ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਬਠਿੰਡਾ ਹਲਕਾ ਮੌੜ ਮੰਡੀ ਦਾ ਹੈ , ਜਿਸਨੂੰ ਹੁਣ ਜਲੰਧਰ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇੱਕ ਮਿੰਟ 30 ਸੈਕੰਡ ਦੇ ਇਸ ਵੀਡੀਓ ਵਿੱਚ ਦੋ ਧਿਰਾਂ ਨੂੰ ਇੱਕ ਦੂੱਜੇ ਉੱਤੇ ਪੱਥਰਬਾਜ਼ੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਸੋਸ਼ਲ ਮੀਡਿਆ ਯੂਜ਼ਰਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹੈ ਕਿ ਇਹ ਵੀਡੀਓ ਜਲੰਧਰ ਦਾ ਹੈ ਜਿੱਥੇ ਆਮ ਆਦਮੀ ਪਾਰਟੀ ਵਾਲੇ ਵੋਟਾਂ ਮੰਗਣ ਲਈ ਗਏ ਸੀ ਅਤੇ ਲੋਕਾਂ ਨੇ ਉਨ੍ਹਾਂ ਨੂੰ ਛਿੱਤਰ ਮਾਰ ਕੇ ਭਜਾ ਦਿੱਤਾ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਬਠਿੰਡਾ ਹਲਕਾ ਮੌੜ ਮੰਡੀ ਦਾ ਹੈ ਜਿੱਥੇ ਟਰੱਕ ਯੂਨੀਅਨ ਉੱਤੇ ਕਬਜ਼ਾ ਕਰਨ ਨੂੰ ਲੈਕੇ ਦੋ ਧਿਰਾਂ ਵਿੱਚਕਾਰ ਜਬਰਦਸਤ ਪੱਥਰਬਾਜ਼ੀ ਹੋਈ ਸੀ। ਵੀਡੀਓ ਨੂੰ ਹੁਣ ਜਲੰਧਰ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ‘ Aap Ki Awaaz ‘ ਨੇ 18 ਅਪ੍ਰੈਲ 2023 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, “ਜਲੰਧਰ ਵਿੱਚ ਜਦੋਂ ਆਮ ਆਦਮੀ ਪਾਰਟੀ ਵਾਲੇ ਵੋਟਾਂ ਮੰਗਣ ਲਈ ਮੰਗਣ ਗਾਏ ਤਾਂ ਲੋਕਾਂ ਨੇ ਸ਼ੁਰੂਆਤ ਕਰ ਦਿੱਤੀ ਹੈ.ਸ਼ਿਤਰਾਂ ਨਾਲ ਅੱਗੇ ਲਾ ਕੇ ਭਜਾਏ ..ਡਲਾ ਕਿਸੇ ਪਾਸੇ ਤੋਂ ਵੀ ਆ ਸਕਦਾ ਹੈ, ਤੇ ਇਹ ਹੁੰਦਾ ਹੈ ਲੋਕਾਂ ਦਾ ਰਾਜ।”
ਕਈ ਹੋਰ ਯੂਜ਼ਰਸ ਨੇ ਵੀ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਗੌਰ ਨਾਲ ਦੇਖਿਆ। ਵੀਡੀਓ ਦੇ ਕੰਮੈਂਟ ਵਿੱਚ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਮੌੜ ਮੰਡੀ ਬਠਿੰਡਾ ਦਾ ਦੱਸਿਆ ਹੈ।ਅਤੇ ਵੀਡੀਓ ਵਿੱਚ ਵੀ ‘ਦੀ ਟਰੱਕ ਓਪਰੇਟਰ ਯੂਨੀਅਨ ਮੋੜ ਮੰਡੀ’ ਲਿਖਿਆ ਨਜ਼ਰ ਆ ਰਿਹਾ ਹੈ। ਅਸੀਂ ਇਹਨਾਂ ਕੀਵਰਡ ਰਾਹੀਂ ਹੀ ਆਪਣੀ ਪੜਤਾਲ ਸ਼ੁਰੂ ਕੀਤੀ।ਇਸ ਦੌਰਾਨ ਸਾਨੂੰ ‘ਵਰਲਡ ਪੰਜਾਬ ਟੀਵੀ ‘ ਦੇ ਯੂਟਿਊਬ ਚੈਨਲ ‘ਤੇ 5 ਅਪ੍ਰੈਲ 2023 ਨੂੰ ਅਪਲੋਡ ਮਿਲਾ। ਵੀਡੀਓ ਨਾਲ ਦਿੱਤੀ ਜਾਣਕਾਰੀ ਮੁਤਾਬਿਕ, ਮੌੜ ਮੰਡੀ ਵਿਖੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁਟਾਂ ਵਿਚ ਝੜਪ ਹੋ ਗਈ ਸੀ। ਵੀਡੀਓ ਵਿੱਚ ਵਾਇਰਲ ਵੀਡੀਓ ਦੇ ਹਿੱਸੇ ਨੂੰ ਦੋ ਮਿੰਟ ਤੋਂ ਦੇਖਿਆ ਜਾ ਸਕਦਾ ਹੈ।
ਸਰਚ ਦੌਰਾਨ ਸਾਨੂੰ ਇਟੀਵੀ ਭਾਰਤ ਦੀ ਵੈਬਸਾਈਟ ‘ਤੇ ਵੀ ਵਾਇਰਲ ਵੀਡੀਓ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ। 5 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ , “ਬਠਿੰਡਾ ਹਲਕਾ ਮੌੜ ਮੰਡੀ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਟਰੱਕ ਯੂਨੀਅਨ ਵਿੱਚ ਦੋ ਧਿਰਾਂ ਵੱਲੋਂ ਇਕ-ਦੂਜੇ ਉੱਪਰ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਗਏ। ਇਸ ਦੌਰਾਨ ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਸਥਿਤੀ ਨੂੰ ਸੰਭਾਲਣ ਦੀ ਬਜਾਏ ਮੌਕੇ ਉੱਤੇ ਮੌਜੂਦ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਇੱਟਾਂ-ਰੋੜਿਆਂ ਦੀ ਬਰਸਾਤ ਨੂੰ ਵੇਖਦੀ ਰਹੀ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਵਿੱਚ ਇਹ ਜ਼ਬਰਦਸਤ ਝੜਪ ਵਾਪਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਮੋੜ ਮੰਡੀ ਵਿੱਚ ਤਾਇਨਾਤ ਕਰ ਦਿੱਤਾ ਗਿਆ। ਟਰੱਕ ਓਪਰੇਟਰਾਂ ਦਾ ਕਹਿਣਾ ਹੈ ਕਿ ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰ ਖਾਨਾ ਵੱਲੋਂ ਟਰੱਕ ਯੂਨੀਅਨ ਉੱਤੇ ਉੱਚੀ ਪਹੁੰਚ ਵਾਲੇ ਲੋਕਾਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਮੌੜ ਮੰਡੀ ਵਿੱਚ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਵਾਈ ਜਾ ਰਹੀ ਹੈ। ਟਰੱਕ ਓਪਰੇਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਢੋਆ-ਢੁਆਈ ਦਾ ਉਨ੍ਹਾਂ ਦੇ ਟਰੱਕ ਯੂਨੀਅਨ ਨੂੰ ਟੈਂਡਰ ਮਿਲਿਆ ਸੀ ਪਰ ਹਲਕਾ ਵਿਧਾਇਕ ਵੱਲੋਂ ਧੱਕੇ ਨਾਲ ਇੱਥੇ ਕਿਸੇ ਠੇਕੇਦਾਰ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਓਪਰੇਟਰ ਵਿਰੋਧ ਕਰ ਰਹੇ ਹਨ। ” ਪੂਰੀ ਖਬਰ ਇੱਥੇ ਪੜ੍ਹੋ।
ਸਾਨੂੰ ਪੰਜਾਬੀ ਜਾਗਰਣ ਬਠਿੰਡਾ ਈ ਪੇਪਰ ਵਿੱਚ ਵੀ ਵਾਇਰਲ ਵੀਡੀਓ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ। 6 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਹੈ , ” ਟਰੱਕ ਯੂਨੀਅਨ ਮੋੜ ਮੰਡੀ ਦੀ ਪ੍ਰਧਾਨਗੀ ‘ਤੇ ਕਬਜੇ ਨੂੰ ਲੈ ਕੇ ਬੁਧਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਟਰੱਕ ਆਪ੍ਰੇਟਰਾਂ ਵਿੱਚ ਝੜਪ ਹੋ ਗਈ। ਦੋਵਾਂ ਧਿਰਾਂ ਵਿਚ ਖੁਲ੍ਹ ਕੇ ਇੱਟਾਂ ਰੋਡੇ ਚੱਲੇ।”
‘ਲੰਬਰਦਾਰ ਫਾਰਮਰ ‘ ਨਾਮ ਦੇ ਯੂਟਿਊਬ ਚੈਨਲ ‘ਤੇ ਵੀ ਵਾਇਰਲ ਵੀਡੀਓ ਨੂੰ 5 ਅਪ੍ਰੈਲ 2023 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਗਿਆ ਸੀ, ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਜੰਮ ਕੇ ਚੱਲੇ ਇੱਟਾਂ ਰੋੜੇ ਮੌੜ ਮੰਡੀ ਦੀ ਟਰੱਕ ਯੂਨੀਅਨ।
ਜਦੋਂ ਅਸੀਂ ਜਲੰਧਰ ਅਤੇ ਬਠਿੰਡਾ ਦੀ ਦੌਰੀ ਗੂਗਲ ‘ਤੇ ਸਰਚ ਕੀਤੀ , ਤਾਂ ਪਤਾ ਲੱਗਿਆ ਕਿ ਜਲੰਧਰ ਅਤੇ ਬਠਿੰਡਾ ਦੀ ਦੌਰੀ ਲਗਭਗ 162.4 ਕਿਲੋ ਮੀਟਰ ਹੈ।
ਵਾਇਰਲ ਵੀਡੀਓ ਨਾਲ ਜੁੜੀ ਖਬਰ ਨੂੰ ਹੋਰ ਵੀ ਨਿਊਜ਼ ਵੈਬਸਾਈਟ ‘ਤੇ ਦੇਖਿਆ ਜਾ ਸਕਦਾ ਹੈ। ਵੱਧ ਜਾਣਕਾਰੀ ਲਈ ਅਸੀਂ ਬਠਿੰਡਾ ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਚਾਰਜ ਗੁਰਤੇਜ ਸਿੱਧੂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਵੀਡੀਓ ਬਠਿੰਡਾ ਮੋੜ ਮੰਡੀ ਦਾ ਹੈ। ਟਰੱਕ ਯੂਨੀਅਨ ਮੋੜ ਮੰਡੀ ਦੀ ਪ੍ਰਧਾਨਗੀ ‘ਤੇ ਕਬਜੇ ਨੂੰ ਲੈ ਕੇ ਇਹ ਝੜਪ ਹੋਈ ਸੀ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਇਸ ਪੇਜ ਨੂੰ ਇੱਕ ਲੱਖ 48 ਹਜ਼ਾਰ ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 8 ਮਾਰਚ 2014 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਬਠਿੰਡਾ ਹਲਕਾ ਮੌੜ ਮੰਡੀ ਦਾ ਹੈ , ਜਿਸਨੂੰ ਹੁਣ ਜਲੰਧਰ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।