Fact Check: UNESCO ਨਹੀਂ ਕਰਦਾ ਹੈ ਰਾਸ਼ਟਰੀ ਗੀਤਾਂ ਨੂੰ ਰੈਂਕ, ਵਾਇਰਲ ਦਾਅਵਾ ਫਰਜ਼ੀ ਹੈ
- By: Bhagwant Singh
- Published: Aug 5, 2019 at 01:23 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅਕਸਰ UNESCO ਦੇ ਨਾਂ ਤੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ। ਕੁੱਝ ਸਮੇਂ ਤੋਂ UNESCO ਨੂੰ ਲੈ ਕੇ ਇੱਕ ਹੋਰ ਖਬਰ ਵਾਇਰਲ ਹੋ ਰਹੀ ਹੈ ਜਿਸ ਵਿਚ ਲਿਖਿਆ ਹੈ “UNESCO ਨੇ ਭਾਰਤੀ ਰਾਸ਼ਟਰੀ ਗੀਤ ਨੂੰ ਦੁਨੀਆਂ ਦਾ ਸਬਤੋਂ ਵਧੀਆ ਰਾਸ਼ਟਰੀ ਗੀਤ ਘੋਸ਼ਿਤ ਕੀਤਾ ਹੈ। ਜੈ ਹਿੰਦ, PROUD.” ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। UNESCO ਨੇ ਅਜਿਹੀ ਕੋਈ ਵੀ ਘੋਸ਼ਣਾ ਨਹੀਂ ਕੀਤੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਪੋਸਟ ਵਿਚ ਇੱਕ ਮੈਸਜ ਹੈ ਜਿਸ ਅੰਦਰ ਲਿਖਿਆ ਹੈ “UNESCO ਨੇ ਭਾਰਤੀ ਰਾਸ਼ਟਰੀ ਗੀਤ ਨੂੰ ਦੁਨੀਆਂ ਦਾ ਸਬਤੋਂ ਵਧੀਆ ਰਾਸ਼ਟਰੀ ਗੀਤ ਘੋਸ਼ਿਤ ਕੀਤਾ ਹੈ। ਜੈ ਹਿੰਦ, PROUD.”
ਪੜਤਾਲ
ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਵਾਇਰਲ ਮੈਸਜ ਨੂੰ ਇੰਟਰਨੈੱਟ ‘ਤੇ ਸਰਚ ਕੀਤਾ ਪਰ ਸਾਨੂੰ ਕੀਤੇ ਵੀ ਇਸ ਖਬਰ ਦੀ ਪੁਸ਼ਟੀ ਕਰਨ ਵਾਲੀ ਕੋਈ ਖਬਰ ਨਹੀਂ ਮਿਲੀ। ਇਸਦੇ ਬਾਅਦ ਅਸੀਂ UNESCO ਦੀ ਅਧਿਕਾਰਕ ਵੈੱਬਸਾਈਟ ‘ਤੇ ਇਸ ਖਬਰ ਨੂੰ ਲਭਿਆ, ਪਰ ਸਾਨੂੰ ਅਜਿਹੀ ਖਬਰ ਕੀਤੇ ਵੀ ਨਹੀਂ ਮਿਲੀ।
ਅਸੀਂ UNESCO ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੀ ਖੰਗਾਲਿਆ ਪਰ ਓਥੇ ਵੀ ਸਾਨੂੰ ਅਜਿਹੀ ਕੋਈ ਘੋਸ਼ਣਾ ਨਹੀਂ ਮਿਲੀ।
ਅੰਤ ਵਿਚ ਪੁਸ਼ਟੀ ਲਈ ਅਸੀਂ UNESCO Press Service ਦੀ ਇੰਗਲਿਸ਼ ਐਡੀਟਰ Roni Amelan ਨੂੰ ਮੇਲ ਲਿਖਿਆ ਜਿਸਦੇ ਜਵਾਬ ਵਿਚ ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਆਰੋਪ ਪੂਰੀ ਤਰ੍ਹਾਂ ਤੋਂ ਝੂਠਾ ਹੈ। ਯੂਨੈਸਕੋ ਰਾਸ਼ਟਰੀ ਗੀਤਾਂ ਨੂੰ ਰੈਂਕ ਨਹੀਂ ਕਰਦਾ ਹੈ।”
ਇਸ ਪੋਸਟ ਨੂੰ ਹਾਲ ਵਿਚ Ramkumar Verma ਨਾਂ ਦੇ ਫੇਸਬੁੱਕ ਯੂਜ਼ਰ ਨੇ Rangile Rajasthan ਨਾਂ ਦੇ ਇੱਕ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਗਿਆ ਸੀ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। UNESCO ਨੇ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਹੈ। UNESCO Press Service ਦੀ ਇੰਗਲਿਸ਼ ਐਡੀਟਰ Roni Amelan ਨੇ ਸਾਨੂੰ ਦੱਸਿਆ, “ਇਹ ਆਰੋਪ ਪੂਰੀ ਤਰ੍ਹਾਂ ਤੋਂ ਝੂਠਾ ਹੈ। ਯੂਨੈਸਕੋ ਰਾਸ਼ਟਰੀ ਗੀਤਾਂ ਨੂੰ ਰੈਂਕ ਨਹੀਂ ਕਰਦਾ ਹੈ।”
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : UNESCO ਨੇ ਭਾਰਤੀ ਰਾਸ਼ਟਰੀ ਗੀਤ ਨੂੰ ਦੁਨੀਆਂ ਦਾ ਸਬਤੋਂ ਵਧੀਆ ਰਾਸ਼ਟਰੀ ਗੀਤ ਘੋਸ਼ਿਤ ਕੀਤਾ ਹੈ।
- Claimed By : FB Page- Rangile Rajasthan
- Fact Check : ਫਰਜ਼ੀ