ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਜੁਲਾਈ 2023 ਦਾ ਹੈ, ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੈਲੀ ਕਰਦੇ ਹੋਏ ਸੀਐੱਮ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਵੱਲ ਜਾ ਰਹੇ ਕੱਚੇ ਅਧਿਆਪਕਾਂ ‘ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਕੁਝ ਪੁਲਿਸ ਕਰਮੀਆਂ ਨੂੰ ਲੋਕਾਂ ਨਾਲ ਬਦਸਲੂਕੀ ਕਰਦੇ ਅਤੇ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਵਾਇਰਲ ਵੀਡੀਓ 5 ਸਤੰਬਰ ਸ਼ਿਕਸ਼ਕ ਦਿਵਸ ਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਅਸਲ ਵੀਡੀਓ ਜੁਲਾਈ 2023 ਦਾ ਹੈ। ਵਾਇਰਲ ਵੀਡੀਓ ਦੀ ਇਹ ਘਟਨਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਹੋਈ ਸੀ, ਜਦੋਂ ਕੱਚੇ ਅਧਿਆਪਕਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਸੀ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ। ਉਸੇ ਵੀਡੀਓ ਨੂੰ ਹੁਣ ਟੀਚਰਸ ਡੇ ਦਾ ਦੱਸਿਆ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Harmilap Grewal ਨੇ 5 ਸਤੰਬਰ 2023 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “ਪੰਜਾਬ ਵਿੱਚ ਸ਼ਿਕਸ਼ਕ ਦਿਵਸ ਮਨਾਇਆ ਸਰਕਾਰ ਨੇ।”
ਵੀਡੀਓ ਦੇ ਉੱਤੇ ਲਿਖਿਆ ਹੋਇਆ ਹੈ: ਪੁਲਸ ਨੇ ਘੜੀਸ ਘੜੀਸ ਕੁੱਟੇ ਕੱਚੇ ਅਧਿਆਪਕ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਅਜਿਹਾ ਸੀ ?
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਗੂਗਲ ਇਮੇਜ ‘ਚ ਅਪਲੋਡ ਕੀਤਾ। ਸਾਨੂੰ ਵਾਇਰਲ ਵੀਡੀਓ ਨਿਊਜ18 ਪੰਜਾਬ/ਹਰਿਆਣਾ /ਹਿਮਾਚਲ ਦੇ ਵੇਰੀਫਾਈਡ ਯੂਟਿਊਬ ਚੈਨਲ ‘ਤੇ ਅਪਲੋਡ ਮਿਲਾ। ਵੀਡੀਓ ਵਿੱਚ ਓਹੀ ਦ੍ਰਿਸ਼ ਦੇਖੇ ਜਾ ਸਕਦੇ ਹਨ ਜੋ ਕਿ ਵਾਇਰਲ ਵੀਡੀਓ ‘ਚ ਹੈ। 1 ਜੁਲਾਈ 2023 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, “ਸੰਗਰੂਰ ‘ਚ ਕੱਚੇ ਅਧਿਆਪਕਾਂ ਦਾ ਹੰਗਾਮਾ। ਪ੍ਰਦਰਸ਼ਨਕਾਰੀਆਂ ਵੱਲੋਂ CM ਰਿਹਾਇਸ਼ ਘੇਰਨ ਦੀ ਕੋਸ਼ਿਸ਼। ਪੁਲਿਸ ਵੱਲੋਂ ਰੋਕਣ ‘ਤੇ ਉਲਝੇ ਪ੍ਰਦਰਸ਼ਨਕਾਰੀ। ਪੁਲਿਸ ਤੇ ਕੱਚੇ ਅਧਿਆਪਕ ਹੋਏ ਆਹਮੋ-ਸਾਹਮਣੇ। ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ।”
