ਤਾਮਿਲਨਾਡੂ ਦੇ ਵੇਲੋਰ ਵਿੱਚ ਗਹਿਣਿਆਂ ਦੇ ਸ਼ੋਅਰੂਮ ਵਿੱਚ ਹੋਈ ਚੋਰੀ ਦੀ ਘਟਨਾ ਤੋਂ ਬਾਅਦ ਗਹਿਣਿਆਂ ਦੀ ਬਰਾਮਦਗੀ ਦੇ ਵੀਡੀਓ ਨੂੰ ਤਿਰੂਪਤੀ ਤਿਰੁਮਾਲਾ ਦੇਵਸਥਾਨਮ ਟਰੱਸਟ ਬੋਰਡ ਦੇ ਮੈਂਬਰ ਜੇ ਸ਼ੇਖਰ ਰੈਡੀ ਦੇ ਘਰ ਪਏ ਇਨਕਮ ਟੈਕਸ ਵਿਭਾਗ ਦੇ ਛਾਪੇ ਦੌਰਾਨ ਬਰਾਮਦਗੀ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ‘ਚ ਪੁਲਿਸ ਕਰਮਚਾਰੀਆਂ ਨੂੰ ਭਾਰੀ ਮਾਤਰਾ ‘ਚ ਬਰਾਮਦ ਸੋਨੇ ਦੇ ਗਹਿਣਿਆਂ ਨਾਲ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਤਿਰੂਪਤੀ ਤਿਰੁਮਾਲਾ ਮੰਦਰ ਦੇ ਟਰੱਸਟੀਆਂ ਵਿੱਚੋ ਇੱਕ ਜ਼ੇ ਸ਼ੇਖਰ ਰੈੱਡੀ ਦੇ ਘਰ ਅਤੇ ਫਾਰਮ ਹਾਊਸ ਤੇ ਇਨਕਮ ਟੈਕਸ ਵਿਭਾਗ ਛਾਪੇ ਦੇ ਦੌਰਾਨ ਵੱਡੀ ਮਾਤਰਾ ‘ਚ ਸੋਨੇ ਦੇ ਗਹਿਣੇ ਅਤੇ ਨਕਦੀ ਦੀ ਬਰਾਮਦ ਹੋਣ ਨਾਲ ਸੰਬੰਧਿਤ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਅਸਲ ਵਿੱਚ ਤਾਮਿਲਨਾਡੂ ਦੇ ਵੇਲੋਰ ਵਿੱਚ ਗਹਿਣਿਆਂ ਦੇ ਇੱਕ ਸ਼ੋਅਰੂਮ ਵਿੱਚੋਂ ਚੋਰੀ ਕੀਤੇ ਗਏ ਗਹਿਣਿਆਂ ਦੀ ਬਰਾਮਦਗੀ ਦਾ ਹੈ। ਇਸਦਾ ਤਿਰੁਪਤੀ ਤਿਰੁਮਾਲਾ ਟਰੱਸਟ ਦੇ ਮੈਂਬਰ ਜੇ ਸ਼ੇਖਰ ਰੈੱਡੀ ਦੇ ਘਰ ਪਏ ਛਾਪੇ ਨਾਲ ਕੋਈ ਸੰਬੰਧ ਨਹੀਂ ਹੈ। ਜੇ ਸ਼ੇਖਰ ਰੈੱਡੀ ਦੇ ਘਰ ਸਾਲ 2016 ‘ਚ ਇਨਕਮ ਟੈਕਸ ਵਿਭਾਗ ਦਾ ਛਾਪਾ ਪਿਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਟਰੱਸਟ ਬੋਰਡ ਤੋਂ ਹਟਾ ਦਿੱਤਾ ਗਿਆ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ “ਪਿੰਡਾਂ ਆਲੇ ਦਿਲਾਂ ਵਾਲੇ” ਨੇ 5 ਜਨਵਰੀ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਤਿਰੁਪਤੀ ਮੰਦਿਰ ਦੇ 16 ਪੂਜਾਰੀਆ ਚੋ ਇਕ ਪੂਜਾਰੀ ਕੋਲੋ ਇੰਨਕੈਮ ਟੈਕਸ ਦੀ ਰੇਡ ਤੇ 128 ਕਿੱਲੋ ਸੋਨਾ, 150 ਕਰੋੜ ਰੁਪਏ ਨਗਦ, 77 ਕਰੋੜ ਦੇ ਹੀਰੇ ਮਿਲੇ, ਇਹ ਭਾਰਤ ਦੇਸ਼ ਹੈ ਭਗਵਾਨ ਦੀ ਆਸਥਾ ਦੇ ਨਾ ਤੇ ਇਹਨਾ ਵੇਹਲੜ ਪੁਜਾਰੀਆ ਨੂੰ ਆਪਣੀ ਮਿਹਨਤ ਦੀ ਕਮਾਈ ਲੁਟਾਈ ਜਾਦੇ ਲੋਕ।
ਇੱਕ ਹੋਰ ਫੇਸਬੁੱਕ ਯੂਜ਼ਰ ‘Vijay Krishna’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ : सब मंदिर तीर्थ लूट व ठग के केन्द्र
सब मंदिर तीर्थ लूट व ठगौ के केन्द्र हैं, मूढ यह सोचता है कि हम पाप कर्म कर, नाम स्मरण वा तीर्थयात्रा करैगे तो पापौ से छुटकारा हो जायेगा, इस विश्वास पर पाप करता है और अपने जीवन का नाश करता है, किन्तु किया हुआ पाप भोगना पड़ता है, चाहे गंगा नहाओ, मन्दिरों मै प्रसाद चढाओ, पाप के दुष्परिणाम तो भोगने पड़ेंगे
तीर्थ उनको कहते हैं मनुष्य जिन्हें करके दुखौ से तरे, जल स्थल प्रयाग आदि, गंगा, क्षिप्रा नदी, अमर नाथ आदि तीर्थ कभी नहीं हो सकते, क्योंकि ये तारने वाले नहीं किन्तु डुबोकर मारने वाले हैं, गंगा आदि मै नहाने से अगर स्वर्ग जाना होता और पाप कर्म से मुक्त होता तो ये सारे मेंढक और कछुये, पानी के सांप और मगरमच्छ तथा अन्य सभी जलचर स्वर्गगामी हो जाते, ये सब पंडौ की छल लीला है, पंडित का छल, कपट, शोषण का व्यवसाय है, गंगा जैसी महान नदी का मुर्दा और कचरे डाल डाल कर सत्यानाश करा डाला
विद्याध्यन करना, विद्वानौ की संगत, मेहनत, निष्कपट, गुरु, अतिथि, माता पिता की सेवा, ध्यान, ज्ञान विज्ञान आदि शुभ गुण कर्म दुखौ से तारने वाले होने से तीर्थ हैं ।”
ਕਈ ਹੋਰ ਯੂਜ਼ਰਸ ਨੇ ਵੀ ਇਸ ਵੀਡੀਓ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਮਾਨ ਅਤੇ ਮਿਲਦੇ -ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਟਵਿੱਟਰ ਤੇ ਕਈ ਯੂਜ਼ਰਸ ਨੇ ਵੀ ਇਸ ਹੀ ਦਾਅਵੇ ਨਾਲ ਇਹ ਵੀਡੀਓ ਨੂੰ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਵੀਡੀਓ ਵਿੱਚ ਪੁਲਿਸ ਅਧਿਕਾਰੀਆਂ ਨੂੰ ਵੱਡੀ ਮਾਤਰਾ ਵਿੱਚ ਬਰਾਮਦ ਗਹਿਣਿਆਂ ਦੇ ਨਾਲ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਕੀਫ੍ਰੇਮ ਨੂੰ ਗੂਗਲ ਰਿਵਰਸ ਇਮੇਜ ਕਰਣ ਤੇ ਇੰਡੀਅਨ ਐਕਸਪ੍ਰੈਸ ਵੈੱਬਸਾਈਟ ਤੇ 22 ਦਸੰਬਰ 2021 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ , ਜਿਸ ਵਿੱਚ ਵਰਤੀ ਗਈ ਤਸਵੀਰ ਵਾਇਰਲ ਵੀਡੀਓ ਨਾਲ ਮੇਲ ਖਾਂਦੀ ਹੈ।
ਰਿਪੋਰਟ ਦੇ ਅਨੁਸਾਰ, ਤਾਮਿਲਨਾਡੂ ਦੇ ਵੇਲੋਰ ਸਥਿਤ ਗਹਿਣੇ ਦੇ ਇੱਕ ਸ਼ੋਅਰੂਮ ਵਿੱਚ 15 ਦਸੰਬਰ ਨੂੰ ਚੋਰੀ ਹੋਈ ਸੀ ਅਤੇ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਦੇ ਹੋਏ ਆਰੋਪੀ ਨੂੰ ਗ੍ਰਿਫਤਾਰ ਕੀਤਾ ਅਤੇ ਚੋਰੀ ਕੀਤੇ ਗਏ ਗਹਿਣਿਆਂ ਨੂੰ ਵੀ ਬਰਾਮਦ ਕਰਨ ਵਿੱਚ ਸਫਲ ਰਹੀ । ਰਿਪੋਰਟ ਮੁਤਾਬਿਕ ਚੋਰੀ ਦੀ ਇਸ ਘਟਨਾ ‘ਚ 15.9 ਕਿਲੋਗ੍ਰਾਮ ਸੋਨਾ ਅਤੇ ਕਰੀਬ 8 ਕਰੋੜ ਰੁਪਏ ਦੀ ਕੀਮਤ ਦੇ ਹੀਰੇ ਦੀ ਚੋਰੀ ਹੋਈ ਸੀ।’
ਕਈ ਹੋਰ ਰਿਪੋਰਟਾਂ ਵਿੱਚ ਵੀ ਇਸ ਚੋਰੀ ਦੀ ਘਟਨਾ ਦਾ ਜ਼ਿਕਰ ਹੈ। ਸਰਚ ਦੇ ਦੌਰਾਨ ਟਵਿੱਟਰ ਤੇ ਸਾਨੂੰ ਏਐਸਪੀ ਵੇਲੋਰ ਦੇ ਹੈਂਡਲ ਤੋਂ ਕੀਤਾ ਗਿਆ ਟਵੀਟ ਮਿਲਿਆ, ਜਿਸ ਵਿੱਚ ਚੋਰੀ ਦੀ ਇਸ ਘਟਨਾ ਨੂੰ ਸੁਲਝਾਉਣ ਦੇ ਨਾਲ ਬਰਾਮਦ ਗਹਿਣਿਆਂ ਦੇ ਨਾਲ ਪੁਲਿਸ ਦਲ ਦੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ।
ਇਸ ਪੋਸਟ ‘ਚ ਨਜ਼ਰ ਆ ਰਹੀਆਂ ਤਸਵੀਰਾਂ ਵਾਇਰਲ ਵੀਡੀਓ ਨਾਲ ਮੇਲ ਖਾਂਦੀਆਂ ਹਨ। ਸਾਡੀ ਹੁਣ ਤੱਕ ਦੀ ਜਾਂਚ ਤੋਂ ਇਹ ਸਪਸ਼ਟ ਹੈ ਕਿ ਵੇਲੋਰ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਵਿੱਚ ਹੋਈ ਚੋਰੀ ਤੋਂ ਬਾਅਦ ਬਰਾਮਦ ਗਹਿਣਿਆਂ ਦੇ ਵੀਡੀਓ ਨੂੰ ਤਿਰੂਪਤੀ ਤਿਰੁਮਾਲਾ ਮੰਦਰ ਦੇ ਟਰੱਸਟੀਆਂ ਵਿੱਚੋ ਇੱਕ ਸਦਸਿਆ ਦੇ ਘਰ ਪਏ ਇਨਕਮ ਟੈਕਸ ਵਿਭਾਗ ਦੇ ਛਾਪੇ ਦੌਰਾਨ ਬਰਾਮਦ ਗਹਿਣੇ ਅਤੇ ਰੁਪਿਆਂ ਦਾ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।
ਅਸੀਂ ਇਸ ਵੀਡੀਓ ਦੇ ਸੰਬੰਧ ਵਿੱਚ ਵੇਲੋਰ ਦੇ ਪੁਲਿਸ ਅਧਿਸ਼ਕ ਐਸ ਰਾਜੇਸ਼ ਕੰਨਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ, “ਇਹ ਵੀਡੀਓ ਤਿਰੂਪਤੀ ਤਿਰੁਮਾਲਾ ਮੰਦਰ ਦੇ ਮੈਂਬਰ ਜ਼ੇ ਸ਼ੇਖਰ ਰੈੱਡੀ ਦੇ ਘਰ ਪਏ ਛਾਪੇ ਨਾਲ ਸਬੰਧਿਤ ਨਹੀਂ ਹੈ। ਵੀਡੀਓ ਵਿੱਚ ਨਜ਼ਰ ਆ ਰਹੇ ਗਹਿਣੇ ਵੇਲੋਰ ਵਿੱਚ ਜਵੈਲਰ ਦੇ ਸ਼ੋਅਰੂਮ ਵਿੱਚ ਹੋਈ ਚੋਰੀ ਦੀ ਘਟਨਾ ਤੋਂ ਬਾਅਦ ਹੋਈ ਬਰਾਮਦਗੀ ਦੀ ਹੈ।
ਨਿਊਜ਼ ਸਰਚ ਵਿੱਚ ਸਾਨੂੰ ਕਈ ਪੁਰਾਣੀਆਂ ਰਿਪੋਰਟਾਂ ਮਿਲੀਆਂ, ਜਿਨ੍ਹਾਂ ਵਿੱਚ ਚੇਨਈ ਦੇ ਕਾਰੋਬਾਰੀ ਜੇ ਸ਼ੇਖਰ ਰੈੱਡੀ ਦੇ ਘਰ ਤੇ ਪਏ ਛਾਪੇ ਦਾ ਜ਼ਿਕਰ ਹੈ। ਹਿੰਦੁਸਤਾਨ ਟਾਈਮਜ਼ ਦੀ ਵੈੱਬਸਾਈਟ ‘ਤੇ 11 ਦਸੰਬਰ, 2016 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਇਨਕਮ ਟੈਕਸ ਵਿਭਾਗ ਅਧਿਕਾਰੀਆਂ ਨੇ ਜੇ ਸ਼ੇਖਰ ਰੈੱਡੀ ਦੇ ਘਰ ਤੇ ਛਾਪਾ ਮਾਰਿਆ ਸੀ ਅਤੇ ਇਸ ਦੌਰਾਨ 106.52 ਕਰੋੜ ਰੁਪਏ ਨਕਦ ਅਤੇ 127 ਕਿਲੋਗ੍ਰਾਮ ਸੋਨਾ ਬਰਾਮਦ ਹੋਇਆ ਸੀ। ਇਸ ਘਟਨਾ ਤੋਂ ਬਾਅਦ ਰੈੱਡੀ ਨੂੰ ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਟ੍ਰਸ੍ਟ ਬੋਰਡ ਤੋਂ ਹਟਾ ਦਿੱਤਾ ਸੀ।
20 ਸਤੰਬਰ 2019 ਨੂੰ ਪ੍ਰਕਾਸ਼ਿਤ ਦਾ ਹਿੰਦੂ ਦੀ ਰਿਪੋਰਟ ਦੇ ਅਨੁਸਾਰ, ਮਦਰਾਸ ਹਾਈ ਕੋਰਟ ਵੱਲੋਂ ਸੰਬੰਧਿਤ ਮਾਮਲੇ ਵਿੱਚ ਤਿੰਨ ਦਰਜ ਐਫਆਈਆਰ ਵਿੱਚ ਦੋ ਨੂੰ ਖਾਰਿਜ ਕੀਤੇ ਜਾਣ ਅਤੇ ਇੱਕ ਵਿੱਚ ਚਾਰਜਸ਼ੀਟ ਦਾਇਰ ਨਾ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਜ਼ੇ ਸ਼ੇਖਰ ਰੈੱਡੀ ਨੇ 2019 ਵਿੱਚ ਆਂਧਰਾ ਪ੍ਰਦੇਸ਼ ਸਰਕਾਰ ਤੋਂ ਆਪ ਨੂੰ ਫਿਰ ਤੋਂ ਬੋਰਡ ਵਿੱਚ ਸ਼ਾਮਲ ਕੀਤੇ ਜਾਣ ਦਾ ਅਨੁਰੋਧ ਕੀਤਾ ਸੀ। ਇਸ ਅਨੁਰੋਧ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੂੰ ਫਿਰ ਤੋਂ ਬੋਰਡ ਵਿੱਚ ਸ਼ਾਮਲ ਕਰ ਲਿਆ ਗਿਆ।
ਸੋਸ਼ਲ ਮੀਡੀਆ ਤੇ ਹੋਰ ਯੂਜ਼ਰਸ ਨੇ ਸਮਾਨ ਦਾਅਵੇ ਨਾਲ ਚਾਰ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ , ਜਿਨ੍ਹਾਂ ਵਿੱਚੋ ਇੱਕ ਤਸਵੀਰ ਵਾਇਰਲ ਵੀਡੀਓ ਨਾਲ ਸੰਬੰਧਿਤ ਹੈ।
ਬਾਕੀ ਦੀਆਂ ਤਿੰਨਾਂ ਤਸਵੀਰਾਂ ਦੀ ਵਾਰੀ-ਵਾਰੀ ਜਾਂਚ ਕੀਤੀ। ਦੋ ਤਸਵੀਰਾਂ ‘ਚ ਨੋਟਾਂ ਦੇ ਬੰਡਲ ਅਤੇ ਫਰਸ਼ ਤੇ ਖਿੱਲਰੇ ਪਏ ਨੋਟ ਨਜ਼ਰ ਆ ਰਹੇ ਹਨ। ਰਿਵਰਸ ਇਮੇਜ ਸਰਚ ਵਿੱਚ ਸਾਨੂੰ ਇਹ ਦੋਵੇਂ ਤਸਵੀਰਾਂ ਰਿਪਬਲਿਕ ਵਰਲਡ ਦੇ ਯੂਟਿਊਬ ਚੈਨਲ ‘ਤੇ 27 ਦਸੰਬਰ 2021 ਨੂੰ ਅੱਪਲੋਡ ਵੀਡੀਓ ਬੁਲੇਟਿਨ ਵਿੱਚ ਮਿਲੀਆਂ।
ਵੀਡੀਓ ਦੇ ਥੰਬਨੇਲ ‘ਚ ਵੀ ਇਹਨਾਂ ਦੋਵੇਂ ਵਾਇਰਲ ਤਸਵੀਰਾਂ ਨੂੰ ਦੇਖਿਆ ਜਾ ਸਕਦਾ ਹੈ। ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਕੰਨੌਜ ‘ਚ ਪੀਯੂਸ਼ ਜੈਨ ਦੇ ਘਰ ਤੇ ਪਏ ਛਾਪੇ ਵਿੱਚ ਬਰਾਮਦ ਹੋਈ ਨਕਦੀ ਦੀ ਤਸਵੀਰ ਹੈ।
ਸੋਨੇ ਦੇ ਬਿਸਕਿਟ ਵਾਲੀ ਤਸਵੀਰ
ਰਿਵਰਸ ਇਮੇਜ ਸਰਚ ਵਿੱਚ ਸਾਨੂੰ ਇਹ ਤਸਵੀਰ CNN-News18 ਦੇ ਯੂਟਿਊਬ ਚੈਨਲ ਤੇ 29 ਦਸੰਬਰ 2021 ਨੂੰ ਅੱਪਲੋਡ ਕੀਤੇ ਗਏ ਵੀਡੀਓ ਬੁਲੇਟਿਨ ਵਿੱਚ ਮਿਲਿਆ।
ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹ ਤਸਵੀਰ ਪੀਯੂਸ਼ ਜੈਨ ਦੇ ਘਰ ਪਏ ਛਾਪੇ ਦੇ ਦੌਰਾਨ ਜ਼ਬਤ ਕੀਤੇ ਗਏ ਗੋਲਡ ਦੀ ਹੈ। ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਤਿਰੂਪਤੀ ਤਿਰੁਮਾਲਾ ਦੇਵਸਥਾਨਮ ਟਰੱਸਟ ਬੋਰਡ ਦੇ ਮੈਂਬਰ ਜੇ ਸ਼ੇਖਰ ਰੈੱਡੀ ਦੇ ਘਰ ਤੇ ਪਏ ਇਨਕਮ ਟੈਕਸ ਵਿਭਾਗ ਦੇ ਛਾਪੇ ਚ ਹੋਈ ਬਰਾਮਦਗੀ ਦੇ ਨਾਂ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵੱਖ-ਵੱਖ ਘਟਨਾਵਾਂ ਨਾਲ ਸਬੰਧਿਤ ਹਨ।
ਨਤੀਜਾ: ਤਾਮਿਲਨਾਡੂ ਦੇ ਵੇਲੋਰ ਵਿੱਚ ਗਹਿਣਿਆਂ ਦੇ ਸ਼ੋਅਰੂਮ ਵਿੱਚ ਹੋਈ ਚੋਰੀ ਦੀ ਘਟਨਾ ਤੋਂ ਬਾਅਦ ਗਹਿਣਿਆਂ ਦੀ ਬਰਾਮਦਗੀ ਦੇ ਵੀਡੀਓ ਨੂੰ ਤਿਰੂਪਤੀ ਤਿਰੁਮਾਲਾ ਦੇਵਸਥਾਨਮ ਟਰੱਸਟ ਬੋਰਡ ਦੇ ਮੈਂਬਰ ਜੇ ਸ਼ੇਖਰ ਰੈਡੀ ਦੇ ਘਰ ਪਏ ਇਨਕਮ ਟੈਕਸ ਵਿਭਾਗ ਦੇ ਛਾਪੇ ਦੌਰਾਨ ਬਰਾਮਦਗੀ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।