Fact Check: UNESCO ਨੇ ਨਹੀਂ ਕਿਹਾ, “ਮੋਦੀ ਦੁਨੀਆ ਦੇ ਬੇਸਟ PM ਹਨ”
- By: Bhagwant Singh
- Published: May 22, 2019 at 10:35 AM
- Updated: Jun 24, 2019 at 11:14 AM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੋ ਰਹੀ ਹੈ ਜਿਸਦੇ ਅਨੁਸਾਰ, UNESCO ਨੇ ਭਾਰਤ ਦੇ ਮੌਜੂਦਾ ਪ੍ਰਧਾਨਮੰਤ੍ਰੀ ਨੂੰ ਦੁਨੀਆ ਦਾ ਸਬਤੋਂ ਬੇਹਤਰੀਨ ਪ੍ਰਧਾਨਮੰਤ੍ਰੀ ਗੋਸ਼ਿਤ ਕਿੱਤਾ ਹੈ। ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਯੂਨੇਸਕੋ ਰਾਜਨੀਤਕ ਨੇਤਾਵਾਂ ਦੇ ਪ੍ਰਦਰਸ਼ਨ ਦੀ ਰੈੰਕਿੰਗ ਸਥਾਪਤ ਨਹੀਂ ਕਰਦਾ ਹੈ। ਇਹ ਖਬਰ ਬਿਲਕੁਲ ਗਲਤ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਹੋ ਰਹੇ ਪੋਸਟ ਵਿੱਚ ਨਰੇਂਦਰ ਮੋਦੀ ਨੂੰ ਇੱਕ ਡੈਸਕ ਤੇ ਬੈਠਿਆ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ- “y Hindustan ka saan aan aur baan hai.” ਇਸ ਫੋਟੋ ਵਿਚ ਟੈਕਸਟ ਲਿਖਿਆ ਹੈ- “Congratulations to be best prime minister of world. Congratulation to all of us Our PM “Narendra D. Modi” is now declared as the Best PM of the world by UNESCO. Kindly share this. Very proud to be an Indian.” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਦੁਨੀਆ ਦੇ ਸਰਵਸ਼੍ਰੇਸ਼ਟ ਪ੍ਰਧਾਨਮੰਤ੍ਰੀ ਬਣਨ ਲਈ ਵਧਾਈਆਂ। ਸਾਨੂੰ ਸਾਰਿਆਂ ਨੂੰ ਸਾਡੇ ਪੀਐਮ “ਨਰੇਂਦਰ ਮੋਦੀ” ਦੇ ਯੂਨੇਸਕੋ ਦੁਆਰਾ ਦੁਨੀਆ ਦਾ ਸਰਵਸ਼੍ਰੇਸ਼ਟ ਪੀਐਮ ਘੋਸ਼ਿਤ ਕਰੇ ਜਾਣ ਤੇ ਵਧਾਈਆਂ। ਕਿਰਪਾ ਕਰਕੇ ਇਸਨੂੰ ਸ਼ੇਅਰ ਕਰੋ। ਭਾਰਤੀਯ ਹੋਣ ਤੇ ਗਰਵ ਹੈ।”
ਪੜਤਾਲ
ਇਸ ਸਟੋਰੀ ਨੂੰ ਕਨਫਰਮ ਕਰਨ ਲਈ ਅਸੀਂ ਸਿੱਦਾ UNESCO ਨਾਲ ਗੱਲ ਕਰਨ ਦਾ ਫੈਸਲਾ ਕਰਿਆ। ਅਸੀਂ ਯੂਨੇਸਕੋ ਦੇ Media Services ਦੇ ਅੰਗ੍ਰੇਜ਼ੀ ਦੇ ਐਡੀਟਰ Roni Amelan ਨੂੰ ਮੇਲ ਕਿੱਤਾ ਅਤੇ ਉਹਨਾਂ ਨੇ ਆਪਣੇ ਜਵਾਬ ਵਿੱਚ ਸਾਨੂੰ ਦੱਸਿਆ, “ਇਹ ਸਟੋਰੀ ਸਹੀ ਨਹੀਂ ਹੈ। ਯੂਨੇਸਕੋ ਇਸ ਤਰ੍ਹਾਂ ਦਾ ਕੋਈ ਪੁਰਸਕਾਰ ਨਹੀਂ ਦਿੰਦਾ ਹੈ।”
ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਰੀਵਰਸ ਇਮੇਜ ਕਿੱਤਾ ਅਤੇ ਪਾਇਆ ਕਿ ਇਹ ਤਸਵੀਰ 2013 ਦੀ ਹੈ। ਇੰਡੀਆ ਟੂਡੇ ਮੈਗਜ਼ੀਨ ਦੀ ਇੱਕ ਸਟੋਰੀ ਵਿੱਚ ਇਸ ਤਸਵੀਰ ਦਾ ਇਸਤੇਮਾਲ 2013 ਵਿੱਚ ਕਿੱਤਾ ਗਿਆ ਸੀ ਜਦੋਂ ਮੋਦੀ ਗੁਜਰਾਤ ਦੇ CM ਸਨ ਅਤੇ ਉਹਨਾਂ ਨੂੰ ਨਵਾਂ ਦਫ਼ਤਰ ਮਿਲਿਆ ਸੀ।
ਇਸ ਤਸਵੀਰ ਨੂੰ Sunny Kumar ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕਿੱਤਾ ਸੀ। ਇਹਨਾਂ ਦੀ ਪ੍ਰੋਫ਼ਾਈਲ ਅਨੁਸਾਰ, ਉਹ ਸ਼ੇਰਘਾਟੀ ਦੇ ਰਹਿਣ ਵਾਲੇ ਹਨ।
ਨਤੀਜਾ: ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ UNESCO ਨੇ ਭਾਰਤ ਦੇ ਮੌਜੂਦਾ ਪ੍ਰਧਾਨਮੰਤ੍ਰੀ ਨੂੰ ਦੁਨੀਆ ਦਾ ਸਬਤੋਂ ਬੇਹਤਰੀਨ ਪ੍ਰਧਾਨਮੰਤ੍ਰੀ ਗੋਸ਼ਿਤ ਨਹੀਂ ਕਿੱਤਾ ਹੈ। ਹਕੀਕਤ ਵਿੱਚ ਯੂਨੇਸਕੋ ਰਾਜਨੀਤਕ ਨੇਤਾਵਾਂ ਦੇ ਪ੍ਰਦਰਸ਼ਨ ਦੀ ਰੈੰਕਿੰਗ ਸਥਾਪਤ ਨਹੀਂ ਕਰਦਾ ਹੈ। ਇਹ ਖਬਰ ਬਿਲਕੁਲ ਗਲਤ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।
- Claim Review : UNESCO ਨੇ ਕਿਹਾ, “ਮੋਦੀ ਦੁਨੀਆ ਦੇ ਬੇਸਟ PM ਹਨ”
- Claimed By : FB User- Sunny Kumar
- Fact Check : ਫਰਜ਼ੀ