Fact Check : ਕਿਸਾਨ ਅੰਦੋਲਨ ਨੂੰ ਲੈ ਕੇ ਬੋਲਦੇ ਪਹਿਲਵਾਨ ਖਲੀ ਦਾ ਇਹ ਵੀਡੀਓ 2021 ਦਾ ਹੈ, ਹਾਲੀਆ ਨਹੀਂ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਪਹਿਲਵਾਨ ਖਲੀ ਦਾ ਇਹ ਵੀਡੀਓ 2021 ਦੇ ਕਿਸਾਨ ਅੰਦੋਲਨ ਦਾ ਹੈ, ਹਾਲੀਆ ਨਹੀਂ।
- By: Pallavi Mishra
- Published: Feb 26, 2024 at 04:09 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪੰਜਾਬ-ਹਰਿਆਣਾ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਫਰਜ਼ੀ ਸੰਦੇਸ਼ ਵਾਇਰਲ ਹੋ ਰਹੇ ਹਨ। ਇਸੇ ਦੌਰਾਨ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ WWE ਦੇ ਮਸ਼ਹੂਰ ਪਹਿਲਵਾਨ ਖਲੀ ਨੂੰ ਕਿਸਾਨਾਂ ਦੇ ਹੱਕ ‘ਚ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲੀਆ ਕਿਸਾਨ ਅੰਦੋਲਨ ਨਾਲ ਸਬੰਧਤ ਵੀਡੀਓ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਡੀ ਜਾਂਚ ਵਿੱਚ ਅਸੀਂ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ 2021 ਦੇ ਕਿਸਾਨ ਅੰਦੋਲਨ ਦਾ ਹੈ, ਹਾਲੀਆ ਨਹੀਂ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ‘ਆਮ ਆਦਮੀ ਪਾਰਟੀ’ ਨੇ 17 ਫਰਵਰੀ 2024 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ”WWE ਦੇ ਪਹਿਲਵਾਨ ਖਲੀ ਨੇ ਵੀ ਖੁੱਲ੍ਹ ਕੇ ਕਿਸਾਨਾਂ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਮੋਦੀ ਜੀ ਦਾ ਪਾਲਾ ਪੰਜਾਬੀਆਂ ਅਤੇ ਜਾਟਾਂ ਨਾਲ ਪਿਆ ਹੈ, ਇਹ ਡਰ ਕੇ ਭੱਜਣ ਵਾਲੇ ਨਹੀਂ ਹੈ #Farmers, ” ਪੋਸਟ ਵਿੱਚ 2024 ਕਿਸਾਨ ਅੰਦੋਲਨ ਟੈਗਸ ਦਾ ਇਸਤੇਮਾਲ ਵੀ ਕੀਤਾ ਗਿਆ ਹੈ।
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।
ਪੜਤਾਲ
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਸ ਵੀਡੀਓ ਦੇ ਸਕ੍ਰੀਨਸ਼ੌਟਸ ਨੂੰ ਗੂਗਲ ਰਿਵਰਸ ਇਮੇਜ ਸਰਚ ‘ਤੇ ਸਰਚ ਕੀਤਾ। ਸਾਨੂੰ ਇਹ ਵੀਡੀਓ 2021 ਵਿੱਚ ਬਹੁਤ ਸਾਰੇ ਫੇਸਬੁੱਕ ਯੂਜ਼ਰਸ ਦੁਆਰਾ ਅਪਲੋਡ ਕੀਤਾ ਮਿਲਾ।
ਸਾਨੂੰ ਇਹ ਵੀਡੀਓ ਕਈ ਯੂਟਿਊਬ ਚੈਨਲਾਂ ‘ਤੇ ਵੀ 2021 ਵਿੱਚ ਅੱਪਲੋਡ ਮਿਲਾ।
ਯੂਟਿਊਬ ‘ਤੇ ਮੌਜੂਦ ਇਹ ਕਲਿੱਪ ਬਹੁਤ ਸਾਫ ਹੈ, ਇਸ ਲਈ ਇੱਥੇ ਨਜ਼ਰ ਆਉਂਦਾ ਹੈ ਕਿ ਖਲੀ ਦੇ ਸਾਹਮਣੇ ਜੋ ਮਾਈਕ ਹੈ, ਉਸ ‘ਤੇ ਲਿਖਿਆ ਹੈ -ਪੰਜਾਬੀ ਨਿਊਜ਼ ਪੋਰਟਲ ਰੋਜ਼ਾਨਾ ਸਪੋਕਸਮੈਨ। ਜਦੋਂ ਅਸੀਂ ਕੀਵਰਡਸ ਨਾਲ ਖੋਜ ਕੀਤੀ ਤਾਂ ਸਾਨੂੰ 21 ਜੁਲਾਈ 2021 ਨੂੰ ਡੇਲੀ ਸਪੋਕਸਮੈਨ ਦੇ ਯੂਟਿਊਬ ਚੈਨਲ ‘ਤੇ ਅੱਪਲੋਡ ਕੀਤਾ ਗਿਆ ਪੂਰਾ ਵੀਡੀਓ ਮਿਲਿਆ। ਇਸ ਵੀਡੀਓ ‘ਚ ਖਲੀ ਨੇ 2021 ‘ਚ ਹੋਏ ਕਿਸਾਨ ਅੰਦੋਲਨ ‘ਤੇ ਕਾਫੀ ਸਾਰੀਆਂ ਗੱਲਾਂ ਕੀਤੀ ਸੀ।
ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਲੁਧਿਆਣਾ ਦੇ ਪੱਤਰਕਾਰ ਅਵਿਨਾਸ਼ ਮਿਸ਼ਰਾ ਨਾਲ ਸੰਪਰਕ ਕੀਤਾ, ਜੋ ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਹਾਲੀਆ ਨਹੀਂ ਹੈ, ਇਹ 2021 ਦਾ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਫੇਸਬੁੱਕ ਗਰੁੱਪ ਆਮ ਆਦਮੀ ਪਾਰਟੀ ਦੇ 3 ਲੱਖ ਤੋਂ ਵੱਧ ਮੈਂਬਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਪਹਿਲਵਾਨ ਖਲੀ ਦਾ ਇਹ ਵੀਡੀਓ 2021 ਦੇ ਕਿਸਾਨ ਅੰਦੋਲਨ ਦਾ ਹੈ, ਹਾਲੀਆ ਨਹੀਂ।
- Claim Review : WWE ਦੇ ਪਹਿਲਵਾਨ ਖਲੀ ਨੇ ਵੀ ਖੁੱਲ੍ਹ ਕੇ ਕਿਸਾਨਾਂ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਮੋਦੀ ਜੀ ਦਾ ਪਾਲਾ ਪੰਜਾਬੀਆਂ ਅਤੇ ਜਾਟਾਂ ਨਾਲ ਪਿਆ ਹੈ ਅਤੇ ਇਹ ਡਰ ਕੇ ਭੱਜਣ ਵਾਲੇ ਨਹੀਂ ਹੈ।
- Claimed By : ਆਮ ਆਦਮੀ ਪਾਰਟੀ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...