ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਸਕ੍ਰੀਨਸ਼ੋਟ ਦਿੱਸ ਰਿਹਾ ਹੈ। ਵਾਇਰਲ ਟਵੀਟ ਦਿੱਸਣ ਵਿਚ ਦਿੱਲੀ ਬੀਜੇਪੀ ਦੇ ਟਵਿੱਟਰ ਹੈਂਡਲ ਤੋਂ ਕਰਿਆ ਨਜ਼ਰ ਆਉਂਦਾ ਹੈ। ਟਵੀਟ ਵਿਚ ਲਿਖਿਆ ਹੈ, ‘ਦਿੱਲੀ ਮੇਟ੍ਰੋ ਵਿਚ ਮਹਿਲਾਵਾਂ ਦੇ ਮੁਫ਼ਤ ਸਫ਼ਰ ਤੋਂ ਮੈਟ੍ਰੋ ਝੁੱਗੀ ਵਾਲੀ ਔਰਤਾਂ ਨਾਲ ਭਰ ਜਾਵੇਗੀ। ਰਿਕਸ਼ੇ ਤੇ ਚੱਲਣ ਵਾਲੀ ਮਹਿਲਾਵਾਂ ਮੇਟ੍ਰੋ ਤੋਂ ਸਫ਼ਰ ਕਰਨਗੀਆਂ। ਮੌਜੂਦਾ ਸਮੇਂ ਵਿਚ ਮੇਟ੍ਰੋ ਦਾ ਕਿਰਾਇਆ ਵੱਧਣਾ ਚਾਹੀਦਾ ਹੈ ਤਾਂ ਜੋ ਸੀਮਿਤ ਲੋਕਾਂ ਲਈ ਮੇਟ੍ਰੋ ਦਾ ਇਸਤੇਮਾਲ ਹੋਵੇ।’ ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਟਵੀਟ ਫਰਜ਼ੀ ਹੈ। ਦਿੱਲੀ ਬੀਜੇਪੀ ਨੇ ਕਦੇ ਵੀ ਅਜਿਹਾ ਟਵੀਟ ਨਹੀਂ ਕੀਤਾ। ਔਨਲਾਈਨ ਟੂਲ ਦਾ ਇਸਤੇਮਾਲ ਕਰਕੇ ਇਹ ਫਰਜ਼ੀ ਟਵੀਟ ਬਣਾਇਆ ਗਿਆ ਹੈ।
ਇਸ ਪੋਸਟ ਵਿਚ ਇੱਕ 1 ਟਵੀਟ ਦਾ ਸਕ੍ਰੀਨਸ਼ੋਟ ਹੈ ਜਿਸਨੂੰ ਦਿੱਲੀ ਬੀਜੇਪੀ ਦੇ ਹੈਂਡਲ ਤੋਂ ਟਵੀਟ ਕਰਿਆ ਹੋਇਆ ਦਿਖਾਇਆ ਗਿਆ ਹੈ। ਟਵੀਟ ਦਿੱਸਣ ਵਿਚ ਦਿੱਲੀ ਬੀਜੇਪੀ ਦੇ ਟਵਿਟਰ ਹੈਂਡਲ ਤੋਂ ਕਰਿਆ ਹੋਇਆ ਨਜ਼ਰ ਆਉਂਦਾ ਹੈ। ਵਾਇਰਲ ਟਵੀਟ ਦਾ ਯੂਜ਼ਰ ਨਾਂ ਅਤੇ ਟਵਿੱਟਰ ਹੈਂਡਲ ਵੀ ਦਿੱਲੀ ਬੀਜੇਪੀ ਦੇ ਅਸਲੀ ਟਵਿੱਟਰ ਹੈਂਡਲ ਵਰਗਾ ਹੀ ਦਿੱਸ ਰਿਹਾ ਹੈ ਅਤੇ ਇਹ ਅਕਾਊਂਟ ਵੇਰੀਫਾਈਡ ਵੀ ਨਜ਼ਰ ਆ ਰਿਹਾ ਹੈ। ਪੋਸਟ ਵਿਚ ਲਿਖਿਆ ਹੈ, “ਦਿੱਲੀ ਮੇਟ੍ਰੋ ਵਿਚ ਮਹਿਲਾਵਾਂ ਦੇ ਮੁਫ਼ਤ ਸਫ਼ਰ ਤੋਂ ਮੈਟ੍ਰੋ ਝੁੱਗੀ ਵਾਲੀ ਔਰਤਾਂ ਨਾਲ ਭਰ ਜਾਵੇਗੀ। ਰਿਕਸ਼ੇ ਤੇ ਚੱਲਣ ਵਾਲੀ ਮਹਿਲਾਵਾਂ ਮੇਟ੍ਰੋ ਤੋਂ ਸਫ਼ਰ ਕਰਨਗੀਆਂ। ਮੌਜੂਦਾ ਸਮੇਂ ਵਿਚ ਮੇਟ੍ਰੋ ਦਾ ਕਿਰਾਇਆ ਵੱਧਣਾ ਚਾਹੀਦਾ ਹੈ ਤਾਂ ਜੋ ਸੀਮਿਤ ਲੋਕਾਂ ਲਈ ਮੇਟ੍ਰੋ ਦਾ ਇਸਤੇਮਾਲ ਹੋਵੇ।”
ਅਸੀਂ ਇਸ ਸਿਲਸਿਲੇ ਵਿਚ ਸਬਤੋਂ ਪਹਿਲਾਂ ਇਸ ਟਵੀਟ ਦਾ ਚੰਗੀ ਤਰ੍ਹਾਂ ਵਿਸ਼ਲੇਸ਼ਣ ਕੀਤਾ। ਇਸ ਟਵੀਟ ਨੂੰ ਧਿਆਨ ਨਾਲ ਵੇਖਣ ‘ਤੇ ਨਜ਼ਰ ਆਉਂਦਾ ਹੈ ਕਿ ਇਹ ਟਵੀਟ ਫਰਜ਼ੀ ਹੈ। ਵਾਇਰਲ ਟਵੀਟ ਵਿਚ ਦਿੱਸ ਰਿਹਾ ਫੌਂਟ ਓਰਿਜਿਨਲ ਟਵਿੱਟਰ ਫੌਂਟ ਨਾਲੋਂ ਬਿਲਕੁੱਲ ਹੀ ਵੱਖਰਾ ਹੈ। ਜੇਕਰ ਤੁਸੀਂ ਕੋਈ ਵੀ ਟਵੀਟ ਖੋਲਦੇ ਹੋ ਤਾਂ ਸਕ੍ਰੀਨ ਦੇ ਸੱਜੇ ਪਾਸੇ ਫਾਲੋ ਜਾਂ ਫਾਲੋਅਇੰਗ ਲਿਖਿਆ ਹੋਇਆ ਆਉਂਦਾ ਹੈ ਜੋ ਕਿ ਵਾਇਰਲ ਹੋ ਰਹੇ ਟਵੀਟ ਵਿਚ ਨਜ਼ਰ ਨਹੀਂ ਆ ਰਿਹਾ ਹੈ। ਨਾਲ ਹੀ, ਵਾਇਰਲ ਟਵੀਟ ਵਿਚ ਸਮਾਂ ਅਤੇ ਮਿਤੀ ਵੀ ਨਹੀਂ ਹੈ। ਉਦਾਹਰਣ ਲਈ ਅਸੀਂ ਇੱਕ ਅਸਲੀ ਟਵੀਟ ਨੂੰ ਥੱਲੇ ਲਗਾਇਆ ਹੋਇਆ ਹੈ ਜਿਸ ਵਿੱਚ ਤੁਸੀਂ ਇਹ ਸਭ ਵੇਖ ਸਕਦੇ ਹੋ।
ਪੜਤਾਲ ਲਈ ਅਸੀਂ ਦਿੱਲੀ ਬੀਜੇਪੀ ਦੇ ਅਸਲੀ ਟਵਿੱਟਰ ਹੈਂਡਲ ਨੂੰ ਵੀ ਪੂਰਾ ਜਾਂਚਿਆ ਪਰ ਸਾਨੂੰ ਇਹ ਟਵੀਟ ਉੱਥੇ ਨਹੀਂ ਮਿਲਿਆ।
ਵੱਧ ਪੁਸ਼ਟੀ ਲਈ ਅਸੀਂ ਦਿੱਲੀ ਬੀਜੇਪੀ ਦੇ ਪ੍ਰਮੁੱਖ ਮਨੋਜ ਤਿਵਾਰੀ ਨਾਲ ਫ਼ੋਨ ਤੇ ਗੱਲ ਕਿੱਤੀ ਜ੍ਹਿਨਾਂ ਨੇ ਇਸ ਵਾਇਰਲ ਹੋ ਰਹੇ ਟਵੀਟ ਨੂੰ ਫਰਜ਼ੀ ਦੱਸਿਆ ਅਤੇ ਕਿਹਾ ਕਿ ਦਿੱਲੀ ਬੀਜੇਪੀ ਦੇ ਟਵਿੱਟਰ ਹੈਂਡਲ ਤੋਂ ਕਦੇ ਵੀ ਕੋਈ ਅਜਿਹਾ ਟਵੀਟ ਨਹੀਂ ਕੀਤਾ ਗਿਆ ਅਤੇ ਦਿੱਲੀ ਬੀਜੇਪੀ ਦੁਆਰਾ ਕੀਤੇ ਗਏ ਸਾਰੇ ਟਵੀਟ ਓਰਿਜਿਨਲ ਟਵਿੱਟਰ ਹੈਂਡਲ ਤੇ ਵੇਖੇ ਜਾ ਸਕਦੇ ਹਨ। ਇਹ ਪੋਸਟ ਫਰਜ਼ੀ ਹੈ।
ਚਲੋ ਤੁਹਾਨੂੰ ਦੱਸ ਦਈਏ ਕਿ ਇਹ ਫਰਜ਼ੀ ਟਵੀਟ ਕਿਸ ਤਰ੍ਹਾਂ ਬਣਾਇਆ ਗਿਆ। ਅਸੀਂ ਇਸਨੂੰ ਸਮਝਣ ਲਈ ਗੂਗਲ ‘ਤੇ ਸਰਚ ਕੀਤਾ ਤਾਂ ਪਾਇਆ ਕਿ ਕਈ ਸਾਰੇ ਔਨਲਾਈਨ ਟੂਲ ਹਨ ਜਿਨ੍ਹਾਂ ਦੁਆਰਾ ਫਰਜ਼ੀ ਟਵੀਟ ਬਣਾਏ ਜਾ ਸਕਦੇ ਹਨ। ਅਜਿਹੀ ਇੱਕ ਵੈੱਬਸਾਈਟ ਹੈ tweetgen.com। ਇਸ ਵੈੱਬਸਾਈਟ ਤੇ ਤੁਸੀਂ ਕਿਸੇ ਦਾ ਵੀ ਯੂਜ਼ਰ ਨਾਂ, ਟਵਿੱਟਰ ਹੈਂਡਲ ਪਾ ਕੇ ਕਿਸੇ ਦੇ ਵੀ ਨਾਂ ਤੋਂ ਕੋਈ ਵੀ ਟਵੀਟ ਬਣਾ ਸਕਦੇ ਹੋ। ਇੱਦਾ ਹੀ ਕਿਸੇ ਔਨਲਾਈਨ ਟੂਲ ਦਾ ਇਸਤੇਮਾਲ ਕਰਕੇ ਦਿੱਲੀ ਬੀਜੇਪੀ ਦੇ ਨਾਂ ਤੋਂ ਇਹ ਫਰਜ਼ੀ ਟਵੀਟ ਬਣਾਇਆ ਗਿਆ ਸੀ।
ਚੰਗੀ ਤਰ੍ਹਾਂ ਸਮਝਾਉਣ ਲਈ ਅਸੀਂ ਤੁਹਾਨੂੰ ਇਹ ਪ੍ਰਕ੍ਰਿਆ ਥੱਲੇ ਸਮਝਾਉਂਦੇ ਹਾਂ। ਜੇ ਮੈਂਨੂੰ ਅਮਿਤਾਭ ਬੱਚਨ ਦੇ ਨਾਂ ਤੋਂ ਕੋਈ ਫਰਜ਼ੀ ਟਵੀਟ ਬਣਾਉਣਾ ਹੈ ਤਾਂ ਮੈਂ tweetgen.com ਨਾਂ ਦੀ ਵੈਬਸਾਈਟ ‘ਤੇ ਜਾਵਾਂਗਾ। ਹੋਮ ਪੇਜ ਤੇ ਹੀ ਤੁਹਾਡੇ ਕੋਲ ਆਪਸ਼ਨ ਆਉਂਦਾ ਹੈ- “ਕ੍ਰੀਏਟ”, ਇਸਤੇ ਕਲਿੱਕ ਕਰਨ ਬਾਅਦ ਤੁਸੀਂ Tweet Generator ਪੇਜ ਤੇ ਪਹੁੰਚਦੇ ਹੋ। ਇਥੇ ਖੱਬੇ ਪਾਸੇ, ਨਾਂ ਅਤੇ ਯੂਜ਼ਰਨਾਂ ਮੰਗੇ ਗਏ ਹਨ। ਕਿਉਂਕਿ ਮੈਂ ਅਮਿਤਾਭ ਬੱਚਨ ਦੇ ਨਾਂ ਤੋਂ ਫਰਜ਼ੀ ਟਵੀਟ ਬਣਾ ਰਿਹਾ ਹਾਂ ਇਸਲਈ ਮੈਂ ਅਮਿਤਾਭ ਬੱਚਨ ਦੇ ਕਰੇਡੇਨਸ਼ਿਅਲਸ ਲਏ। ਇਸਦੇ ਥੱਲੇ ਵੇਰੀਫਾਈਡ ਜਾਂ ਨੋਨ ਵੇਰੀਫਾਈਡ ਦਾ ਵੀ ਆਪਸ਼ਨ ਹੈ। ਮੈਂ ਵੇਰੀਫਾਈਡ ਤੇ ਕਲਿੱਕ ਕਿੱਤਾ ਅਤੇ ਉਦਾਹਰਣ ਲਈ Tweet content ਵਿਚ “I LOVE INDIA” ਲਿਖ ਦਿੱਤਾ। ਇੱਥੇ ਤੁਸੀਂ ਥੱਲੇ ਸਮੇਂ ਅਤੇ ਮਿਤੀ ਨੂੰ ਲਿਖ ਸਕਦੇ ਹੋ, ਮੈਂ ਮਿਤੀ 1 ਅਕਤੂਬਰ 2018 ਚੁਣੀ। ਇਸਦੇ ਥੱਲੇ ਤੁਸੀਂ ਫਰਜ਼ੀ ਟਵੀਟ ਦੇ ਲਾਇਕਸ, ਰਿਟਵੀਤ ਅਤੇ replies ਵੀ ਚੁਣ ਸਕਦੇ ਹੋ, ਮੈਂ 8 replies, 8 ਰਿਟਵੀਤ ਅਤੇ 8 ਲਾਇਕਸ ਚੁਣੇ। ਇਸਦੇ ਬਾਅਦ ਜਨਰੇਟ ਇਮੇਜ ਤੇ ਕਲਿੱਕ ਕਰਨ ਤੇ ਇਹ ਫੇਕ ਟਵੀਟ ਸਾਡੇ ਸਾਹਮਣੇ ਆ ਗਿਆ। ਤੁਸੀਂ ਇਸ ਟਵੀਟ ‘ਤੇ ਫੋਟੋ ਵੀ ਲਗਾ ਸਕਦੇ ਹੋ।
ਇਸ ਪੂਰੀ ਪ੍ਰਕ੍ਰਿਆ ਦਾ ਮਕਸਦ ਸਿਰਫ ਤੁਹਾਨੂੰ ਜਾਗਰੂਕ ਕਰਨਾ ਹੈ ਕਿ ਤੁਸੀਂ ਜੋ ਵੇਖਦੇ ਹੋ ਉਹ ਹਮੇਸ਼ਾ ਸੱਚ ਨਹੀਂ ਹੁੰਦਾ ਹੈ। ਜਾਗਰੂਕ ਰਹਿਣਾ ਜ਼ਰੂਰੀ ਹੈ। ਕੋਈ ਵੀ ਟਵੀਟ ਦੇਖਣ ਤੇ ਸਬਤੋਂ ਪਹਿਲਾਂ ਤੁਸੀਂ ਵਿਅਕਤੀ ਦੇ ਆਫੀਸ਼ੀਅਲ ਪੇਜ ਤੇ ਜ਼ਰੂਰ ਜਾਓ ਅਤੇ ਜਾਂਚ ਕਰੋ ਕਿ ਕੀ ਟਵੀਟ ਸਹੀ ਹੈ ਜਾਂ ਫਰਜ਼ੀ।
ਇਸ ਪੋਸਟ ਨੂੰ ਤੇਜ ਬਹਾਦਰ ਯਾਦਵ ਨਾਂ ਦੇ ਫੇਸਬੁੱਕ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਸ ਯੂਜ਼ਰ ਦੇ ਕੁੱਲ 75,327 ਫਾਲੋਅਰਸ ਹਨ। ਇਹ ਅਕਾਊਂਟ ਵੇਰੀਫਾਈਡ ਨਹੀਂ ਹੈ ਇਸਲਈ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਸੱਚ ਵਿਚ ਤੇਜ ਬਹਾਦਰ ਯਾਦਵ ਦਾ ਹੈ ਜਾਂ ਨਹੀਂ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਟਵੀਟ ਫਰਜ਼ੀ ਹੈ। ਦਿੱਲੀ ਬੀਜੇਪੀ ਨੇ ਕਦੇ ਵੀ ਅਜਿਹਾ ਟਵੀਟ ਨਹੀਂ ਕਰਿਆ ਹੈ। ਔਨਲਾਈਨ ਟੂਲ ਦਾ ਇਸਤੇਮਾਲ ਕਰ ਇਹ ਫਰਜ਼ੀ ਟਵੀਟ ਬਣਾਇਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।