Fact Check: ਅਰਜੇਂਟੀਨਾ ਦੇ ਵੀਡੀਓ ਨੂੰ ਕੇਰਲ ਦਾ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਅੰਦਰ ਇੱਕ ਵੱਡੇ ਪੰਛੀ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਪੰਛੀ ਪਹਿਲਾਂ ਤਾਂ ਕੁੱਝ ਦੇਰ ਆਪਣੇ ਖੰਭਾ ਨੂੰ ਫੜ-ਫੜਾਉਂਦਾ ਹੈ ਅਤੇ ਫੇਰ ਉੱਡ ਜਾਂਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਗਿਆ ਹੈ ਕਿ ਇਹ ਵੀਡੀਓ ਕੇਰਲ ਦਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵੀਡੀਓ 2014 ਦਾ ਹੈ ਅਤੇ ਅਰਜੇਂਟੀਨਾ ਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ 2 ਮਿੰਟ 31 ਸੈਕੰਡ ਦਾ ਵੀਡੀਓ ਹੈ ਜਿਸਵਿਚ ਇੱਕ ਵੱਡੇ ਪੰਛੀ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਪੰਛੀ ਪਹਿਲਾਂ ਤਾਂ ਕੁੱਝ ਦੇਰ ਆਪਣੇ ਖੰਭਾ ਨੂੰ ਫੜ-ਫੜਾਉਂਦਾ ਹੈ ਅਤੇ ਫੇਰ ਉੱਡ ਜਾਂਦਾ ਹੈ। ਇਹ ਪੰਛੀ ਦਿੱਸਣ ਵਿਚ ਗਿੱਦ ਵਰਗਾ ਲੱਗ ਰਿਹਾ ਹੈ। ਪੋਸਟ ਨਾਲ ਡਿਸਕ੍ਰਿਪਸਨ ਲਿਖਿਆ ਹੈ, “ਕੇਰਲ ਵਿਚ ਦਿਖਾਈ ਦਿੱਤੀ ਰਾਮਾਇਣ ਦੇ ਜਟਾਉ ਦੀ ਦੁਰਲੱਭ ਤਸਵੀਰਾਂ।” ਤੁਹਾਨੂੰ ਦੱਸ ਦਈਏ ਕਿ ਜਟਾਉ ਰਾਮਾਇਣ ਦਾ ਇੱਕ ਪ੍ਰਸਿੱਧ ਪਾਤਰ ਹੈ। ਜਦੋਂ ਰਾਵਣ ਸੀਤਾ ਦਾ ਹਰਣ ਕਰਕੇ ਲੰਕਾ ਲੈ ਜਾ ਰਿਹਾ ਹੁੰਦਾ ਹੈ ਤਾਂ ਜਟਾਉ ਨੇ ਸੀਤਾ ਨੂੰ ਬਚਾਉਣ ਦਾ ਯਤਨ ਕੀਤਾ ਸੀ। ਇਸਤੋਂ ਗੁੱਸਾ ਹੋ ਕੇ ਰਾਵਣ ਨੇ ਜਟਾਉ ਦੇ ਖੰਭ ਵੱਡ ਦਿੱਤੇ ਸੀ।

ਪੜਤਾਲ

ਇਸ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਇਸ ਵੀਡੀਓ ਨੂੰ Invid ਟੂਲ ‘ਤੇ ਪਾਇਆ ਅਤੇ ਇਸਦੇ ਕੀ-ਫ਼੍ਰੇਮਸ ਕਢ ਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਇਸ ਸਰਚ ਵਿਚ ਸਾਡੇ ਹੱਥ Denise vieira pinto ਨਾਂ ਦੇ ਇੱਕ ਚੈਨਲ ਦੁਆਰਾ Apr 12, 2014 ਨੂੰ ਪ੍ਰਕਾਸ਼ਿਤ ਕੀਤਾ ਗਿਆ 6 ਮਿੰਟ 21 ਸੈਕੰਡ ਦਾ ਇੱਕ YouTube ਵੀਡੀਓ ਲੱਗਿਆ। ਇਹ ਵੀਡੀਓ ਵਾਇਰਲ ਵੀਡੀਓ ਦਾ ਪੂਰਣ ਸੰਸਕਰਣ ਸੀ। ਵੀਡੀਓ ਨਾਲ ਟਾਈਟਲ ਲਿਖਿਆ ਸੀ “Liberation Condor” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ ਗਿੱਦ ਦੀ ਮੁਕਤੀ। ਇਸ ਵੀਡੀਓ ਦੇ ਸ਼ੁਰੂਆਤ ਵਿਚ ਵੇਖਿਆ ਜਾ ਸਕਦਾ ਹੈ ਕਿ ਇਸ ਗਿੱਦ ਨੂੰ ਇੱਕ ਪਿੰਜਰੇ ਵਿਚੋਂ ਕੱਡਿਆ ਜਾ ਰਿਹਾ ਹੈ। ਇਸਦੇ ਬਾਅਦ ਇਹ ਗਿੱਦ ਕੁੱਝ ਦੇਰ ਆਪਣੇ ਖੰਭਾ ਨੂੰ ਫੜਫੜਾਉਂਦਾ ਹੈ ਅਤੇ ਫੇਰ ਉੱਡ ਜਾਂਦਾ ਹੈ।

ਇਸਦੇ ਬਾਅਦ ਸਾਨੂੰ ਇਹ ਖਬਰ The Dodo ਵੈੱਬਸਾਈਟ ‘ਤੇ ਮਿਲੀ ਜਿਸਵਿਚ ਲਿਖਿਆ ਸੀ, “ਇਸ ਗਿੱਦ ਦਾ ਨਾਂ ਸਿਆਨੀ ਹੈ। ਸਿਆਨੀ ਨੂੰ ਦਸੰਬਰ 2012 ਵਿਚ ਕੈਟਾਮਾਰਕਾ, ਅਰਜੇਂਟੀਨਾ ਵਿਚ ਗੰਭੀਰ ਹਲਾਤਾਂ ਵਿਚ ਪਾਇਆ ਗਿਆ ਸੀ। ਲੋਕਲ ਪੁਲਿਸ ਅਤੇ ਅਧਿਕਾਰੀਆਂ ਦੀ ਮਦਦ ਨਾਲ ਸਿਆਨੀ ਨੂੰ ਇੱਕ ਸਾਲ ਇਲਾਜ ਲਈ ਬਿਉਂਸ ਆਇਰਸ ਚਿੜੀਆਘਰ ਭੇਜਿਆ ਗਿਆ ਸੀ ਅਤੇ ਅੰਤ ਵਿਚ, ਪਾਏ ਜਾਣ ਦੇ 16 ਮਹੀਨੇ ਬਾਅਦ ਇਸਨੂੰ ਜੰਗਲ ਵਿਚ ਛੱਡ ਦਿੱਤਾ ਗਿਆ ਸੀ।”

ਵਾਇਰਲ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਵੀਡੀਓ ਕੇਰਲ ਦਾ ਹੈ। ਅਸੀਂ ਪੁਸ਼ਟੀ ਲਈ ਕੇਰਲ ਜੰਗਲ ਵਿਭਾਗ ਦੇ PRO ਕ੍ਰਿਸ਼ਣਾ ਕੁਮਾਰ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਕਾਫੀ ਸਮੇਂ ਤੋਂ ਕੇਰਲ ਦੇ ਨਾਂ ਤੋਂ ਵਾਇਰਲ ਹੋ ਰਿਹਾ ਹੈ ਪਰ ਅਸਲ ਵਿਚ ਇਹ ਵੀਡੀਓ ਕੇਰਲ ਦਾ ਨਹੀਂ ਹੈ।

ਇਸ ਵੀਡੀਓ ਨੂੰ ਹਾਲ ਵਿਚ Spiritual Knowledge Centre ਨਾਂ ਦੇ ਇੱਕ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਸੀ। ਇਸ ਪੇਜ ਦੇ ਕੁੱਲ 497 ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵਾਇਰਲ ਵੀਡੀਓ 2014 ਦਾ ਹੈ ਅਤੇ ਅਰਜੇਂਟੀਨਾ ਦਾ ਹੈ। ਇਸ ਵੀਡੀਓ ਦਾ ਕੇਰਲ ਨਾਲ ਕੋਈ ਸਬੰਧ ਨਹੀਂ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts