਸਾਰੇ ਯੂਜ਼ਰਸ ਨੇ ਇਸ ਨੂੰ Yes I Am Student ਫਿਲਮ ਦਾ ਸੀਨ ਦੱਸਿਆ ਹੋਇਆ ਹੈ । ਤੁਸੀਂ ਇਹਨਾਂ ਕੰਮੈਂਟਸ ਨੂੰ ਇੱਥੇ ਵੇਖ ਸਕਦੇ ਹੋ।
ਇੱਥੋਂ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ ਅਤੇ ਆਪਣੀ ਜਾਂਚ ਨੂੰ ਪੁਖਤਾ ਕਰਨ ਲਈ ਅਸੀਂ ਆਪ ਇਸ ਮੂਵੀ ਨੂੰ ਦੇਖਿਆ , ਸਿੱਧੂ ਮੂਸੇਵਾਲੇ ਦੀ ਯੈੱਸ ਆਈ ਐਮ ਸਟੂਡੈਂਟ ਫਿਲਮ ਵਿੱਚ 1 ਘੰਟੇ 07 ਮਿੰਟ 27 ਸੈਕੰਡ ਤੋਂ ਤੁਸੀਂ ਇਸ ਸੀਨ ਨੂੰ ਦੇਖ ਸਕਦੇ ਹੋ।
ਇਸ ਬਾਰੇ ਵੱਧ ਜਾਣਕਾਰੀ ਲਈ ਅਸੀਂ ਸਿੱਧੂ ਮੂਸੇਵਾਲੇ ਦੀ ਫਿਲਮ ਯੈੱਸ ਆਈ ਐਮ ਸਟੂਡੈਂਟ ਤੋਂ ਡੈਬਿਊ ਕਰਨ ਵਾਲੇ ਗਿੱਲ ਰੌਂਤਾ ਨਾਲ ਇੰਸਟਾਗ੍ਰਾਮ ਤੇ ਸੰਪਰਕ ਕੀਤਾ । ਉਨ੍ਹਾਂ ਦੇ ਨਾਲ ਵਾਇਰਲ ਪੋਸਟ ਦਾ ਲਿੰਕ ਵੀ ਸ਼ੇਅਰ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫਿਲਮ ਦਾ ਸੀਨ ਹੈ ।
ਅਸੀਂ ਇਸ ਮੂਵੀ ਦੇ ਦੂਜੇ ਐਕਟਰ ਮਨਦੀਪ ਸਿੰਘ ਨਾਲ ਵੀ ਇੰਸਟਾਗ੍ਰਾਮ ਤੇ ਸੰਪਰਕ ਕੀਤਾ , ਉਨ੍ਹਾਂ ਨੇ ਵੀ ਇਸ ਨੂੰ ਮੂਵੀ ਦਾ ਸੀਨ ਹੀ ਦੱਸਿਆ ਹੈ ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ । ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 945,159 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 17 ਦਸੰਬਰ 2016 ਨੂੰ ਬਣਾਇਆ ਗਿਆ ਸੀ ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਭ੍ਰਮਕ ਨਿਕਲਿਆ । ਫਿਲਮ ਦੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।