ਸਰਚ ਦੌਰਾਨ ਸਾਨੂੰ ਡੀ5 ਚੈਨਲ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਵੀ ਵਾਇਰਲ ਵੀਡੀਓ ਸ਼ੇਅਰ ਕੀਤਾ ਹੋਇਆ ਮਿਲਿਆ। 1 ਜੁਲਾਈ 2023 ਨੂੰ ਵੀਡੀਓ ਸ਼ੇਅਰ ਕਰ ਦੱਸਿਆ ਗਿਆ, “ਪੁਲਿਸ ਨੇ ਖੇਤਾਂ ’ਚ ਭਜਾ-ਭਜਾ ਕੁੱਟੇ ਕੱਚੇ ਅਧਿਆਪਕ”
ਦ ਟ੍ਰਿਬਿਊਨ ਦੇ ਵੇਰੀਫਾਈਡ ਯੂਟਿਊਬ ਚੈਨਲ ‘ਤੇ 1 ਜੁਲਾਈ 2023 ਨੂੰ ਵਾਇਰਲ ਵੀਡੀਓ ਨਾਲ ਜੁੜੀ ਇੱਕ ਨਿਊਜ ਰਿਪੋਰਟ ਮਿਲੀ। ਇਹ ਵੀਡੀਓ ਵਾਇਰਲ ਵੀਡੀਓ ਨਾਲ ਮਿਲਦੀ-ਜੁਲਦੀ ਹੈ।
ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਬਾਰੇ ਵੱਧ ਜਾਣਕਾਰੀ ਲਈ ਅਸੀਂ ਪੰਜਾਬੀ ਜਾਗਰਣ ਦੇ ਸੰਗਰੂਰ ਜਿਲ੍ਹਾ ਇੰਚਾਰਜ ਬਲਜੀਤ ਸਿੰਘ ਟਿੱਬਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਜੁਲਾਈ ਦਾ ਹੈ। ਟਿੱਚਰ ਡੇ ਦਾ ਨਹੀਂ। ਸੰਗਰੂਰ ਵਿਚ ਕੱਚੇ ਅਧਿਆਪਕਾਂ ਵੱਲੋਂ ਰੈਗੂਲਰ ਹੋਣ ਲਈ ਧਰਨਾ ਲਾਇਆ ਹੋਇਆ ਸੀ। ਜਦੋਂ ਅਧਿਆਪਕ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਜਾ ਰਹੇ ਸਨ , ਉਸ ਸਮੇਂ ਮਾਰਚ ਨੂੰ ਰੋਕਣ ਲਈ ਸੰਗਰੂਰ ਪੁਲਿਸ ਨੇ ਇਨ੍ਹਾਂ ਅਧਿਆਪਕਾਂ ‘ਤੇ ਲਾਠੀਚਾਰਜ ਕੀਤਾ ਅਤੇ ਇਹ ਵੀਡੀਓ ਉਸੀ ਦੌਰਾਨ ਦਾ ਹੈ।
ਕਈ ਨਿਊਜ ਰਿਪੋਰਟਾਂ ਤੋਂ ਸਾਨੂੰ ਪਤਾ ਲੱਗਿਆ ਕਿ ਆਪਣੀ ਮੰਗਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ‘ਤੇ ਧਰਨਾ ਦੇ ਰਹੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨਾਲ ਧੱਕਾਮੁੱਕੀ ਹੋਈ। ਕਈ ਰਾਜਨੀਤਿਕ ਪਾਰਟੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ।
ਜਾਂਚ ਦੇ ਅੰਤ ‘ਚ ਵੀਡੀਓ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ‘ਚ ਪਤਾ ਲੱਗਾ ਕਿ ਯੂਜ਼ਰ ਬਠਿੰਡਾ ਦਾ ਰਹਿਣ ਵਾਲਾ ਹੈ। ਯੂਜ਼ਰ ਨੂੰ 14 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਜੁਲਾਈ 2023 ਦਾ ਹੈ, ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੈਲੀ ਕਰਦੇ ਹੋਏ ਸੀਐੱਮ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਵੱਲ ਜਾ ਰਹੇ ਕੱਚੇ ਅਧਿਆਪਕਾਂ ‘ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।