Fact Check: ਟਵਿੱਟਰ ਨੇ ਐਲੋਨ ਮਸਕ ਦੇ ਅਕਾਊਂਟ ਨੂੰ ਨਹੀਂ ਕੀਤਾ ਨਿਲੰਬਿਤ , ਗ਼ਲਤ ਦਾਅਵਾ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਐਲੋਨ ਮਸਕ ਟਵਿਟਰ ਤੇ ਲਗਾਤਾਰ ਐਕਟਿਵ ਹਨ। ਸੋਸ਼ਲ ਮੀਡੀਆ ਤੇ ਗਲਤ ਦਾਅਵੇ ਨਾਲ ਕਿਸੇ ਹੋਰ ਦੇ ਟਵਿਟਰ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਜਾ ਰਿਹਾ ਹੈ।
- By: Pragya Shukla
- Published: Jul 14, 2022 at 01:02 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਇੱਕ ਸਕਰੀਨ ਸ਼ਾਟ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਵਿਟਰ ਨੇ ਐਲੋਨ ਮਸਕ ਦੇ ਹੈਂਡਲ ਨੂੰ ਸਸਪੈਂਡ ਕਰ ਦਿੱਤਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਟਵਿਟਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਐਲੋਨ ਮਸਕ ਨੇ ਟਵਿਟਰ ਨਾਲ ਡੀਲ ਰੱਦ ਕਰ ਦਿੱਤੀ।
ਵਿਸ਼ਵਾਸ ਨਿਊਜ਼ ਨੇ ਵਾਇਰਲ ਸਕ੍ਰੀਨਸ਼ਾਟ ਦੀ ਜਾਂਚ ਕੀਤੀ। ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਐਲੋਨ ਮਸਕ ਟਵਿਟਰ ਤੇ ਲਗਾਤਾਰ ਐਕਟਿਵ ਹਨ। ਸੋਸ਼ਲ ਮੀਡੀਆ ਤੇ ਫਰਜ਼ੀ ਟਵਿੱਟਰ ਅਕਾਊਂਟ ਦਾ ਸਕਰੀਨਸ਼ਾਟ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਟਵਿੱਟਰ ਯੂਜ਼ਰ ਡੈਨੀਅਲ ਮਾਰਵੇਨ ਨੇ 10 ਜੁਲਾਈ ਨੂੰ ਆਪਣੇ ਹੈਂਡਲ ਤੇ ਇੱਕ ਸਕ੍ਰੀਨਸ਼ੌਟ ਪੋਸਟ ਕਰਦੇ ਹੋਏ ਅੰਗਰੇਜ਼ੀ ਵਿੱਚ ਲਿਖਿਆ: ‘ਤਾਂ ਟਵਿੱਟਰ ਨੇ ਐਲੋਨ ਮਸਕ ਦੇ ਖਾਤੇ ਨੂੰ ਨਿਲੰਬਿਤ ਕਰ ਦਿੱਤਾ ਕਿਉਂਕਿ ਉਹ ਹੁਣ ਟਵਿੱਟਰ ਨੂੰ ਨਹੀਂ ਖਰੀਦ ਰਹੇ ਹਨ।’
ਫ਼ੈਕਟ ਚੈੱਕ ਦੇ ਉਦੇਸ਼ ਲਈ ਪੋਸਟ ਵਿੱਚ ਲਿਖੀਆਂ ਗੱਲਾਂ ਨੂੰ ਜਿਉਂ ਦਾ ਤਿਉਂ ਪੇਸ਼ ਕੀਤਾ ਗਿਆ ਹੈ। ਇਸ ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ। ਕਈ ਹੋਰ ਯੂਜ਼ਰਸ ਨੇ ਵੀ ਇਸ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਟਵਿੱਟਰ ਤੇ ਐਲੋਨ ਮਸਕ ਦੇ ਵੈਰੀਫਾਈਡ ਟਵਿੱਟਰ ਅਕਾਉਂਟ ਦੀ ਜਾਂਚ ਕਰਨੀ ਸ਼ੁਰੂ ਕੀਤੀ। ਅਸੀਂ ਪਾਇਆ ਕਿ ਐਲੋਨ ਮਸਕ ਦੇ ਅਕਾਊਂਟ ਨੂੰ ਸਸਪੈਂਡ ਨਹੀਂ ਕੀਤਾ ਗਿਆ ਹੈ ਅਤੇ ਉਹ ਟਵਿੱਟਰ ਤੇ ਲਗਾਤਾਰ ਐਕਟਿਵ ਹੈ। ਅਸੀਂ web.archive ਟੂਲ ਦੀ ਵਰਤੋਂ ਕਰਕੇ ਐਲੋਨ ਮਸਕ ਦੇ ਅਕਾਊਂਟ ਨੂੰ ਖੰਗਾਲਿਆ, ਪਰ ਇੱਥੇ ਵੀ ਸਾਨੂੰ ਇਹੀ ਜਾਣਕਾਰੀ ਮਿਲੀ ਕਿ ਉਹ ਟਵਿੱਟਰ ਤੇ ਲਗਾਤਾਰ ਐਕਟਿਵ ਹੈ।
ਸਕੈਨਿੰਗ ਤੋਂ ਪਤਾ ਚੱਲਿਆ ਕਿ ਉਨ੍ਹਾਂ ਨੇ ਅੱਜ ਸਵੇਰੇ 11:08 ਵਜੇ (13 ਜੁਲਾਈ, 2022) ਇੱਕ ਟਵੀਟ ਵਿੱਚ ਆਪਣੀ ਸਟਾਰਸ਼ਿਪ ਲਾਂਚ ਬਾਰੇ ਜਾਣਕਾਰੀ ਦਿੱਤੀ ਹੈ। ਫ਼ੈਕਟ ਚੈੱਕ ਹੋਣ ਤੱਕ ਇਹ ਉਨ੍ਹਾਂ ਦਾ ਆਖਰੀ ਟਵੀਟ ਸੀ। ਟਵਿੱਟਰ ਤੇ ਐਲੋਨ ਮਸਕ ਨੂੰ 101 ਮਿਲੀਅਨ ਲੋਕ ਫੋਲੋ ਕਰਦੇ ਹਨ। ਐਲੋਨ ਮਸਕ 2009 ਤੋਂ ਟਵਿੱਟਰ ਤੇ ਸਰਗਰਮ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਈ ਕੀਵਰਡਸ ਦੁਆਰਾ ਗੂਗਲ ਤੇ ਖੋਜ ਕਰਨਾ ਸ਼ੁਰੂ ਕੀਤਾ। ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ। ਸੋਚਣ ਵਾਲੀ ਗੱਲ ਹੈ ਕਿ ਐਲੋਨ ਮਸਕ ਆਪਣੇ ਆਪ ਵਿੱਚ ਇੱਕ ਮਸ਼ਹੂਰ ਸ਼ਖਸੀਅਤ ਹੈ। ਜੇਕਰ ਟਵਿਟਰ ਨੇ ਡੀਲ ਕੈਂਸਲ ਹੋਣ ਤੋਂ ਬਾਅਦ ਉਨ੍ਹਾਂ ਦਾ ਟਵਿੱਟਰ ਅਕਾਊਂਟ ਸਸਪੈਂਡ ਕੀਤਾ ਹੁੰਦਾ, ਤਾਂ ਇਸ ਨਾਲ ਜੁੜੀ ਕੋਈ ਨਾ ਕੋਈ ਮੀਡੀਆ ਰਿਪੋਰਟ ਜ਼ਰੂਰ ਮੌਜੂਦ ਹੁੰਦੀ।
ਅਸੀਂ ਪੂਰੀ ਸੱਚਾਈ ਜਾਣਨ ਲਈ ਸਕ੍ਰੀਨਸ਼ਾਟ ਤੇ ਮੌਜੂਦ ਯੂਜ਼ਰਨੇਮ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਪਤਾ ਲੱਗਾ ਕਿ ਇਹ ਇੱਕ ਹੋਰ ਅਕਾਊਂਟ ਹੈ, ਜੋ ਐਲੋਨ ਮਸਕ ਦੇ ਨਾਂ ਤੇ ਚਲਾਇਆ ਜਾ ਰਿਹਾ ਸੀ। ਜਿਸ ਨੂੰ ਟਵਿਟਰ ਨੇ ਸਸਪੈਂਡ ਕਰ ਦਿੱਤਾ ਹੈ ਅਤੇ ਲੋਕ ਇਸ ਨੂੰ ਐਲੋਨ ਮਸਕ ਦਾ ਅਕਾਊਂਟ ਸਮਝਦੇ ਹੋਏ ਸ਼ੇਅਰ ਕਰ ਰਹੇ ਹਨ। ਦਰਅਸਲ ਐਲੋਨ ਮਸਕ ਦੇ ਟਵਿੱਟਰ ਹੈਂਡਲ ਦਾ ਨਾਮ @elonmusk ਹੈ, ਜਦੋਂ ਕਿ ਸਸਪੈਂਡ ਕੀਤੇ ਗਏ ਐਲੋਨ ਮਸਕ ਦਾ ਨਾਮ @eionmusk ਹੈ।
ਵੱਧ ਜਾਣਕਾਰੀ ਲਈ ਅਸੀਂ ਸੋਸ਼ਲ ਮੀਡੀਆ ਮਾਹਿਰ ਮਨੀਸ਼ ਪਾਂਡੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਾਇਰਲ ਸਕਰੀਨਸ਼ਾਟ ਫਰਜ਼ੀ ਅਕਾਊਂਟ ਦਾ ਹੈ। ਯੂਜ਼ਰ ਨੇ ਲੋਕਾਂ ਨੂੰ ਭ੍ਰਮਿਤ ਕਰਨ ਲਈ ਸਪੈਲਿੰਗ ‘ਚ ਮਾਮੂਲੀ ਬਦਲਾਅ ਕੀਤਾ ਹੈ ਅਤੇ ਫਰਜ਼ੀ ਅਕਾਊਂਟ ਤਿਆਰ ਕੀਤਾ ਹੈ , ਜਿਸ ਨਾਲ ਲੋਕ ਸੋਚਣ ਕਿ ਇਹ ਐਲੋਨ ਮਸਕ ਦਾ ਅਸਲੀ ਅਕਾਊਂਟ ਹੈ ਅਤੇ ਹੁਣ ਲੋਕ ਫਰਜ਼ੀ ਅਤੇ ਸਸਪੈਂਡ ਅਕਾਊਂਟ ਨੂੰ ਸੱਚ ਸਮਝ ਕੇ ਸ਼ੇਅਰ ਕਰ ਰਹੇ ਹਨ। URL ਵਿੱਚ ਸਪੈਲਿੰਗ ਵਿੱਚ ਮਾਮੂਲੀ ਬਦਲਾਵ ਕਰਕੇ ਲੋਕ ਅਕਸਰ ਅਜਿਹੇ ਫਰਜ਼ੀ ਅਕਾਊਂਟ ਚਲਾਉਂਦੇ ਹਨ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਸੱਚ ਮੰਨ ਲੈਂਦੇ ਹਨ।
ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਟਵਿੱਟਰ ਯੂਜ਼ਰ ਡੇਨੀਅਲ ਮਾਰਵੇਨ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਸਾਊਥ ਅਫਰੀਕਾ ਦਾ ਨਿਵਾਸੀ ਹੈ। ਡੇਨੀਅਲ ਮਾਰਵੇਨ ਨੂੰ 830.4K ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਐਲੋਨ ਮਸਕ ਟਵਿਟਰ ਤੇ ਲਗਾਤਾਰ ਐਕਟਿਵ ਹਨ। ਸੋਸ਼ਲ ਮੀਡੀਆ ਤੇ ਗਲਤ ਦਾਅਵੇ ਨਾਲ ਕਿਸੇ ਹੋਰ ਦੇ ਟਵਿਟਰ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਟਵਿੱਟਰ ਨੇ ਐਲੋਨ ਮਸਕ ਦੇ ਅਕਾਊਂਟ ਨੂੰ ਨਿਲੰਬਿਤ ਕਰ ਦਿੱਤਾ
- Claimed By : Daniel Marven
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...