ਵਿਸ਼ਵਾਸ ਨਿਊਜ਼ ਨੇ ਪੀਐਮ ਮੋਦੀ ਨੂੰ ਲੈ ਕੇ ਟਾਈਮ’ ਮੈਗਜ਼ੀਨ ਦੀ ਤਸਵੀਰ ਦੀ ਜਾਂਚ ਕੀਤੀ ਅਤੇ ਪਾਇਆ ਕਿ ਤਸਵੀਰ ਬਾਰੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਅਸਲ ਤਸਵੀਰ ਵਿੱਚ ਪੁਤਿਨ ਦਾ ਚਿਹਰਾ ਹੈ ਅਤੇ ਇਹ ਟਾਈਮ ਮੈਗਜ਼ੀਨ ਦੁਆਰਾ ਨਹੀਂ, ਬਲਕਿ ਗ੍ਰਾਫਿਕ ਡਿਜ਼ਾਈਨਰ Patrick Mulder ਦੁਆਰਾ ਬਣਾਈ ਗਈ ਸੀ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ‘ਟਾਈਮ’ ਮੈਗਜ਼ੀਨ ਦੇ ਕਵਰ ਪੇਜ ਦੀ ਇੱਕ ਕਥਿਤ ਤਸਵੀਰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਈਮ ਮੈਗਜ਼ੀਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਹਿਟਲਰ ਨਾਲ ਕੀਤੀ ਗਈ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਤਾਂ ਪਾਇਆ ਕਿ ਫੋਟੋ ਐਡੀਟੇਡ ਹੈ। ਅਸਲ ਤਸਵੀਰ ਵਿੱਚ ਪੁਤਿਨ ਦਾ ਚਿਹਰਾ ਹੈ ਅਤੇ ਇਸਨੂੰ ਟਾਈਮ ਮੈਗਜ਼ੀਨ ਦੁਆਰਾ ਨਹੀਂ, ਬਲਕਿ ਗ੍ਰਾਫਿਕ ਡਿਜ਼ਾਈਨਰ Patrick Mulder ਦੁਆਰਾ ਬਣਾਇਆ ਗਿਆ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ Pooja Achariya ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ ਹੈ। ਜਿਸ ਤੇ ਲਿਖਿਆ ਹੈ, “ਮੋਦੀ ਇੱਕ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਕੋਲ ਕੋਈ ਦ੍ਰਿਸ਼ਟੀ ਨਹੀਂ ਹੈ , ਕੋਈ ਦਿਮਾਗ ਨਹੀਂ ਹੈ ਅਤੇ ਦੇਸ਼ ਦੇ ਲੋੜਵੰਦਾਂ ਦੇ ਉਤਥਾਨ ਦੀ ਬਿਲਕੁਲ ਇੱਛਾ ਨਹੀਂ ਹੈ। ਉਨ੍ਹਾਂ ਨੂੰ ਸਿਰਫ ਸੱਤਾ ਦੀ ਭੁੱਖ ਹੈ !” #ByeByeModi
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਟਾਈਮ ਮੈਗਜ਼ੀਨ ਦੀ ਅਧਿਕਾਰਿਤ ਵੈੱਬਸਾਈਟ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਵੈੱਬਸਾਈਟ ਤੇ ਵਾਇਰਲ ਤਸਵੀਰ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ। ਫਿਰ ਅਸੀਂ ਟਾਈਮ ਦੇ ਸੋਸ਼ਲ ਮੀਡੀਆ ਅਕਾਉਂਟਸ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਇੱਥੇ ਵੀ ਵਾਇਰਲ ਦਾਅਵੇ ਨਾਲ ਸਬੰਧਿਤ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਇਮੇਜ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ ਅਸਲ ਤਸਵੀਰ Patrick Mulder ਨਾਂ ਦੇ ਇੱਕ ਟਵਿੱਟਰ ਯੂਜ਼ਰ ਦੇ ਅਕਾਊਂਟ ਤੇ ਪ੍ਰਾਪਤ ਹੋਈ। ਅਸਲ ਤਸਵੀਰ ਵਿੱਚ ਪੀਐਮ ਮੋਦੀ ਨਹੀਂ, ਬਲਕਿ ਪੁਤਿਨ ਦਾ ਚਿਹਰਾ ਲੱਗਿਆ ਹੋਇਆ ਹੈ। 28 ਫਰਵਰੀ 2022 ਨੂੰ ਪੈਟਰਿਕ ਮੁਲਡਰ ਨੇ ਅਸਲ ਤਸਵੀਰ ਦੇ ਨਾਲ-ਨਾਲ ਕੁਝ ਹੋਰ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਇਹ ਮੇਰੇ ਦੁਆਰਾ ਬਣਾਈ ਗਈ ਇੱਕ ਕਲਾਕਾਰੀ ਹੈ। ਮੈਂ ਪੁਤਿਨ ਦੀ ਇਸ ਤਸਵੀਰ ਨੂੰ ਉਸ ਦਿਨ ਬਣਾਇਆ ਸੀ, ਜਦੋਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਸੀ। ਮੈਂ ਇਸਨੂੰ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲੇ ਦਾ ਵਿਰੋਧ ਕਰਨ ਲਈ ਬਣਾਇਆ ਸੀ। “
ਅਸੀਂ ਪੂਰੀ ਤਰ੍ਹਾਂ ਪੁਸ਼ਟੀ ਕਰਨ ਲਈ Patrick Mulder ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਵਾਇਰਲ ਦਾਅਵਾ ਗ਼ਲਤ ਹੈ। ਅਸਲ ਤਸਵੀਰ ਵਿੱਚ ਪੁਤਿਨ ਦਾ ਚਿਹਰਾ ਹੈ। ਇਹ ਫੋਟੋ ਟਾਈਮਜ਼ ਮੈਗਜ਼ੀਨ ਨੇ ਨਹੀਂ ਛਾਪੀ ਹੈ। ਇਸ ਤਸਵੀਰ ਨੂੰ ਮੈਂ ਬਣਾਇਆ ਹੈ। ਮੈਂ ਇੱਕ ਗ੍ਰਾਫਿਕ ਡਿਜ਼ਾਈਨਰ ਹਾਂ। ਮੇਰਾ ਇਰਾਦਾ ਟਾਈਮ ਕਵਰ ਦੇ ਰੂਪ ਵਿੱਚ ਕਲਾਕਾਰੀ ਬਣਾਉਣ ਦਾ ਨਹੀਂ ਸੀ। ਮੈਂ ਕੁਝ ਅਜਿਹਾ ਬਣਾਉਣਾ ਚਾਹੁੰਦਾ ਸੀ, ਜੋ ਯੂਕਰੇਨ ਦੇ ਹਮਲੇ ਦੇ ਆਲੇ – ਦੁਆਲੇ ਸ਼ਾਮਿਲ ਹੋਵੇ ਅਤੇ ਜਨਤਾ ਦੇ ਮੂਡ ਨੂੰ ਦੱਸ ਸਕੇ।” ਦੋਨਾਂ ਤਸਵੀਰਾਂ ਵਿੱਚ ਅੰਤਰ ਹੇਠਾਂ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਆਖਰੀ ਪੜਾਅ ਵਿੱਚ ਵਾਇਰਲ ਪੋਸਟ ਨੂੰ ਸਾਂਝਾ ਕਰਨ ਵਾਲੇ ਪ੍ਰੋਫਾਈਲ ਦੀ ਪਿਛੋਕੜ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਫੇਸਬੁੱਕ ਤੇ ਯੂਜ਼ਰ ਨੂੰ 23,432 ਲੋਕ ਫੋਲੋ ਕਰਦੇ ਹਨ। Pooja Achariya ਮਈ 2016 ਤੋਂ ਫੇਸਬੁੱਕ ਤੇ ਐਕਟਿਵ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਪੀਐਮ ਮੋਦੀ ਨੂੰ ਲੈ ਕੇ ਟਾਈਮ’ ਮੈਗਜ਼ੀਨ ਦੀ ਤਸਵੀਰ ਦੀ ਜਾਂਚ ਕੀਤੀ ਅਤੇ ਪਾਇਆ ਕਿ ਤਸਵੀਰ ਬਾਰੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਅਸਲ ਤਸਵੀਰ ਵਿੱਚ ਪੁਤਿਨ ਦਾ ਚਿਹਰਾ ਹੈ ਅਤੇ ਇਹ ਟਾਈਮ ਮੈਗਜ਼ੀਨ ਦੁਆਰਾ ਨਹੀਂ, ਬਲਕਿ ਗ੍ਰਾਫਿਕ ਡਿਜ਼ਾਈਨਰ Patrick Mulder ਦੁਆਰਾ ਬਣਾਈ ਗਈ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।