ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਉਤਰਾਂਚਲ ਯੂਨੀਵਰਸਿਟੀ ਨੂੰ ਲੈਕੇ ਕੀਤਾ ਜਾ ਰਿਹਾ ਦਾਅਵਾ ਭ੍ਰਮਕ ਸਾਬਿਤ ਹੋਇਆ। ਇਸ ਸਾਲ ਹੁਣ ਤੱਕ ਉਤਰਾਂਚਲ ਯੂਨੀਵਰਸਿਟੀ ਦੇ ਦਿਸ਼ਾਂਤ ਸਮਾਰੋਹ ਦਾ ਆਯੋਜਨ ਨਹੀਂ ਹੋਇਆ ਹੈ । ਸ਼ੋਸ਼ਲ ਮੀਡਿਆ ਯੂਜ਼ਰਸ ਪਿਛਲੇ ਸਾਲ 2020 ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਉਸ ਸਾਲ ਵੀ ਵਿਦਿਆਰਥੀਆਂ ਲਈ ਸਿਰਫ ਭਗਵਾ ਰੰਗ ਦਾ ਹੀ ਡਰੈੱਸ ਕੋਡ ਨਹੀਂ ਸੀ , ਸਗੋਂ ਮੁੰਡੇ – ਕੁੜੀਆਂ ਨੇ ਅਲੱਗ – ਅਲੱਗ ਰੰਗ ਦੇ ਸਕਾਰਫ਼ ਵੀ ਪਾਏ ਹੋਏ ਸਨ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਸ਼ੋਸ਼ਲ ਮੀਡਿਆ ਵਿੱਚ ਉਤਰਾਂਚਲ ਯੂਨੀਵਰਸਿਟੀ ਦੇ ਦਿਸ਼ਾਂਤ ਸਮਾਰੋਹ ਨੂੰ ਲੈ ਕੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਸ਼ੋਸ਼ਲ ਮੀਡਿਆ ਯੂਜ਼ਰਸ ਮੁੰਡੇ – ਕੁੜੀਆਂ ਦੀ ਇੱਕ ਫੋਟੋ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਉਤਰਾਂਚਲ ਯੂਨੀਵਰਸਿਟੀ ਨੇ ਇਸ ਸਾਲ ਦਿਸ਼ਾਂਤ ਸਮਾਰੋਹ ਵਿੱਚ ਕਾਲੇ ਕੋਟ ਅਤੇ ਕਾਲੇ ਟੋਪ ਦੀ ਥਾਂ ਸਭ ਵਿਦਿਆਰਥੀਆਂ ਨੂੰ ਭਗਵਾ ਪਵਾ ਕੇ ਡਿਗਰੀਆਂ ਦਿੱਤੀਆਂ ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਭ੍ਰਮਕ ਸਾਬਿਤ ਹੋਇਆ। ਇਸ ਸਾਲ ਹੁਣ ਤੱਕ ਉਤਰਾਂਚਲ ਯੂਨੀਵਰਸਿਟੀ ਦਾ ਦਿਸ਼ਾਂਤ ਸਮਾਰੋਹ ਦਾ ਆਯੋਜਨ ਨਹੀਂ ਹੋਇਆ ਹੈ । ਸ਼ੋਸ਼ਲ ਮੀਡਿਆ ਯੂਜ਼ਰਸ ਪਿਛਲੇ ਸਾਲ 2020 ਦੇ ਆਯੋਜਨ ਦੀਆਂ ਫੋਟੋਆਂ ਸ਼ੇਅਰ ਕਰ ਰਹੇ ਹਨ। ਉਸ ਸਾਲ ਵੀ ਵਿਦਿਆਰਥੀਆਂ ਲਈ ਸਿਰਫ ਭਗਵਾ ਰੰਗ ਦਾ ਡਰੈੱਸ ਕੋਡ ਨਹੀਂ ਸੀ, ਮੁੰਡੇ – ਕੁੜੀਆਂ ਨੇ ਵੱਖ – ਵੱਖ ਰੰਗ ਦੇ ਸਕਾਰਫ਼ ਵੀ ਪਾਏ ਹੋਏ ਸਨ।
ਕੀ ਹੋ ਰਿਹਾ ਹੈ ਵਾਇਰਲ ?
ਵਿਸ਼ਵਾਸ ਨਿਊਜ਼ ਨੂੰ ਅਪਣੇ ਫ਼ੈਕ੍ਟ ਚੈਕਿੰਗ ਵਹਟਸਐੱਪ ਚੈਟਬਾਕਸ (+91 95992 99372) ਉੱਤੇ ਵੀ ਵਾਇਰਲ ਫੋਟੋ ਤੇ ਇਸ ਤੋਂ ਜੁੜਿਆ ਦਾਅਵਾ ਫ਼ੈਕ੍ਟ ਚੈੱਕ ਲਈ ਮਿਲਿਆ ਸੀ । ਵਾਇਰਲ ਫੋਟੋ ਵਿੱਚ ਭਗਵਾ ਰੰਗ ਦਾ ਗਮਛਾ ਪਾਏ ਹੋਏ ਕੁੱਝ ਮੁੰਡੇ – ਕੁੜੀਆਂ ਦਾ ਗਰੁੱਪ ਦਿਸ ਰਿਹਾ ਹੈ। ਇਹ ਫੋਟੋ ਇੱਕ ਸੈਲਫੀ ਹੈ । ਕੀਵਰ੍ਡ੍ਸ ਨਾਲ ਸਰਚ ਕਰਨ ਤੇ ਸਾਨੂੰ ਇਹ ਫੋਟੋ ਫੇਸਬੁੱਕ ਦੇ ਨਾਲ -ਨਾਲ ਹੋਰ ਸ਼ੋਸ਼ਲ ਮੀਡਿਆ ਪਲੇਟਫਾਰਮਾਂ ਵਿੱਚ ਵੀ ਵਾਇਰਲ ਮਿਲੀ। Riddima Rajput Chauhàn ਨਾਮ ਦੀ ਫੇਸਬੁੱਕ ਯੂਜ਼ਰ ਨੇ 18 ਮਾਰਚ 2021 ਨੂੰ ਵਾਇਰਲ ਫੋਟੋ ਨੂੰ ਪੋਸਟ ਕਰਦੇ ਹੋਏ ਲਿਖੀਆਂ ਕੀ,‘ ਬਦਲਤਾ ਭਾਰਤ ਉਤਰਾਂਚਲ ਯੂਨੀਵਰਸਿਟੀ,ਉਤਰਾਖੰਡ, ਵਿੱਚ ਅੰਗਰੇਜਾਂ ਦੇ ਜ਼ਮਾਨੇ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਖਤਮ ਕਰਦੇ ਹੋਏ ਦਿਸ਼ਾਂਤ ਸਮਾਰੋਹ ਵਿੱਚ ਕਾਲੇ ਕੋਟ ਤੇ ਕਾਲੇ ਟੋਪ ਦੀ ਥਾਂ ਸਭ ਵਿਦਿਆਰਥੀਆਂ ਨੂੰ ਭਗਵਾ ਪਹਿਨਾਕਰ ਡਿਗਰੀਆਂ ਦਿੱਤੀਆਂ। ਹੋਲੀ ਹੋਲੀ ਨਵੇਂ ਭਾਰਤ ਦਾ ਉਦੈ ਹੋ ਰਿਹਾ ਹੈ । #ਜੈ ਸ਼੍ਰੀਰਾਮ’
ਇਸ ਪੋਸਟ ਵਿੱਚ ਲਿਖਿਆ ਗੱਲਾਂ ਨੂੰ ਏਦਾਂ ਹੀ ਪੇਸ਼ ਕੀਤਾ ਗਿਆ ਹੈ । ਇਸਦੇ ਅਰਕਾਈਵਡ ਵਰਜ਼ਨ ਨੂੰ ਇੱਥੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਫੋਟੋ ਨੂੰ ਧਿਆਨ ਨਾਲ ਦੇਖਿਆ। ਫੋਟੋ ਵਿੱਚ ਦਿਸ ਰਹੇ ਮੁੰਡੇ ਤੇ ਕੁੜੀਆਂ ਵਿੱਚੋਂ ਕਿਸੇ ਦੇ ਵੀ ਚਿਹਰੇ ਤੇ ਮਾਸਕ ਨਹੀਂ ਦਿਖਾਈ ਦੇ ਰਿਹਾ ਹੈ। ਕੋਵਿਡ-19 ਦੇ ਸੰਕਰਮਣ ਦੌਰਾਨ ਹੁਣ ਵੀ ਬਹੁਤ ਰਾਜਿਆਂ ਵਿੱਚ ਸਿੱਖਿਆ ਗਤੀਵਿਧਿਆ ਤੇ ਰੋਕ ਹੈ। ਜਿੱਥੇ ਸਿੱਖਿਆ ਗਤੀਵਿਧਿਆ ਚੱਲ ਵੀ ਰਹੀਆਂ ਹਨ ਉੱਥੇ ਕੋਵਿਡ ਪ੍ਰੋਟੋਕਾਲ ਨੂੰ ਫੋਲੋ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰ ਵਾਇਰਲ ਤਸਵੀਰ ਨੂੰ ਇਸ ਸਾਲ (2021) ਦੇ ਦਿਸ਼ਾਂਤ ਸਮਾਰੋਹ ਦੀ ਤਸਵੀਰਾਂ ਦੱਸ ਰਹੇ ਹਨ। ਅਜਿਹੇ ਵਿੱਚ ਕਿਸੇ ਦੇ ਵੀ ਮਾਸਕ ਨਾ ਲਗਾਇਆ ਹੋਣ ਤੇ ਇਹ ਸਵਾਲ ਖੜਾ ਹੁੰਦਾ ਹੈ ਕੇ ਇਹ ਤਸਵੀਰ ਕਿਤੇ ਪੁਰਾਣੀ ਤਾ ਨਹੀਂ।
ਵਿਸ਼ਵਾਸ ਨਿਊਜ਼ ਨੇ ਇਸ ਮਾਮਲੇ ਦੀ ਅੱਗੇ ਪੜਤਾਲ ਲਈ ਜ਼ਰੂਰੀ ਕੀ ਵਰ੍ਡਸ ਨਾਲ ਇਸ ਨੂੰ ਇੰਟਰਨੇਟ ਤੇ ਖੋਜਿਆ। Uttaranchal University Convocation ਕੀ ਵਰ੍ਡਸ ਨਾਲ ਸਰਚ ਕਰਨ ਤੇ ਸਾਨੂੰ ਯੂਨੀਵਰਸਿਟੀ ਦੀ ਵੈਬਸਾਈਟ ਤੇ 29 ਫਰਵਰੀ 2020 ਨੂੰ ਪ੍ਰਕਾਸ਼ਿਤ ਇੱਕ ਬਲੌਗ ਮਿਲਿਆ। ਇਸ ਬਲੌਗ ਵਿੱਚ ਉਤਰਾਂਚਲ ਯੂਨੀਵਰਸਿਟੀ ਦੇ ਪਹਿਲੇ ਦਿਸ਼ਾਂਤ ਸਮਾਰੋਹ ਦੇ ਆਯੋਜਨ ਦੀ ਰਿਪੋਰਟ ਦਿੱਤੀ ਗਈ ਸੀ। ਇਹ ਆਯੋਜਨ ਪਿਛਲੇ ਸਾਲ 29 ਫਰਵਰੀ ਨੂੰ ਉਤਰਾਂਚਲ ਯੂਨੀਵਰਸਿਟੀ ਦੇ ਸਵਾਮੀ ਵਿਵੇਕਾਨੰਦ ਔਡੀਟੋਰੀਅਮ ਵਿੱਚ ਕੀਤਾ ਗਿਆ ਸੀ। ਇਸ ਬਲੌਗ ਪੋਸਟ ਵਿੱਚ ਸਭ ਤਸਵੀਰਾਂ ਦਿੱਤੀਆਂ ਗਈਆਂ ਹਨ। ਇੱਥੇ ਮੌਜੂਦ ਲੋਕ ਭਗਵੇਂ ਤੋਂ ਇਲਾਵਾ ਦੂਜੇ ਰੰਗਾ ਦੇ ਗ਼ਮਛੇ ਪਾਏ ਹੋਏ ਦਿਖਾਈ ਦੇ ਰਹੇ ਹਨ। ਇਸ ਬਲੌਗ ਪੋਸਟ ਨੂੰ ਥੱਲੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਇਸ ਰਿਪੋਰਟ ਦੇ ਥੱਲੇ ਇੱਕ ਦਿਸ਼ਾਂਤ ਸਮਾਰੋਹ 2020 ਦੀਆਂ ਤਸਵੀਰਾਂ ਦਾ ਇੱਕ ਗੂਗਲ ਡਰਾਈਵ ਲਿੰਕ ਦਿੱਤਾ ਗਿਆ ਹੈ। ਇਸ ਲਿੰਕ ਵਿੱਚ ਪਿਛਲੇ ਸਾਲ ਦੇ ਦਿਸ਼ਾਂਤ ਸਮਾਰੋਹ ਦੀਆਂ ਸਭ ਤਸਵੀਰਾਂ ਦਿੱਤੀਆਂ ਗਈਆਂ ਹਨ। ਅਸੀਂ ਇੱਕ ਇੱਕ ਕਰਕੇ ਸਾਰੀਆਂ ਤਸਵੀਰਾਂ ਨੂੰ ਧਿਆਨ ਨਾਲ ਦੇਖਿਆ। ਇਸ ਵਿੱਚ ਸਾਨੂੰ ਅਜਿਹੀਆਂ ਵੀ ਬਹੁਤ ਤਸਵੀਰਾਂ ਮਿਲੀਆਂ , ਜਿਨ੍ਹਾਂ ਵਿੱਚ ਮੁੰਡੇ ਤੇ ਕੁੜੀਆਂ ਭਗਵੇ ਤੋਂ ਇਲਾਵਾ ਹੋਰ ਰੰਗਾਂ (ਜਿਵੇਂ ਨੀਲੇ ਰੰਗ ) ਦੇ ਗ਼ਮਛੇ ਪਾਏ ਨਜ਼ਰ ਆਏ। ਅਜਿਹੀ ਤਸਵੀਰਾਂ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਇਸ ਡਰਾਈਵ ਲਿੰਕ ਤੇ ਸਾਨੂੰ ਵਾਇਰਲ ਤਸਵੀਰ ਵਿੱਚ ਸੈਲਫੀ ਲੈਂਦੀ ਹੋਈ ਕੁੜੀ ਦੀ ਵੀ ਡਿਗਰੀ ਪ੍ਰਾਪਤ ਕਰਦੇ ਹੋਏ ਤਸਵੀਰ ਮਿਲ ਗਈ। ਦੋਵੇਂ ਤਸਵੀਰਾਂ ਨੂੰ ਆਪਸ ਵਿੱਚ ਇਕੱਠੇ ਰੱਖਣ ਤੇ ਸਾਫ- ਸਾਫ ਦੇਖਿਆ ਜਾ ਸਕਦਾ ਹੈ ਕਿ ਸੈਲਫੀ ਲੈਂਦੀ ਕੁੜੀ ਤੇ ਡਿਗਰੀ ਲੈਂਦੀ ਕੁੜੀ ,ਦੋਵੇ ਇਕੋਂ ਹੀ ਹਨ।
ਵਿਸ਼ਵਾਸ ਨਿਊਜ਼ ਦੀ ਹੁਣ ਤੱਕ ਦੀ ਪੜਤਾਲ ਤੋਂ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਵਾਇਰਲ ਤਸਵੀਰ ਪਿਛਲੇ ਸਾਲ ਦੇ ਦਿਸ਼ਾਂਤ ਸਮਾਰੋਹ ਦੀ ਹੈ।ਸਾਨੂੰ ਕੋਈ ਪ੍ਰਮਾਣਿਤ ਮੀਡਿਆ ਰਿਪੋਰਟ ਨਹੀਂ ਮਿਲੀ, ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਤਰਾਂਚਲ ਯੂਨੀਵਰਸਿਟੀ ਵਿੱਚ ਇਸ ਸਾਲ 2021 ਵਿੱਚ ਕੋਈ ਦਿਸ਼ਾਂਤ ਸਮਾਰੋਹ ਹੋਇਆ ਹੈ। ਵਿਸ਼ਵਾਸ ਨਿਊਜ਼ ਨੇ ਅੱਗੇ ਇਸ ਮਾਮਲੇ ਦੀ ਪੁਸ਼ਟੀ ਲਈ ਉਤਰਾਂਚਲ ਯੂਨੀਵਰਸਿਟੀ ਦੇ ਰਜਿਸਟਰਾਰ ਦਫ਼ਤਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਦਾ ਮਾਮਲਾ ਉਹਨਾਂ ਸਾਹਮਣੇ ਵੀ ਆਇਆ ਹੈ। ਰਜਿਸਟਰਾਰ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਕੋਈ ਦਿਸ਼ਾਂਤ ਸਮਾਰੋਹ ਨਹੀਂ ਹੋਇਆ ਹੈ। ਪਿਛਲੇ ਸਾਲ ਹੋਇਆ ਦਿਸ਼ਾਂਤ ਸਮਾਰੋਹ ਯੂਨੀਵਰਸਿਟੀ ਦਾ ਪਹਿਲਾ ਦਿਸ਼ਾਂਤ ਸਮਾਰੋਹ ਸੀ। ਰਜਿਸਟਰਾਰ ਦਫ਼ਤਰ ਤੋਂ ਸਾਨੂੰ ਦੱਸਿਆ ਗਿਆ ਕਿ ਯੂਨੀਵਰਸਿਟੀ ਦੀ ਵੈਬਸਾਈਟ ਤੇ ਪਿਛਲੇ ਸਾਲ ਦੀਆਂ ਸਾਰੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ ਅਤੇ ਕਿਸੇ ਇੱਕ ਕਲਰ ਕੋਡ ਦੇ ਗ਼ਮਛੇ ਹੋਣ ਦੀ ਗੱਲ ਸਹੀ ਨਹੀਂ ਹੈ।
ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੀ Riddima Rajput Chauhan ਨਾਮ ਦੀ ਫੇਸਬੁੱਕ ਪ੍ਰੋਫਾਈਲ ਨੂੰ ਸਕੈਨ ਕੀਤਾ। ਪ੍ਰੋਫਾਈਲ ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਯੂਜ਼ਰ ਜੈਪੁਰ ਰਾਜਸਥਾਨ ਦੀ ਹੈ। ਫੈਕਟ ਚੈੱਕ ਕੀਤੇ ਜਾਣ ਤੱਕ ਇਸ ਪ੍ਰੋਫਾਈਲ ਦੇ 3783 ਫੋਲੋਵਰਸ ਸਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਉਤਰਾਂਚਲ ਯੂਨੀਵਰਸਿਟੀ ਨੂੰ ਲੈਕੇ ਕੀਤਾ ਜਾ ਰਿਹਾ ਦਾਅਵਾ ਭ੍ਰਮਕ ਸਾਬਿਤ ਹੋਇਆ। ਇਸ ਸਾਲ ਹੁਣ ਤੱਕ ਉਤਰਾਂਚਲ ਯੂਨੀਵਰਸਿਟੀ ਦੇ ਦਿਸ਼ਾਂਤ ਸਮਾਰੋਹ ਦਾ ਆਯੋਜਨ ਨਹੀਂ ਹੋਇਆ ਹੈ । ਸ਼ੋਸ਼ਲ ਮੀਡਿਆ ਯੂਜ਼ਰਸ ਪਿਛਲੇ ਸਾਲ 2020 ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਉਸ ਸਾਲ ਵੀ ਵਿਦਿਆਰਥੀਆਂ ਲਈ ਸਿਰਫ ਭਗਵਾ ਰੰਗ ਦਾ ਹੀ ਡਰੈੱਸ ਕੋਡ ਨਹੀਂ ਸੀ , ਸਗੋਂ ਮੁੰਡੇ – ਕੁੜੀਆਂ ਨੇ ਅਲੱਗ – ਅਲੱਗ ਰੰਗ ਦੇ ਸਕਾਰਫ਼ ਵੀ ਪਾਏ ਹੋਏ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।