ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਬਿਹਾਰ ਦੇ ਅਰਰਿਆ ‘ਚ ਹਾਲੀਆ ਡਿੱਗੇ ਪੁਲ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਸਾਲ 2023 ਦੀ ਘਟਨਾ ਦਾ ਹੈ। ਕੁਝ ਲੋਕ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਬਿਹਾਰ ਦੇ ਅਰਰਿਆ ਵਿੱਚ ਬਕਰਾ ਨਦੀ ‘ਤੇ ਨਿਰਮਾਣ ਅਧੀਨ ਪੁਲ ਮੰਗਲਵਾਰ ਨੂੰ ਡਿੱਗ ਗਿਆ। ਹੁਣ ਇਸ ਘਟਨਾ ਨਾਲ ਜੋੜਦੇ ਹੋਏ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੁਝ ਲੋਕਾਂ ਨੂੰ ਵੀਡੀਓ ਬਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਘਟਨਾ ਦਾ ਹੈ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਅਸਲ ਵਿੱਚ ਇਹ ਘਟਨਾ ਜੂਨ 2023 ਵਿੱਚ ਵਾਪਰੀ ਸੀ, ਜਦੋਂ ਬਿਹਾਰ ਦੇ ਭਾਗਲਪੁਰ ਵਿੱਚ ਨਿਰਮਾਣ ਅਧੀਨ ਅਗਵਾਨੀ-ਸੁਲਤਾਨਗੰਜ (ਅਜਗੈਵਿਨਾਥ) ਪੁਲ ਢਹਿ ਗਿਆ ਸੀ। ਉਸੇ ਵੀਡੀਓ ਨੂੰ ਹੁਣ ਕੁਝ ਲੋਕ ਹਾਲੀਆ ਘਟਨਾ ਨਾਲ ਜੋੜਕੇ ਵਾਇਰਲ ਕਰ ਰਹੇ ਹਨ।
ਫੇਸਬੁੱਕ ਪੇਜ ਗੱਤਕਾ ਗਲੋਬਲ ਟੀਵੀ ਨੇ 18 ਜੂਨ ਨੂੰ ਵਾਇਰਲ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, “ਬਿਹਾਰ ਚ ਉਦਘਾਟਨ ਤੋਂ ਪੈਹਲਾਂ ਢਹਿ ਢੇਰੀ ਹੋਇਆ ਬਣਾਇਆ ਪੁਲ 2021 ਚ ਸ਼ੁਰੂ ਹੋ 2023 ਚ ਪੂਰਾ ਹੋਣਾ ਸੀ ਨਿਰਮਾਂਣ ਪਰ ਹੇਠਾਂ ਤੋਂ ਤਾਹਾਂ ਤੱਕ ਸਾਰੇ ਨਿਕਲੇ ਚੋਰ, ਆਹ ਘਟਨਾਂ ਨੇ ਖੋਲ੍ਹੀ ਪੋਲ…”
ਇਸ ਨੂੰ ਸੱਚ ਮੰਨਦੇ ਹੋਏ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਵਾਇਰਲ ਵੀਡੀਓ ਦੇ ਕੀ ਫਰੇਮਾਂ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ, ਸਾਨੂੰ ਇਹ ਵੀਡੀਓ ‘The Economic Times’ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਅਪਲੋਡ ਮਿਲਾ। 4 ਜੂਨ 2023 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਭਾਗਲਪੁਰ ਵਿੱਚ ਨਿਰਮਾਣ ਅਧੀਨ ਅਗਵਾਨੀ-ਸੁਲਤਾਨਗੰਜ ਪੁਲ ਢਹਿ ਗਿਆ। ਪੁਲ ਦੇ ਡਿੱਗਣ ਦੀ ਘਟਨਾ ਨੂੰ ਸਥਾਨਕ ਲੋਕਾਂ ਨੇ ਵੀਡੀਓ ਬਣਾ ਲਿਆ। ਇਹ ਦੂਜੀ ਵਾਰ ਹੈ ਜਦੋਂ ਪੁਲ ਡਿੱਗਿਆ ਹੈ।
ਸਰਚ ਦੌਰਾਨ ਸਾਨੂੰ ਵੀਡੀਓ ਨਾਲ ਜੁੜੀ ਖਬਰ CNN ਦੀ ਵੈਬਸਾਈਟ ‘ਤੇ ਮਿਲੀ। 6 ਜੂਨ 2023 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਹੈ, ਬਿਹਾਰ ਵਿੱਚ ਗੰਗਾ ਨਦੀ ਉੱਤੇ ਬਣ ਰਿਹਾ ਚਾਰ ਲੇਨ ਦਾ ਕੰਕਰੀਟ ਪੁਲ ਇੱਕ ਸਾਲ ਵਿੱਚ ਦੂਜੀ ਵਾਰ ਢਹਿ ਗਿਆ, ਜਿਸ ਨੇ ਇੱਕ ਵਾਰ ਫਿਰ ਇਸ ਦੇ ਨਿਰਮਾਣ ਦੀ ਗੁਣਵੱਤਾ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਵਾਇਰਲ ਵੀਡੀਓ ਨਾਲ ਜੁੜੀ ਹੋਰ ਰਿਪੋਰਟਸ ਇੱਥੇ ਵੇਖੀ ਜਾ ਸਕਦੀ ਹੈ।
ਵੱਧ ਜਾਣਕਾਰੀ ਲਈ ਅਸੀਂ ਸੀਨੀਅਰ ਸਬ ਐਡੀਟਰ ਦਿਲੀਪ ਕੁਮਾਰ ਸ਼ੁਕਲਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਸਾਲ 2023 ਦੇ ਮਾਮਲੇ ਦਾ ਹੈ, ਹਾਲੀਆ ਨਹੀਂ ਹੈ।
ਜਾਂਚ ਵਿੱਚ ਅੱਗੇ ਅਸੀਂ ਬਿਹਾਰ ਦੇ ਅਰਰਿਆ ‘ਚ ਹਾਲੀਆ ਡਿੱਗੇ ਪੁਲ ਬਾਰੇ ਖਬਰ ਸਰਚ ਕੀਤੀ। ਸਾਨੂੰ ਇੰਗਲਿਸ਼ ਜਾਗਰਣ ਦੀ ਵੈਬਸਾਈਟ ‘ਤੇ ਇੱਕ ਖਬਰ ਮਿਲੀ। ਰਿਪੋਰਟ ਮੁਤਾਬਕ, ਬਿਹਾਰ ਦੇ ਅਰਰੀਆ ਜ਼ਿਲੇ ‘ਚ ਮੰਗਲਵਾਰ ਨੂੰ ਬਕਰਾ ਨਦੀ ‘ਤੇ 12 ਕਰੋੜ ਰੁਪਏ ਦੇ ਨਿਰਮਾਣ ਅਧੀਨ ਪੁਲ ਦਾ ਕੁਝ ਹਿੱਸਾ ਢਹਿ ਗਿਆ। ਸਥਾਨਕ ਲੋਕਾਂ ਨੇ ਪੁਲ ਦੇ ਨਿਰਮਾਣ ਵਿੱਚ ਘਟੀਆ ਕੁਆਲਿਟੀ ਦੀ ਸਮੱਗਰੀ ਦੀ ਵਰਤੋਂ ਕਰਨ ਦਾ ਆਰੋਪ ਲਾਇਆ ਹੈ ਅਤੇ ਇਸ ਲਈ ਜ਼ਿੰਮੇਵਾਰ ਠੇਕੇਦਾਰਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਯੂਜ਼ਰ ਨੂੰ 4 ਹਜਾਰ ਤੋਵ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਬਿਹਾਰ ਦੇ ਅਰਰਿਆ ‘ਚ ਹਾਲੀਆ ਡਿੱਗੇ ਪੁਲ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਸਾਲ 2023 ਦੀ ਘਟਨਾ ਦਾ ਹੈ। ਕੁਝ ਲੋਕ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।