Fact Check : ਮੁਲਾਇਮ ਸਿੰਘ ਦੇ ਅੰਤਿਮ ਸੰਸਕਾਰ ਦੀ ਨਹੀਂ ਹੈ ਇਹ ਵਾਇਰਲ ਤਸਵੀਰ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਮੁਲਾਇਮ ਸਿੰਘ ਯਾਦਵ ਦੇ ਅੰਤਿਮ ਸੰਸਕਾਰ ਨਾਲ ਸਬੰਧਤ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਵਾਇਰਲ ਤਸਵੀਰ ਉਨ੍ਹਾਂ ਦੇ ਅੰਤਿਮ ਸਸਕਾਰ ਦੀ ਨਹੀਂ ਹੈ। ਤਸਵੀਰ ‘ਚ ਨਜ਼ਰ ਆ ਰਿਹਾ ਵਿਅਕਤੀ ਲਖਨਊ ਦਾ ਸੀਨੀਅਰ ਪੱਤਰਕਾਰ ਆਸ਼ੀਸ਼ ਮਿਸ਼ਰਾ ਹੈ। ਉਹ ਆਪਣੇ ਪਿਤਾ ਦੀ ਚਿਤਾ ਨੂੰ ਅੱਗ ਦਿੰਦੇ ਹੋਏ ਦੇਖੇ ਜਾ ਸਕਦਾ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਸੰਰਸ਼ਕ ਮੁਲਾਇਮ ਸਿੰਘ ਯਾਦਵ ਦਾ 11 ਅਕਤੂਬਰ ਨੂੰ ਉੱਤਰ ਪ੍ਰਦੇਸ਼ ਉਨ੍ਹਾਂ ਦੇ ਜੱਦੀ ਪਿੰਡ ਸੈਫਈ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਨੇ ਮੁਖ ਅਗਨੀ ਦਿੱਤੀ। ਸੋਸ਼ਲ ਮੀਡੀਆ ‘ਤੇ ਹੁਣ ਇੱਕ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਇਹ ਤਸਵੀਰ ਮੁਲਾਇਮ ਸਿੰਘ ਦੇ ਅੰਤਿਮ ਸੰਸਕਾਰ ਦੀ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਤੇ ਇਹ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ। ਦਰਅਸਲ, ਵਾਇਰਲ ਪੋਸਟ ਵਿੱਚ ਇਸਤੇਮਾਲ ਦਿੱਤੀ ਗਈ ਤਸਵੀਰ ਲਖਨਊ ਦੇ ਸੀਨੀਅਰ ਪੱਤਰਕਾਰ ਆਸ਼ੀਸ਼ ਮਿਸ਼ਰਾ ਦੇ ਪਿਤਾ ਦੇ ਅੰਤਿਮ ਸੰਸਕਾਰ ਦੀ ਹੈ। ਇਹ ਫੋਟੋ ਆਸ਼ੀਸ਼ ਨੇ ਖੁਦ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਕੀਤੀ ਹੈ। ਇਸ ਤਸਵੀਰ ਦਾ ਮੁਲਾਇਮ ਸਿੰਘ ਦੇ ਅੰਤਿਮ ਸੰਸਕਾਰ ਨਾਲ ਕੋਈ ਸੰਬੰਧ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਯੂਜ਼ਰ ਯਾਦਵ ਸਰਕਾਰ ਨੇ 11 ਅਕਤੂਬਰ ਨੂੰ ਇੱਕ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਕਿ ਸਤਿਕਾਰਯੋਗ ਨੇਤਾ ਜੀ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ।

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਸੱਚਾਈ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਦੀ ਵਰਤੋਂ ਕੀਤੀ। ਇਸ ਵਿਚ ਤਸਵੀਰ ਅਪਲੋਡ ਕਰਨ ਤੋਂ ਬਾਅਦ ਅਸਲੀ ਤਸਵੀਰ ਲਖਨਊ ਦੇ ਸੀਨੀਅਰ ਪੱਤਰਕਾਰ ਆਸ਼ੀਸ਼ ਮਿਸ਼ਰਾ ਦੇ ਫੇਸਬੁੱਕ ਅਕਾਊਂਟ ‘ਤੇ ਮਿਲੀ। ਆਸ਼ੀਸ਼ ਮਿਸ਼ਰਾ ਨੇ 11 ਅਕਤੂਬਰ ਨੂੰ ਆਪਣੇ ਫੇਸਬੁੱਕ ਅਕਾਊਂਟ ‘ਤੇ ਅਸਲੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ ਕਿ ਜ਼ਿੰਦਗੀ ਦਾ ਅਸਲ ਦਰਦਨਾਕ ਸਮਾਂ। ਇਸ ਪੋਸਟ ਦੇ ਕਮੈਂਟਸ ਵਿੱਚ ਸੈਂਕੜੇ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।

ਇਸ ਅਕਾਊਂਟ ਨੂੰ ਸਕੈਨ ਕਰਨ ‘ਤੇ 11 ਅਕਤੂਬਰ ਨੂੰ ਸਵੇਰੇ 8:16 ਵਜੇ ਆਸ਼ੀਸ਼ ਮਿਸ਼ਰਾ ਦੀ ਇੱਕ ਹੋਰ ਪੋਸਟ ਮਿਲੀ। ਇਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਦੇ ਦੇਹਾਂਤ ਦੀ ਸੂਚਨਾ ਦਿੰਦੇ ਹੋਏ ਲਿਖਿਆ ਕਿ ਸਨਮਾਨਿਤ ਜਨ। ਮੇਰੇ ਪਿਤਾ ਸ਼੍ਰੀ ਵੀਰ ਵਿਕਰਮ ਬਹਾਦੁਰ ਮਿਸ਼ਰਾ ਦਾ ਕੱਲ ਸ਼ਾਮ 5 ਵਜੇ ਦੇਹਾਂਤ ਹੋ ਗਿਆ ਹੈ। ਪਾਪਾ ਜੀ ਦੇ ਸ਼ਰੀਰ ਦਾ ਅੰਤਿਮ ਸੰਸਕਾਰ ਅੱਜ 11 ਅਕਤੂਬਰ ਲਖਨਊ ਦੇ ਇਲਾਕੇ ਚ ਭੈਂਸਾ ਕੁੰਡ ਵਿਖੇ ਸਵੇਰੇ 11 ਵਜੇ ਹੋਵੇਗਾ।

ਵਿਸ਼ਵਾਸ ਨਿਊਜ਼ ਨੇ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਸਮਾਜਵਾਦੀ ਪਾਰਟੀ ਦੇ ਟਵਿਟਰ ਹੈਂਡਲ ਨੂੰ ਖੰਗਾਲਣਾ ਸ਼ੁਰੂ ਕੀਤਾ। ਇੱਥੇ ਸਾਨੂੰ 11 ਅਕਤੂਬਰ ਦੀਆਂ ਚਾਰ ਤਸਵੀਰਾਂ ਮਿਲੀਆਂ। ਇਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਅਖਿਲੇਸ਼ ਯਾਦਵ ਨੇ ਚਿੱਟਾ ਕੁੜਤਾ-ਪਜਾਮਾ, ਉਸ ‘ਤੇ ਕਾਲੀ ਨਹਿਰੂ ਜੈਕੇਟ ਅਤੇ ਲਾਲ ਟੋਪੀ ਪਾਈ ਹੋਈ ਸੀ।

ਜਾਂਚ ਦੌਰਾਨ ਸਾਨੂੰ ਪੱਤਰਕਾਰ ਪੀਯੂਸ਼ ਰਾਏ ਦੇ ਟਵਿੱਟਰ ਹੈਂਡਲ ‘ਤੇ ਮੁਲਾਇਮ ਸਿੰਘ ਯਾਦਵ ਦੇ ਅੰਤਿਮ ਸੰਸਕਾਰ ਦੀ ਵੀਡੀਓ ਮਿਲੀ। ਇਸ ‘ਚ ਅਖਿਲੇਸ਼ ਯਾਦਵ ਨੂੰ ਚਿੰਤਾ ਨੂੰ ਅਗਨੀ ਦਿੰਦੇ ਹੋਏ ਸਾਫ ਦੇਖਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਇਸ ਵੀਡੀਓ ਤੋਂ ਸਾਫ ਹੈ ਕਿ ਮੁਲਾਮੱੱਸ ਮੁਲਾਇਮ ਸਿੰਘ ਯਾਦਵ ਦਾ ਅੰਤਿਮ ਸੰਸਕਾਰ ਖੁੱਲ੍ਹੇ ਮੈਦਾਨ ‘ਚ ਹੋਇਆ ਸੀ, ਜਦਕਿ ਵਾਇਰਲ ਪੋਸਟ ‘ਚ ਸ਼ੈੱਡ ਦੇਖਿਆ ਜਾ ਸਕਦਾ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਦੈਨਿਕ ਜਾਗਰਣ ਡਿਜੀਟਲ ਦੇ ਯੂਪੀ ਇੰਚਾਰਜ ਧਰਮੇੰਦ੍ ਪਾਂਡੇ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਤਸਵੀਰ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਤਸਵੀਰ ਵਿੱਚ ਅਖਿਲੇਸ਼ ਯਾਦਵ ਨਹੀਂ ਹਨ। ਇਹ ਲਖਨਊ ਦੇ ਸੀਨੀਅਰ ਪੱਤਰਕਾਰ ਆਸ਼ੀਸ਼ ਮਿਸ਼ਰਾ ਹੈ। ਉਹ ਲਖਨਊ ਦੇ ਬੈਕੁੰਠ ਧਾਮ ਵਿਖੇ ਆਪਣੇ ਪਿਤਾ, ਸੀਨੀਅਰ ਪੱਤਰਕਾਰ ਸਵਰਗੀ ਵੀਰ ਵਿਕਰਮ ਬਹਾਦੁਰ ਮਿਸ਼ਰਾ ਜੀ ਦੀ ਦੇਹ ਨੂੰ ਮੁਖ ਅਗਨੀ ਦਿੰਦੇ ਹੋਏ ਦੇਖੇ ਜਾ ਸਕਦੇ ਹਨ।

ਜਾਂਚ ਦੇ ਅਗਲੇ ਪੜਾਵ ਵਿੱਚ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਵਕਤਾ ਅਬਦੁਲ ਹਫੀਜ਼ ਗਾਂਧੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਇਹ ਸਪੱਸ਼ਟ ਕੀਤਾ ਕਿ ਵਾਇਰਲ ਤਸਵੀਰ ਵਿੱਚ ਅਖਿਲੇਸ਼ ਯਾਦਵ ਨਹੀਂ ਹਨ। ਇਹ ਤਸਵੀਰ ਮੁਲਾਇਮ ਸਿੰਘ ਯਾਦਵ ਦੇ ਅੰਤਿਮ ਸੰਸਕਾਰ ਦੀ ਨਹੀਂ ਹੈ।

ਜਾਂਚ ਦੇ ਅੰਤ ‘ਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਫੇਸਬੁੱਕ ਯੂਜ਼ਰ ਯਾਦਵ ਸਰਕਾਰ ਯੂਪੀ ਦੇ ਸੁਲਤਾਨਪੁਰ ਦਾ ਰਹਿਣ ਵਾਲਾ ਹੈ। 300 ਤੋਂ ਵੱਧ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਮੁਲਾਇਮ ਸਿੰਘ ਯਾਦਵ ਦੇ ਅੰਤਿਮ ਸੰਸਕਾਰ ਨਾਲ ਸਬੰਧਤ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਵਾਇਰਲ ਤਸਵੀਰ ਉਨ੍ਹਾਂ ਦੇ ਅੰਤਿਮ ਸਸਕਾਰ ਦੀ ਨਹੀਂ ਹੈ। ਤਸਵੀਰ ‘ਚ ਨਜ਼ਰ ਆ ਰਿਹਾ ਵਿਅਕਤੀ ਲਖਨਊ ਦਾ ਸੀਨੀਅਰ ਪੱਤਰਕਾਰ ਆਸ਼ੀਸ਼ ਮਿਸ਼ਰਾ ਹੈ। ਉਹ ਆਪਣੇ ਪਿਤਾ ਦੀ ਚਿਤਾ ਨੂੰ ਅੱਗ ਦਿੰਦੇ ਹੋਏ ਦੇਖੇ ਜਾ ਸਕਦਾ ਹਨ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts