ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਸ਼ਾਹਰੁਖ ਖਾਨ ਦੇ ਟ੍ਰੇਲਰ ਨੂੰ ਦੇਖ ਰਹੇ ਲੋਕਾਂ ਦਾ ਵਾਇਰਲ ਵੀਡੀਓ ਐਡਿਟ ਕੀਤਾ ਗਿਆ ਹੈ। ਅਸਲੀ ਵੀਡੀਓ ਸਾਲ 2016 ਦਾ ਹੈ ਅਤੇ ਲੋਕ ਪਰਦੇ ‘ਤੇ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦਾ ਟ੍ਰੇਲਰ ਨਹੀਂ ਸਗੋਂ ਫੁੱਟਬਾਲ ਮੈਚ ਦੇਖ ਰਹੇ ਹਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਦਾ ਟ੍ਰੇਲਰ ਵੱਡੇ ਪਰਦੇ ‘ਤੇ ਚੱਲ ਰਿਹਾ ਹੈ ਅਤੇ ਲੋਕ ਖੁਸ਼ੀ ਨਾਲ ਤਾੜੀਆਂ ਮਾਰ ਰਹੇ ਹਨ। ਇਸ ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ਨੂੰ ਲੈ ਕੇ ਲੋਕਾਂ ‘ਚ ਇਸ ਤਰ੍ਹਾਂ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਅਸਲੀ ਵੀਡੀਓ ਸਾਲ 2016 ਦਾ ਹੈ ਅਤੇ ਲੋਕ ਪਰਦੇ ‘ਤੇ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦਾ ਟ੍ਰੇਲਰ ਨਹੀਂ ਸਗੋਂ ਫੁੱਟਬਾਲ ਮੈਚ ਦੇਖ ਰਹੇ ਹਨ।
ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟਵਿਟਰ ਯੂਜ਼ਰ ‘ਅਜੂ ਭਾਈ’ ਨੇ ਕੈਪਸ਼ਨ ‘ਚ ਲਿਖਿਆ, ”ये तो बस ट्रेलर है। पिक्चर अभी बाकी है मेरे दोस्त। 7 सितंबर को सिनेमाघरों में ब्लास्ट हो जाएगा।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਖੋਜ ਕਰਨਾ ਸ਼ੁਰੂ ਕੀਤਾ। ਸਾਨੂੰ ਹਾਰਟ ਨਿਊਜ਼ ਵੈਸਟ ਕੰਟਰੀ ਨਾਮਕ ਯੂਟਿਊਬ ਚੈਨਲ ‘ਤੇ ਅਸਲੀ ਵੀਡੀਓ ਮਿਲਿਆ। ਵੀਡੀਓ 17 ਜੂਨ 2016 ਨੂੰ ਸ਼ੇਅਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, “ਅਸਲੀ ਵੀਡੀਓ ਵਿੱਚ, ਸਕ੍ਰੀਨ ‘ਤੇ ਯੂਰੋ 2016 ਟੂਰਨਾਮੈਂਟ ਦਾ ਇੱਕ ਫੁੱਟਬਾਲ ਮੈਚ ਚੱਲ ਰਿਹਾ ਹੈ।”
ਸਾਡੀ ਜਾਂਚ ਦੌਰਾਨ ਸਾਨੂੰ ਬ੍ਰਿਸਟਲ ਸਿਟੀ ਫੁੱਟਬਾਲ ਕਲੱਬ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ‘ਚ ਵਾਇਰਲ ਵੀਡੀਓ ਵਰਗੇ ਹੀ ਵਿਜ਼ੂਅਲ ਹਨ। ਰਿਪੋਰਟ ਮੁਤਾਬਕ, ”ਬ੍ਰਿਸਟਲ ਦੇ ਐਸ਼ਟਨ ਗੇਟ ਸਟੇਡੀਅਮ ‘ਚ ਵੇਲਸ ਅਤੇ ਇੰਗਲੈਂਡ ਵਿਚਾਲੇ ਫੁੱਟਬਾਲ ਮੈਚ ਹੋਇਆ ਸੀ। ਇਸ ਮੈਚ ‘ਚ ਇੰਗਲੈਂਡ ਨੇ ਜਿੱਤ ਦਰਜ ਕੀਤੀ। ਇੰਗਲੈਂਡ ਦੀ ਟੀਮ ਜਦੋਂ ਗੋਲ ਕਰਦੀ ਹੈ ਤਾਂ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉੱਠਦੇ ਹਨ। ਇਹ ਵੀਡੀਓ ਉਸ ਸਮੇਂ ਦਾ ਹੈ।”
ਵਧੇਰੇ ਜਾਣਕਾਰੀ ਲਈ ਅਸੀਂ ਸੀਨੀਅਰ ਮਨੋਰੰਜਨ ਪੱਤਰਕਾਰ ਪਰਾਗ ਛਾਪੇਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਵਾਇਰਲ ਵੀਡੀਓਜ਼ ਨੂੰ ਐਡਿਟ ਕੀਤਾ ਗਿਆ ਹੈ। ਸ਼ਾਹਰੁਖ ਖਾਨ ਦੀ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਵੀਡੀਓ ਸਾਹਮਣੇ ਆਏ ਹਨ, ਜਿਸ ‘ਚ ਪ੍ਰਸ਼ੰਸਕ ਖੁਸ਼ੀ ਨਾਲ ਨੱਚ ਰਹੇ ਹਨ। ਪਰ ਇਹ ਵੀਡੀਓ ਉਹ ਨਹੀਂ ਹੈ।”
ਅੰਤ ਵਿੱਚ ਅਸੀਂ ਉਸ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ ਜਿਸ ਨੇ ਝੂਠੇ ਦਾਅਵੇ ਨਾਲ ਵੀਡੀਓ ਨੂੰ ਸਾਂਝਾ ਕੀਤਾ ਸੀ। ਅਸੀਂ ਦੇਖਿਆ ਕਿ ਯੂਜ਼ਰ ਸ਼ਾਹਰੁਖ ਖਾਨ ਦਾ ਫੈਨ ਹੈ ਅਤੇ ਕਰੀਬ 12 ਸੌ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ। ਯੂਜ਼ਰ ਅਪ੍ਰੈਲ 2013 ਤੋਂ ਟਵਿੱਟਰ ‘ਤੇ ਮੌਜੂਦ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਸ਼ਾਹਰੁਖ ਖਾਨ ਦੇ ਟ੍ਰੇਲਰ ਨੂੰ ਦੇਖ ਰਹੇ ਲੋਕਾਂ ਦਾ ਵਾਇਰਲ ਵੀਡੀਓ ਐਡਿਟ ਕੀਤਾ ਗਿਆ ਹੈ। ਅਸਲੀ ਵੀਡੀਓ ਸਾਲ 2016 ਦਾ ਹੈ ਅਤੇ ਲੋਕ ਪਰਦੇ ‘ਤੇ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦਾ ਟ੍ਰੇਲਰ ਨਹੀਂ ਸਗੋਂ ਫੁੱਟਬਾਲ ਮੈਚ ਦੇਖ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।