Fact Check: ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਨੌਜਵਾਨਾਂ ਦਾ ਇਹ ਵੀਡੀਓ ਹੈ ਪੁਰਾਣਾ, PM ਮੋਦੀ ਦੇ ਹਾਲੀਆ ਪੰਜਾਬ ਦੌਰੇ ਨਾਲ ਨਹੀਂ ਹੈ ਕੋਈ ਸੰਬੰਧ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਪਾਇਆ ਗਿਆ । ਵਾਇਰਲ ਵੀਡੀਓ ਦਾ ਪੀਐਮ ਮੋਦੀ ਦੇ ਹਾਲੀਆ ਪੰਜਾਬ ਦੌਰੇ ਨਾਲ ਕੋਈ ਸੰਬੰਧ ਨਹੀਂ ਹੈ। ਵੀਡੀਓ 5 ਜਨਵਰੀ 2022 ਦਾ ਨਹੀਂ ਸੰਗੋ ਪੁਰਾਣਾ ਹੈ।

ਨਵੀਂ ਦਿੱਲੀ ( ਵਿਸ਼ਵਾਸ ਨਿਊਜ਼ ) । ਸੋਸ਼ਲ ਮੀਡੀਆ ਤੇ ਇੱਕ 24 ਸੈਕੰਡ ਦਾ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਕੁਝ ਨੌਜਵਾਨਾਂ ਨੂੰ ਮੋਟਰਸਾਈਕਲਾ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕਰ ਰਹੇ ਹਨ ਕਿ ਵੀਡੀਓ 5 ਜਨਵਰੀ 2022 ਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਇਹ ਨਾਅਰੇ ਲਗਾਏ ਗਏ ਹਨ। ਵਿਸ਼ਵਾਸ ਨਿਊਜ਼ ਨੇ ਵਿਸਤਾਰ ਨਾਲ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਇਸ ਦਾਅਵੇ ਨੂੰ ਭ੍ਰਮਕ ਪਾਇਆ । ਅਸਲ ਵਿੱਚ ਇਹ ਵੀਡੀਓ ਦਸੰਬਰ 2021 ਦਾ ਜਿਸਨੂੰ ਹੁਣ ਪੀਐਮ ਦੇ ਪੰਜਾਬ ਦੌਰੇ ਨਾਲ ਜੋੜਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Tarun Mehta ਨੇ 7 ਜਨਵਰੀ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਇਹ ਲਵੋ #ਸਬੂਤ ਜਿਹੜੇ ਕਿਹੰਦੇ ਨੇ #ਖਾਲਿਸਤਾਨੀ #ਦੇਸ਼ਧ੍ਰੋਹੀ ਨਹੀਂ ਸੀ ਕੱਲ #ਪ੍ਰਧਾਨਮੰਤਰੀ #ਮੋਦੀ ਜੀ ਦਾ ਰਾਹ ਰੋਕਣ ਵਾਲ਼ੇ। ਇਹ ਹੀ ਨੇ #ਗੱਦਾਰ ਜੋ #ਪੰਜਾਬ ਤੇ ਦੇਸ਼ ਦੀ ਅਮਨ #ਸ਼ਾਂਤੀ ਨੂੰ ਭੰਗ ਕਰਨਾ ਚਉਂਦੇ ਨੇ।

ਅਜਿਹੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ Vinay Kapoor ਨੇ ਵੀ ਵੀਡੀਓ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਇੱਥੇ ਵਾਇਰਲ ਕੰਟੇੰਟ ਨੂੰ ਜਿਉਂ ਦਾ ਤਿਉਂ ਪ੍ਰਸਤੁਤ ਕੀਤਾ ਗਿਆ ਹੈ। ਟਵੀਟਰ ਤੇ ਵੀ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਗੂਗਲ ਤੇ ਕੁਝ ਕੀਵਰਡਸ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ KesariMarch_ShaheediJorMela ਨਾਮ ਦੇ ਯੂਟਿਊਬ ਚੈਨਲ ਤੇ ਇਹ ਵੀਡੀਓ ਅਪਲੋਡ ਮਿਲਿਆ। 27,ਦਸੰਬਰ 2021 ਨੂੰ ਵੀਡੀਓ ਅਪਲੋਡ ਕਰ ਲਿਖਿਆ ਸੀ : ਸ਼ਹੀਦੀ ਜੋੜ ਮੇਲੇ ਦੇ ਮੌਕੇ – ਕੇਸਰੀ ਮਾਰਚ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਹਰਿਆਂ ਨਾਲ ਗੂੰਜਿਆ” ਵੀਡੀਓ ਵਿੱਚ ਵਾਇਰਲ ਵੀਡੀਓ ਵਾਲੇ ਹਿੱਸੇ ਨੂੰ 1 ਮਿੰਟ 06 ਸੈਕੰਡ ਤੋਂ ਲੈ ਕੇ 1 ਮਿੰਟ 28 ਸੈਕੰਡ ਵਿੱਚਕਾਰ ਦੇਖਿਆ ਜਾ ਸਕਦਾ ਹੈ। ਪੂਰੀ ਵੀਡੀਓ ਨੂੰ ਇੱਥੇ ਵੇਖੋ।

Sikh in Canada ਨਾਮ ਦੇ ਇੱਕ ਹੋਰ ਯੂਟਿਊਬ ਚੈਨਲ ਤੇ 27,ਦਸੰਬਰ 2021 ਨੂੰ ਵੀਡੀਓ ਅਪਲੋਡ ਕਰ ਲਿਖਿਆ ਹੋਇਆ ਸੀ “Khalistan Zindabaad ਦਸੰਬਰ 2021 ਸ਼ਹੀਦੀ ਜੋੜ ਮੇਲੇ ਦੇ ਮੌਕੇ ਪੰਜਾਬ ਦੇ ਨੌਜਵਾਨਾਂ ਵੱਲੋਂ ਕੇਸਰੀ ਮਾਰਚ” ਵੀਡੀਓ ਅਨੁਸਾਰ :26 ਦਸੰਬਰ 2021 ਸ਼ਹੀਦੀ ਜੋੜ ਮੇਲੇ ਦੇ ਮੌਕੇ ਪੰਜਾਬ ਦੇ ਨੌਜਵਾਨਾਂ ਵੱਲੋਂ ਕੇਸਰੀ ਮਾਰਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਗੂੰਜਿਆ” ਪੂਰੀ ਵੀਡੀਓ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਫੇਸਬੁੱਕ ਤੇ ਸਰਚ ਕਰਨ ਤੇ ਸਾਨੂੰ Kaur Harpreet ਤੇ 27,ਦਸੰਬਰ 2021 ਨੂੰ ਇਹ ਵੀਡੀਓ ਸ਼ੇਅਰ ਕੀਤਾ ਹੋਇਆ ਮਿਲਿਆ। ਬਾਗੀ ਸਿੰਘ ਹਾਂਗਕਾਂਗ ” ਪੇਜ ਤੇ ਵੀ ਵਾਇਰਲ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ।

Narendra Modi fan ਨਾਮ ਦੇ ਟਵੀਟਰ ਹੈਂਡਲ ਨੇ ਵੀ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਸੀ ਅਤੇ “☬NeverForget1984☬” ਨਾਮ ਦੇ ਟਵਿੱਟਰ ਹੈਂਡਲ ਨੇ ਇਸ ਵਾਇਰਲ ਪੋਸਟ ‘ਤੇ ਰਿਪ੍ਲਾਈ ਕਰਦੇ ਹੋਏ ਲਿਖਿਆ ਸੀ :This video is of 26 Dec 2021 from a Bike March in Remembrance of Chhote Sahibzade in Sirhind Punjab, not in ferozpur. Stop Defaming Punjab and Sikhs ” ਟਵੀਟ ਨੂੰ ਹੇਂਠਾ ਦੇਖਿਆ ਜਾ ਸਕਦਾ ਹੈ।

ਮਾਮਲੇ ਵਿੱਚ ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਫਿਰੋਜ਼ਪੁਰ ਇੰਚਾਰਜ ਪਰਮਿੰਦਰ ਸਿੰਘ ਥਿੰਦ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਅਸੀਂ ਵਾਇਰਲ ਵੀਡੀਓ ਨੂੰ ਵਹਟਸ ਐੱਪ ਤੇ ਸ਼ੇਅਰ ਵੀ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਫਿਰੋਜ਼ਪੁਰ ਦਾ ਨਹੀਂ ਹੈ। ਵੀਡੀਓ ਵਿੱਚ ਦਿੱਖ ਰਹੇ ਲੋਕਾਂ ਨੇ ਪੀਐਮ ਮੋਦੀ ਦਾ ਰਾਹ ਨਹੀਂ ਰੋਕਿਆ ਸੀ, ਪੀਐਮ ਦਾ ਰਾਹ ਰੋਕਣ ਵਾਲੇ ਕੋਈ ਹੋਰ ਲੋਕ ਸੀ। ਵੀਡੀਓ ਨੂੰ ਪੀਐਮ ਮੋਦੀ ਦੇ ਫਿਰੋਜ਼ਪੁਰ ਦੌਰੇ ਨਾਲ ਜੋੜਕੇ ਗ਼ਲਤ ਦਾਅਵਾ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਦਾ ਪੀਐਮ ਮੋਦੀ ਦੇ ਹਾਲੀਆ ਫਿਰੋਜ਼ਪੁਰ ਦੌਰੇ ਨਾਲ ਕੋਈ ਸੰਬੰਧ ਨਹੀਂ ਹੈ।

ਵਿਸ਼ਵਾਸ ਨਿਊਜ਼ ਸੁਤੰਤਰ ਤੌਰ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਵਾਇਰਲ ਵੀਡੀਓ ਦੀ ਘਟਨਾ ਕਿੰਨੀ ਪੁਰਾਣੀ ਅਤੇ ਕਿੱਥੋਂ ਦੀ ਹੈ। ਪਰ ਇਹ ਤੈਅ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਪੰਜਾਬ ਦੌਰੇ ਨਾਲ ਕੋਈ ਸੰਬੰਧ ਨਹੀਂ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Tarun Mehta ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ ਯੂਜ਼ਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਪਾਇਆ ਗਿਆ । ਵਾਇਰਲ ਵੀਡੀਓ ਦਾ ਪੀਐਮ ਮੋਦੀ ਦੇ ਹਾਲੀਆ ਪੰਜਾਬ ਦੌਰੇ ਨਾਲ ਕੋਈ ਸੰਬੰਧ ਨਹੀਂ ਹੈ। ਵੀਡੀਓ 5 ਜਨਵਰੀ 2022 ਦਾ ਨਹੀਂ ਸੰਗੋ ਪੁਰਾਣਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts