Fact Check: ਦਿੱਲੀ ਵਿਚ ਹੋਈ ਕੁੱਟਮਾਰ ਦੀ ਇਸ ਵੀਡੀਓ ਨਾਲ ਅਜੇ ਦੇਵਗਨ ਦਾ ਕੋਈ ਸੰਬੰਧ ਨਹੀਂ, ਝੂਠਾ ਦਾਅਵਾ ਹੋ ਰਿਹਾ ਹੈ ਵਾਇਰਲ ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਝੂਠਾ ਪਾਇਆ ਗਿਆ । ਅਭਿਨੇਤਾ ਅਜੇ ਦੇਵਗਨ ਹਾਲ ਦੇ ਮਹੀਨਿਆਂ ਵਿੱਚ ਦਿੱਲੀ ਆਏ ਹੀ ਨਹੀਂ । ਦਿੱਲੀ ਦੀ ਐਰੋਸਿਟੀ ਵਿੱਚ ਦੋ ਗੁੱਟਾਂ ਵਿੱਚ ਹੋਈ ਲੜਾਈ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ।
- By: ameesh rai
- Published: Mar 30, 2021 at 05:51 PM
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਸ਼ੋਸ਼ਲ ਮੀਡਿਆ ਵਿਚ ਕੁੱਟਮਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸ਼ੋਸ਼ਲ ਮੀਡਿਆ ਯੂਜ਼ਰਸ ਦਾਅਵਾ ਕਰ ਰਹੇ ਹਨ ਕੀ ਇਹ ਦਿੱਲੀ ਵਿਚ ਕਿਸਾਨਾਂ ਨੇ ਅਜੇ ਦੇਵਗਨ ਦੀ ਪਿਟਾਈ ਕੀਤੀ ਹੈ ਤੇ ਵਾਇਰਲ ਵੀਡੀਓ ਉਸੀ ਘਟਨਾ ਦਾ ਹੈ ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਝੂਠਾ ਪਾਇਆ ਗਿਆ । ਅਭਿਨੇਤਾ ਅਜੇ ਦੇਵਗਨ ਹਾਲ ਦੇ ਮਹੀਨਿਆਂ ਵਿਚ ਦਿੱਲੀ ਆਏ ਹੀ ਨਹੀਂ । ਦਿੱਲੀ ਦੇ ਐਰੋਸਿਟੀ ਵਿਚ ਦੋ ਗੁਟਾਂ ਵਿਚ ਹੋਈ ਲੜਾਈ ਦਾ ਵੀਡੀਓ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ।
ਕੀ ਹੋ ਰਿਹਾ ਹੈ ਵਾਇਰਲ ?
ਵਿਸ਼ਵਾਸ ਨਿਊਜ਼ ਨੂੰ ਆਪਣੇ ਫ਼ੈਕ੍ਟ ਚੈਕਿੰਗ ਵਹਟਸਐੱਪ ਚੈਟਬਾਕਸ (+91 95992 99372) ਤੇ ਇਹ ਵਾਇਰਲ ਵੀਡੀਓ ਫ਼ੈਕ੍ਟ ਚੈੱਕ ਲਈ ਮਿਲਿਆ ਹੈ । ਵੀਡੀਓ ਵਿਚ ਲੋਕਾਂ ਦਾ ਇੱਕ ਗੁੱਟ ਆਪਸ ਵਿਚ ਕੁੱਟਮਾਰ ਕਰਦਾ ਦਿਸ ਰਿਹਾ ਹੈ । ਸ਼ੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਉਤੇ ਲੋਕ ਇਸ ਵੀਡੀਓ ਨੂੰ ਅਜੇ ਦੇਵਗਨ ਨਾਲ ਜੋੜਕਾਰ ਸ਼ੇਅਰ ਕਰ ਰਹੇ ਹਨ। Manishsingh Bais ਨਾਮ ਦੇ ਫੇਸਬੁੱਕ ਯੂਜ਼ਰ ਨੇ 29 ਮਾਰਚ 2021 ਨੂੰ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ,’ ਪੰਜਾਬ ਵਿਚ ਬੀਜੇਪੀ ਦੇ ਇੱਕ ਵਿਧਾਇਕ ਨੂੰ ਕਿਸਾਨਾਂ ਦਵਾਰਾ ਨੰਗਾ ਕਰਕੇ ਕੁੱਟਣ ਦੇ ਬਾਅਦ, ਪੇਸ਼ ਹੈ ਹੋਲਿਕਾ ਦਹਨ ਦੀ ਰਾਤ ਦਿੱਲੀ ਵਿਚ ਮੋਦੀ ਭਗਤ ਐਕਟਰ ਅਜੇ ਦੇਵਗਨ ਕੀ ਧੁਲਾਈ ਕਰਦੇ ਦੇਸ਼ਭਗਤ ਕਿਸਾਨ ।’
ਇਸ ਪੋਸਟ ਵਿੱਚ ਲਿਖਿਆ ਗੱਲਾਂ ਨੂੰ ਏਦਾਂ ਹੀ ਪੇਸ਼ ਕੀਤਾ ਗਿਆ ਹੈ । ਇਸਦੇ ਆਰਕਾਈਵਡ ਵਰਜ਼ਨ ਨੂੰ ਇੱਥੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ। ਅਜੇ ਦੇਵਗਨ ਨੂੰ ਲੈਕੇ ਇਹ ਦਾਅਵਾ ਪੰਜਾਬੀ ਵਿੱਚ ਵੀ ਖੂਬ ਵਾਇਰਲ ਹੋ ਰਿਹਾ ਹੈ ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਵਿੱਚ ਪਾ ਕੇ ਇਸਦੇ ਕੀ-ਫ਼ਰੇਮ ਕੱਢੇ। ਅਸੀਂ ਬਹੁਤ ਸਾਰੇ ਕੀ – ਫ਼ਰੇਮ ਉੱਪਰ ਗੂਗਲ ਇਮੇਜ਼ ਸਰਚ ਟੂਲ ਦਾ ਇਸਤੇਮਾਲ ਕੀਤਾ। ਸਾਨੂੰ ਇਨ੍ਹਾਂ ਕੀ-ਫ਼ਰੇਮ ਨਾਲ ਜੁੜੇ ਵੱਖ – ਵੱਖ ਬਹੁਤ ਸਾਰੇ ਨਤੀਜੇ ਇੰਟਰਨੇਟ ਤੇ ਮਿਲੇ। ਵੀਡੀਓ ਦੇ ਮਲਟੀਪਲ ਕੀ-ਫ਼ਰੇਮ ਵਿੱਚੋਂ ਇੱਕ ਕੀ-ਫ਼ਰੇਮ ਸਾਨੂੰ 28 ਮਾਰਚ 2021 ਨੂੰ NDTV ਦੀ ਵੈਬਸਾਈਟ ਤੇ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਮਿਲਿਆ। ਇਹ ਰਿਪੋਰਟ ਦਿੱਲੀ ਦੇ ਐਰੋਸਿਟੀ ਵਿਚ ਦੋ ਗੁਟਾਂ ਦੇ ਵਿੱਚ ਹੋਈ ਕੁੱਟਮਾਰ ਤੇ ਅਧਾਰਿਤ ਹੈ। ਰਿਪੋਰਟ ਦੇ ਅਨੁਸਾਰ ਡ੍ਰਾਈਵੇ ਤੇ ਦੋ ਕਾਰਾ ਦੇ ਆਪਸ ਵਿੱਚ ਟਕਰਾਉਣ ਨਾਲ ਵਿਵਾਦ ਸ਼ੁਰੂ ਹੋ ਗਿਆ। ਇਸ ਦੇ ਅਨੁਸਾਰ ਪੁਲਿਸ ਨੇ ਤਰਨਜੀਤ ਸਿੰਘ (31 ਸਾਲ) ਅਤੇ ਨਵੀਨ ਕੁਮਾਰ (29 ਸਾਲ) ਨੂੰ ਗਿਰਫ਼ਤਾਰ ਵੀ ਕੀਤਾ। ਇਸ ਰਿਪੋਰਟ ਵਿੱਚ ਕਿਤੇ ਵੀ ਐਕਟਰ ਅਜੇ ਦੇਵਗਨ ਦਾ ਜ਼ਿਕਰ ਨਹੀਂ ਹੈ। ਇਸ ਨੂੰ ਥੱਲੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਇਸ ਰਿਪੋਰਟ ਵਿੱਚ ਮਿਲੀ ਜਾਣਕਾਰੀ ਦੇ ਆਧਾਰ ਤੇ ਅਸੀਂ ਜ਼ਰੂਰੀ ਕੀ-ਫ਼ਰੇਮ ਦੀ ਮਦਦ ਨਾਲ ਇਸ ਵੀਡੀਓ ਦੇ ਬਾਰੇ ਇੰਟਰਨੇਟ ਤੇ ਹੋਰ ਸਰਚ ਕੀਤੀ। ਸਾਨੂੰ ਹਿੰਦੂਸਤਾਨ ਟਾਇਮਸ ਦੇ ਅਧਿਕਾਰਿਕ ਯੂ-ਟਿਊਬ ਚੈਨਲ ਤੇ 29 ਮਾਰਚ 2021 ਨੂੰ ਪਬਲਿਸ਼ ਵਾਇਰਲ ਵੀਡੀਓ ਮਿਲ ਗਿਆ।ਇੱਥੇ ਵੀ ਦਿੱਲੀ ਐਰੋਸਿਟੀ ਹੀ ਦੱਸਿਆ ਗਿਆ।ਇਸ ਯੂ-ਟਿਊਬ ਰਿਪੋਰਟ ਨੂੰ ਥੱਲੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਦੀ ਹੁਣ ਤੱਕ ਦੀ ਪੜਤਾਲ ਵਿੱਚ ਇਹ ਸਾਫ਼ ਹੋ ਚੁੱਕਿਆ ਹੈ ਕਿ ਵਾਇਰਲ ਵੀਡੀਓ ਦਿੱਲੀ ਵਿੱਚ ਹੋਏ ਵਿਵਾਦ ਦਾ ਹੈ ਤੇ ਇਸ ਨਾਲ ਅਜੇ ਦੇਵਗਨ ਦਾ ਕੋਈ ਲੈਣਾ ਦੇਣਾ ਨਹੀਂ ਹੈ।ਅਸੀਂ ਨੇ ਇਸ ਪੜਤਾਲ ਦੇ ਅਗਲੇ ਪੜਾਵ ਵਿੱਚ ਅਜੇ ਦੇਵਗਨ ਦੇ ਅਧਿਕਾਰਿਕ ਸੋਸ਼ਲ ਮੀਡੀਆ ਹੈਂਡਲ ਨੂੰ ਸਕੈਨ ਕੀਤਾ।ਅਜੇ ਦੇਵਗਨ ਨੇ 29 ਮਾਰਚ ਨੂੰ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਦੱਸਿਆ ਕਿ ਕੁੱਟਮਾਰ ਨਾਲ ਉਹਨਾਂ ਨੂੰ ਜੋੜਨ ਵਾਲੀਆਂ ਰਿਪੋਰਟਾਂ ਬੇਬੁਨਿਆਦ ਹਨ।
ਪੜਤਾਲ ਦੇ ਦੌਰਾਨ ਸਾਨੂੰ ਸਾਡੀ ਸਹਿਯੋਗੀ ਦੈਨਿਕ ਜਾਗਰਣ ਦੀ ਵੈਬਸਾਈਟ ਤੇ ਵੀ 30 ਮਾਰਚ 2021 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਅਜੇ ਦੇਵਗਨ ਦੇ ਪ੍ਰਵਕਤਾ ਦੇ ਹਵਾਲੇ ਨਾਲ ਦੱਸਿਆ ਗਿਆ ਹੈ “ਜਨਵਰੀ 2020 ਵਿੱਚ ਫ਼ਿਲਮ ਤਾਣਾਜੀ ਅਨਸੰਗ ਵਾਰਿਯਰ ਦੇ ਪਰਮੋਸ਼ਨ ਦੇ ਬਾਅਦ ਤੋਂ ਅਜੇ ਦੇਵਗਨ ਦਿੱਲੀ ਗਏ ਹੀ ਨਹੀਂ ਹਨ। ਅਜਿਹੇ ਵਿੱਚ ਦਿੱਲੀ ਦੇ ਕਿਸੇ ਪੱਬ ਦੇ ਬਾਹਰ ਹੋਈ ਝੜਪ ਨਾਲ ਜੁੜੀ ਰਿਪੋਰਟ ਬਿੱਲਕੁਲ ਬੇਬੁਨਿਆਦ ਤੇ ਝੂਠੀ ਹੈ। ਇਸ ਰਿਪੋਰਟ ਨੂੰ ਥੱਲੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੇ ਸੰਬੰਧ ਬਾਰੇ ਸਾਡੇ ਸਹਿਯੋਗੀ ਦੈਨਿਕ ਜਾਗਰਣ ਵਿੱਚ ਬਾਲੀਵੁੱਡ ਨੂੰ ਕਵਰ ਕਰਣ ਵਾਲੀ ਮੁੱਖ ਸੰਵਾਦਦਾਤਾ ਸਮਿਤਾ ਸ਼੍ਰੀਵਾਸਤਵ ਨੂੰ ਸੰਪਰਕ ਕੀਤਾ। ਅਸੀ ਉਨ੍ਹਾਂ ਨਾਲ ਇਸ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਜੇ ਦੇਵਗਨ ਦਾ ਵਾਇਰਲ ਵੀਡੀਓ ਨਾਲ ਕੋਈ ਲੈਣਾ ਦੇਣਾ ਨਹੀਂ ਹੈ , ਉਨ੍ਹਾਂ ਨਾਲ ਜੁੜਿਆ ਕੁੱਟਮਾਰ ਦਾ ਦਾਅਵਾ ਫਰਜ਼ੀ ਹੈ ।
ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਦਾਅਵੇ ਨੂੰ ਪੋਸਟ ਕਰਨ ਵਾਲੇ ਯੂਜ਼ਰ anishsingh Bais ਦੀ ਪ੍ਰੋਫਾਈਲ ਸਕੈਨ ਕੀਤੀ। ਪ੍ਰੋਫਾਈਲ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਯੂਜ਼ਰ ਨਾਗਪੁਰ ਦਾ ਰਹਿਣ ਵਾਲਾ ਹੈ ਤੇ ਫ਼ੈਕ੍ਟ ਚੈੱਕ ਕੀਤੇ ਜਾਣ ਤੱਕ ਇਸ ਪ੍ਰੋਫਾਈਲ ਦੇ 566 ਫ਼ੋੱਲੋਵਰਸ ਸਨ ।
Read in Hindi.
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਝੂਠਾ ਪਾਇਆ ਗਿਆ । ਅਭਿਨੇਤਾ ਅਜੇ ਦੇਵਗਨ ਹਾਲ ਦੇ ਮਹੀਨਿਆਂ ਵਿੱਚ ਦਿੱਲੀ ਆਏ ਹੀ ਨਹੀਂ । ਦਿੱਲੀ ਦੀ ਐਰੋਸਿਟੀ ਵਿੱਚ ਦੋ ਗੁੱਟਾਂ ਵਿੱਚ ਹੋਈ ਲੜਾਈ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ।
- Claim Review : पंजाब में बीजेपी के एक विधायक को किसानो द्वारा नंगा करके पीटने के बाद, पेश है होलिका दहन की रात दिल्ली में मोदी भक्त एक्टर अजय देवगन की धुलाई करते देशभक्त किसान।
- Claimed By : Manishsingh Bais
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...