Fact Check: CM ਭਗਵੰਤ ਮਾਨ ਦੀ ਛੁੱਟੀ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਵਾਇਰਲ ਦਾਅਵਾ ਹੈ ਫਰਜੀ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਡੈਲੀ ਨਿਊਜ਼ ਪੰਜਾਬ ਦੇ ਨਾਮ ਤੇ ਵਾਇਰਲ ਹੋ ਰਿਹਾ ਪੋਸਟ ਐਡੀਟੇਡ ਅਤੇ ਫਰਜੀ ਹੈ। ਖਬਰ ਲਿਖੇ ਜਾਣ ਤੱਕ ਸਾਨੂੰ ਅਜਿਹੀ ਕੋਈ ਖਬਰ ਮਿਲੀ।

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸੋਸ਼ਲ ਮੀਡਿਆ ਤੇ ਪੰਜਾਬੀ ਨਿਊਜ਼ ਅਦਾਰੇ ਡੈਲੀ ਪੋਸਟ ਪੰਜਾਬੀ ਦੇ ਨਾਮ ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਆਹ ਕਾਰਨ ਤਿੰਨ ਮਹੀਨਿਆਂ ਦੀਆਂ ਛੁੱਟੀ ਮੰਗੀ ਹੈ ਅਤੇ ਪੰਜਾਬ ਦੀ ਕਮਾਨ ਰਾਘਵ ਚੱਢਾ ਸੰਭਾਲਣਗੇ। ਯੂਜ਼ਰਸ ਇਸ ਦਾਅਵੇ ਨੂੰ ਸੱਚ ਮੰਨਦੇ ਹੋਏ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਡੈਲੀ ਪੋਸਟ ਪੰਜਾਬੀ ਵੱਲੋਂ ਅਜਿਹੀ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਖਬਰ ਲਿਖੇ ਜਾਣ ਤੱਕ ਸਾਨੂੰ ਅਜਿਹੀ ਕੋਈ ਖਬਰ ਮਿਲੀ।

ਕੀ ਹੈ ਵਾਇਰਲ ਪੋਸਟ ਚ ?
ਫੇਸਬੁੱਕ ਯੂਜ਼ਰ”Honey Dc ” ਨੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ,”#ਪੰਜਾਬ ਵਾਲਿਓ , AAP_ਪਾਰਟੀ ਆਲ਼ੇ #game ਖੇਲ੍ਹ ਗਏ ਆਪਣੇ ਨਾਲਅਗਲਾ ਆਪ ਚਲਿਆ ਛੁੱਟੀ ਤੇ #3ਮਹੀਨੇ ਦੀ
ਤਿਆਰ ਹੋਜੋ ਹੁਣ ਬਾਰਲੇ ਸਾਂਭਣ ਗੇ,ਪੰਜਾਬ ਨੂੰ । ਐਵੇਂ ਨੀ ਚਲਣਾ ਇਕਠੇ ਹੋਜੋ ।”

ਵਾਇਰਲ ਪੋਸਟ ਵਿੱਚ ਲਿਖਿਆ ਹੈ: ਵਿਆਹ ਦੇ ਰੁਝੇਵਿਆਂ ਕਾਰਨ ਮੁਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਹਾਈਕਮਾਨ ਤੋਂ ਤਿੰਨ ਮਹੀਨਿਆਂ ਦੀ ਛੁੱਟੀ ਦੀ ਕੀਤੀ ਮੰਗ ,ਰਾਘਵ ਚੱਢਾ ਸੰਭਾਲ ਸਕਦੇ ਨੇ ਪੰਜਾਬ ਦੀ ਕਮਾਨ “

ਅਜਿਹੇ ਹੀ ਇੱਕ ਯੂਜ਼ਰ ਨੇ ਰਾਘਵ ਚੱਢਾ ਨੂੰ ਉਪ ਮੁਖ ਮੰਤਰੀ ਬਣਾਏ ਜਾਣ ਦੀ ਪੋਸਟ ਕੀਤੀ ਹੈ।

ਹੋਰ ਕਈ ਯੂਜ਼ਰਸ ਵੀ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਨਣ ਲਈ ਅਸੀਂ ਗੂਗਲ ਤੇ ਕੁਝ ਕੀਵਰਡ ਰਾਹੀਂ ਸਰਚ ਕੀਤਾ। ਸਾਨੂੰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨਾਲ ਜੁੜੀ ਕੋਈ ਖਬਰ ਕਿਸੇ ਵੀ ਭਰੋਸੇਯੋਗ ਮੀਡਿਆ ਸੰਸਥਾਨ ਤੇ ਪ੍ਰਕਾਸ਼ਿਤ ਨਹੀਂ ਮਿਲੀ। ਸੋਚਣ ਵਾਲੀ ਗੱਲ ਇਹ ਹੈ ਕੀ ਜੇਕਰ ਆਮ ਆਦਮੀ ਪਾਰਟੀ ਵੱਲੋਂ ਅਜਿਹਾ ਕੋਈ ਫੈਸਲਾ ਲਿਆ ਹੁੰਦਾ ਤਾਂ ਇਸ ਨਾਲ ਜੁੜੀ ਖਬਰ ਕਿਤੇ ਨਾ ਕੀਤੇ ਜ਼ਰੂਰ ਹੁੰਦੀ। ਜਾਂਚ ਵਿੱਚ ਸਾਨੂੰ ਇਹ ਖਬਰ ਜ਼ਰੂਰ ਮਿਲੀ ਕਿ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਵੱਲੋਂ ਨਵੀਂ ਬਣਾਈ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡਿਆ ਹੈਂਡਲਸ ਨੂੰ ਖੰਗਾਲਿਆ। ਉੱਥੇ ਵੀ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਪੋਸਟ ਨਹੀਂ ਮਿਲੀ।

ਪੜਤਾਲ ਨੂੰ ਅੱਗੇ ਵਧਾਉਦੇ ਹੋਏ ਅਸੀਂ ਡੈਲੀ ਪੋਸਟ ਪੰਜਾਬੀ ਦੇ ਸੋਸ਼ਲ ਮੀਡਿਆ ਅਕਾਊਂਟਸ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਇੱਥੇ ਵਾਇਰਲ ਦਾਅਵੇ ਨਾਲ ਜੁੜਿਆ ਇੱਕ ਸਪਸ਼ਟੀਕਰਨ ਪੋਸਟ ਮਿਲਿਆ। ਡੈਲੀ ਪੋਸਟ ਪੰਜਾਬੀ ਨੇ 8 ਜੁਲਾਈ ਨੂੰ ਪੋਸਟ ਸ਼ੇਅਰ ਕਰਦੇ ਹੋਏ ਇਸਨੂੰ ਫਰਜੀ ਦੱਸਿਆ ਹੈ ਅਤੇ ਲਿਖਿਆ ,”Daily Post Punjabi ਦਾ ਲੋਗੋ ਵਰਤਕੇ ਸ਼ਰਾਰਤੀ ਅਨਸਰਾਂ ਨੇ ਗਲਤ ਖ਼ਬਰ viral ਕੀਤੀ ਹੈ”

Government of Punjab ਦੇ ਅਧਿਕਾਰਿਤ ਫੇਸਬੁੱਕ ਪੇਜ ਤੇ ਸਾਨੂੰ ਇੱਕ ਪੋਸਟ ਮਿਲੀ। 8 ਜੁਲਾਈ ਨੂੰ ਸ਼ੇਅਰ ਕੀਤੇ ਪੋਸਟ ਵਿੱਚ ਲਿਖਿਆ ਹੈ ,”ਸੂਬੇ ਵਿੱਚ ਉਪ ਮੁੱਖ ਮੰਤਰੀ ਦੀ ਨਿਯੁਕਤੀ ਦਾ ਕੋਈ ਪ੍ਰਸਤਾਵ ਨਹੀਂ ਹੈ। ਮੀਡੀਆ ਦੇ ਇੱਕ ਹਿੱਸੇ ਵਿੱਚ ਆਉਣ ਵਾਲੀਆਂ ਅਜਿਹੀਆਂ ਸਾਰੀਆਂ ਖ਼ਬਰਾਂ ਪੂਰੀ ਤਰ੍ਹਾਂ ਮਨਘੜਤ, ਉਕਸਾਊ ਅਤੇ ਨਿਰਆਧਾਰ ਹਨ। ਮੀਡੀਆ ਨੂੰ ਅਜਿਹੀਆਂ ਖਬਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਪਹਿਲਾਂ ਇਸ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ। ਅਜਿਹੀਆਂ ਝੂਠੀਆਂ ਖ਼ਬਰਾਂ ਦੀ ਰਿਪੋਰਟਿੰਗ ਦੀ ਨਿੰਦਾ ਕੀਤੀ ਜਾਂਦੀ ਹੈ।”

ਵਾਇਰਲ ਦਾਅਵੇ ਬਾਰੇ ਵੱਧ ਜਾਣਕਾਰੀ ਲਈ ਅਸੀਂ ਡੈਲੀ ਪੋਸਟ ਪੰਜਾਬੀ ਦੇ ਬਿਊਰੋ ਰਣਬੀਰ ਰਾਣਾ ਨਾਲ ਗੱਲ ਕੀਤੀ। ਅਸੀਂ ਉਨ੍ਹਾਂ ਨਾਲ ਵਾਇਰਲ ਪੋਸਟ ਦਾ ਲਿੰਕ ਵੀ ਸ਼ੇਅਰ ਕੀਤਾ। ਰਣਬੀਰ ਰਾਣਾ ਨੇ ਸਾਨੂੰ ਦੱਸਿਆ ਕਿ ,” ਵਾਇਰਲ ਗ਼ਲਤ ਫਰਜੀ ਹੈ। ਵਾਇਰਲ ਪੋਸਟ ਐਡੀਟੇਡ ਹੈ ਅਤੇ ਅਜਿਹੀ ਕੋਈ ਪੋਸਟ ਡੈਲੀ ਪੋਸਟ ਪੰਜਾਬੀ ਵਲੋਂ ਸ਼ੇਅਰ ਨਹੀਂ ਕੀਤੀ ਗਈ ਹੈ।

ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਵਕਤਾ ਨੀਲ ਗਰਗ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਦੇ ਲਿੰਕ ਨੂੰ ਸ਼ੇਅਰ ਵੀ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਫਰਜੀ ਹੈ , ਪਾਰਟੀ ਵੱਲੋਂ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ। ਜੇਕਰ ਅਜਿਹਾ ਕੋਈ ਫੈਸਲਾ ਲਿਆ ਗਿਆ ਹੁੰਦਾ ਤਾਂ ਸਾਰੇ ਮੀਡਿਆ ਅਦਾਰੇ ਵਿੱਚ ਇਹ ਖਬਰ ਹੁੰਦੀ।

ਪੜਤਾਲ ਦੇ ਅੰਤਿਮ ਪੜਾਵ ਵਿੱਚ ਅਸੀਂ ਫਰਜੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚੱਲਿਆ ਕਿ ਯੂਜ਼ਰ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ਤੇ ਯੂਜ਼ਰ ਦੇ ਇੱਕ ਹਾਜ਼ਰ ਤੋਂ ਵੱਧ ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਡੈਲੀ ਨਿਊਜ਼ ਪੰਜਾਬ ਦੇ ਨਾਮ ਤੇ ਵਾਇਰਲ ਹੋ ਰਿਹਾ ਪੋਸਟ ਐਡੀਟੇਡ ਅਤੇ ਫਰਜੀ ਹੈ। ਖਬਰ ਲਿਖੇ ਜਾਣ ਤੱਕ ਸਾਨੂੰ ਅਜਿਹੀ ਕੋਈ ਖਬਰ ਮਿਲੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts