Fact Check: ਮਹਿਲਾ ਸੁਰੱਖਿਆ ‘ਤੇ ਗੱਲ ਕਰਦੇ ਕੋਹਲੀ ਦਾ ਇਹ ਵੀਡੀਓ ਪੁਰਾਣਾ ਹੈ, ਕੋਲਕਾਤਾ ਰੇਪ-ਮਰਡਰ ਕੇਸ ਨਾਲ ਸਬੰਧਤ ਨਹੀਂ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਿਰਾਟ ਕੋਹਲੀ ਦਾ ਵਾਇਰਲ ਵੀਡੀਓ ਸਾਲ 2017 ਦਾ ਹੈ। ਇਹ ਵੀਡੀਓ ਉਨ੍ਹਾਂ ਨੇ ਉਦੋਂ ਜਾਰੀ ਕੀਤਾ ਸੀ, ਜਦੋਂ ਬੈਂਗਲੁਰੂ ਵਿੱਚ ਨਿਊ ਈਅਰ ਪਾਰਟੀ ਤੋਂ ਬਾਅਦ ਕੁੜੀਆਂ ਨਾਲ ਛੇੜਛਾੜ ਦੀ ਘਟਨਾ ਸਾਹਮਣੇ ਆਈ ਸੀ।

Fact Check: ਮਹਿਲਾ ਸੁਰੱਖਿਆ ‘ਤੇ ਗੱਲ ਕਰਦੇ ਕੋਹਲੀ ਦਾ ਇਹ ਵੀਡੀਓ ਪੁਰਾਣਾ ਹੈ, ਕੋਲਕਾਤਾ ਰੇਪ-ਮਰਡਰ ਕੇਸ ਨਾਲ ਸਬੰਧਤ ਨਹੀਂ

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਕੋਲਕਾਤਾ ਦੇ ਹਸਪਤਾਲ ਵਿੱਚ ਟ੍ਰੇਨੀ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਆਮ ਲੋਕਾਂ ਦੇ ਨਾਲ-ਨਾਲ ਕਈ ਮਸ਼ਹੂਰ ਹਸਤੀਆਂ ਨੇ ਵੀ ਆਪਣੀ ਆਵਾਜ਼ ਉਠਾਈ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਕ੍ਰਿਕਟਰ ਵਿਰਾਟ ਕੋਹਲੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਨ੍ਹਾਂ ਨੂੰ ਔਰਤਾਂ ਦੀ ਸੁਰੱਖਿਆ ਬਾਰੇ ਗੱਲ ਕਰਦੇ ਸੁਣਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਕੋਲਕਾਤਾ ਕੇਸ ਨੂੰ ਲੈ ਕੇ ਸ਼ੇਅਰ ਕੀਤਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਿਰਾਟ ਕੋਹਲੀ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਸਾਲ 2017 ਦਾ ਹੈ। ਇਹ ਵੀਡੀਓ ਉਨ੍ਹਾਂ ਨੇ ਉਦੋਂ ਜਾਰੀ ਕੀਤਾ ਸੀ, ਜਦੋਂ ਬੈਂਗਲੁਰੂ ਵਿੱਚ ਨਿਊ ਈਅਰ ਪਾਰਟੀ ਤੋਂ ਬਾਅਦ ਕੁੜੀਆਂ ਨਾਲ ਛੇੜਛਾੜ ਦੀ ਘਟਨਾ ਸਾਹਮਣੇ ਆਈ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਫੇਸਬੁੱਕ ਯੂਜ਼ਰ ਨੇ ਲਿਖਿਆ ਹੈ, ”ਵਿਰਾਟ ਕੋਹਲੀ ਸਰ ਨੇ ਵੀ ਉਠਾਈ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਆਵਾਜ਼।” ਇਸ ਵੀਡੀਓ ਦੇ ਅੰਦਰ ਲਿਖਿਆ ਹੈ, “Listen what Virat Kohli is saying about #@& Case and the society we live in”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਆਪਣੀ ਜਾਂਚ ਨੂੰ ਸ਼ੁਰੂ ਕਰਦੇ ਹੋਏ, ਸਭ ਤੋਂ ਪਹਿਲਾਂ ਅਸੀਂ ਵਾਇਰਲ ਵੀਡੀਓ ਦੇ ਕੀਫ੍ਰੇਮ ਕੱਢੇ ਅਤੇ ਉਹਨਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਰਚ ਕਰਨ ‘ਤੇ ਸਾਨੂੰ ਵਿਰਾਟ ਕੋਹਲੀ ਦੇ ਇੰਸਟਾਗ੍ਰਾਮ ‘ਤੇ ਵਾਇਰਲ ਵੀਡੀਓ ਅਪਲੋਡ ਹੋਇਆ ਮਿਲਿਆ। ਇੱਥੇ ਵੀਡੀਓ ਨੂੰ 6 ਜਨਵਰੀ 2017 ਨੂੰ ਅਪਲੋਡ ਕੀਤਾ ਗਿਆ ਸੀ।

ਵਾਇਰਲ ਵੀਡੀਓ ਸਾਨੂੰ 6 ਜਨਵਰੀ 2017 ਨੂੰ ਕੋਹਲੀ ਦੇ ਐਕਸ ਹੈਂਡਲ ‘ਤੇ ਅਪਲੋਡ ਕੀਤਾ ਹੋਇਆ ਮਿਲਿਆ। ਇੱਥੇ ਕੈਪਸ਼ਨ ਵਿੱਚ ਲਿਖਿਆ ਹੈ, ਪੰਜਾਬੀ ਅਨੁਵਾਦ: ‘ਇਹ ਦੇਸ਼ ਸਭ ਲਈ ਸੁਰੱਖਿਅਤ ਅਤੇ ਬਰਾਬਰ ਹੋਣਾ ਚਾਹੀਦਾ। ਔਰਤਾਂ ਨਾਲ ਵੱਖ ਸਲੂਕ ਨਹੀਂ ਕੀਤਾ ਜਾਣਾ ਚਾਹੀਦਾ। ਆਓ ਅਸੀਂ ਸਾਰੇ ਰਲ ਕੇ ਅਜਿਹੀਆਂ ਘਟੀਆ ਹਰਕਤਾਂ ਨੂੰ ਰੋਕੀਏ।

ਵਿਰਾਟ ਕੋਹਲੀ ਦੁਆਰਾ ਜਾਰੀ ਕੀਤੇ ਗਏ ਇਸ ਵੀਡੀਓ ਨਾਲ ਜੁੜੀ ਖਬਰ ਸਾਨੂੰ ਨਿਊਜ਼18 ਦੀ ਵੈੱਬਸਾਈਟ ‘ਤੇ ਮਿਲੀ। 6 ਜਨਵਰੀ 2017 ਨੂੰ ਪ੍ਰਕਾਸ਼ਿਤ ਖਬਰ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ, ਨਵੇਂ ਸਾਲ ਦੀ ਪਾਰਟੀ ਤੋਂ ਬਾਅਦ ਬੈਂਗਲੁਰੂ ‘ਚ ਲੜਕੀਆਂ ਨਾਲ ਹੋਈ ਛੇੜਛਾੜ ਦੀ ਘਟਨਾ ਦੇ ਵਿਰੋਧ ‘ਚ ਵਿਰਾਟ ਕੋਹਲੀ ਨੇ ਦੋ ਵੀਡੀਓ ਟਵੀਟ ਕਰਕੇ ਇਸ ਘਟਨਾ ‘ਤੇ ਗੁੱਸਾ ਜ਼ਾਹਰ ਕੀਤਾ ਹੈ।

ਜਾਂਚ ਦੇ ਅਗਲੇ ਪੜਾਅ ਵਿੱਚ, ਵਿਸ਼ਵਾਸ ਨਿਊਜ਼ ਨੇ ਖੇਡ ਸੰਪਾਦਕ ਵਿਨੀਤ ਰਾਮਕ੍ਰਿਸ਼ਨਨ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਇਸ ਵੀਡੀਓ ਨੂੰ ਕਈ ਸਾਲ ਪੁਰਾਣਾ ਅਤੇ ਕਿਸੇ ਹੋਰ ਮਾਮਲੇ ਨਾਲ ਸਬੰਧਤ ਦੱਸਿਆ ਹੈ।

ਅੰਤ ਵਿੱਚ ਅਸੀਂ ਗੁੰਮਰਾਹਕੁੰਨ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸੋਸ਼ਲ ਸਕੈਨਿੰਗ ਵਿੱਚ, ਅਸੀਂ ਪਾਇਆ ਕਿ ਯੂਜ਼ਰ ਵਲੋਂ ਟਰੇਂਡਿੰਗ ਰੀਲਸ ਸ਼ੇਅਰ ਕੀਤੀ ਜਾਂਦੀ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਿਰਾਟ ਕੋਹਲੀ ਦਾ ਵਾਇਰਲ ਵੀਡੀਓ ਸਾਲ 2017 ਦਾ ਹੈ। ਇਹ ਵੀਡੀਓ ਉਨ੍ਹਾਂ ਨੇ ਉਦੋਂ ਜਾਰੀ ਕੀਤਾ ਸੀ, ਜਦੋਂ ਬੈਂਗਲੁਰੂ ਵਿੱਚ ਨਿਊ ਈਅਰ ਪਾਰਟੀ ਤੋਂ ਬਾਅਦ ਕੁੜੀਆਂ ਨਾਲ ਛੇੜਛਾੜ ਦੀ ਘਟਨਾ ਸਾਹਮਣੇ ਆਈ ਸੀ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts