ਭੜਕਾਊ ਬਿਆਨ ਦੇਣ ਵਾਲੇ ਵਿਅਕਤੀ ਦਾ ਇਹ ਵੀਡੀਓ ਜਨਵਰੀ 2021 ਤੋਂ ਇੰਟਰਨੈੱਟ ‘ਤੇ ਉਪਲਬਧ ਹੈ। ਇਸ ਦਾ ਹਾਲੀਆ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ ਨੂੰ ਹਾਲੀਆ ਕਿਸਾਨ ਚਲ ਰਹੇ ਕਿਸਾਨ ਅੰਦੋਲਨ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਪੁਰਾਣੀਆਂ ਵੀਡੀਓਜ਼ ਅਤੇ ਪੋਸਟ ਵਾਇਰਲ ਹੋ ਰਹੇ ਹਨ। ਹੁਣ ਇਸ ਨਾਲ ਜੁੜ ਕੇ ਇੱਕ ਵੀਡੀਓ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਨੂੰ ਸਿੱਖ ਫੌਜੀਆਂ ਬਾਰੇ ਬੋਲਦਿਆਂ ਸੁਣਿਆ ਜਾ ਸਕਦਾ ਹੈ। ਹੁਣ ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਕਿਸਾਨ ਅੰਦੋਲਨ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਹਾਲ-ਫਿਲਹਾਲ ਦੀ ਨਹੀਂ, ਸਗੋਂ ਸਾਲ 2021 ਦੀ ਹੈ। ਪੁਰਾਣੇ ਵੀਡੀਓ ਨੂੰ ਹਾਲੀਆ ਕਿਸਾਨ ਅੰਦੋਲਨ ਨਾਲ ਜੋੜ ਕੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Defencesite ਨੇ 21 ਫਰਵਰੀ 2024 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “एक सिख किसान ने चेतावनी दी, “अगर भारतीय सेना में हमारे सिख लड़के विद्रोह करते हैं और किसानों में शामिल हो जाते हैं। तो पाकिस्तान को दिल्ली पहुंचने में 10 मिनट भी नहीं लगेंगे!ये किसान है #FarmerProtest2024 #sikh”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਵੀਡੀਓ ਦਾ ਕੀਫ੍ਰੇਮ ਕੱਢਿਆ ਅਤੇ ਗੂਗਲ ਲੈਂਸ ਦੀ ਮਦਦ ਨਾਲ ਇਸ ਨੂੰ ਖੋਜਿਆ। ਫੇਸਬੁੱਕ ਪੇਜ DEFENCE360 ਨੇ ਇਸ ਵੀਡੀਓ ਨੂੰ 31 ਜਨਵਰੀ 2021 ਨੂੰ ਪੋਸਟ (ਆਰਕਾਈਵ ਲਿੰਕ) ਕੀਤਾ ਸੀ। ਵੀਡੀਓ ਨੂੰ ਫਾਰਮਰ ਪ੍ਰੋਟੈਸਟ ਦਾ ਦੱਸਿਆ ਗਿਆ ਹੈ।
ਸਰਚ ਦੇ ਦੌਰਾਨ ਸਾਨੂੰ ਐਕਸ ਯੂਜ਼ਰ Krutika Varu ਦੇ ਅਕਾਊਂਟ ‘ਤੇ ਵੀ ਇਹ ਵੀਡੀਓ ਮਿਲਿਆ। 30 ਜਨਵਰੀ 2021 ਨੂੰ ਕੀਤੀ ਪੋਸਟ ਵਿੱਚ ਇਸ ਵੀਡੀਓ ਨੂੰ ਸਾਲ 2021 ਦੇ ਕਿਸਾਨ ਅੰਦੋਲਨ ਦਾ ਦੱਸਿਆ ਗਿਆ ਹੈ।
ਅਮਿਤ ਤੋਮਰ ਨਾਮ ਦੇ ਇੱਕ ਫੇਸਬੁੱਕ ਯੂਜ਼ਰ ਨੇ ਵੀ ਸਾਲ 2021 ਵਿੱਚ ਇਸ ਵੀਡੀਓ ਨੂੰ ਸ਼ੇਅਰ ਕੀਤਾ ਸੀ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਵੀਡੀਓ 2021 ਦੇ ਕਿਸਾਨ ਅੰਦੋਲਨ ਦਾ ਹੈ।
ਇਸ ਤੋਂ ਇਹ ਤਾਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਪਹਿਲਾਂ ਤੋਂ ਇੰਟਰਨੈੱਟ ‘ਤੇ ਮੌਜੂਦ ਹੈ ਅਤੇ ਇਸ ਦਾ ਹਾਲ ਹੀ ਦੇ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਵੀਡੀਓ ਦੇ ਸਬੰਧ ਵਿੱਚ ਅੰਬਾਲਾ ਵਿੱਚ ਦੈਨਿਕ ਜਾਗਰਣ ਦੇ ਰਿਪੋਰਟਰ ਦੀਪਕ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਹਾਲੀਆ ਵਿੱਚ ਅਜਿਹੀ ਕੋਈ ਸਪੀਚ ਨਹੀਂ ਦਿੱਤੀ ਗਈ ਹੈ। ਇਹ ਵੀਡੀਓ ਪਹਿਲਾਂ ਵੀ ਵਾਇਰਲ ਹੋਇਆ ਸੀ।
ਹਾਲੀਆ ਕਿਸਾਨ ਅੰਦੋਲਨ ਨਾਲ ਜੋੜ ਕੇ ਕਈ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਹਨ। ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਹੈ। ਹਾਲੀਆ ਕਿਸਾਨ ਅੰਦੋਲਨ ਨਾਲ ਸਬੰਧਤ ਫ਼ੈਕ੍ਟ ਚੈੱਕ ਰਿਪੋਰਟਸ ਨੂੰ ਇੱਥੇ ਪੜ੍ਹੀਆਂ ਜਾਸਕਦਾ ਹੈ।
ਅਸੀਂ ਗੁੰਮਰਾਹਕੁੰਨ ਦਾਅਵੇ ਨਾਲ ਵੀਡੀਓ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਪੇਜ ਨੂੰ ਸਕੈਨ ਕੀਤਾ। ਇਸ ਪੇਜ ਨੂੰ 6 ਜੁਲਾਈ 2022 ਨੂੰ ਬਣਾਇਆ ਗਿਆ ਹੈ।
ਨਤੀਜਾ: ਭੜਕਾਊ ਬਿਆਨ ਦੇਣ ਵਾਲੇ ਵਿਅਕਤੀ ਦਾ ਇਹ ਵੀਡੀਓ ਜਨਵਰੀ 2021 ਤੋਂ ਇੰਟਰਨੈੱਟ ‘ਤੇ ਉਪਲਬਧ ਹੈ। ਇਸ ਦਾ ਹਾਲੀਆ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ ਨੂੰ ਹਾਲੀਆ ਕਿਸਾਨ ਚਲ ਰਹੇ ਕਿਸਾਨ ਅੰਦੋਲਨ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।